- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jyotish Shastra ਦੀ ਮੰਨੀਏ ਤਾਂ ਕੁਝ ਖ਼ਾਸ ਮੁਲਾਂਕ ਅਜਿਹੇ ਹੁੰਦੇ ਹਨ, ਜਿਨ੍ਹਾਂ 'ਤੇ ਭਗਵਾਨ ਸ਼ਿਵ ਦੀ ਹਮੇਸ਼ਾ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ। ਇਨ੍ਹਾਂ ਜਾਤਕਾਂ ਨੂੰ ਜੀਵਨ ਵਿੱਚ ਕਦੇ ਵੀ ਵੱਡੀ ਆਰਥਿਕ ਜਾਂ ਮਾਨਸਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ (Numerology) ਸਾਡੀ ਜਨਮ ਮਿਤੀ ਦੇ ਅੰਕਾਂ ਦੇ ਆਧਾਰ 'ਤੇ ਸਾਡੇ ਸੁਭਾਅ, ਕਰੀਅਰ ਤੇ ਭਵਿੱਖ ਬਾਰੇ ਕਈ ਮਹੱਤਵਪੂਰਨ ਜਾਣਕਾਰੀਆਂ ਦਿੰਦਾ ਹੈ। 1 ਤੋਂ ਲੈ ਕੇ 9 ਤਕ ਦਾ ਹਰ ਮੁਲਾਂਕ ਕਿਸੇ ਨਾ ਕਿਸੇ ਗ੍ਰਹਿ ਨਾਲ ਜੁੜਿਆ ਹੁੰਦਾ ਹੈ। ਜੋਤਿਸ਼ ਸ਼ਾਸਤਰ ਦੀ ਮੰਨੀਏ ਤਾਂ ਕੁਝ ਖ਼ਾਸ ਮੁਲਾਂਕ ਅਜਿਹੇ ਹੁੰਦੇ ਹਨ, ਜਿਨ੍ਹਾਂ 'ਤੇ ਭਗਵਾਨ ਸ਼ਿਵ ਦੀ ਹਮੇਸ਼ਾ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ। ਇਨ੍ਹਾਂ ਜਾਤਕਾਂ ਨੂੰ ਜੀਵਨ ਵਿੱਚ ਕਦੇ ਵੀ ਵੱਡੀ ਆਰਥਿਕ ਜਾਂ ਮਾਨਸਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਆਓ ਜਾਣਦੇ ਹਾਂ ਕਿਹੜੇ ਹਨ ਉਹ 4 ਭਾਗਸ਼ਾਲੀ ਮੁਲਾਂਕ ਜਿਨ੍ਹਾਂ ਦੇ ਜਾਤਕਾਂ 'ਤੇ ਭੋਲੇਨਾਥ ਦਾ ਹੱਥ ਹਮੇਸ਼ਾ ਬਣਿਆ ਰਹਿੰਦਾ ਹੈ-
ਮੁਲਾਂਕ 2 ਦੇ ਸੁਆਮੀ ਚੰਦਰ ਦੇਵ ਹਨ। ਕਿਉਂਕਿ, ਭਗਵਾਨ ਸ਼ਿਵ ਨੇ ਚੰਦਰ ਦੇਵ ਨੂੰ ਆਪਣੇ ਮਸਤਕ 'ਤੇ ਧਾਰਨ ਕੀਤਾ ਹੈ, ਇਸ ਲਈ ਇਸ ਮੁਲਾਂਕ ਦੇ ਲੋਕਾਂ 'ਤੇ ਉਨ੍ਹਾਂ ਦੀ ਸਿੱਧੀ ਕਿਰਪਾਰਹਿੰਦੀ ਹੈ। ਇਹ ਲੋਕ ਸੁਭਾਅ ਤੋਂ ਬੇਹੱਦ ਸ਼ਾਂਤ, ਨਰਮਦਿਲ ਤੇ ਮਦਦਗਾਰ ਹੁੰਦੇ ਹਨ। ਆਪਣੀ ਮਾਂ ਨਾਲ ਇਨ੍ਹਾਂ ਦਾ ਲਗਾਅ ਡੂੰਘਾ ਹੁੰਦਾ ਹੈ। ਸ਼ਿਵ ਜੀ ਦੇ ਆਸ਼ੀਰਵਾਦ ਨਾਲ ਇਨ੍ਹਾਂ ਨੂੰ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ਼ 'ਚ ਕਿਸਮਤ ਦਾ ਪੂਰਾ ਸਾਥ ਮਿਲਦਾ ਹੈ।
