- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਂਕ 4 ਵਾਲਿਆਂ ਨੂੰ ਦਾਇਰੇ 'ਚ ਰਹਿ ਕੇ ਅਤੇ ਨਪੇ-ਤੁਲੇ ਸ਼ਬਦਾਂ 'ਚ ਗੱਲਬਾਤ ਕਰਨਾ ਪਸੰਦ ਹੋਵੇਗਾ, ਉੱਥੇ ਹੀ ਮੁਲਾਂਕ 5 ਵਾਲੇ ਇਸਦੇ ਉਲਟ ਹੁੰਦੇ ਹਨ। ਮੁਲਾਂਕ 4 ਵਾਲਿਆਂ ਨੂੰ ਅੰਕ 5 ਵਾਲਿਆਂ ਦੇ ਮੂੰਹਫਟ ਹੋਣ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਇਸ ਲਈ ਵੀ ਇਨ੍ਹਾਂ ਦੋਵਾਂ ਅੰਕਾਂ ਦੀ ਨਨਦ-ਭਰਜਾਈ ਦੀ ਆਪਸ ਵਿੱਚ ਕਦੇ ਵੀ ਨਹੀਂ ਬਣਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਕੁਝ ਰਿਸ਼ਤੇ ਬਹੁਤ ਨਾਜ਼ੁਕ ਹੁੰਦੇ ਹਨ। ਨਨਾਣ-ਭਰਜਾਈ ਦਾ ਰਿਸ਼ਤਾ ਵੀ ਕੁਝ ਅਜਿਹਾ ਹੀ ਹੁੰਦਾ ਹੈ। ਜੇਕਰ ਤਾਲਮੇਲ ਬੈਠ ਜਾਵੇ ਤਾਂ ਨਨਾਣ-ਭਰਜਾਈ ਇਕ-ਦੂਜੇ ਦੀਆਂ ਪੱਕੀਆਂ ਸਹੇਲੀਆਂ ਬਣ ਜਾਂਦੀਆਂ ਹਨ ਅਤੇ ਕਦੇ-ਕਦੇ ਜੇਕਰ ਥੋੜ੍ਹੀ ਸੈਟਿੰਗ ਵਿਗੜ ਜਾਵੇ ਤਾਂ ਇੱਕ-ਦੂਜੇ ਨਾਲ ਮੂੰਹ ਵੀ ਫੁਲਾ ਲੈਂਦੀਆਂ ਹਨ। ਅੰਕ ਜੋਤਿਸ਼ (Numerology) ਦੇ ਅਧਾਰ 'ਤੇ ਦੇਖਿਆ ਜਾਵੇ ਤਾਂ ਮੁਲਾਂਕ 4 ਤੇ 5 ਵਾਲੀ ਨਨਾਣ-ਭਰਜਾਈ ਦੀ ਆਪਸ 'ਚ ਕਦੇ ਨਹੀਂ ਬਣਦੀ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਦੇ ਰਿਸ਼ਤੇ 'ਚ ਖਟਪਟ ਬਣੀ ਹੀ ਰਹਿੰਦੀ ਹੈ। ਆਓ ਅੱਜ ਇਸਦੇ ਮੁੱਖ ਕਾਰਨ ਜਾਣਦੇ ਹਾਂ।
