
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਆਹੀਆਂ ਔਰਤਾਂ ਲਈ ਇਹ ਨਿਯਮ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਵਿਆਹੀਆਂ ਔਰਤਾਂ ਨੂੰ ਹਮੇਸ਼ਾ ਆਪਣੇ ਖੱਬੇ ਹੱਥ ਦੇ ਗੁੱਟ 'ਤੇ ਕਲਾਵਾ ਬੰਨ੍ਹਵਾਉਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਸੁਹਾਗ ਦੀ ਰੱਖਿਆ, ਖ਼ੁਸ਼ਹਾਲੀ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਸਨਾਤਨ ਧਰਮ ਵਿੱਚ ਕੋਈ ਵੀ ਪੂਜਾ-ਪਾਠ ਜਾਂ ਧਾਰਮਿਕ ਅਨੁਸ਼ਠਾਨ ਦੀ ਸ਼ੁਰੂਆਤ ਕਲਾਵਾ (ਮੌਲੀ/ਰਕਸ਼ਾ-ਸੂਤਰ) ਬੰਨ੍ਹ ਕੇ ਹੁੰਦੀ ਹੈ। ਗੁੱਟ 'ਤੇ ਲਾਲ-ਪੀਲੇ ਰੰਗ ਦਾ ਪਵਿੱਤਰ ਧਾਗਾ ਬੰਨ੍ਹਣਾ ਸਿਰਫ਼ ਇੱਕ ਪੁਰਾਣੀ ਪਰੰਪਰਾ ਨਹੀਂ, ਸਗੋਂ ਇਸ ਦੇ ਪਿੱਛੇ ਧਾਰਮਿਕ ਅਤੇ ਜੋਤਿਸ਼ੀ ਮਹੱਤਵ ਛੁਪਿਆ ਹੋਇਆ ਹੈ। ਮਾਨਤਾ ਅਨੁਸਾਰ, ਇਸ ਧਾਗੇ ਨੂੰ ਗੁੱਟ 'ਤੇ ਬੰਨ੍ਹਣ ਨਾਲ ਪ੍ਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਜੀਵਨ ਵਿੱਚ ਆਉਣ ਵਾਲੀ ਹਰ ਨਕਾਰਾਤਮਕਤਾ ਤੋਂ ਰੱਖਿਆ ਹੁੰਦੀ ਹੈ।
ਪਰ, ਕੀ ਤੁਸੀਂ ਜਾਣਦੇ ਹੋ ਕਿ ਕਲਾਵਾ ਬੰਨ੍ਹਣ ਦੇ ਵੀ ਕੁਝ ਖ਼ਾਸ ਨਿਯਮ ਬਣਾਏ ਗਏ ਹਨ? ਸ਼ਾਸਤਰਾਂ ਅਨੁਸਾਰ, ਗ਼ਲਤ ਹੱਥ 'ਤੇ ਜਾਂ ਗ਼ਲਤ ਤਰੀਕੇ ਨਾਲ ਬੰਨ੍ਹਿਆ ਗਿਆ ਕਲਾਵਾ ਪੂਜਾ ਦਾ ਪੂਰਾ ਫ਼ਲ ਨਹੀਂ ਦਿੰਦਾ। ਐਸਟ੍ਰੋਪੱਤਰੀ ਦੇ ਜਾਣੇ-ਮਾਣੇ ਜੋਤਿਸ਼ੀ ਸ਼੍ਰੀ ਚੰਦਰੇਸ਼ ਸ਼ਰਮਾ ਅਨੁਸਾਰ, ਔਰਤਾਂ, ਮਰਦਾਂ ਅਤੇ ਕੁਆਰੀਆਂ ਕੁੜੀਆਂ ਲਈ ਕਲਾਵਾ ਧਾਰਨ ਕਰਨ ਦੇ ਨਿਯਮ ਬਿਲਕੁਲ ਵੱਖ-ਵੱਖ ਹਨ।
ਕਿਸ ਹੱਥ ਵਿੱਚ ਬੰਨ੍ਹਵਾਉਣਾ ਚਾਹੀਦਾ ਹੈ ਕਲਾਵਾ?
