ਰਾਧਾ ਅਸ਼ਟਮੀ 2026: ਕਿਸ਼ੋਰੀ ਜੀ ਦੀ ਕਿਰਪਾ ਨਾਲ ਇਨ੍ਹਾਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ ਗੋਲਡਨ ਟਾਈਮ, ਖੂਬ ਹੋਵੇਗੀ ਤਰੱਕੀ ਐਸਟ੍ਰੋਪਤਰੀ ਦੇ ਸ਼੍ਰੀ ਚੰਦਰਸ਼ੇਸ਼ ਸ਼ਰਮਾ ਦੇ ਅਨੁਸਾਰ, ਭਾਦੋਂ ਸ਼ੁਕਲ ਪੱਖ ਦੀ ਅਸ਼ਟਮੀ ਨੂੰ ਰਾਧਾ ਅਸ਼ਟਮੀ ਮਨਾਈ ਜਾਂਦੀ ਹੈ। ਜੋਤਸ਼ੀ ਨਜ਼ਰੀਏ ਤੋਂ ਇਹ ਤਿਥੀ ਪ੍ਰੇਮ, ਆਕਰਸ਼ਣ ਅਤੇ ਭੌਤਿਕ ਸੁਖ-ਸਮ੍ਰਿੱਧੀ ਨਾਲ ਜੁੜੇ ਗ੍ਰਹਿਆਂ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ।
Publish Date: Wed, 16 Sep 2026 01:13 PM (IST)
Updated Date: Wed, 16 Sep 2026 01:17 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਹਰ ਸਾਲ ਰਾਧਾ ਅਸ਼ਟਮੀ (Radha Ashtami 2026) ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੰਚਾਂਗ ਅਨੁਸਾਰ, ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਨੂੰ ਸ਼੍ਰੀ ਰਾਧਾਰਾਣੀ ਦੇ ਪ੍ਰਗਟ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਧਾਰਮਿਕ ਮਾਨਤਾ ਅਨੁਸਾਰ, ਇਸ ਦਿਨ ਰਾਧਾ ਰਾਣੀ ਦੀ ਪੂਜਾ-ਅਰਚਨਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਤੇ ਲਾਡਲੀ ਜੀ ਦੀ ਕਿਰਪਾ ਨਾਲ ਜੀਵਨ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ। ਇਹ ਤਿਉਹਾਰ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਠੀਕ 15 ਦਿਨ ਬਾਅਦ ਆਉਂਦਾ ਹੈ। ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਇਹ ਤਿਉਹਾਰ 19 ਸਤੰਬਰ (Kab Hai Radha Ashtami 2026) ਨੂੰ ਮਨਾਇਆ ਜਾਵੇਗਾ।
