
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਮੁਦ੍ਰਿਕ ਸ਼ਾਸਤਰ ਮੁਤਾਬਕ, ਜੇਕਰ ਕਿਸੇ ਔਰਤ ਦੇ ਮੱਥੇ 'ਤੇ ਅਜਿਹਾ ਨਿਸ਼ਾਨ ਹੋਵੇ ਜੋ ਦੇਖਣ ਵਿਚ ਸਵਾਸਤਿਕ ਤੇ ਤ੍ਰਿਸ਼ੂਲ ਵਰਗਾ ਲੱਗਦਾ ਹੋਵੇ ਤਾਂ ਇਸ ਨੂੰ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਮੱਥੇ 'ਤੇ ਇਸ ਤਰ੍ਹਾਂ ਦਾ ਚਿੰਨ੍ਹ ਅਪਾਰ ਧਨ-ਦੌਲਤ ਦਾ ਸੰਕੇਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹੀਆਂ ਔਰਤਾਂ ਨੂੰ ਧਨ-ਦੌਲਤ ਦੇ ਨਾਲ-ਨਾਲ ਮਾਣ-ਸਨਮਾਨ ਵੀ ਪ੍ਰਾਪਤ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਸਾਮੁਦ੍ਰਿਕ ਸ਼ਾਸਤਰ ਅਤੇ ਸਕੰਦ ਪੁਰਾਣ ਮੁਤਾਬਕ, ਔਰਤਾਂ ਦੇ ਮੱਥੇ ਦੀ ਬਣਤਰ ਉਨ੍ਹਾਂ ਦੀ ਕਿਸਮਤ, ਸੁਭਾਅ ਤੇ ਜੀਵਨ ਨਾਲ ਜੁੜੇ ਕਈ ਤਰ੍ਹਾਂ ਦੇ ਸੰਕੇਤ ਦਿੰਦੀ ਹੈ। ਮੰਨਿਆ ਜਾਂਦਾ ਹੈ ਕਿ ਔਰਤਾਂ ਦੇ ਮੱਥੇ ਦੀ ਖ਼ਾਸ ਬਣਤਰ ਉਨ੍ਹਾਂ ਦੇ ਭਾਗ ਤੇ ਧਨਵਾਨ ਹੋਣ ਦਾ ਸੰਕੇਤ ਦਿੰਦੀ ਹੈ। ਭਵਿੱਖ ਪੁਰਾਣ 'ਚ ਇਸ ਵਿਸ਼ੇ ਸਬੰਧੀ ਇਕ ਸਲੋਕ ਵੀ ਹੈ:
अर्द्धेन्दु प्रतिमा भोगमरोश मनायतम्। तत् श्रीभोगकरं श्रेष्ठं ललाटं वर योषिताम् ॥
ਅਰਥਾਤ- ਜਿਨ੍ਹਾਂ ਔਰਤਾਂ ਦਾ ਮੱਥਾ ਅਸ਼ਟਮੀ ਦੀ ਤਾਰੀਖ ਦੇ ਚੰਦ ਦੇ ਆਕਾਰ ਵਰਗਾ, ਯਾਨੀ ਅਰਧਚੰਦਰਾਕਾਰ ਹੁੰਦਾ ਹੈ, ਉਨ੍ਹਾਂ ਨੂੰ ਸ਼ਾਸਤਰਾਂ ਮੁਤਾਬਕ ਬੇਹੱਦ ਭਾਗਸ਼ਾਲੀ ਮੰਨਿਆ ਜਾਂਦਾ ਹੈ। ਜੇਕਰ ਮੱਥਾ ਬਹੁਤ ਜ਼ਿਆਦਾ ਚੌੜਾ ਨਾ ਹੋਵੇ ਤੇ ਇਸ 'ਤੇ ਛੋਟੇ-ਛੋਟੇ ਵਾਲ ਨਾ ਹੋਣ ਤਾਂ ਅਜਿਹੀਆਂ ਔਰਤਾਂ ਨੂੰ ਕਾਫ਼ੀ ਸਮਰੱਥ ਤੇ ਧਨਵਾਨ ਮੰਨਿਆ ਜਾਂਦਾ ਹੈ।
ਸਕੰਦ ਪੁਰਾਣ ਮੁਤਾਬਕ, ਜੇਕਰ ਕਿਸੇ ਔਰਤ ਦਾ ਮੱਥਾ ਅੱਗੇ ਵੱਲ ਝੁਕਿਆ ਹੋਇਆ ਨਾ ਹੋਵੇ ਤੇ ਉਸ 'ਤੇ ਛੋਟੇ-ਛੋਟੇ ਵਾਲ ਵੀ ਨਾ ਹੋਣ। ਮੱਥਾ ਅਰਧਚੰਦਰਾਕਾਰ ਤੇ ਨਸਾਂ ਤੋਂ ਰਹਿਤ, ਯਾਨੀ ਮੱਥੇ 'ਤੇ ਨਸਾਂ ਦਿਖਾਈ ਨਾ ਦੇਣ ਤੇ ਮੱਥੇ ਦੀ ਚੌੜਾਈ ਤਿੰਨ ਉਂਗਲਾਂ ਜਿੰਨੀ ਹੋਵੇ ਤਾਂ ਅਜਿਹੀ ਔਰਤ ਨੂੰ ਬੇਹੱਦ ਭਾਗਸ਼ਾਲੀ ਤੇ ਲਕਸ਼ਮੀ ਦੀ ਕਿਰਪਾ ਦੀ ਪਾਤਰ ਮੰਨਿਆ ਜਾਂਦਾ ਹੈ।
ਸਾਮੁਦ੍ਰਿਕ ਸ਼ਾਸਤਰ ਮੁਤਾਬਕ, ਜੇਕਰ ਕਿਸੇ ਔਰਤ ਦੇ ਮੱਥੇ 'ਤੇ ਅਜਿਹਾ ਨਿਸ਼ਾਨ ਹੋਵੇ ਜੋ ਦੇਖਣ ਵਿਚ ਸਵਾਸਤਿਕ ਤੇ ਤ੍ਰਿਸ਼ੂਲ ਵਰਗਾ ਲੱਗਦਾ ਹੋਵੇ ਤਾਂ ਇਸ ਨੂੰ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਮੱਥੇ 'ਤੇ ਇਸ ਤਰ੍ਹਾਂ ਦਾ ਚਿੰਨ੍ਹ ਅਪਾਰ ਧਨ-ਦੌਲਤ ਦਾ ਸੰਕੇਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹੀਆਂ ਔਰਤਾਂ ਨੂੰ ਧਨ-ਦੌਲਤ ਦੇ ਨਾਲ-ਨਾਲ ਮਾਣ-ਸਨਮਾਨ ਵੀ ਪ੍ਰਾਪਤ ਹੁੰਦਾ ਹੈ।
ਜਿਨ੍ਹਾਂ ਔਰਤਾਂ ਦੇ ਮੱਥੇ 'ਤੇ ਨਿਸ਼ਾਨ ਤ੍ਰਿਸ਼ੂਲ ਵਰਗਾ ਦਿਖਾਈ ਦਿੰਦਾ ਹੈ, ਉਨ੍ਹਾਂ ਨੂੰ ਸ਼ਾਸਨ ਕਰਨ ਵਾਲੀ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਔਰਤਾਂ ਦਾ ਮੱਥਾ ਤਿੰਨ ਉਂਗਲਾਂ ਤੋਂ ਜ਼ਿਆਦਾ ਉੱਚਾ ਨਾ ਹੋਵੇ ਤੇ ਲਲਾਟ ਸਾਫ਼, ਸਮਤਲ ਅਤੇ ਸੁੰਦਰ ਹੋਵੇ, ਮੱਥੇ 'ਤੇ ਨਸਾਂ ਜਾਂ ਰੋਏਂ ਵੀ ਦਿਖਾਈ ਨਾ ਦੇਣ ਤਾਂ ਅਜਿਹੀਆਂ ਔਰਤਾਂ ਦੀ ਉਮਰ ਕਾਫ਼ੀ ਲੰਬੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਾਰ ਧਨ ਦੀ ਪ੍ਰਾਪਤੀ ਹੋਣ ਦੀ ਵੀ ਮਾਨਤਾ ਹੈ।
ਸਾਮੁਦ੍ਰਿਕ ਸ਼ਾਸਤਰ ਮੁਤਾਬਕ, ਜੇਕਰ ਮੱਥੇ ਦੀਆਂ ਰੇਖਾਵਾਂ ਛੋਟੀਆਂ, ਕੱਟੀਆਂ ਹੋਈਆਂ ਜਾਂ ਟੇਢੀਆਂ-ਮੇਢੀਆਂ ਹੋਣ ਤਾਂ ਅਜਿਹੀਆਂ ਔਰਤਾਂ ਦੀ ਉਮਰ ਘੱਟ ਹੋਣ ਦੀ ਮਾਨਤਾ ਹੈ। ਜੇਕਰ ਮੱਥੇ 'ਤੇ ਨਸਾਂ ਅਤੇ ਬਹੁਤ ਜ਼ਿਆਦਾ ਰੋਏਂ ਦਿਖਾਈ ਦੇਣ ਤਾਂ ਇਸ ਨੂੰ ਵੀ ਅਸ਼ੁੱਭ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।