- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਰਮ, ਹੰਕਾਰ ਅਤੇ ਸਵਾਰਥ ਤੋਂ ਪ੍ਰੇਰਿਤ ਦ੍ਰਿਸ਼ਟੀਕੋਣ ਹੀ ਅਧਰਮ ਦਾ ਕਾਰਨ ਬਣਦਾ ਹੈ। ਜੋ ਵਿਅਕਤੀ ਪਾਪ ਦੇ ਰਾਹ ’ਤੇ ਚੱਲ ਕੇ ਧਨ, ਵੱਕਾਰ ਜਾਂ ਸੁੱਖ ਪ੍ਰਾਪਤ ਕਰਦਾ ਹੈ, ਉਹ ਬਾਹਰੋਂ ਤਾਂ ਖ਼ੁਸ਼ ਦਿਖਾਈ ਦੇ ਸਕਦਾ ਹੈ ਪਰ ਉਸ ਦੀ ਅੰਤਰ-ਆਤਮਾ ਕਦੇ ਸ਼ਾਂਤ ਨਹੀਂ ਰਹਿੰਦੀ।

ਭਾਰਤੀ ਦਰਸ਼ਨ ਦਾ ਇਕ ਅਟੱਲ ਸਿਧਾਂਤ ਹੈ ਕਿ ਹਰੇਕ ਕਰਮ ਦਾ ਫਲ ਜ਼ਰੂਰ ਮਿਲਦਾ ਹੈ। ਸੰਸਾਰ ਵਿਚ ਕੋਈ ਵੀ ਵਿਅਕਤੀ ਆਪਣੇ ਕਰਮਾਂ ਦੇ ਨਤੀਜੇ ਤੋਂ ਬਚ ਨਹੀਂ ਸਕਦਾ। ਸ਼ੁਭ ਕਰਮ ਸੁੱਖ ਅਤੇ ਸ਼ਾਂਤੀ ਦਾ ਕਾਰਨ ਬਣਦੇ ਹਨ ਜਦਕਿ ਪਾਪ ਕਰਮ ਅਖ਼ੀਰ ਦੁੱਖ, ਅਸ਼ਾਂਤੀ ਅਤੇ ਪਛਤਾਵੇ ਨੂੰ ਜਨਮ ਦਿੰਦੇ ਹਨ।
ਸਮਾਂ ਭਾਵੇਂ ਹੀ ਬਦਲ ਜਾਵੇ ਪਰ ਕਰਮਾਂ ਦਾ ਵਿਧਾਨ ਕਦੇ ਨਹੀਂ ਬਦਲਦਾ। ਇਸ ਲਈ ਮਨੁੱਖ ਨੂੰ ਆਪਣੇ ਹਰੇਕ ਵਿਚਾਰ, ਵਚਨ ਅਤੇ ਆਚਰਣ ਪ੍ਰਤੀ ਬੇਹੱਦ ਚੌਕਸ ਰਹਿਣਾ ਚਾਹੀਦਾ ਹੈ। ਕਰਮ ਫਲ ਤੋਂ ਬਚਣਾ ਸੰਭਵ ਨਹੀਂ ਪਰ ਉਸ ਨੂੰ ਇਕਸਮਾਨ ਭਾਵ, ਸੰਜਮ ਅਤੇ ਸਾਧਨਾ ਦੁਆਰਾ ਸ਼ਾਂਤੀਪੂਰਵਕ ਭੋਗਿਆ ਜਾ ਸਕਦਾ ਹੈ।
ਇਹੀ ਰੂਹਾਨੀ ਪਰਪੱਕਤਾ ਦਾ ਪ੍ਰਤੀਕ ਹੈ। ਜੈਨ ਦਰਸ਼ਨ ਵਿਚ ਸਮਯਕ ਦਰਸ਼ਨ, ਸਮਯਕ ਗਿਆਨ ਤੇ ਸਮਯਕ ਚਰਿੱਤਰ ਨੂੰ ਆਤਮ-ਕਲਿਆਣ ਦਾ ਤ੍ਰਿਵੇਣੀ ਸੰਗਮ ਮੰਨਿਆ ਗਿਆ ਹੈ। ਇਸ ਦੇ ਉਲਟ ਮਿੱਥਯਾ-ਦਰਸ਼ਨ, ਅਗਿਆਨ ਅਤੇ ਕਥਨ-ਕਰਨੀ ਦਾ ਫ਼ਰਕ ਮਨੁੱਖ ਨੂੰ ਰੂਹਾਨੀ ਪਤਨ ਵੱਲ ਲੈ ਕੇ ਜਾਂਦਾ ਹੈ। ਜੋ ਵਿਅਕਤੀ ਸੱਚ ਨੂੰ ਉਸ ਦੇ ਹਕੀਕੀ ਸਰੂਪ ਵਿਚ ਸਵੀਕਾਰ ਕਰਦਾ ਹੈ, ਉਹੀ ਇਕਸਮਾਨ ਭਾਵ ਵਾਲੀ ਦਿਸ਼ਾ ਵਿਚ ਅੱਗੇ ਵਧਦਾ ਹੈ।
ਭਰਮ, ਹੰਕਾਰ ਅਤੇ ਸਵਾਰਥ ਤੋਂ ਪ੍ਰੇਰਿਤ ਦ੍ਰਿਸ਼ਟੀਕੋਣ ਹੀ ਅਧਰਮ ਦਾ ਕਾਰਨ ਬਣਦਾ ਹੈ। ਜੋ ਵਿਅਕਤੀ ਪਾਪ ਦੇ ਰਾਹ ’ਤੇ ਚੱਲ ਕੇ ਧਨ, ਵੱਕਾਰ ਜਾਂ ਸੁੱਖ ਪ੍ਰਾਪਤ ਕਰਦਾ ਹੈ, ਉਹ ਬਾਹਰੋਂ ਤਾਂ ਖ਼ੁਸ਼ ਦਿਖਾਈ ਦੇ ਸਕਦਾ ਹੈ ਪਰ ਉਸ ਦੀ ਅੰਤਰ-ਆਤਮਾ ਕਦੇ ਸ਼ਾਂਤ ਨਹੀਂ ਰਹਿੰਦੀ।
ਹਕੀਕੀ ਸੁੱਖ ਬਾਹਰਲੇ ਸਾਧਨਾਂ ਵਿਚ ਨਹੀਂ ਸਗੋਂ ਨਿਰਮਲ ਧੁਰ ਅੰਦਰ ਵਿਚ ਨਿਵਾਸ ਕਰਦਾ ਹੈ। ਇਸ ਲਈ ਜੀਵਨ ਦੀਆਂ ਕਠਿਨਾਈਆਂ ਨੂੰ ਸਜ਼ਾ ਨਹੀਂ ਬਲਕਿ ਆਤਮ-ਸ਼ੁੱਧੀ ਦਾ ਮੌਕਾ ਮੰਨਣਾ ਚਾਹੀਦਾ ਹੈ। ਜਦ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਕਰਮ ਫਲ ਦੇ ਰੂਪ ਵਿਚ ਸਵੀਕਾਰ ਕਰਦੇ ਹੋਏ ਹਾਂ-ਪੱਖੀ ਦਿ੍ਰਸ਼ਟੀ, ਸ਼ੁਭ ਚਿੰਤਨ, ਸਦਾਚਾਰ ਅਤੇ ਆਤਮ-ਸਾਧਨਾ ਦਾ ਮਾਰਗ ਅਪਣਾਉਂਦੇ ਹਾਂ, ਤਦ ਜੀਵਨ ਵਿਚ ਹਕੀਕੀ ਤਬਦੀਲੀ ਆਉਂਦੀ ਹੈ। ਇਹੀ ਇਕਸਮਾਨ ਭਾਵ ਦਾ ਸਾਰ ਹੈ-ਸੱਚ ਨੂੰ ਸਵੀਕਾਰ ਕਰਨਾ, ਸ਼ੁਭ ਕਰਮ ਕਰਨਾ ਅਤੇ ਆਤਮਾ ਦੀ ਪਵਿੱਤਰਤਾ ਵੱਲ ਨਿਰੰਤਰ ਅੱਗੇ ਵਧਦੇ ਰਹਿਣਾ। ਇਹੀ ਮਾਰਗ ਸਥਾਈ ਸ਼ਾਂਤੀ, ਰੂਹਾਨੀ ਉੱਨਤੀ ਅਤੇ ਮੋਕਸ਼ ਦਾ ਰਾਹ ਪਕੇਰਾ ਕਰਦਾ ਹੈ।
-ਪ੍ਰਦੀਪ ਛਾਜੇੜ।