ਸਾਮੁਦ੍ਰਿਕ ਸ਼ਾਸਤਰ: ਵਿਅਕਤੀ ਦੇ ਤੁਰਨ ਦਾ ਤਰੀਕਾ ਖੋਲ੍ਹਦਾ ਹੈ ਉਸ ਦੇ ਸੁਭਾਅ ਦੇ ਰਾਜ਼, ਜਾਣੋ ਚਾਲ ਤੋਂ ਕਿਵੇਂ ਪਛਾਣੀਏ ਸ਼ਖ਼ਸੀਅਤ
ਮੰਨਿਆ ਜਾਂਦਾ ਹੈ ਕਿ ਵਿਅਕਤੀ ਕਿਸ ਤਰ੍ਹਾਂ ਤੁਰਦਾ ਹੈ, ਕਦਮ ਕਿੰਨੇ ਤੇਜ਼ ਜਾਂ ਹੌਲੀ ਰੱਖਦਾ ਹੈ ਅਤੇ ਤੁਰਦੇ ਸਮੇਂ ਹੱਥ-ਪੈਰਾਂ ਦੀ ਸਥਿਤੀ ਕਿਹੋ ਜਿਹੀ ਰਹਿੰਦੀ ਹੈ, ਇਸ ਤੋਂ ਉਸ ਦੀ ਸ਼ਖ਼ਸੀਅਤ ਬਾਰੇ ਸੰਕੇਤ ਮਿਲਦੇ ਹਨ। ਆਓ ਅੱਜ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
Publish Date: Sat, 19 Sep 2026 03:37 PM (IST)
Updated Date: Sat, 19 Sep 2026 03:44 PM (IST)
ਧਰਮ ਡੈਸਕ, ਨਵੀਂ ਦਿੱਲੀ : ਸਿਰਫ਼ ਸਰੀਰ ਦੀ ਬਣਤਰ ਹੀ ਨਹੀਂ, ਸਗੋਂ ਸਾਮੁਦ੍ਰਿਕ ਸ਼ਾਸਤਰ 'ਚ ਵਿਅਕਤੀ ਦੀ ਚਾਲ-ਢਾਲ ਨੂੰ ਲੈ ਕੇ ਵੀ ਭਵਿੱਖਬਾਣੀਆਂ ਅਤੇ ਸੰਕੇਤ ਮਿਲਦੇ ਹਨ। ਸਾਮੁਦ੍ਰਿਕ ਸ਼ਾਸਤਰ 'ਚ ਵਿਅਕਤੀ ਦੇ ਹਾਵ-ਭਾਵ ਅਤੇ ਤੁਰਨ ਦੇ ਤਰੀਕੇ ਨੂੰ ਵੀ ਉਸ ਦੇ ਸੁਭਾਅ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਵਿਅਕਤੀ ਕਿਸ ਤਰ੍ਹਾਂ ਤੁਰਦਾ ਹੈ, ਕਦਮ ਕਿੰਨੇ ਤੇਜ਼ ਜਾਂ ਹੌਲੀ ਰੱਖਦਾ ਹੈ ਅਤੇ ਤੁਰਦੇ ਸਮੇਂ ਹੱਥ-ਪੈਰਾਂ ਦੀ ਸਥਿਤੀ ਕਿਹੋ ਜਿਹੀ ਰਹਿੰਦੀ ਹੈ, ਇਸ ਤੋਂ ਉਸ ਦੀ ਸ਼ਖ਼ਸੀਅਤ ਬਾਰੇ ਸੰਕੇਤ ਮਿਲਦੇ ਹਨ। ਆਓ ਅੱਜ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਤੇਜ਼ ਤੁਰਨ ਵਾਲੇ ਲੋਕ
