- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Shanidev ਨੂੰ ਕਰਮਾਂ ਦਾ ਫਲ ਦੇਣ ਵਾਲੇ ਦੇਵਤੇ ਵਜੋਂ ਪੂਜਿਆ ਜਾਂਦਾ ਹੈ ਅਤੇ ਸਾੜ੍ਹਸਤੀ ਦਾ ਸਮਾਂ ਜੀਵਨ 'ਚ ਇਸ ਲਈ ਆਉਂਦਾ ਹੈ ਕਿਉਂਕਿ ਇਸ ਦੌਰਾਨ ਤੁਹਾਡੇ ਸ਼ੁੱਭ-ਅਸ਼ੁੱਭ ਕਰਮਾਂ ਦਾ ਫਲ ਵੱਖ-ਵੱਖ ਰੂਪਾਂ 'ਚ ਮਿਲਦਾ ਹੈ। ਆਮ ਤੌਰ 'ਤੇ ਲੋਕ ਇਹੋ ਮੰਨਦੇ ਹਨ ਕਿ ਸਾਢੇ ਸੱਤ ਸਾਲ ਦਾ ਇਹ ਸਮਾਂ ਕਸ਼ਟਕਾਰੀ ਹੁੰਦਾ ਹੈ ਤੇ ਇਸ ਵਿਚ ਹਮੇਸ਼ਾ ਸਮੱਸਿਆਵਾਂ ਹੀ ਆਉਂਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ: ਸ਼ਨੀ ਦੀ ਸਾੜ੍ਹਸਤੀ ਉਹ ਸਮਾਂ ਹੁੰਦਾ ਹੈ ਜਦੋਂ ਸ਼ਨੀਦੇਵ ਕਿਸੇ ਵੀ ਰਾਸ਼ੀ 'ਚ ਸਾਢੇ ਸੱਤ ਸਾਲਾਂ ਲਈ ਬਿਰਾਜਮਾਨ ਹੁੰਦੇ ਹਨ। ਇਸ ਦੇ ਪ੍ਰਭਾਵ ਨਾਲ ਵਿਅਕਤੀ ਦੇ ਜੀਵਨ 'ਚ ਉਤਰਾਅ-ਚੜ੍ਹਾਅ ਆਉਣ ਲੱਗਦੇ ਹਨ ਅਤੇ ਜੀਵਨ ਵਿਚ ਕਈ ਸਮੱਸਿਆਵਾਂ ਵੀ ਆ ਸਕਦੀਆਂ ਹਨ।
ਸ਼ਨੀਦੇਵ ਨੂੰ ਕਰਮਾਂ ਦਾ ਫਲ ਦੇਣ ਵਾਲੇ ਦੇਵਤੇ ਵਜੋਂ ਪੂਜਿਆ ਜਾਂਦਾ ਹੈ ਅਤੇ ਸਾੜ੍ਹਸਤੀ ਦਾ ਸਮਾਂ ਜੀਵਨ 'ਚ ਇਸ ਲਈ ਆਉਂਦਾ ਹੈ ਕਿਉਂਕਿ ਇਸ ਦੌਰਾਨ ਤੁਹਾਡੇ ਸ਼ੁੱਭ-ਅਸ਼ੁੱਭ ਕਰਮਾਂ ਦਾ ਫਲ ਵੱਖ-ਵੱਖ ਰੂਪਾਂ 'ਚ ਮਿਲਦਾ ਹੈ। ਆਮ ਤੌਰ 'ਤੇ ਲੋਕ ਇਹੋ ਮੰਨਦੇ ਹਨ ਕਿ ਸਾਢੇ ਸੱਤ ਸਾਲ ਦਾ ਇਹ ਸਮਾਂ ਕਸ਼ਟਕਾਰੀ ਹੁੰਦਾ ਹੈ ਤੇ ਇਸ ਵਿਚ ਹਮੇਸ਼ਾ ਸਮੱਸਿਆਵਾਂ ਹੀ ਆਉਂਦੀਆਂ ਹਨ।
ਇਹੀ ਨਹੀਂ, ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਵਿਅਕਤੀ ਨੂੰ ਕਿਸੇ ਵੀ ਕੰਮ ਵਿਚ ਜਲਦੀ ਸਫਲਤਾ ਨਹੀਂ ਮਿਲਦੀ ਤੇ ਉਸ ਨੂੰ ਨੌਕਰੀ ਤੋਂ ਲੈ ਕੇ ਰਿਸ਼ਤਿਆਂ 'ਚ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ।
