- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤੁਸ਼ਟ ਵਿਅਕਤੀ ਕਰਮ ਤੋਂ ਮੂੰਹ ਨਹੀਂ ਮੋੜਦਾ, ਬਲਕਿ ਨਤੀਜੇ ਦੀ ਚਿੰਤਾ ਤੋਂ ਮੁਕਤ ਹੋ ਕੇ ਪੂਰੇ ਸਮਰਪਣ ਦੇ ਨਾਲ ਆਪਣੇ ਕਰਤੱਵ ਦੀ ਪਾਲਣਾ ਕਰਦਾ ਹੈ। ਅਸਲ ਸੰਤੁਸ਼ਟੀ ਤਦ ਹੀ ਜਨਮ ਲੈਂਦੀ ਹੈ ਜਦੋਂ ਮਨੁੱਖ ਤੁਲਨਾ, ਲਾਲਸਾ ਤੇ ਬੇਲੋੜੀਆਂ ਇੱਛਾਵਾਂ ਤੋਂ ਖੁਦ ਨੂੰ ਮੁਕਤ ਕਰ ਲੈਂਦਾ ਹੈ।

ਸੰਤੁਸ਼ਟੀ ਜ਼ਿੰਦਗੀ ਦੀ ਉਹ ਅੰਦਰੂਨੀ ਸਥਿਤੀ ਹੈ, ਜਿੱਥੇ ਮਨੁੱਖ ਹਾਸਲ ਤੇ ਘਾਟਿਆਂ ਦੇ ਦੁਚਿੱਤੀ ਤੋਂ ਉੱਤੇ ਉੱਠ ਕੇ ਆਤਮਿਕ ਸ਼ਾਂਤੀ ਨੂੰ ਮਹਿਸੂਸ ਕਰਦਾ ਹੈ। ਇਹ ਆਤਮਾ ਦੀ ਉਹ ਤ੍ਰਿਪਤੀ ਹੈ, ਜੋ ਵਿਅਕਤੀ ਨੂੰ ਹਾਲਾਤਾਂ ਤੋਂ ਪਾਸੇ ਸਥਿਰਤਾ ਤੇ ਆਨੰਦ ਦਾ ਅਨੁਭਵ ਕਰਵਾਉਂਦੀ ਹੈ। ਜਦੋਂ ਮਨੁੱਖ ਆਪਣੇ ਅੰਦਰ ਚੇਤਨਾ ਨਾਲ ਜੁੜਦਾ ਹੈ ਤਾਂ ਉਸ ਦੇ ਜੀਵਨ ਵਿਚ ਸੰਤੋਸ਼ ਦਾ ਸੂਰਜ ਚੜ੍ਹਦਾ ਹੈ ਤੇ ਉਹ ਔਖੇ ਤੋਂ ਔਖੇ ਹਾਲਾਤ ਵਿਚ ਵੀ ਧੀਰਜ ਤੇ ਹੌਸਲਾ ਦਿੰਦਾ ਹੈ। ਜਿੰਦਗੀ ਇਕ ਨਿਰੰਤਰ ਵਹਿਣ ਵਾਲੀ ਯਾਤਰਾ ਹੈ। ਇਸ ਵਿਚ ਆਰਾਮ ਤਾਂ ਸੰਭਵ ਹੈ ਪਰ ਕਿਤੇ ਠਹਿਰ ਨਹੀਂ। ਜਿਵੇਂ ਰੁਕਿਆ ਹੋਇਆ ਪਾਣੀ ਆਪਣੀ ਨਿਰਮਲਤਾ ਗੁਆ ਦਿੰਦਾ ਹੈ, ਉਵੇਂ ਹੀ ਉਦੇਸ਼•ਹੀਣ ਜੀਵਨ ਵੀ ਆਪਣੇ ਜੀਵੰਤ ਹੋਣ ਦੀ ਸਥਿਤੀ ਨੂੰ ਗੁਆ ਬਹਿੰਦਾ ਹੈ। ਇਸ ਲਈ ਸੰਤੁਸ਼ਟੀ ਦਾ ਅਰਥ ਜੀਵਨ ਦੀ ਗਤੀ ਰੋਕਦਾ ਨਹੀਂ, ਬਲਕਿ ਵਰਤਮਾਨ ਨੂੰ ਸਵੀਕਾਰ ਕਰਦਿਆਂ ਭਵਿੱਖ ਵੱਲ ਸਕਾਰਾਤਮਕ ਭਾਵ ਨਾਲ ਵਧਦਾ ਰਹਿੰਦਾ ਹੈ। ਸੰਤੁਸ਼ਟ ਵਿਅਕਤੀ ਕਰਮ ਤੋਂ ਮੂੰਹ ਨਹੀਂ ਮੋੜਦਾ, ਬਲਕਿ ਨਤੀਜੇ ਦੀ ਚਿੰਤਾ ਤੋਂ ਮੁਕਤ ਹੋ ਕੇ ਪੂਰੇ ਸਮਰਪਣ ਦੇ ਨਾਲ ਆਪਣੇ ਕਰਤੱਵ ਦੀ ਪਾਲਣਾ ਕਰਦਾ ਹੈ। ਅਸਲ ਸੰਤੁਸ਼ਟੀ ਤਦ ਹੀ ਜਨਮ ਲੈਂਦੀ ਹੈ ਜਦੋਂ ਮਨੁੱਖ ਤੁਲਨਾ, ਲਾਲਸਾ ਤੇ ਬੇਲੋੜੀਆਂ ਇੱਛਾਵਾਂ ਤੋਂ ਖੁਦ ਨੂੰ ਮੁਕਤ ਕਰ ਲੈਂਦਾ ਹੈ। ਜੋ ਉਪਲੱਬਧ ਹੈ, ਉਸ ਦੇ ਪ੍ਰਤੀ ਸ਼ੁਕਰਾਨਾ ਤੇ ਜੋ ਹਾਲੇ ਹਾਸਲ ਨਹੀਂ ਹੋਇਆ ਹੈ, ਉਸ ਪ੍ਰਤੀ ਸਬਰ ਕਰਨਾ, ਇਹੀ ਸੰਤੁਲਿਤ ਜੀਵਨ ਦਾ ਆਧਾਰ ਹੈ। ਦੂਸਰਿਆਂ ਨਾਲ ਆਪਣੀ ਤੁਲਨਾ ਕਰਨ ਵਾਲਾ ਵਿਅਕਤੀ ਕਦੇ ਸੰਤੁਸ਼ਟ ਨਹੀਂ ਹੋ ਸਕਦਾ। ਕਿਉਂਕਿ ਇੱਛਾਵਾਂ ਦਾ ਅੰਤ ਨਹੀਂ ਹੈ। ਇਸ ਦੇ ਉਲਟ, ਜੋ ਆਪਣੇ ਅੰਦਰ ਦੇ ‘ਸਵੈ’ ਨੂੰ ਪਛਾਣ ਲੈਂਦਾ ਹੈ, ਉਹ ਸੀਮਤ ਸਾਧਨਾਂ ਵਿਚ ਵੀ ਬੇਹਿਸਾਬ ਅਨੰਦ ਦਾ ਅਨੁਭਵ ਕਰਦਾ ਹੈ। ਸੰਤੁਸ਼ਟੀ ਦਾ ਅਰਥ ਸੁਫ਼ਨਿਆਂ ਦਾ ਤਿਆਗ ਤੇ ਨਕਾਰਾ ਹੋਣਾ ਨਹੀਂ, ਬਲਕਿ ਇੱਛਾਵਾਂ ’ਤੇ ਵਿਵੇਕ ਨਾਲ ਕੰਟਰੋਲ ਕਰਦਿਆਂ ਜੀਵਨ ਨੂੰ ਸਾਰਥਕ ਬਣਾਉਣਾ ਹੈ। ਇਹ ਮਨੁੱਖ ਨੂੰ ਪਰਉਪਕਾਰੀ, ਸੰਵੇਦਨਸ਼ੀਲ ਤੇ ਸ਼•ੁਕਰਗੁਜ਼ਾਰ ਹੋਣ ਵੱਲ ਪ੍ਰੇਰਿਤ ਕਰਦੀ ਹੈ। ਸੰਤੁਸ਼ਟ ਵਿਅਕਤੀ ਖੁਦ ਵੀ ਖ਼ੁਸ਼ ਰਹਿੰਦਾ ਹੈ ਤੇ ਆਪਣੇ ਵਿਹਾਰ ਨਾਲ ਦੂਜਿਆਂ ਦੇ ਜੀਵਨ ਵਿਚ ਵੀ ਆਸ਼ਾ ਦੀ ਕਿਰਨ ਫੈਲਾਉਂਦਾ ਹੈ। ਇਹੀ ਸੱਚੇ ਸੁਖ ਤੇ ਸੰਪੂਰਨਤਾ ਦਾ ਆਧਾਰ ਹੈ।
-ਪਾਰੂਲ ਹਰਸ਼ ਬੰਸਲ।