ਪਿੱਤਰ ਪੱਖ 'ਚ ਕੀੜੀਆਂ ਨੂੰ ਆਟਾ ਕਿਉਂ ਪਾਉਂਦੇ ਹਨ? Garuda Purana 'ਚ ਛੁਪਿਆ ਹੈ ਵੱਡਾ ਰਹੱਸ, ਪਿੱਤਰਾਂ ਨਾਲ ਹੈ ਖਾਸ ਸਬੰਧ
Religious Article : ਅਕਸਰ ਲੋਕ ਪਿੱਤਰ ਪੱਖ ਦੌਰਾਨ ਕੀੜੀਆਂ ਲਈ ਦਾਣਾ ਜਾਂ ਆਟਾ ਪਾਉਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ? ਜੇ ਨਹੀਂ, ਤਾਂ ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਧਾਰਮਿਕ ਮਾਨਤਾ।
Publish Date: Mon, 05 Oct 2026 01:46 PM (IST)
Updated Date: Mon, 05 Oct 2026 01:51 PM (IST)
ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਮੁਤਾਬਕ ਪਿੱਤਰ ਪੱਖ ਦਾ ਸਮਾਪਨ 10 ਅਕਤੂਬਰ ਨੂੰ ਹੋਵੇਗਾ। ਪਿੱਤਰ ਪੱਖ ਦੀ ਮਿਆਦ ਦੌਰਾਨ ਪਿੱਤਰਾਂ ਦਾ ਸਰਾਧ, ਤਰਪਣ ਤੇ ਪਿੰਡਦਾਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਪਿੱਤਰ ਪੱਖ 'ਚ ਇਹ ਅਨੁਸ਼ਠਾਨ ਕਰਨ ਨਾਲ ਨਾਰਾਜ਼ ਪਿੱਤਰ ਪ੍ਰਸੰਨ ਹੁੰਦੇ ਹਨ ਅਤੇ ਪਿੱਤਰ ਦੋਸ਼ ਦੀ ਸਮੱਸਿਆ ਦੂਰ ਹੁੰਦੀ ਹੈ।
ਇਸ ਤੋਂ ਇਲਾਵਾ ਪਿੱਤਰ ਪੱਖ 'ਚ ਪਵਿੱਤਰ ਨਦੀਆਂ 'ਚ ਇਸ਼ਨਾਨ ਤੇ ਦਾਨ ਕਰਨ ਦਾ ਵੀ ਵਿਧਾਨ ਹੈ। ਸਰਾਧ ਕਰਮ ਦੌਰਾਨ ਗਾਂ, ਕੁੱਤੇ ਤੇ ਕਾਂ ਦੇ ਨਾਲ-ਨਾਲ ਕੀੜੀਆਂ ਲਈ ਵੀ ਭੋਜਨ ਦਾ ਹਿੱਸਾ ਕੱਢਿਆ ਜਾਂਦਾ ਹੈ। ਅਕਸਰ ਲੋਕ ਪਿੱਤਰ ਪੱਖ ਦੌਰਾਨ ਕੀੜੀਆਂ ਲਈ ਦਾਣਾ ਜਾਂ ਆਟਾ ਪਾਉਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ? ਜੇ ਨਹੀਂ, ਤਾਂ ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਧਾਰਮਿਕ ਮਾਨਤਾ।
ਕੀ ਹੈ ਵਜ੍ਹਾ?