ਜੋਤਸ਼ੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਸ਼ੁਭ ਤਿਥੀ ਗ੍ਰਹਿਆਂ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ ਜਿਸ ਨਾਲ ਰਾਸ਼ੀਆਂ ਦੀ ਸੁੱਖ-ਸਮ੍ਰਿੱਧੀ 'ਚ ਵਾਧਾ ਹੁੰਦਾ ਹੈ ਅਤੇ ਜੀਵਨ 'ਚ ਸਾਰੇ ਸੁੱਖ ਮਿਲਦੇ ਹਨ। ਰਾਧਾ ਅਸ਼ਟਮੀ ਤੋਂ ਕੁਝ ਰਾਸ਼ੀਆਂ ਦਾ ਗੋਲਡਨ ਟਾਈਮ ਸ਼ੁਰੂ ਹੋਵੇਗਾ। ਹੁਣ ਤੁਹਾਡੇ ਮਨ 'ਚ ਇਕ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਆਖ਼ਰ ਕਿਹੜੀਆਂ ਰਾਸ਼ੀਆਂ ਦੀ ਰਾਧਾ ਅਸ਼ਟਮੀ ਤੋਂ ਕਿਸਮਤ ਚਮਕ ਸਕਦੀ ਹੈ। ਅਜਿਹੇ 'ਚ ਆਓ ਇਸ ਲੇਖ 'ਚ ਐਸਟ੍ਰੋਪਤਰੀ ਦੇ ਸ਼੍ਰੀ ਚੰਦਰਸ਼ੇਸ਼ ਸ਼ਰਮਾ ਜੀ ਤੋਂ ਜਾਣਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਨੂੰ ਸ਼ੁਭ ਨਤੀਜੇ ਮਿਲਣਗੇ।
ਐਸਟ੍ਰੋਪਤਰੀ ਦੇ ਸ਼੍ਰੀ ਚੰਦਰਸ਼ੇਸ਼ ਸ਼ਰਮਾ ਦੇ ਅਨੁਸਾਰ, ਭਾਦੋਂ ਸ਼ੁਕਲ ਪੱਖ ਦੀ ਅਸ਼ਟਮੀ ਨੂੰ ਰਾਧਾ ਅਸ਼ਟਮੀ ਮਨਾਈ ਜਾਂਦੀ ਹੈ। ਜੋਤਸ਼ੀ ਨਜ਼ਰੀਏ ਤੋਂ ਇਹ ਤਿਥੀ ਪ੍ਰੇਮ, ਆਕਰਸ਼ਣ ਅਤੇ ਭੌਤਿਕ ਸੁਖ-ਸਮ੍ਰਿੱਧੀ ਨਾਲ ਜੁੜੇ ਗ੍ਰਹਿਆਂ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ।
ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋਵੇਗਾ ਗੋਲਡਨ ਟਾਈਮ ਬ੍ਰਿਖ ਰਾਸ਼ੀ: ਸ਼ੁੱਕਰ ਦੀ ਆਪਣੀ ਰਾਸ਼ੀ ਹੋਣ ਕਾਰਨ ਇਸ ਸਮੇਂ ਦੌਰਾਨ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ, ਨਵੇਂ ਕਾਰੋਬਾਰੀ ਮੌਕੇ ਮਿਲਣਗੇ ਤੇ ਪਰਿਵਾਰਕ ਜੀਵਨ 'ਚ ਸ਼ਾਂਤੀ ਰਹੇਗੀ।
ਕਰਕ ਰਾਸ਼ੀ: ਚੰਦਰਮਾ ਤੇ ਰਾਧਾ ਜੀ ਦੀ ਕਿਰਪਾ ਨਾਲ ਮਾਨਸਿਕ ਤਣਾਅ ਦੂਰ ਹੋਵੇਗਾ, ਰੁਕਿਆ ਹੋਇਆ ਧਨ ਮਿਲੇਗਾ ਤੇ ਮਾਣ-ਸਨਮਾਨ 'ਚ ਵਾਧਾ ਹੋਵੇਗਾ।
ਤੁਲਾ ਰਾਸ਼ੀ: ਤੁਲਾ ਰਾਸ਼ੀ ਦੇ ਸੁਆਮੀ ਸ਼ੁੱਕਰ ਹਨ। ਇਸ ਦੌਰਾਨ ਆਮਦਨ ਦੇ ਨਵੇਂ ਸਰੋਤ ਬਣਨਗੇ, ਸਾਂਝੇਦਾਰੀ ਦੇ ਕੰਮਾਂ 'ਚ ਸਫਲਤਾ ਮਿਲੇਗੀ ਤੇ ਪ੍ਰੇਮ ਜੀਵਨ 'ਚ ਨੇੜਤਾ ਵਧੇਗੀ।
ਮੀਨ ਰਾਸ਼ੀ: ਗੁਰੂ ਦੀ ਇਹ ਰਾਸ਼ੀ ਸ਼ੁਭ ਯੋਗਾਂ ਦੇ ਪ੍ਰਭਾਵ ਨਾਲ ਭਾਗੋਦਯ ਦਾ ਅਨੁਭਵ ਕਰੇਗੀ। ਵਿਦੇਸ਼ ਯਾਤਰਾ ਜਾਂ ਲੰਬੀ ਦੂਰੀ ਦੀਆਂ ਯਾਤਰਾਵਾਂ ਤੋਂ ਲਾਭ ਅਤੇ ਕਰੀਅਰ 'ਚ ਤਰੱਕੀ ਦੇ ਯੋਗ ਬਣਨਗੇ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।