ਸਾਮੁਦ੍ਰਿਕ ਸ਼ਾਸਤਰ: ਵਿਆਹ ਤੋਂ ਪਹਿਲਾਂ ਚੈੱਕ ਕਰ ਲਓ ਕੁੜੀ ਦੇ ਪੈਰ, ਇਹ ਨਿਸ਼ਾਨ ਦੱਸਦੇ ਹਨ ਕਿਸਮਤਵਾਲੀ ਹੈ ਜਾਂ ਨਹੀਂ
ਸਾਮੁਦ੍ਰਿਕ ਸ਼ਾਸਤਰ ਦੇ ਅਨੁਸਾਰ, ਜਿਨ੍ਹਾਂ ਮਹਿਲਾਵਾਂ ਦੇ ਪੈਰ ਕੁਦਰਤੀ ਤੌਰ 'ਤੇ ਗੁਲਾਬੀ ਅਤੇ ਕੋਮਲ ਹੁੰਦੇ ਹਨ, ਉਨ੍ਹਾਂ ਨੂੰ ਭਾਗਸ਼ਾਲੀ ਮੰਨਿਆ ਜਾਂਦਾ ਹੈ। ਅਜਿਹੇ ਪੈਰ ਸੁਖ-ਸਹੂਲਤਾਂ ਅਤੇ ਚੰਗੀ ਕਿਸਮਤ ਨਾਲ ਜੁੜੇ ਸੰਕੇਤ ਦਿੰਦੇ ਹਨ। ਮਾਨਤਾ ਹੈ ਕਿ ਅਜਿਹੀਆਂ ਮਹਿਲਾਵਾਂ ਜਿਸ ਪਰਿਵਾਰ ਦਾ ਹਿੱਸਾ ਬਣਦੀਆਂ ਹਨ, ਉੱਥੇ ਸੁੱਖ-ਸਮ੍ਰਿੱਧੀ ਅਤੇ ਸਕਾਰਾਤਮਕਤਾ ਬਣੀ ਰਹਿੰਦੀ ਹੈ।
Publish Date: Fri, 02 Oct 2026 03:01 PM (IST)
Updated Date: Fri, 02 Oct 2026 03:17 PM (IST)
ਧਰਮ ਡੈਸਕ, ਨਵੀਂ ਦਿੱਲੀ : ਵਿਆਹ ਤੋਂ ਪਹਿਲਾਂ ਅਸੀਂ ਸਾਰੇ ਆਪਣੇ ਪਾਰਟਨਰ 'ਚ ਕਈ ਚੀਜ਼ਾਂ ਦੇਖਦੇ ਹਾਂ। ਖਾਸ ਤੌਰ 'ਤੇ ਪਾਰਟਨਰ ਦੀ ਸ਼ਕਲ-ਸੂਰਤ ਕਿਹੋ ਜਿਹੀ ਹੈ ਅਤੇ ਉਸ ਦਾ ਗੱਲ ਕਰਨ ਦਾ ਅੰਦਾਜ਼ ਠੀਕ ਹੈ ਜਾਂ ਨਹੀਂ। ਪਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਾਰਟਨਰ 'ਚ ਇਹ ਸਭ ਦੇਖਣ ਦੇ ਨਾਲ-ਨਾਲ ਉਸ ਦੇ ਪੈਰਾਂ ਦਾ ਸ਼ੇਪ ਵੀ ਦੇਖੋ। ਖਾਸ ਤੌਰ 'ਤੇ ਔਰਤਾਂ ਦੇ ਪੈਰਾਂ ਵੱਲ ਗੌਰ ਕਰਨਾ ਜ਼ਰੂਰੀ ਹੈ ਕਿਉਂਕਿ ਸਾਮੁਦ੍ਰਿਕ ਸ਼ਾਸਤਰ 'ਚ ਔਰਤਾਂ ਦੇ ਪੈਰਾਂ ਦੇ ਆਕਾਰ ਨਾਲ ਜੁੜੇ ਕਈ ਸੰਕੇਤ ਦੱਸੇ ਗਏ ਹਨ, ਜਿਨ੍ਹਾਂ ਬਾਰੇ ਵਿਆਹ ਤੋਂ ਪਹਿਲਾਂ ਜਾਣ ਲੈਣਾ ਬਹੁਤ ਜ਼ਰੂਰੀ ਹੈ।
ਪੈਰਾਂ ਦੀਆਂ ਉਂਗਲਾਂ, ਅੰਗੂਠੇ, ਤਲਵਿਆਂ ਤੇ ਉਨ੍ਹਾਂ ਦੀ ਬਣਤਰ ਨੂੰ ਦੇਖ ਕੇ ਕਾਫੀ ਹੱਦ ਤਕ ਉਸ ਔਰਤ ਦੇ ਸੁਭਾਅ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਗੁਲਾਬੀ ਅਤੇ ਕੋਮਲ ਪੈਰ ਮੰਨੇ ਜਾਂਦੇ ਹਨ ਸ਼ੁਭ
