
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੱਪਲ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਪਿੱਤਰ ਦੋਸ਼, ਸ਼ਨੀ ਦੀ ਸਾੜ੍ਹਸਤੀ ਅਤੇ ਢਈਆ ਦਾ ਪ੍ਰਭਾਵ ਦੂਰ ਹੁੰਦਾ ਹੈ ਅਤੇ ਵਿਅਕਤੀ ਦੇ ਜੀਵਨ ਵਿੱਚ ਹਮੇਸ਼ਾ ਸੁਖ-ਸ਼ਾਂਤੀ ਬਣੀ ਰਹਿੰਦੀ ਹੈ। ਕੀ ਆਪ ਜਾਨਣਾ ਚਾਹੁੰਦੇ ਹੋ ਕਿ ਪਿੱਪਲ ਦੇ ਰੁੱਖ ਦੀ ਪੂਜਾ ਕਿਸ ਦਿਨ ਕਰਨੀ ਚਾਹੀਦੀ ਹੈ ਅਤੇ ਕਿਸ ਦਿਨ ਨਹੀਂ?

ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ ਸ਼ਾਸਤਰਾਂ ਅਨੁਸਾਰ ਪਿੱਪਲ ਦੇ ਰੁੱਖ ਵਿੱਚ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਗਿਆ ਹੈ। ਇਸ ਲਈ ਇਸ ਰੁੱਖ ਦੀ ਪੂਜਾ-ਅਰਚਨਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਸਕੰਦ ਪੁਰਾਣ ਅਤੇ ਪਦਮ ਪੁਰਾਣ ਅਨੁਸਾਰ, ਪਿੱਪਲ ਦੇ ਰੁੱਖ ਦੀ ਜੜ੍ਹ ਵਿੱਚ ਭਗਵਾਨ ਵਿਸ਼ਨੂੰ, ਤਣੇ ਵਿੱਚ ਮਹਾਦੇਵ ਸ਼ਿਵ ਅਤੇ ਸ਼ਾਖਾਵਾਂ ਵਿੱਚ ਬ੍ਰਹਮਾ ਜੀ ਦਾ ਵਾਸ ਹੁੰਦਾ ਹੈ।
ਧਾਰਮਿਕ ਮਾਨਤਾ ਅਨੁਸਾਰ, ਪਿੱਪਲ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਪਿੱਤਰ ਦੋਸ਼, ਸ਼ਨੀ ਦੀ ਸਾੜ੍ਹਸਤੀ ਅਤੇ ਢਈਆ ਦਾ ਪ੍ਰਭਾਵ ਦੂਰ ਹੁੰਦਾ ਹੈ ਅਤੇ ਵਿਅਕਤੀ ਦੇ ਜੀਵਨ ਵਿੱਚ ਹਮੇਸ਼ਾ ਸੁਖ-ਸ਼ਾਂਤੀ ਬਣੀ ਰਹਿੰਦੀ ਹੈ। ਕੀ ਆਪ ਜਾਨਣਾ ਚਾਹੁੰਦੇ ਹੋ ਕਿ ਪਿੱਪਲ ਦੇ ਰੁੱਖ ਦੀ ਪੂਜਾ ਕਿਸ ਦਿਨ ਕਰਨੀ ਚਾਹੀਦੀ ਹੈ ਅਤੇ ਕਿਸ ਦਿਨ ਨਹੀਂ? ਜੇਕਰ ਨਹੀਂ ਪਤਾ, ਤਾਂ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇਸ ਰੁੱਖ ਦੀ ਪੂਜਾ ਕਰਨਾ ਕਿਸ ਦਿਨ ਸ਼ੁਭ ਮੰਨਿਆ ਜਾਂਦਾ ਹੈ।
ਪੂਜਾ ਲਈ ਸਭ ਤੋਂ ਸ਼ੁਭ ਦਿਨ
ਸ਼ਨੀਵਾਰ: ਹਿੰਦੂ ਧਰਮ ਵਿੱਚ ਪਿੱਪਲ ਦੀ ਪੂਜਾ ਕਰਨ ਲਈ ਸ਼ਨੀਵਾਰ ਦਾ ਦਿਨ ਸਭ ਤੋਂ ਵੱਧ ਸ਼ੁਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਸ਼ਨੀਵਾਰ ਵਾਲੇ ਦਿਨ ਵਿਧੀ-ਵਿਧਾਨ ਨਾਲ ਰੁੱਖ ਕੋਲ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣ ਅਤੇ ਪਰਿਕਰਮਾ ਕਰਨ ਨਾਲ ਸਾੜ੍ਹਸਤੀ ਅਤੇ ਪਿੱਤਰ ਦੋਸ਼ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਸੁਖ-ਸਮ੍ਰਿੱਧੀ ਵਿੱਚ ਵਾਧਾ ਹੁੰਦਾ ਹੈ।
