ਸਾਵਧਾਨ! ਮੇਖ, ਕੁੰਭ ਤੇ ਮੀਨ ਰਾਸ਼ੀ 'ਤੇ ਚੱਲ ਰਹੀ ਹੈ ਸ਼ਨੀ ਦੀ ਸਾੜ੍ਹਸਤੀ, ਪ੍ਰਭਾਵ ਘਟਾਉਣ ਲਈ ਅੱਜ ਤੋਂ ਹੀ ਕਰੋ ਇਹ ਉਪਾਅ
ਸ਼ਨੀ ਦੀ ਸਾੜ੍ਹਸਤੀ ਦੀ ਮਿਆਦ ਦੌਰਾਨ ਵਿਅਕਤੀ ਨੂੰ ਜੀਵਨ 'ਚ ਮਾਨਸਿਕ ਤਣਾਅ, ਕਰੀਅਰ 'ਚ ਰੁਕਾਵਟਾਂ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਜੋਤਿਸ਼ ਸ਼ਾਸਤਰ 'ਚ ਦੱਸੇ ਗਏ ਉਪਾਅ ਕਰਦੇ ਹਨ, ਤਾਂ ਜੋ ਸ਼ਨੀ ਦੀ ਸਾੜ੍ਹਸਤੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।
Publish Date: Fri, 30 Oct 2026 12:53 PM (IST)
Updated Date: Fri, 30 Oct 2026 03:00 PM (IST)
ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਤੇ ਕਰਮਫਲ ਦਾਤਾ ਮੰਨਿਆ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਸ਼ਨੀ ਦੇਵ ਵਿਅਕਤੀ ਨੂੰ ਉਸ ਦੇ ਚੰਗੇ-ਮਾੜੇ ਕਰਮਾਂ ਦੇ ਹਿਸਾਬ ਨਾਲ ਫਲ ਦਿੰਦੇ ਹਨ। ਜੋਤਿਸ਼ ਮਾਨਤਾ ਅਨੁਸਾਰ, ਜਦੋਂ ਸ਼ਨੀ ਆਪਣੀ ਨਜ਼ਰ ਕਿਸੇ ਵਿਅਕਤੀ 'ਤੇ ਪਾਉਂਦੇ ਹਨ ਤਾਂ ਉਸ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ।
ਸ਼ਨੀ ਦੀ ਸਾੜ੍ਹਸਤੀ ਦੀ ਮਿਆਦ ਦੌਰਾਨ ਵਿਅਕਤੀ ਨੂੰ ਜੀਵਨ 'ਚ ਮਾਨਸਿਕ ਤਣਾਅ, ਕਰੀਅਰ 'ਚ ਰੁਕਾਵਟਾਂ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਜੋਤਿਸ਼ ਸ਼ਾਸਤਰ 'ਚ ਦੱਸੇ ਗਏ ਉਪਾਅ ਕਰਦੇ ਹਨ, ਤਾਂ ਜੋ ਸ਼ਨੀ ਦੀ ਸਾੜ੍ਹਸਤੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਅਜਿਹੇ 'ਚ ਆਓ ਇਸ ਲੇਖ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਮੌਜੂਦਾ ਸਮੇਂ ਕਿਹੜੀਆਂ ਰਾਸ਼ੀਆਂ 'ਤੇ ਸ਼ਨੀ ਦੀ ਸਾਢੇਸਾਤੀ ਚੱਲ ਰਹੀ ਹੈ ਅਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਿਹੜੇ ਉਪਾਅ ਅੱਜ ਤੋਂ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ।
ਇਨ੍ਹਾਂ 3 ਰਾਸ਼ੀਆਂ 'ਤੇ ਚੱਲ ਰਹੀ ਹੈ ਸ਼ਨੀ ਦੀ ਸਾੜ੍ਹਸਤੀ