ਸਾਮੁਦ੍ਰਿਕ ਸ਼ਾਸਤਰ ਦੇ ਅਨੁਸਾਰ, ਜਿਨ੍ਹਾਂ ਮਹਿਲਾਵਾਂ ਦੇ ਪੈਰ ਕੁਦਰਤੀ ਤੌਰ 'ਤੇ ਗੁਲਾਬੀ ਅਤੇ ਕੋਮਲ ਹੁੰਦੇ ਹਨ, ਉਨ੍ਹਾਂ ਨੂੰ ਭਾਗਸ਼ਾਲੀ ਮੰਨਿਆ ਜਾਂਦਾ ਹੈ। ਅਜਿਹੇ ਪੈਰ ਸੁਖ-ਸਹੂਲਤਾਂ ਅਤੇ ਚੰਗੀ ਕਿਸਮਤ ਨਾਲ ਜੁੜੇ ਸੰਕੇਤ ਦਿੰਦੇ ਹਨ। ਮਾਨਤਾ ਹੈ ਕਿ ਅਜਿਹੀਆਂ ਮਹਿਲਾਵਾਂ ਜਿਸ ਪਰਿਵਾਰ ਦਾ ਹਿੱਸਾ ਬਣਦੀਆਂ ਹਨ, ਉੱਥੇ ਸੁੱਖ-ਸਮ੍ਰਿੱਧੀ ਅਤੇ ਸਕਾਰਾਤਮਕਤਾ ਬਣੀ ਰਹਿੰਦੀ ਹੈ। ਇਨ੍ਹਾਂ ਨੂੰ ਪਿਆਰ ਅਤੇ ਆਪਣਾਪਣ ਦੇਣ ਵਾਲੇ ਸੁਭਾਅ ਵਾਲੀਆਂ ਵੀ ਮੰਨਿਆ ਜਾਂਦਾ ਹੈ।
ਤਲਵਿਆਂ 'ਤੇ ਸ਼ੁੱਭ ਚਿੰਨ੍ਹ ਦਾ ਕੀ ਹੈ ਮਤਲਬ?
ਜੇਕਰ ਕਿਸੇ ਔਰਤ ਦੇ ਪੈਰਾਂ ਦੇ ਤਲਵਿਆਂ 'ਤੇ ਚੱਕਰ, ਸ਼ੰਖ, ਕਮਲ ਜਾਂ ਸਵਾਸਤਿਕ ਵਰਗੇ ਚਿੰਨ੍ਹ ਦਿਖਾਈ ਦੇਣ ਤਾਂ ਸਾਮੁਦ੍ਰਿਕ ਸ਼ਾਸਤਰ 'ਚ ਇਨ੍ਹਾਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹੇ ਚਿੰਨ੍ਹਾਂ ਨੂੰ ਖੁਸ਼ਕਿਸਮਤੀ ਤੇ ਖੁਸ਼ਹਾਲੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮਾਨਤਾ ਅਨੁਸਾਰ, ਅਜਿਹੇ ਚਿੰਨ੍ਹਾਂ ਵਾਲੀਆਂ ਔਰਤਾਂ ਆਤਮਵਿਸ਼ਵਾਸੀ ਹੁੰਦੀਆਂ ਹਨ ਤੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ 'ਚ ਅਗਵਾਈ ਕਰਨ ਦੀ ਸਮਰੱਥਾ ਵੀ ਚੰਗੀ ਹੁੰਦੀ ਹੈ।
ਸਿੱਧੀਆਂ ਤੇ ਵਿਵਸਥਿਤ ਉਂਗਲਾਂ
