ਸਰਵ ਪਿੱਤਰੀ ਮੱਸਿਆ 2026: 10 ਅਕਤੂਬਰ ਨੂੰ ਕੁਤੁਪ ਮਹੂਰਤ 'ਚ ਹੀ ਕਰਵਾਓ ਬ੍ਰਾਹਮਣ ਭੋਜ, ਨੋਟ ਕਰ ਲਓ ਸ਼ੁੱਭ ਸਮਾਂ ਤੇ ਜ਼ਰੂਰੀ ਨਿਯਮ
Sarvapitru Amavasya 2026: 10 ਅਕਤੂਬਰ ਨੂੰ ਸਰਵ ਪਿੱਤਰੀ ਮੱਸਿਆ ਮਨਾਈ ਜਾਵੇਗੀ। ਜਾਣੋ ਬ੍ਰਾਹਮਣ ਭੋਜ ਦੇ ਨਿਯਮ, ਕੀ ਖੁਆਉਣਾ ਚਾਹੀਦਾ ਹੈ ਅਤੇ ਕੁਤੁਪ ਮਹੂਰਤ ਸਮੇਤ ਸਰਾਧ-ਤਰਪਣ ਦਾ ਸ਼ੁਭ ਸਮਾਂ।
Publish Date: Sun, 04 Oct 2026 12:52 PM (IST)
Updated Date: Sun, 04 Oct 2026 12:59 PM (IST)
ਧਰਮ ਡੈਸਕ, ਨਵੀਂ ਦਿੱਲੀ : ਅੱਸੂ ਮਹੀਨੇ ਦੀ ਮੱਸਿਆ ਨੂੰ ਸਰਵ ਪਿੱਤਰੀ ਮੱਸਿਆ (Sarvapitru Amavasya 2026) ਅਤੇ ਮਹਾਲਯ ਮੱਸਿਆ ਕਿਹਾ ਜਾਂਦਾ ਹੈ। ਇਸ ਦਿਨ ਪਿੱਤਰਾਂ ਦੀ ਵਿਦਾਈ ਹੁੰਦੀ ਹੈ। ਸਰਵਪਿਤ੍ਰੁ ਅਮਾਵੱਸਿਆ ਦੇ ਮੌਕੇ ਉਨ੍ਹਾਂ ਪਿੱਤਰਾਂ ਦਾ ਸਰਾਧ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਮੌਤ ਦੀ ਤਰੀਕ ਯਾਦ ਨਹੀਂ ਹੁੰਦੀ ਜਾਂ ਕਿਸੇ ਕਾਰਨ ਪਿੱਤਰ ਪੱਖ 'ਚ ਉਨ੍ਹਾਂ ਦਾ ਸਰਾਧ ਨਹੀਂ ਕਰ ਪਾਉਂਦੇ।
ਸਰਵ ਪਿੱਤਰੀ ਮੱਸਿਆ ਦੇ ਦਿਨ ਪਿੱਤਰਾਂ ਦੀ ਆਤਮਾ ਦੀ ਸ਼ਾਂਤੀ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਬ੍ਰਾਹਮਣ ਭੋਜ ਨਾਲ ਪਿੱਤਰਾਂ ਦੀ ਆਤਮਾ ਪੂਰੀ ਤਰ੍ਹਾਂ ਤ੍ਰਿਪਤ ਹੁੰਦੀ ਹੈ ਤੇ ਪੂਰਵਜ ਪ੍ਰਸੰਨ ਹੁੰਦੇ ਹਨ। ਸ਼ਾਸਤਰਾਂ ਅਨੁਸਾਰ, ਪਿੱਤਰ ਪੱਖ ਸ਼ੁਰੂ ਹੋਣ 'ਤੇ ਪਿਤਰ ਧਰਤੀ 'ਤੇ ਆਉਂਦੇ ਹਨ ਅਤੇ ਸਰਵ ਪਿੱਤਰੀ ਮੱਸਿਆ ਦੇ ਦਿਨ ਆਪਣੇ ਪਰਿਵਾਰ ਤੋਂ ਵਿਦਾ ਲੈਂਦੇ ਹਨ।
ਇਸ ਲਈ ਸਰਵ ਪਿੱਤਰੀ ਮੱਸਿਆ ਦੇ ਦਿਨ ਬ੍ਰਾਹਮਣਾਂ ਨੂੰ ਭੋਜਨ ਕਰਵਾਉਣ ਦੀ ਪਰੰਪਰਾ ਹੈ। ਬ੍ਰਾਹਮਣਾਂ ਨੂੰ ਭੋਜਨ ਕਰਵਾਉਂਦੇ ਸਮੇਂ ਕੁਝ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਬ੍ਰਾਹਮਣ ਭੋਜ ਦੇ ਨਿਯਮ, ਕੀ ਖੁਆਉਣਾ ਚਾਹੀਦਾ ਹੈ ਅਤੇ ਕੀ ਨਹੀਂ।
ਬ੍ਰਾਹਮਣ ਨੂੰ ਭੋਜਨ ਕਰਵਾਉਣ ਦੇ ਨਿਯਮ
