- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸ਼ਿਵ ਦੇ ਸਾਹਮਣੇ ਸਮਰਪਣ ਦੀ ਇਸ ਭਾਵਨਾ ਦੀ ਸਭ ਤੋਂ ਸੁੰਦਰ ਅਭਿਵਿਅਕਤੀ 'ਸ਼ਿਵ ਅਪਰਾਧ ਖ਼ਮਾਪਣ ਸਤੋਤਰ' 'ਚ ਦੇਖਣ ਨੂੰ ਮਿਲਦੀ ਹੈ। ਕੀ ਹੈ ਇਹ ਸਤੋਤਰ ਜਿਸ ਦਾ ਰਾਵਣ ਮਹਾਦੇਵ ਦੀ ਪੂਜਾ ਦੌਰਾਨ ਰੋਜ਼ਾਨਾ ਜਾਪ ਕਰਦਾ ਸੀ।

ਧਰਮ ਡੈਸਕ, ਨਵੀਂ ਦਿੱਲੀ : ਦਸ਼ਾਨਨ ਲੰਕਾਪਤੀ ਰਾਵਣ ਆਪਣੀ ਅਦੁੱਤੀ ਸ਼ਕਤੀ ਦੇ ਨਾਲ-ਨਾਲ ਪ੍ਰਕਾਂਡ ਗਿਆਨ ਲਈ ਵੀ ਜਾਣਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ, ਜਦੋਂ ਰਾਵਣ ਕਿਸੇ ਮੰਤਰ ਦਾ ਉਚਾਰਨ ਕਰਦਾ ਸੀ, ਤਾਂ ਤਿੰਨਾਂ ਲੋਕਾਂ ਵਿੱਚ ਖੌਫ਼ ਦੀ ਲਹਿਰ ਦੌੜ ਜਾਂਦੀ ਸੀ। ਪਰ ਜਦੋਂ ਗੱਲ ਮਹਾਦੇਵ ਦੀ ਆਉਂਦੀ ਸੀ, ਤਾਂ ਤਿੰਨਾਂ ਲੋਕਾਂ ਨੂੰ ਵਸ਼ ਵਿੱਚ ਕਰਨ ਵਾਲਾ ਰਾਵਣ ਮਹਾਦੇਵ ਦੇ ਅੱਗੇ ਸੀਸ ਝੁਕਾਉਂਦਾ ਸੀ।
ਰਾਵਣ ਸਿਰਫ਼ ਇਕ ਕਰੂਰ ਰਾਖਸ਼ ਰਾਜਾ ਨਹੀਂ ਸੀ, ਬਲਕਿ ਚਾਰਾਂ ਵੇਦਾਂ ਦਾ ਗਿਆਤਾ, 6 ਸ਼ਾਸਤਰਾਂ ਦਾ ਜਾਣਕਾਰ, ਇਕ ਵਿਦਵਾਨ ਪੰਡਿਤ ਤੇ ਸ਼ਿਵ ਜੀ ਦੇ ਪਰਮ ਭਗਤਾਂ 'ਚੋਂ ਇਕ ਸੀ। ਮਹਾਦੇਵ ਦੇ ਨਾਲ ਰਾਵਣ ਦਾ ਰਿਸ਼ਤਾ ਬਾਕੀ ਦੁਨੀਆ ਦੇ ਨਾਲ ਉਸ ਦੇ ਰਿਸ਼ਤੇ ਤੋਂ ਬਿਲਕੁਲ ਵੱਖਰਾ ਸੀ। ਜਿੱਥੇ ਹੋਰ ਦੁਨੀਆ ਦੇ ਸਾਹਮਣੇ ਉਸ ਦਾ ਅਹੰਕਾਰ ਬੇਹਿਸਾਬ ਸੀ, ਉੱਥੇ ਹੀ ਭਗਵਾਨ ਸ਼ਿਵ ਜੀ ਦੇ ਸਾਹਮਣੇ ਰਾਵਣ ਪੂਰੀ ਤਰ੍ਹਾਂ ਨਾਲ ਖੁਦ ਨੂੰ ਸਮਰਪਿਤ ਕਰ ਦਿੰਦਾ ਸੀ।
ਭਗਵਾਨ ਸ਼ਿਵ ਦੇ ਸਾਹਮਣੇ ਸਮਰਪਣ ਦੀ ਇਸ ਭਾਵਨਾ ਦੀ ਸਭ ਤੋਂ ਸੁੰਦਰ ਅਭਿਵਿਅਕਤੀ 'ਸ਼ਿਵ ਅਪਰਾਧ ਖ਼ਮਾਪਣ ਸਤੋਤਰ' 'ਚ ਦੇਖਣ ਨੂੰ ਮਿਲਦੀ ਹੈ। ਕੀ ਹੈ ਇਹ ਸਤੋਤਰ ਜਿਸ ਦਾ ਰਾਵਣ ਮਹਾਦੇਵ ਦੀ ਪੂਜਾ ਦੌਰਾਨ ਰੋਜ਼ਾਨਾ ਜਾਪ ਕਰਦਾ ਸੀ।
