
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਡਾ ਦ੍ਰਿਸ਼ਟੀਕੋਣ ਹਮੇਸ਼ਾ ਸਕਾਰਾਤਮਕ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਆਪਣੇ ਜੀਵਨ ’ਚ ਉਹੀ ਪ੍ਰਾਪਤ ਕਰ ਸਕਦੇ ਹਾਂ, ਜਿਵੇਂ ਅਸੀਂ ਸੋਚਦੇ ਹਾਂ। ਮਾੜੇ ਗੁਣਾਂ ਦਾ ਡੰਗ ਵੀ ਉਨ੍ਹਾਂ ਉੱਤੇ ਹੀ ਆਪਣਾ ਅਧਿਕਾਰ ਜਮਾਉਂਦਾ ਹੈ, ਜੋ ਇੰਦਰੀਆਂ ਦੇ ਗੁਲਾਮ ਹੁੰਦੇ ਹਨ।

ਜੀਵਨ ਉਤਾਰ-ਚੜ੍ਹਾਅ ਅਤੇ ਸੰਘਰਸ਼ਾਂ ਦਾ ਇੱਕ ਨਿਰੰਤਰ ਪ੍ਰਵਾਹ ਹੈ। ਹਾਲਾਤ ਹਮੇਸ਼ਾ ਸਾਡੇ ਅਨੁਕੂਲ ਨਹੀਂ ਹੋ ਸਕਦੇ ਪਰ ਉਨ੍ਹਾਂ ਪ੍ਰਤੀ ਸਾਡੀ ਪ੍ਰਤੀਕਿਰਿਆ ਤਾਂ ਸਾਡੇ ਆਪਣੇ ਕੰਟਰੋਲ ’ਚ ਹੁੰਦੀ ਹੈ। ਸੁਖ ਅਤੇ ਦੁੱਖ ਪ੍ਰਤੀ ਬਰਾਬਰ ਭਾਵ ਰੱਖ ਕੇ ਅਸੀਂ ਇਸ ਕੰਟਰੋਲ ਨੂੰ ਕਾਇਮ ਰੱਖਣ ਦੇ ਯੋਗ ਹੋ ਸਕਦੇ ਹਾਂ। ਇਹ ਬਹੁਤ ਸੁਭਾਵਿਕ ਹੈ ਕਿ ਇਕ ਸੁਖਦ ਇੱਛਾ ਪੂਰੀ ਹੁੰਦੇ ਹੀ ਚਾਰ ਹੋਰ ਇੱਛਾਵਾਂ ਜਾਗ ਪੈਂਦੀਆਂ ਹਨ। ਸੁਖਦ ਸਥਿਤੀ ’ਚ ਅਸੀਂ ਖੁਸ਼ ਹੁੰਦੇ ਹਾਂ ਅਤੇ ਖ਼ਰਾਬ ਸਥਿਤੀ ’ਚ ਦੁਖੀ ਹੁੰਦੇ ਹਾਂ, ਪਰ ਸਾਨੂੰ ਸੋਚਣ ਦੇ ਇਸ ਢੰਗ ਨੂੰ ਬਦਲਣਾ ਪਵੇਗਾ। ਜਦੋਂ ਵੀ ਸਾਡੇ ਆਲੇ-ਦੁਆਲੇ ਨਕਾਰਾਤਮਕਤਾ ਦੇ ਕਾਮ, ਕ੍ਰੋਧ, ਲੋਭ ਅਤੇ ਮੋਹ ਦੇ ਜ਼ਹਿਰੀਲੇ ਸੱਪ ਡੱਸਣ ਲਈ ਤਿਆਰ ਹੋਣ, ਤਾਂ ਇਕ ਪਲ ਲਈ ਅਸੀਂ ਭਗਵਾਨ ਵਿਸ਼ਨੂੰ ਦੇ ਉਸ ਰੂਪ ਨੂੰ ਯਾਦ ਕਰੀਏ, ਜਦੋਂ ਉਹ ਖੀਰ-ਸਾਗਰ ਦੀਆਂ ਉੱਠਦੀਆਂ ਲਹਿਰਾਂ ਦੇ ਵਿਚਕਾਰ ਸ਼ੇਸ਼ਨਾਗ ’ਤੇ ਸ਼ਾਂਤ ਮੁਦਰਾ ਵਿਚ ਮਨਮੋਹਕ ਮੁਸਕਾਨ ਨਾਲ ‘ਸ਼ਾਂਤਾਕਾਰੰ ਭੁਜਗਸ਼ਯਨੰ...’ ਦਾ ਆਧਿਆਤਮਿਕ ਸੰਦੇਸ਼ ਦੇ ਰਹੇ ਹਨ। ਇਹ ਸੰਦੇਸ਼ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਜੇ ਅਸੀਂ ਆਪਣੇ ਅੰਦਰ ਆਪਣੇ ਵਿਵੇਕ, ਬੁੱਧੀ ਅਤੇ ਆਤਮਾ ਨੂੰ ਜਗਾ ਲਈਏ, ਤਾਂ ਹਰ ਤਰ੍ਹਾਂ ਦੀ ਨਕਾਰਾਤਮਕ ਊਰਜਾ ਸਾਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਸਾਡੀ ਰੱਖਿਆਕ ਅਤੇ ਸਹਾਇਕ ਬਣ ਜਾਵੇਗੀ। ਸਾਡਾ ਦ੍ਰਿਸ਼ਟੀਕੋਣ ਹਮੇਸ਼ਾ ਸਕਾਰਾਤਮਕ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਆਪਣੇ ਜੀਵਨ ’ਚ ਉਹੀ ਪ੍ਰਾਪਤ ਕਰ ਸਕਦੇ ਹਾਂ, ਜਿਵੇਂ ਅਸੀਂ ਸੋਚਦੇ ਹਾਂ। ਮਾੜੇ ਗੁਣਾਂ ਦਾ ਡੰਗ ਵੀ ਉਨ੍ਹਾਂ ਉੱਤੇ ਹੀ ਆਪਣਾ ਅਧਿਕਾਰ ਜਮਾਉਂਦਾ ਹੈ, ਜੋ ਇੰਦਰੀਆਂ ਦੇ ਗੁਲਾਮ ਹੁੰਦੇ ਹਨ। ਇੰਦਰੀਆਂ ਨੂੰ ਉਨ੍ਹਾਂ ਦੇ ਵਿਸ਼ਿਆਂ ਅਤੇ ਵਿਕਾਰਾਂ ਤੋਂ ਦੂਰ ਰੱਖਣਾ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜ਼ਹਿਰੀਲੇ ਸੱਪ ਹੀ ਸਾਡੀ ਆਧਿਆਤਮਿਕ ਸ਼ਕਤੀ ਨੂੰ ਵਿਕਸਿਤ ਨਹੀਂ ਹੋਣ ਦਿੰਦੇ। ਆਪਣੇ ਆਪ ਨੂੰ ਉੱਚ ਪੱਧਰ ਤੱਕ ਉੱਨਤ ਕਰਨ ਲਈ ਸਾਨੂੰ ਆਪਣੀ ਆਤਮਾ ਦੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ ਲਗਾਤਾਰ ਜਾਗ੍ਰਿਤ ਕਰਦੇ ਰਹਿਣਾ ਹੈ। ਸਾਡੇ ਕੋਲ ਆਤਮਾ ਦੀ ਸ਼ਕਤੀ ਹੀ ਇੱਕੋ-ਇੱਕ ਅਜਿਹੀ ਨਿਧੀ ਹੈ, ਜੋ ਤਰੱਕੀ ਦੇ ਰਸਤੇ ਉੱਤੇ ਅੱਗੇ ਵਧਣ ਵਿੱਚ ਸਾਡੀ ਮਦਦ ਕਰਕੇ ਸਾਨੂੰ ਆਪਣੇ ਟੀਚੇ ਤੱਕ ਪਹੁੰਚਾਉਂਦੀ ਹੈ। ਇਸ ਸ਼ਕਤੀ ਨੂੰ ਹਮੇਸ਼ਾ ਸਕਾਰਾਤਮਕਤਾ ਤੋਂ ਬਲ ਮਿਲਦਾ ਹੈ। ਪ੍ਰਤੀਕੂਲ ਹਾਲਾਤਾਂ ’ਚ ਇਹ ਸ਼ਕਤੀ ਨਾ ਸਿਰਫ਼ ਇਕ ਕਵਚ ਬਣ ਕੇ ਸਾਡੀ ਰੱਖਿਆ ਕਰਦੀ ਹੈ, ਸਗੋਂ ਹਾਲਾਤਾਂ ਤੋਂ ਪਾਰ ਪਾਉਣ ਲਈ ਆਤਮਬਲ ਵੀ ਪ੍ਰਦਾਨ ਕਰਦੀ ਹੈ।
-ਡਾ. ਨਿਰਮਲ ਜੈਨ।