ਅੰਕ ਜੋਤਿਸ਼ ਅਨੁਸਾਰ 4 ਨੰਬਰ ਰਾਹੂ ਦੀ ਅਗਵਾਈ ਕਰਦਾ ਹੈ ਅਤੇ ਅੰਕ 5 ਬੁੱਧ ਦੀ ਮਾਲਕੀ ਵਾਲਾ ਹੁੰਦਾ ਹੈ। ਜੋਤਿਸ਼ ਗਣਨਾਵਾਂ ਵਿਚ ਬੁੱਧ ਨੂੰ ਤਰਕ ਅਤੇ ਬੁੱਧੀ ਦਾ ਕਾਰਕ ਮੰਨਿਆ ਗਿਆ ਹੈ, ਉੱਥੇ ਹੀ ਰਾਹੂ ਨੂੰ ਭਰਮ ਅਤੇ ਰਹੱਸ ਨਾਲ ਜੋੜਿਆ ਜਾਂਦਾ ਹੈ। ਅਜਿਹੇ 'ਚ 4 ਅਤੇ 5 ਅੰਕ ਵਾਲੇ ਜਾਤਕਾਂ ਦੀ ਕਦੇ ਵੀ ਆਪਸ 'ਚ ਨਹੀਂ ਬਣਦੀ ਹੈ।
ਨਨਾਣ-ਭਰਜਾਈ ਜੇਕਰ ਮੁਲਾਂਕ 4 ਅਤੇ 5 ਵਾਲੀਆਂ ਹਨ ਤਾਂ ਇਕ ਤਰਕਸ਼ੀਲ ਹੋਵੇਗੀ, ਤਾਂ ਦੂਜੀ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰੇਗੀ। ਇਕ ਬੁੱਧੀ ਦਾ ਇਸਤੇਮਾਲ ਕਰੇਗੀ ਤਾਂ ਦੂਜੀ ਚਲਾਕੀ ਦਿਖਾਏਗੀ। ਅਜਿਹੇ ਵਿਚ ਦੋਵਾਂ ਦੇ ਵਿਚਕਾਰ ਹਮੇਸ਼ਾ ਬਹਿਸ ਹੁੰਦੀ ਰਹੇਗੀ।
ਮੁਲਾਂਕ 5 ਵਾਲੇ ਸੁਭਾਅ ਤੋਂ ਚੁਲਬੁਲੇ ਹੁੰਦੇ ਹਨ। ਇਨ੍ਹਾਂ ਨੂੰ ਗੱਲਾਂ ਕਰਨਾ ਵੀ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ। ਜੇਕਰ ਭਰਜਾਈ 5 ਅੰਕ ਵਾਲੀ ਹੈ ਤੇ ਨਨਾਣ 4 ਅੰਕ ਵਾਲੀ ਹੈ ਤਾਂ ਝਗੜੇ ਨਿਸ਼ਚਿਤ ਹੀ ਹੋਣੇ ਹਨ। ਇਨ੍ਹਾਂ ਦੇ ਰਿਸ਼ਤੇ 'ਚ ਆਜ਼ਾਦੀ ਬਨਾਮ ਅਨੁਸ਼ਾਸਨ ਦੀ ਲੜਾਈ ਰਹਿੰਦੀ ਹੈ। ਭਾਬੀ ਨੂੰ ਆਪਣੀ ਮਰਜ਼ੀ ਨਾਲ ਕੰਮ ਕਰਨਾ ਹੁੰਦਾ ਹੈ ਤਾਂ ਨਨਾਣ ਅਨੁਸ਼ਾਸਨ ਪ੍ਰਿਯ ਹੁੰਦੀ ਹੈ ਅਤੇ ਰੋਕ-ਟੋਕ ਲਗਾਉਣਾ ਉਸਦੀ ਆਦਤ ਹੁੰਦੀ ਹੈ। ਇਸ ਲਈ ਦੋਵਾਂ ਵਿੱਚ ਕਦੇ ਨਹੀਂ ਬਣਦੀ।
ਅੰਕ 4 ਅਤੇ ਅੰਕ 5 ਦੇ ਵਿਚਕਾਰ ਹਮੇਸ਼ਾ ਹੱਕ ਜਤਾਉਣ ਨੂੰ ਲੈ ਕੇ ਝਗੜਾ ਰਹਿੰਦਾ ਹੈ। ਜਿੱਥੇ ਮੁਲਾਂਕ 4 ਵਾਲਿਆਂ ਦੀ ਧਾਰਨਾ ਹੁੰਦੀ ਹੈ ਕਿ ਉਹ ਹਰ ਕੰਮ ਨਿਯਮ ਦੇ ਨਾਲ ਕਰਦੇ ਹਨ ਤਾਂ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ। ਉੱਥੇ ਹੀ ਦੂਜੇ ਪਾਸੇ ਅੰਕ 5 ਵਾਲੇ ਸੁਤੰਤਰਤਾ ਪ੍ਰੇਮੀ ਹੁੰਦੇ ਹਨ, ਉਨ੍ਹਾਂ ਨੂੰ ਬਦਲਾਅ ਪਸੰਦ ਹੁੰਦਾ ਹੈ। ਇਕ ਨਿਯਮ ਵਿੱਚ ਬੱਝ ਕੇ ਉਹ ਜੀਵਨ ਨਹੀਂ ਜੀ ਸਕਦੇ। ਲਗਾਤਾਰ ਬਦਲਾਅ ਦੇ ਨਾਲ ਅੱਗੇ ਵਧਣਾ ਉਨ੍ਹਾਂ ਦੇ ਜੀਵਨ ਦੀ ਕੁੰਜੀ ਹੁੰਦੀ ਹੈ। ਆਪਣੀ ਇਸ ਸੋਚ ਨੂੰ ਉਹ ਸਭ ਤੋਂ ਅੱਛਾ ਮੰਨਦੇ ਹਨ। ਅਜਿਹੇ ਵਿਚ 4 ਅਤੇ 5 ਅੰਕ ਵਾਲੀ ਨਨਦ ਅਤੇ ਭਰਜਾਈ ਨਦੀ ਦੇ ਦੋ ਵੱਖ-ਵੱਖ ਕਿਨਾਰਿਆਂ 'ਤੇ ਖੜ੍ਹੇ ਪਾਏ ਜਾਂਦੇ ਹਨ ਅਤੇ ਖ਼ੁਦ ਨੂੰ ਇੱਕ-ਦੂਜੇ ਤੋਂ ਬੈਸਟ ਮੰਨਣ ਦੀ ਧਾਰਨਾ ਰੱਖਦੇ ਹਨ।
ਮੁਲਾਂਕ 4 ਵਾਲਿਆਂ ਨੂੰ ਦਾਇਰੇ 'ਚ ਰਹਿ ਕੇ ਅਤੇ ਨਪੇ-ਤੁਲੇ ਸ਼ਬਦਾਂ 'ਚ ਗੱਲਬਾਤ ਕਰਨਾ ਪਸੰਦ ਹੋਵੇਗਾ, ਉੱਥੇ ਹੀ ਮੁਲਾਂਕ 5 ਵਾਲੇ ਇਸਦੇ ਉਲਟ ਹੁੰਦੇ ਹਨ। ਮੁਲਾਂਕ 4 ਵਾਲਿਆਂ ਨੂੰ ਅੰਕ 5 ਵਾਲਿਆਂ ਦੇ ਮੂੰਹਫਟ ਹੋਣ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਇਸ ਲਈ ਵੀ ਇਨ੍ਹਾਂ ਦੋਵਾਂ ਅੰਕਾਂ ਦੀ ਨਨਦ-ਭਰਜਾਈ ਦੀ ਆਪਸ ਵਿੱਚ ਕਦੇ ਵੀ ਨਹੀਂ ਬਣਦੀ ਹੈ।
ਇਸ ਲਈ ਨਨਾਣ ਤੇ ਭਰਜਾਈ ਦੋਵਾਂ ਨੂੰ ਹੀ ਸ਼੍ਰੀ ਗਣੇਸ਼ ਦੀ ਸ਼ਰਨ 'ਚ ਜਾਣਾ ਚਾਹੀਦਾ ਹੈ। ਸ਼੍ਰੀ ਗਣੇਸ਼ ਨੂੰ ਗਿਆਨ ਅਤੇ ਬੁੱਧੀ ਦਾ ਦੇਵਤਾ ਮੰਨਿਆ ਗਿਆ ਹੈ। ਇਨ੍ਹਾਂ ਦੀ ਅਰਾਧਨਾ ਕਰਨ ਨਾਲ ਦੋਵਾਂ ਦੇ ਸੁਭਾਅ 'ਚ ਸੁਧਾਰ ਹੋਵੇਗਾ ਅਤੇ ਆਪਸੀ ਸਮਝ ਵੀ ਵਧੇਗੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।