ਅਜਿਹਾ ਜ਼ਰੂਰੀ ਨਹੀਂ ਹੈ ਕਿ ਸਾੜ੍ਹਸਤੀ ਹਮੇਸ਼ਾ ਤੁਹਾਡੇ ਜੀਵਨ ਵਿੱਚ ਨਕਾਰਾਤਮਕ ਫਲ ਹੀ ਦੇਵੇ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਕਿਹੜੇ ਲੋਕ ਹਨ ਜਿਨ੍ਹਾਂ ਲਈ ਇਹ ਸਮਾਂ ਬਹੁਤ ਉੱਤਮ ਹੁੰਦਾ ਹੈ ਅਤੇ ਇਸ ਦੇ ਪ੍ਰਭਾਵ ਨਾਲ ਉਹ ਸਫਲਤਾ ਦੀਆਂ ਉੱਚਾਈਆਂ ਤਕ ਪਹੁੰਚਦੇ ਹਨ।
ਰਾਸ਼ੀ ਚੱਕਰ ਦੀਆਂ ਬਾਰ੍ਹਾਂ ਰਾਸ਼ੀਆਂ 'ਚੋਂ ਸ਼ਨੀ ਦੀ ਸਾੜ੍ਹਸਤੀ ਉਨ੍ਹਾਂ ਲਈ ਸ਼ੁੱਭ ਹੋ ਸਕਦੀ ਹੈ ਜੋ ਸ਼ਨੀ ਵੱਲੋਂ ਸੰਚਾਲਿਤ ਹੁੰਦੀਆਂ ਹਨ। ਇਹ ਰਾਸ਼ੀਆਂ ਮਕਰ ਤੇ ਕੁੰਭ ਹਨ ਅਤੇ ਇਨ੍ਹਾਂ ਦੇ ਸਵਾਮੀ ਸ਼ਨੀਦੇਵ ਹਨ।
ਜੇਕਰ ਇਨ੍ਹਾਂ ਦੋਵਾਂ ਰਾਸ਼ੀਆਂ 'ਚ ਸਾੜ੍ਹਸਤੀ ਲੱਗਦੀ ਵੀ ਹੈ ਤਾਂ ਜ਼ਿਆਦਾ ਨੁਕਸਾਨ ਨਹੀਂ ਹੁੰਦਾ, ਸਗੋਂ ਇਨ੍ਹਾਂ ਨੂੰ ਕੰਮਾਂ 'ਚ ਸਫਲਤਾ ਮਿਲਦੀ ਹੈ। ਇਨ੍ਹਾਂ ਦੋਵਾਂ ਰਾਸ਼ੀਆਂ ਦੇ ਲੋਕਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਕੋਈ ਅਜਿਹਾ ਕੰਮ ਨਾ ਕਰਨ ਜੋ ਸ਼ਨੀਦੇਵ ਨੂੰ ਨਾਰਾਜ਼ ਕਰ ਦੇਵੇ। ਇਨ੍ਹਾਂ ਲੋਕਾਂ ਨੂੰ ਕਦੇ ਵੀ ਛਲ-ਕਪਟ ਨਹੀਂ ਕਰਨਾ ਚਾਹੀਦਾ ਅਤੇ ਗਰੀਬਾਂ ਨੂੰ ਨਹੀਂ ਸਤਾਉਣਾ ਚਾਹੀਦਾ।
ਜੋ ਲੋਕ ਸਾੜ੍ਹਸਤੀ ਦੇ ਸਮੇਂ ਸ਼ਰਧਾ ਭਾਵ ਨਾਲ ਸ਼ਨੀਦੇਵ ਦੀ ਪੂਜਾ ਕਰਦੇ ਹਨ, ਉਨ੍ਹਾਂ ਲਈ ਸਾੜ੍ਹਸਤੀ ਦਾ ਸਮਾਂ ਹਮੇਸ਼ਾ ਸ਼ੁਭ ਰਹਿੰਦਾ ਹੈ। ਜੇਕਰ ਤੁਸੀਂ ਹਰ ਸ਼ਨੀਵਾਰ ਦੇ ਦਿਨ ਸ਼ਨੀ ਮੰਦਰ 'ਚ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਅਤੇ ਸ਼ਨੀਦੇਵ ਨੂੰ ਤੇਲ ਅਰਪਿਤ ਕਰੋ ਤਾਂ ਇਸ ਮਿਆਦ ਦੇ ਨਕਾਰਾਤਮਕ ਪ੍ਰਭਾਵ ਘੱਟ ਹੋ ਸਕਦੇ ਹਨ। ਇਹੀ ਨਹੀਂ, ਇਸ ਦੌਰਾਨ ਇਨ੍ਹਾਂ ਲੋਕਾਂ ਲਈ ਸਫਲਤਾ ਦੇ ਯੋਗ ਵੀ ਬਣਦੇ ਹਨ।
