Rahu Gochar ਨਾਲ ਅਗਲੇ 18 ਮਹੀਨਿਆਂ 'ਚ ਰਾਜਨੀਤੀ, ਤਕਨਾਲੋਜੀ ਤੇ ਵਪਾਰ 'ਚ ਆਵੇਗਾ ਵੱਡਾ ਉਛਾਲ, ਬੱਸ ਨਾ ਕਰਿਓ ਇਹ ਗਲਤੀਆਂ
Rahu ਦਾ ਮਕਰ ਰਾਸ਼ੀ 'ਚ ਪ੍ਰਵੇਸ਼ ਸਿਰਫ਼ ਰਾਸ਼ੀ ਪਰਿਵਰਤਨ ਹੀ ਨਹੀਂ, ਸਗੋਂ ਕਰਮ, ਮਹੱਤਵਾਕਾਂਖਾ, ਮਾਣ-ਸਨਮਾਨ ਅਤੇ ਸਮਾਜਿਕ ਪਛਾਣ ਨਾਲ ਜੁੜੇ ਵਿਸ਼ਿਆਂ ਨੂੰ ਸਮਝਣ ਦਾ ਇਕ ਖਾਸ ਜੋਤਿਸ਼ੀ ਮੌਕਾ ਵੀ ਹੈ। ਪਰ ਕਿਸੇ ਵੀ ਵਿਅਕਤੀ ਦੇ ਜੀਵਨ 'ਚ ਰਾਹੂ ਦਾ ਅਸਲ ਪ੍ਰਭਾਵ ਸਿਰਫ਼ ਗੋਚਰ ਨਾਲ ਹੀ ਤੈਅ ਨਹੀਂ ਹੁੰਦਾ।
Publish Date: Wed, 25 Nov 2026 12:52 PM (IST)
Updated Date: Wed, 25 Nov 2026 01:06 PM (IST)
ਧਰਮ ਡੈਸਕ, ਨਵੀਂ ਦਿੱਲੀ : ਸਾਲ 2026 ਦੇ ਆਖਰੀ ਮਹੀਨੇ 'ਚ ਗ੍ਰਹਿਆਂ ਦਾ ਸਭ ਤੋਂ ਖਾਸ ਗੋਚਰ ਦੇਖਣ ਨੂੰ ਮਿਲਣ ਵਾਲਾ ਹੈ। ਦਰਅਸਲ, 5 ਦਸੰਬਰ 2026, ਸ਼ਨੀਵਾਰ ਨੂੰ ਰਾਤ 10 ਵੱਜ ਕੇ 32 ਮਿੰਟ 'ਤੇ ਰਾਹੂ ਕੁੰਭ ਰਾਸ਼ੀ 'ਚੋਂ ਨਿਕਲ ਕੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਵੈਦਿਕ ਜੋਤਿਸ਼ 'ਚ ਰਾਹੂ ਨੂੰ ਛਾਇਆ ਗ੍ਰਹਿ ਮੰਨਿਆ ਜਾਂਦਾ ਹੈ। ਇਸ ਗ੍ਰਹਿ ਨੂੰ ਜੀਵਨ 'ਚ ਅਚਾਨਕ ਬਦਲਾਅ, ਖਾਹਸ਼ੀ, ਭਰਮ, ਵਿਦੇਸ਼ੀ ਸੰਪਰਕ, ਰਾਜਨੀਤੀ, ਤਕਨਾਲੋਜੀ, ਅਸਾਧਾਰਨ ਸਫਲਤਾ ਤੇ ਅਣਕਿਆਸੀਆਂ ਘਟਨਾਵਾਂ ਦਾ ਕਾਰਕ ਮੰਨਿਆ ਜਾਂਦਾ ਹੈ। 