ਮੁਲਾਂਕ 5 ਦੇ ਸੁਆਮੀ ਗ੍ਰਹਿਆਂ ਦੇ ਰਾਜਕੁਮਾਰ ਬੁੱਧ ਹਨ। ਇਸ ਅੰਕ ਵਾਲੇ ਲੋਕ ਕਾਫ਼ੀ ਬੁੱਧੀਮਾਨ, ਹਾਜ਼ਰਜਵਾਬ ਤੇ ਗੱਲਬਾਤ 'ਚ ਮਾਹਿਰ ਹੁੰਦੇ ਹਨ। ਜਦੋਂ ਇਹ ਲੋਕ ਸੱਚੇ ਮਨ ਨਾਲ ਸ਼ਿਵ ਜੀ ਦੀ ਪੂਜਾ ਕਰਦੇ ਹਨ ਤਾਂ ਇਨ੍ਹਾਂ ਨੂੰ ਵਪਾਰ ਅਤੇ ਨੌਕਰੀ 'ਚ ਤੇਜ਼ੀ ਨਾਲ ਸਫ਼ਲਤਾ ਮਿਲਦੀ ਹੈ। ਮਹਾਦੇਵ ਦੀ ਕਿਰਪਾ ਨਾਲ ਇਨ੍ਹਾਂ ਦੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਆਸਾਨੀ ਨਾਲ ਦੂਰ ਹੋ ਜਾਂਦੀ ਹੈ।
ਮੁਲਾਂਕ 7 ਦੇ ਸਵਾਮੀ ਛਾਇਆ ਗ੍ਰਹਿ ਕੇਤੂ ਹਨ। ਇਸ ਕਰਕੇ ਇਹ ਲੋਕ ਥੋੜ੍ਹੇ ਸ਼ਾਂਤ, ਰਹੱਸਮਈ ਤੇ ਅਧਿਆਤਮਿਕਤਾ ਵੱਲ ਝੁਕਾਅ ਰੱਖਣ ਵਾਲੇ ਹੁੰਦੇ ਹਨ। ਮਹਾਦੇਵ ਦੀ ਕਿਰਪਾ ਨਾਲ ਮੁਲਾਂਕ 7 ਵਾਲਿਆਂ ਨੂੰ ਜੀਵਨ ਵਿੱਚ ਕਦੇ ਧਨ ਦੀ ਤੰਗੀ ਨਹੀਂ ਝੱਲਣੀ ਪੈਂਦੀ। ਬਿਜ਼ਨੈੱਸ 'ਚ ਇਨ੍ਹਾਂ ਨੂੰ ਚੰਗੀਆਂ ਡੀਲਸ ਤੋਂ ਫ਼ਾਇਦਾ ਮਿਲਦਾ ਹੈ ਅਤੇ ਸਮਾਜ ਵਿੱਚ ਖ਼ੂਬ ਮਾਣ-ਸਨਮਾਨ ਪ੍ਰਾਪਤ ਹੁੰਦਾ ਹੈ।
ਮੁਲਾਂਕ 9 ਦੇ ਸੁਆਮੀ ਗ੍ਰਹਿਆਂ ਦੇ ਸੈਨਾਪਤੀ ਮੰਗਲ ਹਨ। ਮੰਗਲ ਦੇ ਪ੍ਰਭਾਵ ਤੇ ਸ਼ਿਵ ਕਿਰਪਾ ਕਾਰਨ ਇਹ ਲੋਕ ਬਹੁਤ ਨਿਡਰ, ਸਾਹਸੀ ਤੇ ਮਜ਼ਬੂਤ ਇੱਛਾ-ਸ਼ਕਤੀ ਵਾਲੇ ਹੁੰਦੇ ਹਨ। ਇਹ ਆਸਾਨੀ ਨਾਲ ਹਾਰ ਨਹੀਂ ਮੰਨਦੇ ਤੇ ਮੁਸ਼ਕਲ ਹਾਲਾਤ ਦਾ ਡਟ ਕੇ ਸਾਹਮਣਾ ਕਰਦੇ ਹਨ। ਇਨ੍ਹਾਂ ਦੀ ਸਿਹਤ ਵੀ ਚੰਗੀ ਰਹਿੰਦੀ ਹੈ ਤੇ ਇਹ ਆਪਣੇ ਦਮ 'ਤੇ ਸਫ਼ਲਤਾ ਹਾਸਲ ਕਰਦੇ ਹਨ।