
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੇਕਰ ਨਵਗ੍ਰਹਿਆਂ 'ਚੋਂ ਕੋਈ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਕਮਜ਼ੋਰ ਹੈ, ਤਾਂ ਉਸ ਨੂੰ ਮਜ਼ਬੂਤ ਬਣਾਉਣ ਲਈ ਸਾਵਣ 'ਚ 11 ਦਿਨਾਂ ਤਕ ਗ੍ਰਹਿ ਦੇ ਹਿਸਾਬ ਨਾਲ ਸ਼ਿਵਲਿੰਗ 'ਤੇ ਵਿਸ਼ੇਸ਼ ਜਲ ਨਾਲ ਅਭਿਸ਼ੇਕ ਕਰੋ। ਅਜਿਹਾ ਕਰਨ ਨਾਲ ਗ੍ਰਹਿ ਦੋਸ਼ ਦੇ ਪ੍ਰਭਾਵ ਘੱਟ ਹੋ ਜਾਣਗੇ ਅਤੇ ਤੁਸੀਂ ਜੀਵਨ ਵਿਚ ਸੁੱਖ ਤੇ ਖ਼ੁਸ਼ਹਾਲੀ ਪ੍ਰਾਪਤ ਕਰ ਸਕੋਗੇ।

ਧਰਮ ਡੈਸਕ, ਨਵੀਂ ਦਿੱਲੀ : ਸਾਵਣ ਦੇ ਮਹੀਨੇ 'ਚ ਸ਼ਿਵਜੀ ਨੂੰ ਪ੍ਰਸੰਨ ਕਰ ਕੇ ਤੁਸੀਂ ਨਵਗ੍ਰਹਿ ਦੋਸ਼ ਤੋਂ ਮੁਕਤੀ ਵੀ ਪਾ ਸਕਦੇ ਹੋ। ਇਸ ਲਈ ਸ਼ਿਵਲਿੰਗ 'ਤੇ ਜਲ ਅਰਪਿਤ ਕਰਦੇ ਸਮੇਂ ਕੁੱਝ ਵਿਸ਼ੇਸ਼ ਚੀਜ਼ਾਂ ਨੂੰ ਉਸ ਵਿਚ ਮਿਲਾ ਲਵੋ। ਮਾਨਤਾ ਹੈ ਕਿ ਸੂਰਜ, ਚੰਦਰਮਾ, ਮੰਗਲ, ਬੁੱਧ, ਗੁਰੂ, ਸ਼ੁੱਕਰ, ਸ਼ਨੀ, ਰਾਹੂ ਤੇ ਕੇਤੂ ਵਿਅਕਤੀ ਦੇ ਜੀਵਨ 'ਤੇ ਵੱਖ-ਵੱਖ ਤਰ੍ਹਾਂ ਦਾ ਪ੍ਰਭਾਵ ਪਾਉਂਦੇ ਹਨ। ਇਹਨਾਂ ਦੇ ਕਮਜ਼ੋਰ ਜਾਂ ਪੀੜਤ ਹੋਣ 'ਤੇ ਵਿਅਕਤੀ ਦੇ ਜੀਵਨ 'ਤੇ ਗੰਭੀਰ ਅਸਰ ਦੇਖਣ ਨੂੰ ਮਿਲਦੇ ਹਨ।
ਜੇਕਰ ਨਵਗ੍ਰਹਿਆਂ 'ਚੋਂ ਕੋਈ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਕਮਜ਼ੋਰ ਹੈ, ਤਾਂ ਉਸ ਨੂੰ ਮਜ਼ਬੂਤ ਬਣਾਉਣ ਲਈ ਸਾਵਣ 'ਚ 11 ਦਿਨਾਂ ਤਕ ਗ੍ਰਹਿ ਦੇ ਹਿਸਾਬ ਨਾਲ ਸ਼ਿਵਲਿੰਗ 'ਤੇ ਵਿਸ਼ੇਸ਼ ਜਲ ਨਾਲ ਅਭਿਸ਼ੇਕ ਕਰੋ। ਅਜਿਹਾ ਕਰਨ ਨਾਲ ਗ੍ਰਹਿ ਦੋਸ਼ ਦੇ ਪ੍ਰਭਾਵ ਘੱਟ ਹੋ ਜਾਣਗੇ ਅਤੇ ਤੁਸੀਂ ਜੀਵਨ ਵਿਚ ਸੁੱਖ ਤੇ ਖ਼ੁਸ਼ਹਾਲੀ ਪ੍ਰਾਪਤ ਕਰ ਸਕੋਗੇ। ਆਓ ਜਾਣਦੇ ਹਾਂ ਕਿ ਕਿਸ ਗ੍ਰਹਿ ਨੂੰ ਮਜ਼ਬੂਤ ਬਣਾਉਣ ਲਈ ਕਿਹੜਾ ਜਲ ਸ਼ਿਵਲਿੰਗ 'ਤੇ ਅਰਪਿਤ ਕਰਨਾ ਚਾਹੀਦਾ ਹੈ।
