ਵਾਤਸਯਾਯਨ ਨੇ ਕਿਹਾ ਹੈ ਕਿ ਮਨੁੱਖ ਲਈ ਧਰਮ ਕੇਵਲ ਕਿਰਿਆ ਜਾਂ ਕਰਮਾਂ ਨਾਲ ਸਬੰਧਤ ਨਹੀਂ ਬਲਕਿ ਧਰਮ ਚਿੰਤਨ ਅਤੇ ਬੋਲ-ਬਾਣੀ ਨਾਲ ਵੀ ਸਬੰਧਤ ਹੁੰਦਾ ਹੈ। ਸਪਤ ਰਿਸ਼ੀਆਂ ਵਿਚੋਂ ਇਕ ਗੌਤਮ ਰਿਸ਼ੀ ਤੋਂ ਪੁੱਛਿਆ ਗਿਆ ਕਿ ਤੁਸੀਂ ਦੱਸੋ ਧਰਮ ਕੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਸ ਕੰਮ ਦੇ ਕਰਨ ਨਾਲ ਜਸ ਵਧੇ, ਉਹ ਧਰਮ ਹੈ। ਗੱਲ ਜਦ ਸਾਫ਼ ਨਹੀਂ ਹੋਈ ਤਾਂ ਕਬੀਰ ਦਾਸ ਤੋਂ ਪੁੱਛਿਆ ਗਿਆ। ਉਹ ਠਹਿਰੇ ਫੱਕਰ। ਤਤਕਾਲ ਬੋਲੇ, 'ਕਬੀਰਾ ਸੋਈ ਪੀਰ ਹੈ ਜੋ ਜਾਨੇ ਪਰ ਪੀਰ। ਜੋ ਪਰ ਪੀਰ ਨ ਜਾਨਿਅਹ ਸੋ ਕਾਫਿਰ ਬੇਪੀਰ।' ਇਸ ਦਾ ਮਤਲਬ ਪੁੱਛਿਆ ਗਿਆ ਤਾਂ ਬੋਲੇ ਕਿ ਸਿੱਧੀ ਗੱਲ ਹੈ ਕਿ ਦੂਜਿਆਂ ਦੇ ਕਸ਼ਟਾਂ ਨੂੰ ਦੇਖ ਕੇ ਪਿਘਲਣਾ ਹੀ ਧਰਮ ਹੈ। ਤੁਲਸੀਦ

ਧਰਮ ਕੀ ਹੈ? ਇਹ ਬਹੁਤ ਹੀ ਗੂੜ੍ਹ ਪ੍ਰਸ਼ਨ ਹੈ? ਧਰਮ ਦੇ ਵਿਆਖਿਆਕਾਰਾਂ ਨੇ ਇਸ ਨੂੰ ਇੰਜ ਦੱਸਿਆ ਹੈ ਕਿ ਸਬਰ, ਮਾਫ਼ੀ, ਸੱਚ, ਪਵਿੱਤਰਤਾ, ਆਤਮ-ਸੰਜਮ, ਬੁੱਧੀ, ਵਿੱਦਿਆ ਅਤੇ ਸ਼ਾਂਤੀ ਆਦਿ 'ਤੇ ਹਰ ਤਰ੍ਹਾਂ ਨਾਲ ਅਮਲ ਕਰਨਾ ਧਰਮ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਖ਼ੁਦ ਨੂੰ ਜੋ ਵਿਵਹਾਰ ਚੰਗਾ ਨਾ ਲੱਗੇ, ਉਹ ਵਿਵਹਾਰ ਦੂਜਿਆਂ ਨਾਲ ਨਾ ਕਰੋ। ਵਿਆਸ ਜੀ ਨੇ ਧਰਮ ਦੀ ਲੰਬੀ ਵਿਆਖਿਆ ਪੇਸ਼ ਕੀਤੀ ਹੈ। ਉਨ੍ਹਾਂ ਨੇ ਰਾਜਾ, ਪਰਜਾ, ਸਾਧੂ-ਸੰਨਿਆਸੀ ਦੇ ਧਰਮਾਂ ਨੂੰ ਵੰਡਿਆ ਹੈ ਅਤੇ ਉਨ੍ਹਾਂ ਨੂੰ ਧਰਮ ਦੀ ਉਲੰਘਣਾ ਕਰਨ ਦੀ ਮਨਾਹੀ ਹੈ। ਵਾਤਸਯਾਯਨ ਨੇ ਕਿਹਾ ਹੈ ਕਿ ਮਨੁੱਖ ਲਈ ਧਰਮ ਕੇਵਲ ਕਿਰਿਆ ਜਾਂ ਕਰਮਾਂ ਨਾਲ ਸਬੰਧਤ ਨਹੀਂ ਬਲਕਿ ਧਰਮ ਚਿੰਤਨ ਅਤੇ ਬੋਲ-ਬਾਣੀ ਨਾਲ ਵੀ ਸਬੰਧਤ ਹੁੰਦਾ ਹੈ। ਸਪਤ ਰਿਸ਼ੀਆਂ ਵਿਚੋਂ ਇਕ ਗੌਤਮ ਰਿਸ਼ੀ ਤੋਂ ਪੁੱਛਿਆ ਗਿਆ ਕਿ ਤੁਸੀਂ ਦੱਸੋ ਧਰਮ ਕੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਸ ਕੰਮ ਦੇ ਕਰਨ ਨਾਲ ਜਸ ਵਧੇ, ਉਹ ਧਰਮ ਹੈ। ਗੱਲ ਜਦ ਸਾਫ਼ ਨਹੀਂ ਹੋਈ ਤਾਂ ਕਬੀਰ ਦਾਸ ਤੋਂ ਪੁੱਛਿਆ ਗਿਆ। ਉਹ ਠਹਿਰੇ ਫੱਕਰ। ਤਤਕਾਲ ਬੋਲੇ, 'ਕਬੀਰਾ ਸੋਈ ਪੀਰ ਹੈ ਜੋ ਜਾਨੇ ਪਰ ਪੀਰ। ਜੋ ਪਰ ਪੀਰ ਨ ਜਾਨਿਅਹ ਸੋ ਕਾਫਿਰ ਬੇਪੀਰ।' ਇਸ ਦਾ ਮਤਲਬ ਪੁੱਛਿਆ ਗਿਆ ਤਾਂ ਬੋਲੇ ਕਿ ਸਿੱਧੀ ਗੱਲ ਹੈ ਕਿ ਦੂਜਿਆਂ ਦੇ ਕਸ਼ਟਾਂ ਨੂੰ ਦੇਖ ਕੇ ਪਿਘਲਣਾ ਹੀ ਧਰਮ ਹੈ। ਤੁਲਸੀਦਾਸ ਨੇ ਵੀ ਉਨ੍ਹਾਂ ਦੀ ਗੱਲ ਅੱਗੇ ਵਧਾਈ। ਬੋਲੇ 'ਪਰਹਿਤ ਸਰਿਸ ਧਰਮ ਨਹੀਂ ਭਾਈ।' ਅਰਥਾਤ ਦੂਜਿਆਂ ਦਾ ਭਲਾ ਕਰਨਾ ਹੀ ਧਰਮ ਹੈ। ਪ੍ਰਯਾਗ ਤੋਂ ਜਲ ਭਰ ਕੇ ਰਾਮੇਸ਼ਵਰਮ ਚੜ੍ਹਾਉਣ ਨਿਕਲੇ ਏਕਨਾਥ ਬਾਬਾ ਰਾਮੇਸ਼ਵਰਮ ਮੰਦਰ ਦੇ ਬਾਹਰ ਬੈਠੇ ਗਧੇ ਨੂੰ ਜਲ ਪਿਲਾ ਦੇਣਾ ਧਰਮ ਸਮਝਦੇ ਹਨ। ਇਨ੍ਹਾਂ ਸਭ ਵਿਚਾਰਾਂ ਨੂੰ ਵਿਵਹਾਰ ਦੀ ਕਸੌਟੀ 'ਤੇ ਕੱਸਿਆ ਗਿਆ ਤਾਂ ਸਿੱਟਾ ਨਿਕਲਿਆ ਕਿ ਜਦ ਤਕ ਪਰਾਈ ਪੀੜਾ ਲਈ ਸੰਵੇਦਨਾਵਾਂ ਨਾ ਜਾਗਣ, ਜਦ ਤਕ ਪਰਾਏ ਹਿੱਤ ਲਈ ਅੰਦਰਲੇ ਭਾਵਾਂ ਦੇ ਧੱਕੇ ਨਾ ਲੱਗਣ ਉਦੋਂ ਤਕ ਸਾਰਾ ਕਰਮਕਾਂਡ, ਸਮੁੱਚਾ ਧਰਮ ਗਿਆਨ ਫਜ਼ੂਲ ਹੈ। ਧਰਮ ਉਹੀ ਹੈ ਜੋ ਰੋਂਦੇ ਹੋਏ ਇਨਸਾਨ ਨੂੰ ਹਸਾ ਦੇਵੇ। ਧਾਰਮਿਕ ਉਹੀ ਹੈ ਜੋ ਦੀਨ-ਦੁਖੀਆਂ ਦੇ ਦੁੱਖ ਵੰਡ ਸਕੇ। ਇਹੀ ਸੱਚੀ ਪੂਜਾ ਹੈ ਅਤੇ ਇਹੀ ਅਸਲੀ ਧਰਮ ਵੀ। ਧਰਮ ਦੇ ਇਸ ਰਹੱਸ ਨੂੰ ਸਮਝ ਕੇ ਹੀ ਧਰਮ ਮਾਰਗ ਵੱਲ ਕਦਮ ਵਧਾਉਣਾ ਸੰਭਵ ਹੈ। ਜੋ ਧਰਮ ਦੇ ਇਸ ਗੂੜ੍ਹ ਰਹੱਸ ਨੂੰ ਨਹੀਂ ਸਮਝ ਪਾਉਂਦੇ, ਉਹ ਧਰਮ ਦੇ ਰਾਹ 'ਤੇ ਦ੍ਰਿੜ੍ਹਤਾ ਨਾਲ ਨਹੀਂ ਚੱਲ ਸਕਦੇ।
-ਸੁਸ਼ੀਲ ਦੀਕਸ਼ਤ 'ਬਚਿੱਤਰ'।