ਗਰੁੜ ਪੁਰਾਣ ਮੁਤਾਬਕ ਮੌਤ ਤੋਂ ਬਾਅਦ ਵਿਅਕਤੀ ਦੇ ਕਰਮਾਂ ਦੇ ਆਧਾਰ 'ਤੇ ਆਤਮਾਵਾਂ ਵੱਖ-ਵੱਖ ਯੋਨੀਆਂ 'ਚ ਜਾਂਦੀਆਂ ਹਨ। ਜੇਕਰ ਕੋਈ ਪੂਰਵਜ ਆਪਣੇ ਕਰਮਾਂ ਕਾਰਨ ਕੀਟ-ਪਤੰਗ ਜਾਂ ਕਿਸੇ ਸੂਖਮ ਯੋਨੀ 'ਚ ਭਟਕ ਰਿਹਾ ਹੋਵੇ ਤਾਂ ਪਿੱਤਰ ਪੱਖ ਦੌਰਾਨ ਕੀੜੀਆਂ ਨੂੰ ਪਾਇਆ ਗਿਆ ਆਟਾ ਸਿੱਧਾ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਤੇ ਉਨ੍ਹਾਂ ਨੂੰ ਅਸੀਮ ਤ੍ਰਿਪਤੀ ਮਿਲਦੀ ਹੈ। ਇਸੇ ਕਾਰਨ ਪਿੱਤਰ ਪੱਖ ਦੀ ਮਿਆਦ 'ਚ ਕੀੜੀਆਂ ਨੂੰ ਦਾਣਾ ਪਾਉਣ ਦਾ ਵਿਸ਼ੇਸ਼ ਵਿਧਾਨ ਦੱਸਿਆ ਗਿਆ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਿਪੀਲਿਕਾ ਬਲੀ ਸਨਾਤਨ ਧਰਮ 'ਚ ਪੰਚਬਲੀ ਕਰਮ ਦਾ ਹੀ ਇਕ ਹਿੱਸਾ ਹੈ। ਪਿੱਤਰ ਪੱਖ ਦੇ ਸਮੇਂ ਗਾਂ, ਕੁੱਤੇ, ਕਾਂ ਅਤੇ ਦੇਵਤਿਆਂ ਦੇ ਨਾਲ-ਨਾਲ ਕੀੜੀਆਂ ਲਈ ਵੀ ਅੰਨ ਕੱਢਿਆ ਜਾਂਦਾ ਹੈ ਜਿਸ ਨੂੰ ਪਿਪੀਲਿਕਾ ਬਲੀ ਕਿਹਾ ਜਾਂਦਾ ਹੈ। ਕੀੜੀਆਂ ਨੂੰ ਦਾਣਾ ਪਾਉਣਾ ਇਸ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿ ਸਰਾਧ ਦਾ ਅੰਨ ਬ੍ਰਹਿਮੰਡ ਦੇ ਹਰ ਛੋਟੇ-ਵੱਡੇ ਜੀਵ ਤੱਕ ਪਹੁੰਚਣਾ ਚਾਹੀਦਾ ਹੈ।
ਸੁੱਖ-ਸਮ੍ਰਿੱਧੀ 'ਚ ਹੁੰਦਾ ਹੈ ਵਾਧਾ
ਆਟੇ 'ਚ ਚੀਨੀ ਮਿਲਾ ਕੇ ਕੀੜੀਆਂ ਨੂੰ ਪਾਉਣ ਨਾਲ ਘਰ 'ਚ ਸੁੱਖ-ਸ਼ਾਂਤੀ ਦਾ ਵਾਸ ਹੁੰਦਾ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਇਸ ਦਾ ਸਿੱਧਾ ਪ੍ਰਭਾਵ ਪਰਿਵਾਰ ਦੇ ਸਾਰੇ ਮੈਂਬਰਾਂ 'ਤੇ ਪੈਂਦਾ ਹੈ। ਇਸ ਤੋਂ ਇਲਾਵਾ ਜੀਵਨ 'ਚ ਕਈ ਸਕਾਰਾਤਮਕ ਅਤੇ ਵੱਡੇ ਬਦਲਾਅ ਵੀ ਆਉਂਦੇ ਹਨ।
ਪਿੱਤਰ ਦੋਸ਼ ਹੁੰਦਾ ਹੈ ਦੂਰ
ਜੇਕਰ ਤੁਹਾਡੀ ਕੁੰਡਲੀ 'ਚ ਪਿੱਤਰ ਦੋਸ਼ ਹੈ ਤਾਂ ਅਜਿਹੀ ਸਥਿਤੀ 'ਚ ਕੀੜੀਆਂ ਲਈ ਦਾਣਾ ਜਾਂ ਆਟਾ ਜ਼ਰੂਰ ਪਾਉਣਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਕੀੜੀਆਂ ਨੂੰ ਦਾਣਾ ਪਾਉਣ ਨਾਲ ਪਿੱਤਰ ਦੋਸ਼ ਦੂਰ ਹੁੰਦਾ ਹੈ ਅਤੇ ਰੁਕੇ ਹੋਏ ਕੰਮਾਂ 'ਚ ਆ ਰਹੀਆਂ ਰੁਕਾਵਟਾਂ ਖ਼ਤਮ ਹੁੰਦੀਆਂ ਹਨ। ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਹੋਣ ਅਤੇ ਧਨ ਲਾਭ ਦੇ ਯੋਗ ਵੀ ਬਣਦੇ ਹਨ।