करचरणकृतं वाक्कायजं कर्मजं वा
श्रवणनयनजं वा मानसं वापराधम् ।
विहितमविहितं वा सर्वमेतत्क्षमस्व
शिव शिव करुणाब्धे श्रीमहादेव शम्भो ॥
ਇਸ ਦਾ ਅਰਥ ਹੈ ਕਿ, 'ਹੇ ਸ਼ਿਵ', ਹੇ ਕਰੁਣਾ ਦੇ ਸਾਗਰ, ਹੇ ਮਹਾਦੇਵ ਸ਼ੰਭੂ! ਮੈਂ ਆਪਣੇ ਹੱਥਾਂ-ਪੈਰਾਂ, ਬਾਣੀ-ਸਰੀਰ, ਕੰਨਾਂ-ਅੱਖਾਂ ਜਾਂ ਮਨ ਨਾਲ ਜਾਣੇ-ਅਣਜਾਣੇ 'ਚ ਜੋ ਵੀ ਅਪਰਾਧ ਕੀਤੇ ਹੋਣ, ਉਨ੍ਹਾਂ ਸਾਰਿਆਂ ਲਈ ਮੈਨੂੰ ਮਾਫ਼ ਕਰੋ।
ਅਸਲ ਮਾਅਨੇ 'ਚ ਸ਼ਿਵ ਭਗਤੀ ਦਾ ਇਹੋ ਸਰਵਉੱਚ ਭਾਵ ਹੈ। ਮਹਾਦੇਵ ਤੋਂ ਕੁਝ ਮੰਗਣਾ ਨਹੀਂ ਚਾਹੀਦਾ, ਬਲਕਿ ਆਪਣੇ ਕੀਤੇ ਗਏ ਸਾਰੇ ਕੰਮਾਂ, ਸ਼ਬਦਾਂ, ਵਿਚਾਰਾਂ, ਗਲਤੀਆਂ ਤੇ ਇਰਾਦਿਆਂ ਨੂੰ ਉਨ੍ਹਾਂ ਦੇ ਚਰਨਾਂ 'ਚ ਸਮਰਪਿਤ ਕਰ ਦੇਣਾ ਚਾਹੀਦਾ ਹੈ।
ਇਹ ਮੰਤਰ ਸਾਨੂੰ ਭਗਵਾਨ ਸ਼ਿਵ ਦੇ ਅੱਗੇ ਰੋਜ਼ ਪੜ੍ਹਨਾ ਚਾਹੀਦਾ ਹੈ ਜਿਸ ਨਾਲ ਅਣਜਾਣੇ 'ਚ ਕੀਤੇ ਗਏ ਸਾਡੇ ਗਲਤ ਕੰਮਾਂ ਦੀ ਮਾਫ਼ੀ ਸਾਨੂੰ ਮਿਲ ਸਕੇ। ਪੌਰਾਣਿਕ ਕਥਾਵਾਂ ਦੱਸਦੀਆਂ ਹਨ ਕਿ ਜਦੋਂ ਰਾਵਣ ਨੇ ਮਾਤਾ ਸੀਤਾ ਦਾ ਹਰਣ ਕੀਤਾ ਸੀ, ਤਦ ਉਸ ਦੇ ਸਿਰ ਤੋਂ ਮਹਾਦੇਵ ਦਾ ਹੱਥ ਹਟ ਗਿਆ ਸੀ ਕਿਉਂਕਿ ਹਿੰਦੂ ਸਨਾਤਨ ਧਰਮ ਵਿੱਚ ਮੁੱਖ ਸਿੱਖਿਆਵਾਂ 'ਚੋਂ ਇਕ ਹੈ, ਜੇਕਰ ਤੁਸੀਂ ਚੰਗੇ ਇਨਸਾਨ ਨਹੀਂ ਹੋ ਤਾਂ ਤੁਸੀਂ ਅਧਿਆਤਮਿਕ ਨਹੀਂ ਬਣ ਸਕਦੇ। ਇਸੇ ਲਈ ਧਿਆਨ ਰਹੇ ਕਿ, ਧਰਮ ਦਾ ਮਾਰਗ ਤੁਹਾਡੇ ਤੋਂ ਕਦੇ ਨਹੀਂ ਛੁੱਟੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।