ਜੋ ਲੋਕ ਸਾੜ੍ਹਸਤੀ ਦੇ ਔਖੇ ਸਮੇਂ ਈਸ਼ਵਰ ਭਗਤੀ ਤੋਂ ਪਿੱਛੇ ਨਹੀਂ ਹਟਦੇ ਤੇ ਆਪਣਾ ਜੀਵਨ ਅਨੁਸ਼ਾਸਨ ਨਾਲ ਜਿਊਂਦੇ ਹਨ, ਉਨ੍ਹਾਂ ਲਈ ਸਾੜ੍ਹਸਤੀ ਸ਼ੁੱਭ ਹੋ ਸਕਦੀ ਹੈ। ਇਹੀ ਨਹੀਂ, ਜੋ ਲੋਕ ਇਸ ਦੌਰਾਨ ਮਾਸ-ਮਦਿਰਾ ਦਾ ਸੇਵਨ ਨਹੀਂ ਕਰਦੇ ਅਤੇ ਕਿਸੇ ਵੀ ਬੁਰੀ ਆਦਤ 'ਚ ਨਹੀਂ ਪੈਂਦੇ, ਉਨ੍ਹਾਂ ਲਈ ਇਹ ਸਮਾਂ ਹਮੇਸ਼ਾ ਸ਼ੁੱਭ ਹੁੰਦਾ ਹੈ। ਇਸ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਵਾਲਿਆਂ ਤੇ ਦਾਨ-ਪੁੰਨ ਕਰਨ ਵਾਲਿਆਂ ਨੂੰ ਸਕਾਰਾਤਮਕ ਨਤੀਜੇ ਮਿਲਦੇ ਹਨ।
ਸ਼ਨੀ ਦੀ ਸਾੜ੍ਹਸਤੀ ਉਨ੍ਹਾਂ ਲੋਕਾਂ ਲਈ ਸ਼ੁੱਭ ਹੁੰਦੀ ਹੈ ਜੋ ਹਮੇਸ਼ਾ ਸਮੇਂ ਦੀ ਸਹੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਸਮੇਂ ਦੀ ਸਹੀ ਤਰੀਕੇ ਨਾਲ ਵਰਤੋਂ ਕਰ ਕੇ ਆਪਣੇ ਹਰ ਕੰਮ ਨੂੰ ਸਲੀਕੇ ਨਾਲ ਕਰਦੇ ਹੋ ਤਾਂ ਸਾੜ੍ਹਸਤੀ ਦਾ ਸਮਾਂ ਤੁਹਾਡੇ ਲਈ ਸ਼ੁੱਭ ਹੋ ਸਕਦਾ ਹੈ। ਇਹੀ ਨਹੀਂ, ਇਸ ਦੌਰਾਨ ਜੋ ਆਪਣੇ ਨਾਲ-ਨਾਲ ਦੂਜਿਆਂ ਦੇ ਸਮੇਂ ਦੀ ਵੀ ਇੱਜ਼ਤ ਕਰਦੇ ਹਨ, ਉਨ੍ਹਾਂ ਉੱਪਰ ਕਦੇ ਵੀ ਸਾੜ੍ਹਸਤੀ ਦੇ ਬੁਰੇ ਪ੍ਰਭਾਵ ਨਹੀਂ ਹੁੰਦੇ।
ਜੇਕਰ ਤੁਸੀਂ ਵੀ ਇਨ੍ਹਾਂ ਵਿੱਚੋਂ ਹੋ ਤਾਂ ਸ਼ਨੀ ਦੀ ਸਾੜ੍ਹਸਤੀ ਤੁਹਾਡੇ ਲਈ ਸ਼ੁਭ ਫਲ ਲੈ ਕੇ ਆ ਸਕਦੀ ਹੈ। ਅਜਿਹੇ ਵਿਚ ਤੁਹਾਡੇ ਉੱਪਰ ਸ਼ਨੀਦੇਵ ਮਿਹਰਬਾਨ ਹੁੰਦੇ ਹਨ ਅਤੇ ਜੀਵਨ ਵਿਚ ਉੱਨਤੀ ਦੇ ਦੁਆਰ ਖੋਲ੍ਹਦੇ ਹਨ।