- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology Tips : ਅੰਗਰੇਜ਼ੀ ਕੈਲੰਡਰ ਮੁਤਾਬਕ ਅਕਤੂਬਰ ਸਾਲ ਦਾ 10ਵਾਂ ਮਹੀਨਾ ਹੁੰਦਾ ਹੈ। ਉੱਥੇ ਹੀ ਹਿੰਦੂ ਪੰਚਾਂਗ ਮੁਤਾਬਕ ਇਸ ਨੂੰ ਆਸ਼ਵਿਨ ਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਜਨਮੀਆਂ ਕੁੜੀਆਂ ਸੁਭਾਅ ਤੋਂ ਕਾਫ਼ੀ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਹੁੰਦੀਆਂ ਹਨ। ਇਸ ਕਾਰਨ ਕਈ ਲੋਕ ਉਨ੍ਹਾਂ ਦੇ ਨੇਚਰ ਤੋਂ ਕਾਫ਼ੀ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅਕਤੂਬਰ ਦਾ ਮਹੀਨਾ ਆਉਂਦੇ ਹੀ ਮੌਸਮ 'ਚ ਹੌਲੀ-ਹੌਲੀ ਠੰਢ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਨਾ ਤਾਂ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਠੰਢ। ਅਜਿਹੇ 'ਚ ਇਸ ਮਹੀਨੇ ਜਨਮੀਆਂ ਕੁੜੀਆਂ ਦਾ ਸੁਭਾਅ ਵੀ ਅਕਤੂਬਰ ਦੇ ਮੌਸਮ ਵਰਗਾ ਦੱਸਿਆ ਜਾਂਦਾ ਹੈ। ਆਪਣੀ ਆਸ਼ਾਵਾਦੀ ਸੋਚ ਦੇ ਨਾਲ ਇਸ ਮਹੀਨੇ ਜਨਮੀਆਂ ਕੁੜੀਆਂ ਹਰ ਹਾਲਾਤ ਦਾ ਹੱਸਦੇ-ਮੁਸਕੁਰਾਉਂਦੇ ਸਾਹਮਣਾ ਕਰਦੀਆਂ ਹਨ। ਆਓ ਜਾਣਦੇ ਹਾਂ ਅਕਤੂਬਰ ਮਹੀਨੇ 'ਚ ਜਨਮੀਆਂ ਕੁੜੀਆਂ ਦੇ ਸੁਭਾਅ ਬਾਰੇ।
ਅੰਗਰੇਜ਼ੀ ਕੈਲੰਡਰ ਮੁਤਾਬਕ ਅਕਤੂਬਰ ਸਾਲ ਦਾ 10ਵਾਂ ਮਹੀਨਾ ਹੁੰਦਾ ਹੈ। ਉੱਥੇ ਹੀ ਹਿੰਦੂ ਪੰਚਾਂਗ ਮੁਤਾਬਕ ਇਸ ਨੂੰ ਆਸ਼ਵਿਨ ਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਜਨਮੀਆਂ ਕੁੜੀਆਂ ਸੁਭਾਅ ਤੋਂ ਕਾਫ਼ੀ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਹੁੰਦੀਆਂ ਹਨ। ਇਸ ਕਾਰਨ ਕਈ ਲੋਕ ਉਨ੍ਹਾਂ ਦੇ ਨੇਚਰ ਤੋਂ ਕਾਫ਼ੀ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਇਹ ਕੁੜੀਆਂ ਜ਼ਿੰਦਗੀ ਦੇ ਹਰ ਪੜਾਅ ਨੂੰ ਬਿਹਤਰ ਅਤੇ ਸਕਾਰਾਤਮਕ ਤਰੀਕੇ ਨਾਲ ਦੇਖਣਾ ਪਸੰਦ ਕਰਦੀਆਂ ਹਨ। ਕਿਸੇ ਵੀ ਕੰਮ ਜਾਂ ਚੀਜ਼ ਨੂੰ ਲੈ ਕੇ ਬੇਵਜ੍ਹਾ ਡਰਨ ਜਾਂ ਘਬਰਾਉਣ ਦੀ ਬਜਾਏ ਇਹ ਸਕਾਰਾਤਮਕ ਤਰੀਕੇ ਨਾਲ ਕੰਮ ਕਰਨਾ ਪਸੰਦ ਕਰਦੀਆਂ ਹਨ। ਆਪਣੇ ਇਸੇ ਸੁਭਾਅ ਕਾਰਨ ਕਈ ਲੋਕ ਇਨ੍ਹਾਂ ਨਾਲ ਈਰਖਾ ਵੀ ਕਰਦੇ ਹਨ।
ਅਕਤੂਬਰ 'ਚ ਜਨਮੀਆਂ ਕੁੜੀਆਂ ਪਿਆਰ ਦੇ ਮਾਮਲੇ 'ਚ ਵੀ ਕਾਫ਼ੀ ਬੇਬਾਕ ਹੁੰਦੀਆਂ ਹਨ। ਇਹ ਕਿਸੇ ਦੇ ਪਿਆਰ 'ਚ ਪੈਣ ਤੋਂ ਲੈ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਤੱਕ ਬਿਲਕੁਲ ਨਹੀਂ ਝਿਜਕਦੀਆਂ। ਇਸ ਦੇ ਨਾਲ ਹੀ ਇਹ ਆਪਣੇ ਦੋਸਤਾਂ ਅਤੇ ਕਰੀਬੀਆਂ 'ਤੇ ਲੋੜ ਤੋਂ ਵੱਧ ਭਰੋਸਾ ਕਰਦੀਆਂ ਹਨ।
ਇਨ੍ਹਾਂ ਨੂੰ ਕਿਸੇ ਨੂੰ ਜੱਜ ਕਰਨਾ ਬਿਲਕੁਲ ਪਸੰਦ ਨਹੀਂ ਹੁੰਦਾ। ਇਸ ਦੇ ਨਾਲ ਹੀ ਇਨ੍ਹਾਂ ਨੂੰ ਕੁਝ ਵੀ ਗਲਤ ਸੁਣਨਾ ਜਾਂ ਕਹਿਣਾ ਬਰਦਾਸ਼ਤ ਨਹੀਂ ਹੁੰਦਾ। ਇਹ ਚੁੱਪ ਰਹਿ ਕੇ ਆਪਣਾ ਵਿਰੋਧ ਕਰਨਾ ਚੰਗੀ ਤਰ੍ਹਾਂ ਜਾਣਦੀਆਂ ਹਨ। ਅਕਤੂਬਰ 'ਚ ਜਨਮੀਆਂ ਕੁੜੀਆਂ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਆਪਣੇ ਸ਼ਾਂਤ ਸੁਭਾਅ ਕਾਰਨ ਇਹ ਆਪਣੇ ਜਜ਼ਬਾਤਾਂ 'ਤੇ ਕਾਬੂ ਰੱਖਣਾ ਜਾਣਦੀਆਂ ਹਨ।
ਇਨ੍ਹਾਂ ਨੂੰ ਰਿਸ਼ਤੇ 'ਚ ਕਿਸੇ ਵੀ ਤਰ੍ਹਾਂ ਦਾ ਝੂਠ ਬਰਦਾਸ਼ਤ ਨਹੀਂ ਹੁੰਦਾ। ਇਸ ਦੇ ਨਾਲ ਹੀ ਇਨ੍ਹਾਂ ਨੂੰ ਕਿਸੇ ਦੀ ਪਿੱਠ ਪਿੱਛੇ ਬੁਰਾਈ ਸੁਣਨ ਜਾਂ ਕਰਨ 'ਚ ਕੋਈ ਖਾਸ ਦਿਲਚਸਪੀ ਨਹੀਂ ਹੁੰਦੀ। ਇਨ੍ਹਾਂ ਲਈ ਕਿਸੇ ਵੀ ਰਿਸ਼ਤੇ 'ਚ ਸਭ ਤੋਂ ਵੱਧ ਮਹੱਤਵ ਭਰੋਸੇ ਦਾ ਹੁੰਦਾ ਹੈ। ਭਰੋਸਾ ਤੋੜਨ ਵਾਲਿਆਂ ਤੋਂ ਇਹ ਕੁੜੀਆਂ ਹਮੇਸ਼ਾ ਦੂਰ ਰਹਿੰਦੀਆਂ ਹਨ।