ਸਾਮੁਦ੍ਰਿਕ ਸ਼ਾਸਤਰ ਦੇ ਅਨੁਸਾਰ ਤੇਜ਼ ਕਦਮਾਂ ਨਾਲ ਤੁਰਨ ਵਾਲੇ ਲੋਕ ਸਾਹਸੀ, ਊਰਜਾਵਾਨ ਤੇ ਆਤਮਵਿਸ਼ਵਾਸੀ ਮੰਨੇ ਜਾਂਦੇ ਹਨ। ਅਜਿਹੇ ਲੋਕ ਆਪਣੇ ਕੰਮ ਨੂੰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਇਨ੍ਹਾਂ 'ਤੇ ਮੰਗਲ ਗ੍ਰਹਿ ਦਾ ਪ੍ਰਭਾਵ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਲੋਕ ਮੁਸ਼ਕਲ ਹਾਲਾਤਾਂ 'ਚ ਵੀ ਧੀਰਜ ਬਣਾਈ ਰੱਖਣ ਅਤੇ ਜੋਖ਼ਮ ਉਠਾਉਣ ਦੀ ਸਮਰੱਥਾ ਰੱਖਦੇ ਹਨ।
ਛੋਟੇ-ਛੋਟੇ ਕਦਮਾਂ ਨਾਲ ਤੁਰਨ ਵਾਲੇ ਲੋਕ
ਜਿਨ੍ਹਾਂ ਲੋਕਾਂ ਦੀ ਚਾਲ ਛੋਟੀ ਤੇ ਨਿਯੰਤਰਿਤ ਹੁੰਦੀ ਹੈ, ਉਨ੍ਹਾਂ ਨੂੰ ਸ਼ਾਂਤ, ਸਮਝਦਾਰ ਅਤੇ ਮਿਲਣਸਾਰ ਸੁਭਾਅ ਵਾਲਾ ਮੰਨਿਆ ਜਾਂਦਾ ਹੈ। ਸਾਮੁਦ੍ਰਿਕ ਸ਼ਾਸਤਰ 'ਚ ਅਜਿਹੀ ਚਾਲ ਨੂੰ ਬੁੱਧ ਗ੍ਰਹਿ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਲੋਕ ਗੱਲਬਾਤ 'ਚ ਚੰਗੇ ਹੁੰਦੇ ਹਨ ਅਤੇ ਹਾਲਾਤਾਂ ਨੂੰ ਸਮਝ ਕੇ ਫ਼ੈਸਲਾ ਲੈਣਾ ਪਸੰਦ ਕਰਦੇ ਹਨ। ਇਹ ਵਿਹਾਰਕ ਹੁੰਦੇ ਹਨ ਅਤੇ ਆਪਣੀ ਸੁਤੰਤਰ ਸੋਚ ਲਈ ਜਾਣੇ ਜਾਂਦੇ ਹਨ।
ਪੈਰ ਘਸੀਟ ਕੇ ਤੁਰਨ ਵਾਲੇ ਲੋਕ
ਕੁਝ ਲੋਕ ਤੁਰਦੇ ਸਮੇਂ ਆਪਣੇ ਪੈਰਾਂ ਨੂੰ ਜ਼ਮੀਨ 'ਤੇ ਘਸੀਟਦੇ ਹਨ। ਸਾਮੁਦ੍ਰਿਕ ਸ਼ਾਸਤਰ 'ਚ ਅਜਿਹੀ ਚਾਲ ਨੂੰ ਰਾਹੂ ਅਤੇ ਸ਼ਨੀ ਦੇ ਪ੍ਰਭਾਵ ਨਾਲ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹੇ ਲੋਕ ਕਿਸੇ ਵੀ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸੋਚ-ਵਿਚਾਰ ਕਰਦੇ ਹਨ। ਇੰਨਾ ਹੀ ਨਹੀਂ, ਇਹ ਲੋਕ ਕਈ ਵਾਰ ਸਹੀ ਫ਼ੈਸਲਾ ਲੈਣ 'ਚ ਉਲਝ ਜਾਂਦੇ ਹਨ। ਅਜਿਹੇ ਲੋਕਾਂ ਦੇ ਆਰਥਿਕ ਜੀਵਨ 'ਚ ਵੀ ਉਤਰਾਅ-ਚੜ੍ਹਾਅ ਦੀ ਸਥਿਤੀ ਬਣੀ ਰਹਿੰਦੀ ਹੈ।
ਤੁਰਦੇ ਸਮੇਂ ਹੱਥ ਹਿਲਾਉਣ ਵਾਲੇ ਲੋਕ