ਅਕਸਰ ਲੋਕ ਇਸ ਗੱਲ 'ਤੇ ਚਰਚਾ ਕਰਦੇ ਹਨ ਕਿ ਰਕਸ਼ਾ-ਸੂਤਰ ਸੱਜੇ ਹੱਥ 'ਚ ਬੰਨ੍ਹੀਏ ਜਾਂ ਉਲਟੇ ਹੱਥ ਵਿੱਚ। ਜੋਤਿਸ਼ ਸ਼ਾਸਤਰ ਅਨੁਸਾਰ, ਇਸ ਦਾ ਸਹੀ ਜਵਾਬ ਵਿਅਕਤੀ ਦੀ ਵੈਵਾਹਿਕ ਸਥਿਤੀ ਅਤੇ ਲਿੰਗ 'ਤੇ ਨਿਰਭਰ ਕਰਦਾ ਹੈ:
ਕੁਆਰੀਆਂ ਕੁੜੀਆਂ ਅਤੇ ਮਰਦ: ਸ਼ਾਸਤਰਾਂ ਅਨੁਸਾਰ, ਸਾਰੇ ਮਰਦਾਂ ਅਤੇ ਅਣਵਿਆਹੀਆਂ ਕੁੜੀਆਂ ਨੂੰ ਹਮੇਸ਼ਾ ਆਪਣੇ ਸੱਜੇ ਹੱਥ ਦੇ ਗੁੱਟ 'ਤੇ ਰਕਸ਼ਾ-ਸੂਤਰ ਬੰਨ੍ਹਵਾਉਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਜੀਵਨ ਵਿੱਚ ਪਾਜ਼ੇਟਿਵ ਊਰਜਾ ਦਾ ਸੰਚਾਰ ਕਰਦਾ ਹੈ।
ਵਿਆਹੀਆਂ ਔਰਤਾਂ: ਵਿਆਹੀਆਂ ਔਰਤਾਂ ਲਈ ਇਹ ਨਿਯਮ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਵਿਆਹੀਆਂ ਔਰਤਾਂ ਨੂੰ ਹਮੇਸ਼ਾ ਆਪਣੇ ਖੱਬੇ ਹੱਥ ਦੇ ਗੁੱਟ 'ਤੇ ਕਲਾਵਾ ਬੰਨ੍ਹਵਾਉਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਸੁਹਾਗ ਦੀ ਰੱਖਿਆ, ਖ਼ੁਸ਼ਹਾਲੀ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਕਲਾਵਾ ਬੰਨ੍ਹਵਾਉਂਦੇ ਸਮੇਂ ਧਿਆਨ ਰੱਖੋ ਇਹ ਗੱਲਾਂ
ਕਲਾਵਾ ਕਦੇ ਵੀ ਖ਼ਾਲੀ ਹੱਥ ਜਾਂ ਗ਼ਲਤ ਮੁਦਰਾ ਵਿੱਚ ਖੜ੍ਹੇ ਹੋ ਕੇ ਨਹੀਂ ਬੰਨ੍ਹਵਾਉਣਾ ਚਾਹੀਦਾ। ਜੋਤਿਸ਼ੀਆਂ ਦਾ ਸੁਝਾਅ ਹੈ ਕਿ ਜਦੋਂ ਵੀ ਕੋਈ ਤੁਹਾਨੂੰ ਰਕਸ਼ਾ-ਸੂਤਰ ਬੰਨ੍ਹੇ ਤਾਂ ਆਪਣੀ ਉਸ ਹਥੇਲੀ ਵਿੱਚ ਕੁਝ ਅਕਸ਼ਤ ਜਾਂ ਇੱਕ ਸਿੱਕਾ ਜ਼ਰੂਰ ਰੱਖੋ ਅਤੇ ਮੁੱਠੀ ਨੂੰ ਕੱਸ ਕੇ ਬੰਦ ਕਰ ਲਵੋ। ਇਸ ਦੇ ਨਾਲ ਹੀ ਆਪਣਾ ਦੂਜਾ ਹੱਥ ਹਮੇਸ਼ਾ ਆਪਣੇ ਸਿਰ 'ਤੇ ਰੱਖੋ। ਸਿਰ 'ਤੇ ਹੱਥ ਰੱਖਣਾ ਈਸ਼ਵਰ ਅਤੇ ਵੱਡਿਆਂ ਪ੍ਰਤੀ ਸਤਿਕਾਰ ਅਤੇ ਸ਼ਰਧਾ ਪ੍ਰਗਟਾਉਣ ਦਾ ਇੱਕ ਤਰੀਕਾ ਹੈ।
ਕਿੰਨੀ ਵਾਰ ਲਪੇਟੋ ਧਾਗਾ ਅਤੇ ਕਿਹੜਾ ਪੜ੍ਹੋ ਮੰਤਰ?