ਪੈਰਾਂ ਦੀਆਂ ਉਂਗਲਾਂ ਦੀ ਬਣਤਰ ਨੂੰ ਵੀ ਸਾਮੁਦ੍ਰਿਕ ਸ਼ਾਸਤਰ 'ਚ ਮਹੱਤਵਪੂਰਨ ਮੰਨਿਆ ਗਿਆ ਹੈ। ਜਿਨ੍ਹਾਂ ਔਰਤਾਂ ਦੇ ਪੈਰਾਂ ਦੀਆਂ ਉਂਗਲਾਂ ਸਿੱਧੀਆਂ, ਬਰਾਬਰ ਤੇ ਵਿਵਸਥਿਤ ਹੁੰਦੀਆਂ ਹਨ, ਉਨ੍ਹਾਂ ਦੇ ਸੁਭਾਅ ਨੂੰ ਸ਼ਾਂਤ ਤੇ ਸੰਜਮੀ ਮੰਨਿਆ ਜਾਂਦਾ ਹੈ। ਅਜਿਹੀਆਂ ਔਰਤਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਾਲਾਤ ਸਮਝ ਕੇ ਫੈਸਲਾ ਲੈਣ ਵਾਲੀਆਂ ਹੁੰਦੀਆਂ ਹਨ। ਵਿਆਹੁਤਾ ਜੀਵਨ 'ਚ ਤਾਲਮੇਲ ਬਣਾਉਣ ਤੇ ਪਰਿਵਾਰ ਦੇ ਮੈਂਬਰਾਂ ਨਾਲ ਤਾਲਮੇਲ ਕਾਇਮ ਰੱਖਣ ਦੀ ਸਮਰੱਥਾ ਵੀ ਉਨ੍ਹਾਂ 'ਚ ਚੰਗੀ ਮੰਨੀ ਜਾਂਦੀ ਹੈ।
ਅੰਗੂਠੇ ਦੀ ਬਣਤਰ ਤੋਂ ਜਾਣੋ ਸੁਭਾਅ
ਸਾਮੁਦ੍ਰਿਕ ਸ਼ਾਸਤਰ 'ਚ ਪੈਰਾਂ ਦੇ ਅੰਗੂਠੇ ਦੀ ਬਣਤਰ ਦਾ ਵੀ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਗੋਲ ਅੰਗੂਠੇ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਅਜਿਹੀ ਬਣਤਰ ਨੂੰ ਚੰਗੀ ਕਿਸਮਤ ਅਤੇ ਸੰਤੁਲਿਤ ਸ਼ਖਸੀਅਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਉੱਥੇ ਹੀ ਚੌਰਸ ਜਾਂ ਚਪਟੇ ਅੰਗੂਠੇ ਨੂੰ ਵਿਹਾਰਕ ਸੁਭਾਅ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ।
ਵੱਡੇ ਅਤੇ ਚੌੜੇ ਪੈਰ ਕੀ ਦੱਸਦੇ ਹਨ?
ਸਾਮੁਦ੍ਰਿਕ ਸ਼ਾਸਤਰ ਅਨੁਸਾਰ, ਵੱਡੇ, ਚੌੜੇ ਤੇ ਸਥਿਰ ਪੈਰ ਮਜ਼ਬੂਤ ਸ਼ਖ਼ਸੀਅਤ ਦਾ ਸੰਕੇਤ ਦਿੰਦੇ ਹਨ। ਅਜਿਹੀਆਂ ਔਰਤਾਂ ਨੂੰ ਮਿਹਨਤੀ, ਜ਼ਿੰਮੇਵਾਰ ਤੇ ਹਾਲਾਤ ਦਾ ਬਿਨਾਂ ਡਰੇ ਸਾਹਮਣਾ ਕਰਨ ਵਾਲੀਆਂ ਮੰਨਿਆ ਜਾਂਦਾ ਹੈ। ਅਜਿਹੀਆਂ ਔਰਤਾਂ ਮੁਸ਼ਕਲ ਸਮੇਂ ਘਬਰਾਉਣ ਦੀ ਬਜਾਏ ਧੀਰਜ ਨਾਲ ਕੰਮ ਲੈਂਦੀਆਂ ਹਨ। ਪਰਿਵਾਰ ਤੇ ਜ਼ਿੰਮੇਵਾਰੀਆਂ ਨੂੰ ਸੰਭਾਲਣ 'ਚ ਵੀ ਇਨ੍ਹਾਂ ਨੂੰ ਸਮਰੱਥ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।