ਵੀਰਵਾਰ: ਵੀਰਵਾਰ ਦਾ ਦਿਨ ਵੀ ਪਿੱਪਲ ਦੀ ਪੂਜਾ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦਿਨ ਪਿੱਪਲ ਦੀ ਜੜ੍ਹ ਵਿੱਚ ਜਲ ਅਰਪਣ ਕਰਨ ਨਾਲ ਵਿਅਕਤੀ ਦੀ ਕੁੰਡਲੀ ਵਿੱਚ ਗੁਰੂ ਗ੍ਰਹਿ ਮਜ਼ਬੂਤ ਹੁੰਦਾ ਹੈ। ਇਸ ਨਾਲ ਮਾਨ-ਸਨਮਾਨ ਅਤੇ ਆਰਥਿਕ ਸਮ੍ਰਿੱਧੀ ਵਿੱਚ ਵਾਧਾ ਹੁੰਦਾ ਹੈ। ਨਾਲ ਹੀ ਜੀਵਨ ਵਿੱਚ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ।
ਮੱਸਿਆ: ਮੱਸਿਆ ਵਾਲੇ ਦਿਨ ਵੀ ਪਿੱਪਲ ਦੀ ਪੂਜਾ ਕੀਤੀ ਜਾ ਸਕਦੀ ਹੈ। ਇਸ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਇੱਕ ਲੋਟੇ ਵਿੱਚ ਜਲ, ਥੋੜ੍ਹਾ ਕੱਚਾ ਦੁੱਧ, ਗੰਗਾਜਲ ਅਤੇ ਕਾਲੇ ਤਿਲ ਮਿਲਾ ਕੇ ਰੁੱਖ ਦੀ ਜੜ੍ਹ ਵਿੱਚ ਅਰਪਣ ਕਰੋ। ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨਾਲ ਪਰਿਵਾਰ ਦੇ ਮੈਂਬਰਾਂ 'ਤੇ ਪਿੱਤਰਾਂ ਦੀ ਕਿਰਪਾ ਵਰਸਦੀ ਹੈ ਤੇ ਜੀਵਨ ਵਿੱਚ ਆਉਣ ਵਾਲੇ ਸਾਰੇ ਦੁੱਖ-ਦਰਦ ਦੂਰ ਹੁੰਦੇ ਹਨ।
ਕਿਸ ਦਿਨ ਨਾ ਕਰੀਏ ਪਿੱਪਲ ਦੀ ਪੂਜਾ?
ਐਤਵਾਰ ਦੇ ਦਿਨ ਪਿੱਪਲ ਦੇ ਰੁੱਖ ਦੀ ਪੂਜਾ ਕਰਨ ਅਤੇ ਜੜ੍ਹ ਵਿੱਚ ਜਲ ਅਰਪਣ ਕਰਨ ਦੀ ਸਖ਼ਤ ਮਨਾਹੀ ਹੈ।
ਪੂਜਾ ਸਮੇਂ ਧਿਆਨ ਰੱਖਣਯੋਗ ਗੱਲਾਂ
ਪਿੱਪਲ ਦੇ ਰੁੱਖ ਦੀ ਜੜ੍ਹ ਵਿੱਚ ਹਮੇਸ਼ਾ ਸੂਰਜ ਚੜ੍ਹਨ ਤੋਂ ਬਾਅਦ ਹੀ ਜਲ ਅਰਪਣ ਕਰੋ।
ਪੂਜਾ ਦੌਰਾਨ ਸਰ੍ਹੋਂ ਦੇ ਤੇਲ ਦਾ ਦੀਵਾ ਜਲਾਓ।
ਐਤਵਾਰ ਵਾਲੇ ਦਿਨ ਰੁੱਖ ਦੀ ਪੂਜਾ ਨਾ ਕਰੋ। ਮੰਨਿਆ ਜਾਂਦਾ ਹੈ ਕਿ ਇਸ ਦਿਨ ਰੁੱਖ 'ਤੇ ਗਰੀਬੀ ਦੀ ਦੇਵੀ 'ਅਲਕਸ਼ਮੀ' ਦਾ ਵਾਸ ਹੁੰਦਾ ਹੈ।
ਰੁੱਖ ਦੀ ਜੜ੍ਹ ਵਿੱਚ ਜਲ ਚੜ੍ਹਾਉਂਦੇ ਸਮੇਂ ਮੂੰਹ ਪੂਰਬ ਜਾਂ ਪੱਛਮ ਦਿਸ਼ਾ ਵੱਲ ਹੋਣਾ ਚਾਹੀਦਾ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।