- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹੀ ਦ੍ਰਿਸ਼ਟੀ ਸਿਰਫ਼ ਹਾਲਾਤਾਂ ਨੂੰ ਦੇਖਣ ਵਿਚ ਨਹੀਂ, ਸਗੋਂ ਉਸ ਦੇ ਅੰਦਰ ਲੁਕੇ ਹੋਏ ਸੱਚ ਨੂੰ ਪਛਾਨਣ ਵਿਚ ਹੈ। ਰਾਮਚਰਿਤਮਾਨਸ ’ਚ ਭਗਵਾਨ ਸ੍ਰੀ ਰਾਮ ਨੇ ‘ਧਰਮੱਸਿਆ ਰੱਥ’ ਦਾ ਵਰਣਨ ਕੀਤਾ ਹੈ। ਇਸ ਦੇ ਅਨੁਸਾਰ ਬਹਾਦਰੀ ਤੇ ਧੀਰਜ ਉਸ ਦੇ ਪਹੀਏ ਹਨ। ਸੱਚ ਤੇ ਸਦਾਚਾਰ ਉਸ ਦਾ ਝੰਡਾ ਹਨ।

ਪਾਣੀ ਬਰਸ ਰਿਹਾ ਹੋਵੇ, ਤਾਲ-ਬੌਲੀਆਂ ਭਰ ਗਈਆਂ ਹੋਣ ਤੇ ਨਦੀਆਂ ਵੀ ਭਰੀਆਂ ਹੋਣ, ਫਿਰ ਵੀ ਵਿਹੜੇ ਵਿਚ ਰੱਖਿਆ ਘੜਾ ਖਾਲੀ ਰਹਿ ਜਾਵੇ ਤਾਂ ਦੋਸ਼ ਮੀਂਹ ਦਾ ਨਹੀਂ, ਘੜੇ ਦੀ ਸਥਿਤੀ ਹੈ। ਘੜਾ ਉਲਟਾ ਰੱਖਿਆ ਗਿਆ ਹੋਵੇ ਤਾਂ ਅੰਮ੍ਰਿਤ ਵਰਗਾ ਮੀਂਹ ਵੀ ਉਸ ਵਿਚ ਦਾਖਲ ਨਹੀਂ ਹੋ ਸਕਦਾ। ਮਨੁੱਖ ਦਾ ਜੀਵਨ ਵੀ ਇਸੇ ਤਰ੍ਹਾਂ ਹੈ। ਸੰਸਾਰ ਵਿਚ ਮੌਕਿਆਂ, ਗਿਆਨ ਤੇ ਸੰਭਾਵਨਾਵਾਂ ਦਾ ਮੀਂਹ ਨਿਰੰਤਰ ਪੈਂਦਾ ਹੈ ਪਰ ਜੇਕਰ ਸਾਡੀ ਦਿਸ਼ਾ ਹੀ ਉਲਟੀ ਹੋਵੇ ਤਾਂ ਮੌਜੂਦ ਮੌਕਿਆਂ ਨਾਲ ਵੀ ਕੋਈ ਖ਼ੁਸ਼ਹਾਲੀ ਨਹੀਂ ਆ ਸਕਦੀ। ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਇਹੀ ਹੈ ਕਿ ਮਨੁੱਖ ਸੱਚ ਨੂੰ ਜਾਣਦੇ ਹੋਏ ਵੀ ਮੋਹ, ਭੈਅ ਤੇ ਭਰਮ ਦੇ ਕਾਰਨ ਆਪਣੇ ਕਰਤੱਵ ਤੋਂ ਬੇਮੁੱਖ ਹੋ ਜਾਂਦਾ ਹੈ। ਸਹੀ ਦ੍ਰਿਸ਼ਟੀ ਸਿਰਫ਼ ਹਾਲਾਤਾਂ ਨੂੰ ਦੇਖਣ ਵਿਚ ਨਹੀਂ, ਸਗੋਂ ਉਸ ਦੇ ਅੰਦਰ ਲੁਕੇ ਹੋਏ ਸੱਚ ਨੂੰ ਪਛਾਨਣ ਵਿਚ ਹੈ। ਰਾਮਚਰਿਤਮਾਨਸ ’ਚ ਭਗਵਾਨ ਸ੍ਰੀ ਰਾਮ ਨੇ ‘ਧਰਮੱਸਿਆ ਰੱਥ’ ਦਾ ਵਰਣਨ ਕੀਤਾ ਹੈ। ਇਸ ਦੇ ਅਨੁਸਾਰ ਬਹਾਦਰੀ ਤੇ ਧੀਰਜ ਉਸ ਦੇ ਪਹੀਏ ਹਨ। ਸੱਚ ਤੇ ਸਦਾਚਾਰ ਉਸ ਦਾ ਝੰਡਾ ਹਨ। ਬਲ, ਵਿਵੇਕ, ਸੰਯਮ ਤੇ ਪਰਉਪਕਾਰ ਉਸ ਦੇ ਘੋੜੇ ਹਨ, ਜਿਨ੍ਹਾਂ ਨੂੰ ਮਾਫੀ, ਦਇਆ ਤੇ ਸਮਾਨਤਾ ਦੀ ਡੋਰ ਕੰਟਰੋਲ ਕਰਦੀ ਹੈ। ਪਰਮਾਤਮਾ ਦੀ ਯਾਦ ਉਸ ਦਾ ਸਾਰਥੀ, ਵੈਰਾਗ ਉਸ ਦੀ ਢਾਲ ਅਤੇ ਸੰਤੋਸ਼ ਉਸ ਦੀ ਤਲਵਾਰ ਹੈ। ਨਿਰਮਲ ਮਨ ਤਰਕਸ਼ ਤੇ ਆਤਮਸੰਯਮ ਉਸ ਦੇ ਤੀਰ ਹਨ। ਇਹ ਰੱਥ ਬਾਹਰੀ ਯੁੱਧ ਲਈ ਨਹੀਂ, ਸਗੋਂ ਜੀਵਨ ਦੇ ਸੰਘਰਸ਼ਾਂ ਲਈ ਜ਼ਰੂਰੀ ਹੈ। ਮਨੁੱਖ ਜਦੋਂ ਸੱਚ, ਸੰਯਮ, ਵਿਵੇਕ ਤੇ ਪਰਉਪਕਾਰ ਨੂੰ ਆਪਣਾ ਜੀਵਨ ਆਧਾਰ ਬਣਾ ਲੈਂਦਾ ਹੈ, ਤਦ ਔਕੁੜਾਂ ਉਸ ਨੂੰ ਹਰਾ ਨਹੀਂ ਸਕਦੀਆਂ। ਇਸ ਦੇ ਉਲਟ ਧੋਖਾ, ਅਧਰਮ, ਅਹੰਕਾਰ ਤੇ ਅਨੁਸ਼ਾਸਨਹੀਨਤਾ ਦੀ ਉਲਟੀ ਚਾਲ ਵਿਅਕਤੀ ਨੂੰ ਕੁਝ ਸਮੇਂ ਲਈ ਬੇਸ਼ੱਕ ਅੱਗੇ ਲੈ ਕੇ ਜਾਵੇ, ਪਰ ਅੰਤ ਸੰਕਟ ਵਿਚ ਪਾਉਂਦੀ ਹੈ। ਜ਼ਿੰਦਗੀ ਦੀ ਸਫ਼ਲਤਾ ਤੇਜ਼ ਗਤੀਨਾਲ ਨਹੀਂ ਸਹੀ ਦਿਸ਼ਾ ਵਿਚ ਚੱਲਣ ਨਾਲ ਮਿਲਦੀ ਹੈ। ਇਸ ਲਈ ਆਪਣੇ ਕਦਮਾਂ ਨੂੰ ਪਰਖਦੇ ਰਹੀਏ ਕਿ ਸਾਡੀ ਚਾਲ ਧਰਮ, ਸੱਚ ਤੇ ਸਦਾਚਾਰ ਵੱਲ ਹੈ ਜਾਂ ਸਵਾਰਥ ਹੰਕਾਰ ਵੱਲ। ਸਹੀ ਦਿਸ਼ਾ ਵੱਲ ਪੁੱਟਿਆ ਗਿਆ ਇਕ ਛੋਟਾ ਕਦਮ ਵੀ ਸਾਨੂੰ ਟੀਚੇ ਵੱਲ ਪਹੁੰਚਾ ਸਕਦਾ ਹੈ। ਗ਼ਲਤ ਦਿਸ਼ਾ ਵਿਚ ਚੁੱਕਿਆ ਗਿਆ ਕਦਮ ਸਾਨੂੰ ਮੰਜ਼ਿਲ ਤੋਂ ਦੂਰ ਲੈ ਜਾਂਦਾ ਹੈ।
-ਸਲਿਲ ਪਾਂਡੇ।