ਜੋ ਲੋਕ ਤੁਰਦੇ ਸਮੇਂ ਹੱਥ ਹਿਲਾਉਂਦੇ ਹੋਏ ਤੁਰਦੇ ਹਨ, ਉਨ੍ਹਾਂ ਨੂੰ ਮਸਤਮੌਲਾ ਅਤੇ ਜੋਸ਼ੀਲਾ ਮੰਨਿਆ ਜਾਂਦਾ ਹੈ। ਅਜਿਹੇ ਲੋਕਾਂ ਬਾਰੇ ਮਾਨਤਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਊਣਾ ਪਸੰਦ ਕਰਦੇ ਹਨ। ਇਹ ਲੋਕ ਛੋਟੀਆਂ-ਛੋਟੀਆਂ ਗੱਲਾਂ 'ਤੇ ਤਣਾਅ ਨਹੀਂ ਲੈਂਦੇ ਅਤੇ ਸਕਾਰਾਤਮਕ ਸੋਚ ਰੱਖਣ ਵਾਲੇ ਹੁੰਦੇ ਹਨ।
ਸਿਰ ਉੱਚਾ ਕਰਕੇ ਤੁਰਨ ਵਾਲੇ ਲੋਕ
ਤੁਰਦੇ ਸਮੇਂ ਸਿਰ ਉੱਚਾ ਰੱਖ ਕੇ ਤੁਰਨ ਵਾਲੇ ਲੋਕਾਂ ਨੂੰ ਆਤਮਵਿਸ਼ਵਾਸੀ ਤੇ ਬਹੁਤ ਜ਼ਿਆਦਾ ਸੋਸ਼ਲ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹੇ ਲੋਕ ਦੂਜੇ ਲੋਕਾਂ ਨਾਲ ਮਿਲਣ-ਜੁਲਣ 'ਚ ਸਹਿਜ ਹੁੰਦੇ ਹਨ ਅਤੇ ਆਪਣੇ ਰਿਸ਼ਤਿਆਂ ਨੂੰ ਮਹੱਤਵ ਦਿੰਦੇ ਹਨ। ਦੋਸਤਾਂ ਅਤੇ ਰਿਸ਼ਤੇਦਾਰਾਂ 'ਚ ਇਨ੍ਹਾਂ ਦੀ ਸਰਗਰਮੀ ਵੀ ਜ਼ਿਆਦਾ ਹੁੰਦੀ ਹੈ।
ਸਿਰ ਝੁਕਾ ਕੇ ਤੁਰਨ ਵਾਲੇ ਲੋਕ
ਸਿਰ ਝੁਕਾ ਕੇ ਤੁਰਨ ਦੀ ਆਦਤ ਨੂੰ ਸਾਮੁਦ੍ਰਿਕ ਸ਼ਾਸਤਰ 'ਚ ਅੰਤਰਮੁਖੀ ਅਤੇ ਗੰਭੀਰ ਸੁਭਾਅ ਨਾਲ ਜੋੜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਲੋਕ ਵਿਚਾਰਾਂ 'ਚ ਗੁਆਚੇ ਰਹਿੰਦੇ ਹਨ ਅਤੇ ਹਰ ਗੱਲ ਨੂੰ ਆਪਣੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਹ ਘੱਟ ਬੋਲਣ ਵਾਲੇ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਦੂਜਿਆਂ ਤੋਂ ਵੱਖ ਰੱਖਣ ਵਾਲੇ ਹੁੰਦੇ ਹਨ।
ਹੱਥਾਂ ਨੂੰ ਚੌੜਾ ਕਰ ਕੇ ਤੁਰਨ ਵਾਲੇ ਲੋਕ
ਕੁਝ ਲੋਕ ਤੁਰਦੇ ਸਮੇਂ ਆਪਣੇ ਹੱਥਾਂ ਨੂੰ ਸਰੀਰ ਤੋਂ ਥੋੜ੍ਹਾ ਦੂਰ ਤੇ ਖੁੱਲ੍ਹਾ ਰੱਖ ਕੇ ਤੁਰਦੇ ਹਨ। ਸਾਮੁਦ੍ਰਿਕ ਸ਼ਾਸਤਰ ਅਨੁਸਾਰ ਅਜਿਹੀ ਚਾਲ ਵਾਲੇ ਲੋਕ ਖੁੱਲ੍ਹੀ ਸੋਚ ਵਾਲੇ, ਆਤਮਵਿਸ਼ਵਾਸੀ ਅਤੇ ਆਪਣੀ ਗੱਲ ਸਪੱਸ਼ਟ ਤੌਰ 'ਤੇ ਰੱਖਣ ਵਾਲੇ ਹੁੰਦੇ ਹਨ।