
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰਦੇਵ ਤੁਲਸੀ ਨੇ ਕਿਹਾ ਹੈ ਕਿ ਅਸੀਂ ਨਾ ਰੁਕਣਾ ਜਾਣਦੇ ਹਾਂ ਅਤੇ ਨਾ ਝੁਕਣਾ। ਜੀਵਨ ਦਾ ਅਨੁਭਵ ਇਹੀ ਹੈ ਕਿ ‘ਮੈਂ ਹਾਂ’-ਇਹ ਸਭ ਤੋਂ ਵੱਡੀ ਤਸੱਲੀ ਹੈ। ਜੇ ਅਸੀਂ ਜੀਵਨ ’ਚ ਕਿਸੇ ਚੀਜ਼ ਦੀ ਆਸ ਲਾਈ ਬੈਠੇ ਹਾਂ ਤਾਂ ਉਹ ਕਦੇ ਪੂਰੀ ਨਹੀਂ ਹੋਵੇਗੀ। ਜੀਵਨ ਅਨੰਤ ਮਹਾਸਾਗਰ ’ਚ ਗੋਤੇ ਲਾਉਂਦਾ ਰਹੇਗਾ। ਜੀਵਨ ਜਿਊਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਉਤਰੀਏ ਅਤੇ ਠਹਿਰਨ ਦਾ ਅਭਿਆਸ ਕਰੀਏ। ਅਸਲ ਜੀਵਨ ਜਿਊਣ ਲਈ ਜਿੱਤ-ਹਾਰ ਦੀ ਗੱਲ ਭੁਲਾ ਦੇਣੀ ਚਾਹੀਦੀ ਹੈ।

ਭਾਰਤੀ ਧਰਤੀ ਧਰਮ-ਭੂਮੀ ਰਹੀ ਹੈ। ਇਹ ਧਰਤੀ ਸਮੇਂ-ਸਮੇਂ ’ਤੇ ਵੱਖ-ਵੱਖ ਧਰਮਾਂ ਦੇ ਉਭਾਰ ਅਤੇ ਵਿਕਾਸ ਦੀ ਗਵਾਹ ਰਹੀ ਹੈ। ਭਾਵੇਂ ਵੱਖ-ਵੱਖ ਧਰਮਾਂ ਦੀਆਂ ਧਾਰਾਵਾਂ ਦਾ ਪ੍ਰਵਾਹ ਆਪੋ-ਆਪਣੀ ਵਿਲੱਖਣਤਾ ਰੱਖਦਾ ਹੈ ਪਰ ਉਨ੍ਹਾਂ ਦੇ ਮੂਲ ਵਿਚਾਰਧਾਰਕ ਆਧਾਰ ’ਚ ਸਮਾਨਤਾ ਮਿਲਦੀ ਹੈ ਅਤੇ ਇਹ ਗੱਲ ਉਨ੍ਹਾਂ ਦੇ ਸ਼ਾਸਤਰਾਂ ’ਚ ਵੀ ਸਪੱਸ਼ਟ ਹੁੰਦੀ ਹੈ। ਜਿਸ ਤਰ੍ਹਾਂ ਸਨਾਤਨ ਧਰਮ ’ਚ ਤੀਜੇ ਅਰਥਾਤ ਅਦ੍ਰਿਸ਼ਟ ਨੇਤਰ ਜਾਂ ਅੰਤਰ-ਆਤਮਾ ਦੀ ਅਨੁਭੂਤੀ ਦਾ ਜ਼ਿਕਰ ਮਿਲਦਾ ਹੈ, ਉਸੇ ਤਰ੍ਹਾਂ ਪ੍ਰਾਚੀਨ ਜੈਨ ਗ੍ਰੰਥਾਂ ’ਚ ਇਸ ਲਈ ‘ਚੱਖੁਦਯਾਣੰ’ ਦਾ ਹਵਾਲਾ ਮਿਲਦਾ ਹੈ। ਚੱਖੁਦਯਾਣੰ ਦਾ ਅਰਥ ਹੈ-ਅੰਦਰੂਨੀ ਅੱਖਾਂ ਪ੍ਰਦਾਨ ਕਰਨ ਵਾਲਾ। ਭਾਵ, ਅਜਿਹੀ ਦ੍ਰਿਸ਼ਟੀ ਦੇ ਆਧਾਰ ’ਤੇ ਅਸੀਂ ਆਪਣੇ ਅੰਦਰ ਨੂੰ ਪ੍ਰਕਾਸ਼ਮਾਨ ਕਰ ਸਕਦੇ ਹਾਂ। ਗੁਰਦੇਵ ਤੁਲਸੀ ਨੇ ਕਿਹਾ ਹੈ ਕਿ ਅਸੀਂ ਨਾ ਰੁਕਣਾ ਜਾਣਦੇ ਹਾਂ ਅਤੇ ਨਾ ਝੁਕਣਾ। ਜੀਵਨ ਦਾ ਅਨੁਭਵ ਇਹੀ ਹੈ ਕਿ ‘ਮੈਂ ਹਾਂ’-ਇਹ ਸਭ ਤੋਂ ਵੱਡੀ ਤਸੱਲੀ ਹੈ। ਜੇ ਅਸੀਂ ਜੀਵਨ ’ਚ ਕਿਸੇ ਚੀਜ਼ ਦੀ ਆਸ ਲਾਈ ਬੈਠੇ ਹਾਂ ਤਾਂ ਉਹ ਕਦੇ ਪੂਰੀ ਨਹੀਂ ਹੋਵੇਗੀ। ਜੀਵਨ ਅਨੰਤ ਮਹਾਸਾਗਰ ’ਚ ਗੋਤੇ ਲਾਉਂਦਾ ਰਹੇਗਾ। ਜੀਵਨ ਜਿਊਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਉਤਰੀਏ ਅਤੇ ਠਹਿਰਨ ਦਾ ਅਭਿਆਸ ਕਰੀਏ। ਅਸਲ ਜੀਵਨ ਜਿਊਣ ਲਈ ਜਿੱਤ-ਹਾਰ ਦੀ ਗੱਲ ਭੁਲਾ ਦੇਣੀ ਚਾਹੀਦੀ ਹੈ। ਇਕ ਘਟਨਾ ’ਚ ਵੈਦ ਦਵਾਈ ਦੇ ਰਿਹਾ ਹੈ, ਪਰ ਮਰੀਜ਼ ਦੀ ਬਿਮਾਰੀ ਠੀਕ ਨਹੀਂ ਹੋ ਰਹੀ। ਮਰੀਜ਼ ਕੌੜੀ ਦਵਾਈ ਨਹੀਂ ਲੈਣਾ ਚਾਹੁੰਦਾ। ਵੈਦ ਨੇ ਮਜਬੂਰੀ ’ਚ ਮਿੱਠੀ ਦਵਾਈ ਦੇ ਦਿੱਤੀ ਪਰ ਬਿਮਾਰੀ ਠੀਕ ਨਾ ਹੋਈ। ਵੈਦ ਨੇ ਕਿਹਾ ਕਿ ਤੁਹਾਡੀ ਬਿਮਾਰੀ ਗੁੰਝਲਦਾਰ ਹੈ, ਇਸ ਲਈ ਕੌੜੀ ਦਵਾਈ ਲੈਣੀ ਪਵੇਗੀ। ਸਪੱਸ਼ਟ ਹੈ ਕਿ ਅਸੀਂ ਸਥੂਲ ਤੇ ਸੂਖਮ ਨੂੰ ਸਹੀ ਢੰਗ ਨਾਲ ਸਮਝ ਨਹੀਂ ਪਾ ਰਹੇ। ਆਗਮ ’ਚ ਦਰਜ ਹੈ ਕਿ ਸਰੀਰ ਅਤੇ ਜੀਵ ਵੱਖਰੇ ਹਨ। ਸੂਖਮ ਜਗਤ ਦੇ ਨਿਯਮ ਸਥੂਲ ਜਗਤ ਤੋਂ ਵੱਖਰੇ ਹਨ। ਸਾਨੂੰ ਆਪਣੇ ਅੰਦਰ ਜਾਣਾ ਪਵੇਗਾ। ਵਿਅਕਤੀ ਵਿਪਰੀਤ ਹਾਲਾਤ ਵਿੱਚ ਡੋਲ ਜਾਂਦਾ ਹੈ, ਪਰ ਸਮਝਦਾਰ ਵਿਅਕਤੀ ਉਨ੍ਹਾਂ ਨੂੰ ਸਵੀਕਾਰ ਕਰ ਲੈਂਦਾ ਹੈ। ਬਦਲਾਅ ਦੇ ਨਾਲ ਤਾਲਮੇਲ ਬਿਠਾਉਣਾ ਹੀ ਉਚਿਤ ਹੈ। ਜੇ ਸਹੀ ਸੋਚ ਨੂੰ ਮਨ ਵਿੱਚ ਧਾਰਨ ਕਰੀਏ ਤਾਂ ਬਦਲਾਅ ਨੂੰ ਸਵੀਕਾਰ ਕਰਨਾ ਸੌਖਾ ਹੋ ਜਾਵੇਗਾ। ਸਾਨੂੰ ਸਥੂਲ ’ਤੇ ਅਟਕਣਾ ਨਹੀਂ ਚਾਹੀਦਾ, ਸਗੋਂ ਸੂਖਮ ਵਿੱਚ ਰਮ ਕੇ ਆਤਮਾ ਦਾ ਕਲਿਆਣ ਕਰਨਾ ਚਾਹੀਦਾ ਹੈ। ਇਹੀ ਸਾਡੇ ਲਈ ਅਨੁਕਰਨਯੋਗ ਹੈ।
-ਪ੍ਰਦੀਪ ਛਾਜੇੜ।