ਸੂਰਜ ਨੂੰ ਸਾਰੇ ਗ੍ਰਹਿਆਂ ਦਾ ਪਿਤਾ ਮੰਨਿਆ ਗਿਆ ਹੈ। ਇਸ ਤੋਂ ਸਾਨੂੰ ਆਤਮ-ਵਿਸ਼ਵਾਸ, ਊਰਜਾ, ਪ੍ਰਤਿਸ਼ਠਾ ਤੇ ਜੀਵਨ ਸ਼ਕਤੀ ਮਿਲਦੀ ਹੈ। ਜੇਕਰ ਤੁਹਾਡਾ ਸੂਰਜ ਕਮਜ਼ੋਰ ਹੈ ਤਾਂ ਰੋਜ਼ਾਨਾ ਸ਼ਿਵਲਿੰਗ 'ਤੇ ਜਲ ਵਿਚ ਲਾਲ ਚੰਦਨ ਮਿਲਾ ਕੇ ਅਭਿਸ਼ੇਕ ਕਰੋ ਅਤੇ ਇਸੇ ਜਲ ਨਾਲ ਸੂਰਜ ਨੂੰ ਅਰਘ ਵੀ ਦਿਓ। ਅਜਿਹਾ ਕਰਨ ਨਾਲ ਤੁਹਾਡਾ ਸੂਰਜ ਮਜ਼ਬੂਤ ਹੋ ਜਾਵੇਗਾ।
ਚੰਦਰਮਾ ਨੂੰ ਮਨ, ਭਾਵਨਾਵਾਂ ਅਤੇ ਮਾਨਸਿਕ ਸ਼ਾਂਤੀ ਨਾਲ ਜੋੜਿਆ ਜਾਂਦਾ ਹੈ। ਜੇਕਰ ਕਿਸੇ ਜਾਤਕ ਦਾ ਚੰਦਰਮਾ ਪੀੜਤ ਹੈ ਤਾਂ ਰੋਜ਼ਾਨਾ ਜਲ ਵਿਚ ਅਕਸ਼ਤ (ਚੌਲ) ਮਿਲਾ ਕੇ ਸ਼ਿਵਲਿੰਗ 'ਤੇ ਚੜ੍ਹਾਓ। ਅਜਿਹਾ ਕਰਨ ਨਾਲ ਭਗਵਾਨ ਸ਼ਿਵ ਅਤਿ ਪ੍ਰਸੰਨ ਹੋ ਜਾਂਦੇ ਹਨ।
ਮੰਗਲ ਨੂੰ ਸਾਹਸ, ਸ਼ਕਤੀ ਤੇ ਊਰਜਾ ਦਾ ਕਾਰਕ ਮੰਨਿਆ ਜਾਂਦਾ ਹੈ। ਜੇਕਰ ਤੁਹਾਡਾ ਮੰਗਲ ਕਮਜ਼ੋਰ ਹੈ ਤਾਂ ਮਿੱਟੀ ਦੇ ਕਲਸ਼ ਵਿੱਚ ਗੁੜ ਅਤੇ ਲਾਲ ਚੰਦਨ ਮਿਲਾ ਕੇ ਸ਼ਿਵਲਿੰਗ 'ਤੇ ਅਰਪਿਤ ਕਰਨ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ।
ਬੁੱਧ ਗ੍ਰਹਿ ਨੂੰ ਬੁੱਧੀ, ਵਾਣੀ ਅਤੇ ਸੰਚਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬੁੱਧ ਦੇ ਕਮਜ਼ੋਰ ਹੋਣ 'ਤੇ ਤੁਹਾਨੂੰ ਜਲ 'ਚ ਦੂਰਵਾ ਦਾ ਰਸ ਮਿਲਾ ਕੇ ਸ਼ਿਵਲਿੰਗ 'ਤੇ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਬੁੱਧ ਮਜ਼ਬੂਤ ਹੁੰਦਾ ਹੈ।