5 ਦਸੰਬਰ 2026 ਨੂੰ ਰਾਹੂ ਕੁੰਭ ਰਾਸ਼ੀ 'ਚੋਂ ਨਿਕਲ ਕੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਇਸੇ ਸਮੇਂ ਕੇਤੂ ਸਿੰਘ ਰਾਸ਼ੀ 'ਚੋਂ ਨਿਕਲ ਕੇ ਕਰਕ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਇਹ ਗੋਚਰ ਕਰੀਬ 18 ਮਹੀਨਿਆਂ ਤਕ ਪ੍ਰਭਾਵੀ ਰਹੇਗਾ।
ਮਕਰ ਰਾਸ਼ੀ 'ਚ ਰਾਹੂ ਦਾ ਜੋਤਸ਼ੀ ਮਹੱਤਵ
ਜੋਤਿਸ਼ ਸ਼ਾਸਤਰ ਮੁਤਾਬਕ, ਮਕਰ ਰਾਸ਼ੀ ਦਾ ਸੁਆਮੀ ਸ਼ਨੀ ਦੇਵ ਨੂੰ ਮੰਨਿਆ ਜਾਂਦਾ ਹੈ। ਸ਼ਨੀ ਕਰਮ, ਅਨੁਸ਼ਾਸਨ, ਸੰਘਰਸ਼, ਨਿਆਂ, ਮਿਹਨਤ ਅਤੇ ਕਰਮਫਲ ਦੇਣ ਵਾਲੇ ਗ੍ਰਹਿ ਹਨ। ਜਦੋਂ ਰਾਹੂ ਸ਼ਨੀ ਦੀ ਰਾਸ਼ੀ ਮਕਰ 'ਚ ਪ੍ਰਵੇਸ਼ ਕਰਦਾ ਹੈ ਤਾਂ ਖਾਹਸ਼ੀ (Ambition) ਤੇ ਸੱਤਾ ਦੀ ਇੱਛਾ ਦੇ ਨਾਲ ਕਰਮ ਖੇਤਰ 'ਚ ਕਈ ਅਸਾਧਾਰਨ ਬਦਲਾਅ ਦੇਖਣ ਨੂੰ ਮਿਲਦੇ ਹਨ।
ਰਾਹੂ ਗੋਚਰ ਦੌਰਾਨ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਲਈ ਵਿਅਕਤੀ ਨੂੰ ਝੂਠ, ਧੋਖਾਧੜੀ, ਨਸ਼ੇ ਜਾਂ ਅਨੈਤਿਕ ਕੰਮਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗ੍ਰਹਿ ਸ਼ਾਂਤੀ ਦੇ ਉਪਾਅ ਉਦੋਂ ਹੀ ਫਲ ਦਿੰਦੇ ਹਨ, ਜਦੋਂ ਤੁਹਾਡੇ ਕਰਮ ਸ਼ੁੱਧ ਹੋਣ। ਰਾਹੂ ਜਿੱਥੇ ਸਫਲਤਾ ਦੀ ਤੀਬਰ ਇੱਛਾ ਪੈਦਾ ਕਰਦਾ ਹੈ, ਉੱਥੇ ਹੀ ਗਲਤ ਫੈਸਲਿਆਂ, ਛਲ ਅਤੇ ਸ਼ਾਰਟਕੱਟ ਅਪਣਾਉਣ ਵੱਲ ਵੀ ਆਕਰਸ਼ਣ ਵਧਾ ਸਕਦਾ ਹੈ।
ਰਾਹੂ ਗੋਚਰ ਦਾ ਕਿਹੜੇ ਖੇਤਰਾਂ 'ਤੇ ਪਵੇਗਾ ਜ਼ਿਆਦਾ ਪ੍ਰਭਾਵ?
- ਰਾਜਨੀਤੀ ਅਤੇ ਪ੍ਰਸ਼ਾਸਨ
- ਸਰਕਾਰੀ ਖੇਤਰ ਅਤੇ ਉੱਚ ਅਹੁਦੇ
- ਵਪਾਰ ਅਤੇ ਵੱਡੇ ਕਾਰੋਬਾਰੀ ਫੈਸਲੇ
- ਵਿਦੇਸ਼ੀ ਕੰਪਨੀਆਂ ਨਾਲ ਸੰਪਰਕ
- ਜ਼ਮੀਨ, ਇਮਾਰਤਾਂ ਅਤੇ ਉਦਯੋਗਿਕ ਖੇਤਰ
- ਸਮਾਜਿਕ ਮਾਣ-ਸਨਮਾਨ ਅਤੇ ਅਧਿਕਾਰ
ਰਾਹੂ ਗੋਚਰ 2026 ਦੇ ਖਾਸ ਸ਼ਾਸਤਰੀ ਉਪਾਅ
ਰਾਹੂ ਗੋਚਰ ਦੌਰਾਨ ਵਿਅਕਤੀ ਨੂੰ ਕੁਝ ਖਾਸ ਉਪਾਅ ਕਰਨੇ ਚਾਹੀਦੇ ਹਨ। ਸਭ ਤੋਂ ਪਹਿਲਾਂ-
ਰੋਜ਼ਾਨਾ ਰਾਹੂ ਨਾਲ ਸਬੰਧਤ ਮੰਤਰਾਂ ਦਾ ਘੱਟੋ-ਘੱਟ 11 ਜਾਂ 108 ਵਾਰ ਜਾਪ ਕਰਨਾ ਚਾਹੀਦਾ ਹੈ।
- ਮੰਤਰ - '
ऊं भ्रां भ्रीं भ्रौं सः राहवे नमः' - ਰਾਹੂ ਬੀਜ ਮੰਤਰ -
ॐ रां राहवे नमः ਭਗਵਾਨ ਕਾਲ ਭੈਰਵ ਦੀ ਉਪਾਸਨਾ
ਹਰ ਸ਼ਨੀਵਾਰ ਜਾਂ ਐਤਵਾਰ ਨੂੰ ਭੈਰਵ ਜੀ ਦੀ ਉਪਾਸਨਾ ਕਰਨ ਦੇ ਨਾਲ ਉਨ੍ਹਾਂ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਨੂੰ ਰਾਹੂ ਲਈ ਸਭ ਤੋਂ ਖਾਸ ਉਪਾਵਾਂ 'ਚੋਂ ਇਕ ਮੰਨਿਆ ਜਾਂਦਾ ਹੈ।
ਦਾਨ-ਪੁੰਨ
- ਕਾਲੇ ਤਿਲਾਂ ਦਾ ਦਾਨ ਕਰੋ।
- ਲੋੜਵੰਦਾਂ ਨੂੰ ਭੋਜਨ ਕਰਵਾਓ।
- ਮਾਂਹ ਦੀ ਦਾਲ ਦਾ ਦਾਨ ਕਰੋ।
- ਗਰੀਬਾਂ ਨੂੰ ਅਨਾਜ ਅਤੇ ਕੱਪੜੇ ਦਿਓ।
ਰਾਹੂ ਦਾ ਮਕਰ ਰਾਸ਼ੀ 'ਚ ਪ੍ਰਵੇਸ਼ ਸਿਰਫ਼ ਰਾਸ਼ੀ ਪਰਿਵਰਤਨ ਹੀ ਨਹੀਂ, ਸਗੋਂ ਕਰਮ, ਇੱਛਾਵਾਂ, ਮਾਣ-ਸਨਮਾਨ ਤੇ ਸਮਾਜਿਕ ਪਛਾਣ ਨਾਲ ਜੁੜੇ ਵਿਸ਼ਿਆਂ ਨੂੰ ਸਮਝਣ ਦਾ ਇਕ ਖਾਸ ਜੋਤਿਸ਼ੀ ਮੌਕਾ ਵੀ ਹੈ। ਪਰ ਕਿਸੇ ਵੀ ਵਿਅਕਤੀ ਦੇ ਜੀਵਨ 'ਚ ਰਾਹੂ ਦਾ ਅਸਲ ਪ੍ਰਭਾਵ ਸਿਰਫ਼ ਗੋਚਰ ਨਾਲ ਹੀ ਤੈਅ ਨਹੀਂ ਹੁੰਦਾ।
ਇਸ ਲਈ ਜਨਮ ਕੁੰਡਲੀ 'ਚ ਰਾਹੂ ਦੀ ਸਥਿਤੀ, ਸ਼ਨੀ ਦੀ ਸਥਿਤੀ, ਰਾਹੂ ਦੀ ਦ੍ਰਿਸ਼ਟੀ, ਸਬੰਧਤ ਭਾਵ ਦੇ ਸੁਆਮੀ ਅਤੇ ਚੱਲ ਰਹੀ ਮਹਾਦਸ਼ਾ ਤੇ ਅੰਤਰਦਸ਼ਾ ਦਾ ਵਿਚਾਰ ਕਰਨਾ ਜ਼ਰੂਰੀ ਹੈ। ਗੋਚਰ ਆਮ ਸੰਕੇਤ ਦਿੰਦਾ ਹੈ, ਜਦਕਿ ਜਨਮ ਕੁੰਡਲੀ ਵਿਅਕਤੀਗਤ ਫਲ ਦਾ ਆਧਾਰ ਬਣਦੀ ਹੈ।