ਗੁੱਟ 'ਤੇ ਧਾਗੇ ਨੂੰ ਲਪੇਟਣ ਦੀ ਗਿਣਤੀ ਦਾ ਵੀ ਵਿਸ਼ੇਸ਼ ਮਹੱਤਵ ਹੈ। ਕਲਾਵਾ ਹਮੇਸ਼ਾ 3 ਜਾਂ 5 ਵਾਰ ਹੀ ਗੁੱਟ 'ਤੇ ਲਪੇਟਣਾ ਸ਼ੁਭ ਮੰਨਿਆ ਜਾਂਦਾ ਹੈ। ਜੋਤਿਸ਼ ਵਿੱਚ ਇਸ ਨੂੰ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਨਾਲ-ਨਾਲ ਤ੍ਰਿਦੇਵੀਆਂ (ਸਰਸਵਤੀ, ਲਕਸ਼ਮੀ ਅਤੇ ਪਾਰਵਤੀ) ਦਾ ਪ੍ਰਤੀਕ ਮੰਨਿਆ ਗਿਆ ਹੈ।
ਪੁਰਾਣਾ ਕਲਾਵਾ ਬਦਲਣ ਦਾ ਸਹੀ ਨਿਯਮ
ਕਲਾਵਾ ਜਦੋਂ ਬਹੁਤ ਪੁਰਾਣਾ ਹੋ ਜਾਵੇ, ਉਸ ਦਾ ਰੰਗ ਉੱਡ ਜਾਵੇ ਜਾਂ ਧਾਗਾ ਟੁੱਟਣ ਲੱਗੇ ਤਾਂ ਉਸ ਨੂੰ ਬਦਲ ਲੈਣਾ ਚਾਹੀਦਾ ਹੈ। ਇਸ ਨੂੰ ਬਦਲਣ ਲਈ ਮੰਗਲਵਾਰ ਜਾਂ ਸ਼ਨੀਵਾਰ ਦਾ ਦਿਨ ਸਭ ਤੋਂ ਉੱਤਮ ਮੰਨਿਆ ਗਿਆ ਹੈ। ਪੁਰਾਣੇ ਕਲਾਵੇ ਨੂੰ ਕਦੇ ਵੀ ਇੱਧਰ-ਉੱਧਰ ਜਾਂ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ। ਇਸ ਨੂੰ ਆਦਰ ਨਾਲ ਉਤਾਰ ਕੇ ਕਿਸੇ ਪਵਿੱਤਰ ਨਦੀ ਜਾਂ ਵਗਦੇ ਪਾਣੀ ਵਿੱਚ ਜਲ-ਪ੍ਰਵਾਹ ਕਰ ਦਿਓ। ਜੇਕਰ ਆਲੇ-ਦੁਆਲੇ ਨਦੀ ਨਾ ਹੋਵੇ, ਤਾਂ ਤੁਸੀਂ ਇਸ ਨੂੰ ਕਿਸੇ ਪਿੱਪਲ ਦੇ ਰੁੱਖ ਦੀ ਜੜ੍ਹ ਵਿੱਚ ਵੀ ਰੱਖ ਸਕਦੇ ਹੋ।