ਗੁਰੂ ਨੂੰ ਗਿਆਨ, ਸਿੱਖਿਆ, ਧਰਮ ਅਤੇ ਖ਼ੁਸ਼ਹਾਲੀ ਨਾਲ ਸਬੰਧਤ ਮੰਨਿਆ ਜਾਂਦਾ ਹੈ। ਜੇਕਰ ਗੁਰੂ ਪੀੜਤ ਜਾਂ ਅਸ਼ੁਭ ਸਥਿਤੀ 'ਚ ਹੈ ਤਾਂ ਜਲ ਵਿਚ ਗੇਂਦੇ ਦੇ ਫ਼ੁੱਲ ਅਤੇ ਹਲਦੀ ਮਿਲਾ ਕੇ ਸ਼ਿਵਲਿੰਗ ਅਤੇ ਕੇਲੇ ਦੇ ਰੁੱਖ ਦੀ ਜੜ੍ਹ ਵਿਚ ਅਰਪਿਤ ਕਰਨਾ ਚਾਹੀਦਾ ਹੈ।
ਸ਼ੁੱਕਰ ਨੂੰ ਸੁੱਖ-ਸਹੂਲਤ, ਸੁੰਦਰਤਾ ਤੇ ਵਿਆਹੁਤਾ ਜੀਵਨ ਨਾਲ ਜੋੜਿਆ ਜਾਂਦਾ ਹੈ। ਸ਼ੁੱਕਰ ਦੇ ਕਮਜ਼ੋਰ ਹੋਣ 'ਤੇ ਜੀਵਨ ਵਿੱਚੋਂ ਸਾਰੇ ਸੁੱਖ ਤੇ ਖ਼ੁਸ਼ਹਾਲੀ ਚਲੇ ਜਾਂਦੇ ਹਨ। ਅਜਿਹੇ 'ਚ ਜਲ ਵਿਚ ਸ਼ੱਕਰ ਘੋਲ ਕੇ ਸ਼ਿਵਲਿੰਗ 'ਤੇ ਚੜ੍ਹਾਉਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਸ਼ਨੀ ਨੂੰ ਕਰਮ ਅਤੇ ਅਨੁਸ਼ਾਸਨ ਨਾਲ ਸਬੰਧਤ ਗ੍ਰਹਿ ਮੰਨਿਆ ਜਾਂਦਾ ਹੈ। ਸ਼ਨੀ ਦੇ ਕਮਜ਼ੋਰ ਹੋਣ 'ਤੇ ਜਲ ਵਿਚ ਸ਼ੱਕਰ ਤੇ ਕਾਲੇ ਤਿਲ ਮਿਲਾ ਕੇ ਪਿੱਪਲ ਦੇ ਰੁੱਖ ਦੀ ਜੜ੍ਹ ਵਿੱਚ ਚੜ੍ਹਾਓ। ਇਸੇ ਜਲ ਨਾਲ ਸ਼ਿਵਲਿੰਗ ਦਾ ਜਲਾਭਿਸ਼ੇਕ ਕਰੋ। ਸ਼ਨੀ ਦੇ ਗੰਭੀਰ ਪ੍ਰਭਾਵ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ।
ਰਾਹੂ ਨੂੰ ਛਾਇਆ ਗ੍ਰਹਿ ਮੰਨਿਆ ਜਾਂਦਾ ਹੈ। ਇਸ ਦੇ ਲਈ ਜਲ ਵਿਚ ਕਾਲੇ ਮਾਂਹ ਪਾ ਕੇ ਸ਼ਿਵਲਿੰਗ 'ਤੇ ਅਰਪਿਤ ਕਰਨ ਨਾਲ ਬਹੁਤ ਲਾਭ ਮਿਲਦਾ ਹੈ।
ਕੇਤੂ ਨੂੰ ਵੀ ਛਾਇਆ ਗ੍ਰਹਿ ਮੰਨਿਆ ਜਾਂਦਾ ਹੈ। ਕੇਤੂ ਨੂੰ ਸ਼ਾਂਤ ਕਰਨ ਲਈ ਜਲ ਵਿਚ ਸਤਨਾਜਾ ਮਿਲਾ ਕੇ ਸ਼ਿਵਲਿੰਗ 'ਤੇ ਚੜ੍ਹਾਉਣ ਨਾਲ ਕੇਤੂ ਸ਼ਾਂਤ ਹੁੰਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।