ਅਕਤੂਬਰ 'ਚ ਜਨਮੀਆਂ ਕੁੜੀਆਂ ਆਪਣੀ ਆਸ਼ਾਵਾਦੀ ਸੋਚ ਦੇ ਚਲਦੇ ਜ਼ਿੰਦਗੀ 'ਚ ਆਉਣ ਵਾਲੀਆਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਨੂੰ ਆਸਾਨੀ ਨਾਲ ਪਾਰ ਕਰ ਲੈਂਦੀਆਂ ਹਨ। ਇਸ ਤੋਂ ਇਲਾਵਾ ਇਹ ਕਿਸੇ ਵੀ ਕੰਮ ਨੂੰ ਕਰਨ 'ਚ ਹਾਰ ਮੰਨਣ ਦੀ ਬਜਾਏ ਪੂਰੀ ਇਮਾਨਦਾਰੀ ਅਤੇ ਦ੍ਰਿੜ੍ਹ ਸੰਕਲਪ ਨਾਲ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਦੇ ਨਾਲ ਹੀ ਇਹ ਆਪਣੇ ਸਕਾਰਾਤਮਕ ਸੁਭਾਅ ਨਾਲ ਦੂਜਿਆਂ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ।
ਹਾਲਾਂਕਿ ਅਕਤੂਬਰ 'ਚ ਜਨਮੀਆਂ ਕੁੜੀਆਂ ਪੈਸਿਆਂ ਦੇ ਮਾਮਲੇ 'ਚ ਥੋੜ੍ਹੀਆਂ ਲਾਪਰਵਾਹ ਵੀ ਹੁੰਦੀਆਂ ਹਨ। ਇਨ੍ਹਾਂ ਨੂੰ ਲਗਜ਼ਰੀ ਲਾਈਫ ਜਿਊਣਾ ਕਾਫ਼ੀ ਪਸੰਦ ਹੁੰਦਾ ਹੈ। ਨਵੀਆਂ-ਨਵੀਆਂ ਥਾਵਾਂ 'ਤੇ ਜਾਣਾ, ਘੁੰਮਣਾ ਅਤੇ ਵੱਖ-ਵੱਖ ਚੀਜ਼ਾਂ ਖਰੀਦਣਾ ਵੀ ਇਨ੍ਹਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ। ਇਹ ਕੁੜੀਆਂ ਆਪਣੇ ਨਾਲ-ਨਾਲ ਪਰਿਵਾਰ ਅਤੇ ਦੋਸਤਾਂ 'ਤੇ ਵੀ ਪੈਸਾ ਖਰਚ ਕਰਨ ਤੋਂ ਨਹੀਂ ਝਿਜਕਦੀਆਂ।
ਇਹ ਕੁੜੀਆਂ ਜ਼ਿੰਦਗੀ 'ਚ ਕਈ ਵਾਰ ਕੁਝ ਚੀਜ਼ਾਂ ਨੂੰ ਸਵੀਕਾਰ ਕਰਨ ਦੀ ਬਜਾਏ ਦਿਨ 'ਚ ਸੁਪਨੇ ਦੇਖਦੀਆਂ ਰਹਿੰਦੀਆਂ ਹਨ। ਕਈ ਵਾਰ ਇਹ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਦੇਖਣ ਲੱਗਦੀਆਂ ਹਨ, ਜੋ ਇਨ੍ਹਾਂ ਦੀ ਕਮੀ ਬਣ ਜਾਂਦੀ ਹੈ। ਵੈਸੇ ਤਾਂ ਇਹ ਕੁੜੀਆਂ ਸੁਭਾਅ ਤੋਂ ਕਾਫ਼ੀ ਮਜ਼ਬੂਤ ਹੁੰਦੀਆਂ ਹਨ, ਪਰ ਕਈ ਵਾਰ ਚੀਜ਼ਾਂ ਨੂੰ ਦਿਲ 'ਤੇ ਲਾ ਲੈਣ ਕਾਰਨ ਇਹ ਦੁਖੀ ਵੀ ਹੋ ਜਾਂਦੀਆਂ ਹਨ।