ਕੁੰਭ ਰਾਸ਼ੀ- ਇਸ ਰਾਸ਼ੀ ਦੇ ਜਾਤਕਾਂ 'ਤੇ ਸ਼ਨੀ ਦੀ ਸਾੜ੍ਹਸਤੀ ਦਾ ਆਖਰੀ ਪੜਾਅ ਚੱਲ ਰਿਹਾ ਹੈ।
ਮੀਨ ਰਾਸ਼ੀ- ਮੀਨ ਰਾਸ਼ੀ ਦੇ ਜਾਤਕਾਂ 'ਤੇ ਸ਼ਨੀ ਦੀ ਸਾੜ੍ਹਸਤੀ ਦਾ ਦੂਜਾ ਪੜਾਅ ਚੱਲ ਰਿਹਾ ਹੈ।
ਮੇਖ ਰਾਸ਼ੀ- ਮੇਖ ਰਾਸ਼ੀ ਵਾਲਿਆਂ 'ਤੇ ਸ਼ਨੀ ਦੀ ਸਾੜ੍ਹਸਤੀ ਦਾ ਪਹਿਲਾ ਪੜਾਅ ਸ਼ੁਰੂ ਹੋ ਚੁੱਕਾ ਹੈ।
ਜ਼ਰੂਰ ਕਰੋ ਇਹ ਉਪਾਅ
ਸ਼ਨੀ ਦੇਵ ਦੀ ਪੂਜਾ ਕਰੋ- ਜੇਕਰ ਤੁਸੀਂ ਸ਼ਨੀ ਦੀ ਸਾੜ੍ਹਸਤੀ ਦੇ ਪ੍ਰਭਾਵ ਦਾ ਸਾਹਮਣਾ ਕਰ ਰਹੇ ਹੋ ਤਾਂ ਸ਼ਨੀਵਾਰ ਵਾਲੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸ਼ਨੀ ਦੇਵ ਦੀ ਪੂਜਾ-ਅਰਚਨਾ ਕਰੋ। ਇਸ ਦੌਰਾਨ ਵਿਧੀ-ਵਿਧਾਨ ਨਾਲ ਸ਼ਨੀ ਸਤੋਤਰ ਦਾ ਪਾਠ ਕਰੋ। ਸ਼ਨੀ ਦੇਵ ਨੂੰ ਕਾਲੇ ਤਿਲ ਅਤੇ ਫੁੱਲਾਂ ਦੀ ਮਾਲਾ ਅਰਪਿਤ ਕਰੋ। ਧਾਰਮਿਕ ਮਾਨਤਾ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਸ਼ਨੀ ਦੀ ਸਾੜ੍ਹਸਤੀ ਦਾ ਪ੍ਰਭਾਵ ਘੱਟ ਹੁੰਦਾ ਹੈ ਅਤੇ ਸ਼ਨੀ ਦੇਵ ਦੀ ਕਿਰਪਾ ਨਾਲ ਜੀਵਨ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
ਪਿੱਪਲ ਦੇ ਦਰੱਖ਼ਤ ਹੇਠਾਂ ਦੀਵਾ ਜਗਾਓ- ਇਸ ਤੋਂ ਇਲਾਵਾ ਸਾੜ੍ਹਸਤੀ ਦੇ ਪ੍ਰਭਾਵ ਦੌਰਾਨ ਪਿੱਪਲ ਦੇ ਰੁੱਖ ਹੇਠਾਂ ਦੀਵਾ ਜਗਾਉਣਾ ਫਲਦਾਇਕ ਮੰਨਿਆ ਜਾਂਦਾ ਹੈ। ਸ਼ਨੀਵਾਰ ਦੀ ਸ਼ਾਮ ਨੂੰ ਪਿੱਪਲ ਦੇ ਰੁੱਖ ਦੀ ਜੜ੍ਹ 'ਚ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ। ਮਾਨਤਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਸ਼ਨੀ ਦੋਸ਼ ਸ਼ਾਂਤ ਹੁੰਦਾ ਹੈ ਤੇ ਮਾਨਸਿਕ ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ।
ਦਾਨ-ਪੁੰਨ ਕਰੋ- ਸ਼ਨੀਵਾਰ ਵਾਲੇ ਦਿਨ ਲੋੜਵੰਦ ਲੋਕਾਂ ਨੂੰ ਕਾਲੀ ਉੜਦ ਦੀ ਦਾਲ, ਸਰ੍ਹੋਂ ਦਾ ਤੇਲ ਅਤੇ ਕਾਲੇ ਕੱਪੜੇ ਦਾ ਦਾਨ ਜ਼ਰੂਰ ਕਰੋ। ਇਸ ਉਪਾਅ ਨੂੰ ਸੱਚੇ ਮਨ ਨਾਲ ਕਰਨ ਨਾਲ ਵਿਅਕਤੀ ਨੂੰ ਜੀਵਨ 'ਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ।