- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਮੁਦ੍ਰਿਕ ਸ਼ਾਸਤਰ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੀ ਪਿੱਠ ਦੇ ਉੱਪਰਲੇ ਹਿੱਸੇ ’ਤੇ ਤਿਲ ਹੁੰਦਾ ਹੈ, ਉਹ ਲੋਕ ਬਹੁਤ ਭਾਵੁਕ ਹੁੰਦੇ ਹਨ। ਇਹ ਲੋਕ ਅਕਸਰ ਦੂਜਿਆਂ ਦੀਆਂ ਗੱਲਾਂ 'ਚ ਆ ਕੇ ਫੈਸਲੇ ਲੈਂਦੇ ਹਨ। ਇਸ ਦੇ ਨਾਲ ਹੀ ਇਹ ਕਾਫ਼ੀ ਮਿਹਨਤੀ ਹੁੰਦੇ ਹਨ ਤੇ ਜ਼ਿੰਦਗੀ ਵਿਚ ਆਪਣੀ ਮਿਹਨਤ ਦੇ ਬਲ ’ਤੇ ਸਫਲਤਾ ਹਾਸਲ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਸਾਮੁਦ੍ਰਿਕ ਸ਼ਾਸਤਰ 'ਚ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਮੌਜੂਦ ਤਿਲਾਂ ਦਾ ਵਿਸ਼ੇਸ਼ ਮਹੱਤਵ ਤੇ ਇਨ੍ਹਾਂ ਤੋਂ ਮਿਲਣ ਵਾਲੇ ਸੰਕੇਤਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਸਰੀਰ ਦੇ ਅੰਗਾਂ ’ਤੇ ਮੌਜੂਦ ਤਿਲਾਂ ਤੋਂ ਵਿਅਕਤੀ ਦੇ ਭਵਿੱਖ, ਸੁਭਾਅ ਤੇ ਕਿਸਮਤ ਨਾਲ ਜੁੜੀ ਕਈ ਜਾਣਕਾਰੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਰੀਰ ਦੇ ਹਰ ਹਿੱਸੇ ’ਤੇ ਤਿਲ ਹੋਣ ਦਾ ਆਪਣਾ ਇਕ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਮੁਦ੍ਰਿਕ ਸ਼ਾਸਤਰ ਅਨੁਸਾਰ, ਵਿਅਕਤੀ ਦੀ ਪਿੱਠ ’ਤੇ ਤਿਲ ਹੋਣਾ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਪਿੱਠ ’ਤੇ ਤਿਲ ਹੋਣ ਨਾਲ ਕਿਹੜੇ ਸੰਕੇਤ ਮਿਲਦੇ ਹਨ। ਅਜਿਹੇ ਵਿਚ ਆਓ ਇਸ ਲੇਖ ਵਿਚ ਜਾਣਦੇ ਹਾਂ ਕਿ ਪਿੱਠ ’ਤੇ ਮੌਜੂਦ ਤਿਲ ਤੁਹਾਡੀ ਜ਼ਿੰਦਗੀ ਬਾਰੇ ਕਿਹੜੀਆਂ ਖ਼ਾਸ ਗੱਲਾਂ ਦੱਸਦਾ ਹੈ।
ਸਾਮੁਦ੍ਰਿਕ ਸ਼ਾਸਤਰ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੀ ਪਿੱਠ ਦੇ ਉੱਪਰਲੇ ਹਿੱਸੇ ’ਤੇ ਤਿਲ ਹੁੰਦਾ ਹੈ, ਉਹ ਲੋਕ ਬਹੁਤ ਭਾਵੁਕ ਹੁੰਦੇ ਹਨ। ਇਹ ਲੋਕ ਅਕਸਰ ਦੂਜਿਆਂ ਦੀਆਂ ਗੱਲਾਂ 'ਚ ਆ ਕੇ ਫੈਸਲੇ ਲੈਂਦੇ ਹਨ। ਇਸ ਦੇ ਨਾਲ ਹੀ ਇਹ ਕਾਫ਼ੀ ਮਿਹਨਤੀ ਹੁੰਦੇ ਹਨ ਤੇ ਜ਼ਿੰਦਗੀ ਵਿਚ ਆਪਣੀ ਮਿਹਨਤ ਦੇ ਬਲ ’ਤੇ ਸਫਲਤਾ ਹਾਸਲ ਕਰਦੇ ਹਨ। ਇਨ੍ਹਾਂ ਵਿਚ ਅਗਵਾਈ ਕਰਨ ਦੀ ਸਮਰੱਥਾ ਵੀ ਦੇਖਣ ਨੂੰ ਮਿਲਦੀ ਹੈ, ਪਰ ਇਨ੍ਹਾਂ ਨੂੰ ਜ਼ਿੰਦਗੀ ਵਿਚ ਕਾਫ਼ੀ ਸੰਘਰਸ਼ ਵੀ ਕਰਨਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਪਿੱਠ ਦੇ ਵਿਚਕਾਰ ਤਿਲ ਹੁੰਦਾ ਹੈ, ਉਨ੍ਹਾਂ ਦਾ ਸੁਭਾਅ ਥੋੜ੍ਹਾ ਜ਼ਿੱਦੀ ਹੁੰਦਾ ਹੈ। ਇਹ ਲੋਕ ਆਪਣੇ ਸਾਹਮਣੇ ਕਿਸੇ ਦੀ ਵੀ ਨਹੀਂ ਸੁਣਦੇ। ਇਹ ਹਮੇਸ਼ਾ ਇਸ ਗੱਲ ਨੂੰ ਜਾਣਨ ਲਈ ਉਤਸੁਕ ਰਹਿੰਦੇ ਹਨ ਕਿ ਸਾਹਮਣੇ ਵਾਲੇ ਦੀ ਜ਼ਿੰਦਗੀ ਵਿਚ ਕੀ ਚੱਲ ਰਿਹਾ ਹੈ। ਇਹ ਲੋਕ ਅਕਸਰ ਆਰਥਿਕ ਤੌਰ ’ਤੇ ਮਜ਼ਬੂਤ ਹੁੰਦੇ ਹਨ ਅਤੇ ਇਨ੍ਹਾਂ ਕੋਲ ਜ਼ਿੰਦਗੀ ਵਿਚ ਪੈਸੇ ਦੀ ਕਮੀ ਨਹੀਂ ਰਹਿੰਦੀ। ਇਹ ਜ਼ਿੰਦਗੀ ਵਿਚ ਖੂਬ ਤਰੱਕੀ ਕਰਦੇ ਹਨ ਅਤੇ ਇਨ੍ਹਾਂ ਨੂੰ ਸਮਾਜ ਵਿਚ ਕਾਫ਼ੀ ਮਾਣ-ਸਨਮਾਨ ਮਿਲਦਾ ਹੈ।
ਸਾਮੁਦ੍ਰਿਕ ਸ਼ਾਸਤਰ ਅਨੁਸਾਰ, ਜਿਨ੍ਹਾਂ ਲੋਕਾਂ ਦੀ ਪਿੱਠ ਦੇ ਹੇਠਲੇ ਹਿੱਸੇ 'ਚ ਤਿਲ ਹੁੰਦਾ ਹੈ, ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ਹਾਲ ਰਹਿੰਦਾ ਹੈ। ਇਹ ਲੋਕ ਸਾਹਮਣੇ ਵਾਲੇ ’ਤੇ ਬਹੁਤ ਜਲਦੀ ਭਰੋਸਾ ਕਰ ਲੈਂਦੇ ਹਨ। ਇਸ ਤੋਂ ਇਲਾਵਾ ਇਹ ਲੋਕ ਘੁੰਮਣ-ਫਿਰਨ ਦੇ ਕਾਫ਼ੀ ਸ਼ੌਕੀਨ ਹੁੰਦੇ ਹਨ। ਨਾਲ ਹੀ ਪਿੱਠ ਦੇ ਹੇਠਲੇ ਹਿੱਸੇ ਵਿਚ ਤਿਲ ਵਾਲੇ ਲੋਕ ਦੂਜਿਆਂ ਨੂੰ ਪ੍ਰਭਾਵਿਤ ਕਰਨ ਅਤੇ ਟੀਮ ਦੀ ਅਗਵਾਈ ਕਰਨ ਵਿਚ ਵੀ ਮਾਹਿਰ ਹੁੰਦੇ ਹਨ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।