ਸਰਵ ਪਿੱਤਰੀ ਮੱਸਿਆ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਬ੍ਰਾਹਮਣ ਨੂੰ ਘਰ ਸੱਦੋ।
ਇਸ ਤੋਂ ਬਾਅਦ ਉਨ੍ਹਾਂ ਨੂੰ ਆਸਣ 'ਤੇ ਬਿਠਾਓ। ਖਾਸ ਧਿਆਨ ਰੱਖੋ ਕਿ ਬ੍ਰਾਹਮਣ ਦਾ ਮੂੰਹ ਪੂਰਬ ਜਾਂ ਉੱਤਰ ਦਿਸ਼ਾ ਵੱਲ ਹੋਵੇ। ਧਾਰਮਿਕ ਅਨੁਸ਼ਠਾਨਾਂ ਲਈ ਇਨ੍ਹਾਂ ਦੋਵਾਂ ਦਿਸ਼ਾਵਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ।
ਇਸ ਤੋਂ ਬਾਅਦ ਸ਼ਰਧਾ ਨਾਲ ਉਨ੍ਹਾਂ ਨੂੰ ਭੋਜਨ ਕਰਵਾਓ।
ਇਸ ਦੌਰਾਨ ਆਪਣਾ ਮਨ ਸ਼ਾਂਤ ਰੱਖੋ ਤੇ ਕਿਸੇ 'ਤੇ ਗੁੱਸਾ ਨਾ ਕਰੋ।
ਅੰਤ 'ਚ ਬ੍ਰਾਹਮਣ ਨੂੰ ਧਨ ਅਤੇ ਕੱਪੜੇ ਦਾਨ ਕਰੋ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ।
ਬ੍ਰਾਹਮਣ ਭੋਜ 'ਚ ਕੀ ਖੁਆਉਣਾ ਚਾਹੀਦਾ ਹੈ?
ਜੇ ਤੁਸੀਂ ਸਰਵ ਪਿੱਤਰੀ ਮੱਸਿਆ ਦੇ ਦਿਨ ਪਿੱਤਰਾਂ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਇਸ ਦਿਨ ਬ੍ਰਾਹਮਣ ਨੂੰ ਦੁੱਧ, ਚੌਲ ਤੇ ਚੀਨੀ ਤੋਂ ਬਣੀ ਖੀਰ ਜ਼ਰੂਰ ਖੁਆਉਣ ਦੀ ਧਾਰਮਿਕ ਮਾਨਤਾ ਹੈ। ਇਸ ਤੋਂ ਇਲਾਵਾ ਸਾਤਵਿਕ ਸਬਜ਼ੀ ਤੇ ਪੂਰੀ ਨੂੰ ਵੀ ਭੋਜਨ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਬ੍ਰਾਹਮਣ ਭੋਜ ਲਈ ਤਾਜ਼ੇ ਫਲ ਤੇ ਮਠਿਆਈ ਵੀ ਰੱਖੀ ਜਾ ਸਕਦੀ ਹੈ।
ਕਦੋਂ ਹੈ ਸਰਵ ਪਿੱਤਰੀ ਮੱਸਿਆ 2026?
ਸਰਵ ਪਿੱਤਰੀ ਮੱਸਿਆ ਤਿਥੀ ਦੀ ਸ਼ੁਰੂਆਤ: 9 ਅਕਤੂਬਰ ਨੂੰ ਰਾਤ 9 ਵੱਜ ਕੇ 35 ਮਿੰਟ 'ਤੇ
ਸਰਵ ਪਿੱਤਰੀ ਮੱਸਿਆ ਤਿਥੀ ਦਾ ਸਮਾਪਨ: 10 ਅਕਤੂਬਰ ਨੂੰ ਰਾਤ 9 ਵੱਜ ਕੇ 19 ਮਿੰਟ 'ਤੇ
ਵੈਦਿਕ ਪੰਚਾਂਗ ਅਨੁਸਾਰ ਇਸ ਵਾਰ ਸਰਵ ਪਿੱਤਰੀ ਮੱਸਿਆ 10 ਅਕਤੂਬਰ 2026 ਨੂੰ ਮਨਾਈ ਜਾਵੇਗੀ।
ਸਰਾਧ ਤੇ ਤਰਪਣ ਲਈ ਸ਼ੁਭ ਸਮਾਂ
ਕੁਤੁਪ ਮਹੂਰਤ: ਸਵੇਰੇ 11 ਵੱਜ ਕੇ 45 ਮਿੰਟ ਤੋਂ ਦੁਪਹਿਰ 12 ਵੱਜ ਕੇ 31 ਮਿੰਟ ਤਕ
ਰੌਹਿਣੀ ਮਹੂਰਤ: ਦੁਪਹਿਰ 12 ਵੱਜ ਕੇ 31 ਮਿੰਟ ਤੋਂ ਦੁਪਹਿਰ 1 ਵੱਜ ਕੇ 18 ਮਿੰਟ ਤਕ
ਦੁਪਹਿਰ ਬਾਅਦ ਮਹੂਰਤ : ਦੁਪਹਿਰ 1 ਵੱਜ ਕੇ 18 ਮਿੰਟ ਤੋਂ ਦੁਪਹਿਰ 3 ਵੱਜ ਕੇ 37 ਮਿੰਟ ਤੱਕ