ਕੀ ਤੁਸੀਂ ਵੀ ਸਰਾਧ ਤੇ ਤਰਪਣ ਨੂੰ ਇੱਕੋ ਜਿਹਾ ਮੰਨਦੇ ਹੋ? ਪੂਰਵਜਾਂ ਨੂੰ ਪ੍ਰਸੰਨ ਕਰਨ ਤੋਂ ਪਹਿਲਾਂ ਜਾਣ ਲਓ ਦੋਵਾਂ 'ਚ ਕੀ ਹੈ ਅੰਤਰ ਪਿੱਤਰਾਂ ਦਾ ਸਰਾਧ ਤੇ ਤਰਪਣ ਕਰਦੇ ਸਮੇਂ ਕਈ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਿਅਕਤੀ ਨੂੰ ਜੀਵਨ 'ਚ ਅਸ਼ੁਭ ਨਤੀਜੇ ਮਿਲਦੇ ਹਨ ਅਤੇ ਪਿੱਤਰ ਨਾਰਾਜ਼ ਹੋ ਸਕਦੇ ਹਨ।
Publish Date: Mon, 21 Sep 2026 04:44 PM (IST)
Updated Date: Mon, 21 Sep 2026 04:48 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਪਿੱਤਰ ਪੱਖ ਦੀ ਮਿਆਦ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪਿਤ੍ਰ ਪੱਖ ਨੂੰ ਪਿਤਰਾਂ ਦੀ ਕਿਰਪਾ ਪ੍ਰਾਪਤ ਕਰਨ ਲਈ ਸ਼ੁਭ ਮੰਨਿਆ ਜਾਂਦਾ ਹੈ। ਇਸ ਦੌਰਾਨ ਲੋਕ ਆਪਣੇ ਪੂਰਵਜਾਂ ਦਾ ਵਿਧੀਪੂਰਵਕ ਸ਼ਰਾਧ ਅਤੇ ਤਰਪਣ ਕਰਦੇ ਹਨ। ਧਾਰਮਿਕ ਮਾਨਤਾ ਅਨੁਸਾਰ, ਪਿੱਤਰਾਂ ਦਾ ਸ਼ਰਾਧ ਅਤੇ ਤਰਪਣ ਕਰਨ ਨਾਲ ਪਿੱਤਰ ਦੋਸ਼ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਨਾਲ ਹੀ ਪਰਿਵਾਰ ਦੇ ਮੈਂਬਰਾਂ 'ਤੇ ਪਿੱਤਰਾਂ ਦੀ ਕਿਰਪਾ ਬਣੀ ਰਹਿੰਦੀ ਹੈ। ਕਈ ਲੋਕ ਸ਼ਰਾਧ ਅਤੇ ਤਰਪਣ ਨੂੰ ਇੱਕੋ ਜਿਹਾ ਸਮਝ ਲੈਂਦੇ ਹਨ, ਪਰ ਪਿਤਰਾਂ ਦੀ ਸ਼ਾਂਤੀ ਲਈ ਕੀਤੇ ਜਾਣ ਵਾਲੇ ਸ਼ਰਾਧ ਅਤੇ ਤਰਪਣ ਦੋਵੇਂ ਵੱਖ-ਵੱਖ ਕਰਮ ਹਨ। ਅਜਿਹੇ 'ਚ ਆਓ ਇਸ ਆਰਟੀਕਲ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਸ਼ਰਾਧ ਅਤੇ ਤਰਪਣ 'ਚ ਕੀ ਅੰਤਰ ਹੈ।
ਸਰਾਧ ਤੇ ਤਰਪਣ 'ਚ ਅੰਤਰ ਸਰਾਧ- ਸਰਾਧ 'ਚ ਲੋਕ ਆਪਣੇ ਪੂਰਵਜਾਂ ਪ੍ਰਤੀ ਆਦਰ ਤੇ ਸਨਮਾਨ ਪ੍ਰਗਟ ਕਰਦੇ ਹੋਏ ਵਿਧੀਪੂਰਵਕ ਅਨੁਸ਼ਠਾਨ ਕਰਦੇ ਹਨ, ਜਿਸ ਨੂੰ ਸਰਾਧ ਕਿਹਾ ਜਾਂਦਾ ਹੈ। ਇਸ ਦੌਰਾਨ ਪਿੱਤਰਾਂ ਨੂੰ ਭੋਜਨ ਅਰਪਿਤ ਕੀਤਾ ਜਾਂਦਾ ਹੈ। ਨਾਲ ਹੀ ਮੰਦਰ ਜਾਂ ਗਰੀਬ ਲੋਕਾਂ ਨੂੰ ਵਿਸ਼ੇਸ਼ ਚੀਜ਼ਾਂ ਦਾ ਦਾਨ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਪਿੱਤਰਾਂ ਦਾ ਸਰਾਧ ਕਰਨ ਨਾਲ ਪਿਤਰ ਪ੍ਰਸੰਨ ਹੁੰਦੇ ਹਨ ਅਤੇ ਜੀਵਨ 'ਚ ਸੁੱਖ-ਸਮ੍ਰਿੱਧੀ ਆਉਂਦੀ ਹੈ।
ਤਰਪਣ- ਤਰਪਣ ਦੀ ਵਿਧੀ ਕਰਨ ਲਈ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਦੱਖਣ ਦਿਸ਼ਾ ਵੱਲ ਮੂੰਹ ਕਰ ਕੇ ਤਾਂਬੇ ਦੀ ਗੜਵੀ 'ਚ ਸਾਫ਼ ਪਾਣੀ, ਕੱਚਾ ਦੁੱਧ, ਕਾਲੇ ਤਿਲ, ਜੌਂ ਅਤੇ ਚਿੱਟੇ ਫੁੱਲ ਮਿਲਾ ਲਓ। ਇਸ ਤੋਂ ਬਾਅਦ ਵਿਧੀਪੂਰਵਕ ਪੂਰਵਜਾਂ ਨੂੰ ਜਲ ਅਰਪਿਤ ਕਰੋ। ਇਸ ਦੌਰਾਨ ਪਿੱਤਰਾਂ ਦਾ ਧਿਆਨ ਕਰੋ। ਅੰਤ 'ਚ ਪਿੱਤਰਾਂ ਤੋਂ ਤਰਪਣ ਦੌਰਾਨ ਹੋਈ ਗਲਤੀ ਲਈ ਮਾਫ਼ੀ ਮੰਗੋ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਪਿੱਤਰਾਂ ਦਾ ਸਰਾਧ ਤੇ ਤਰਪਣ ਕਰਦੇ ਸਮੇਂ ਕਈ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਿਅਕਤੀ ਨੂੰ ਜੀਵਨ 'ਚ ਅਸ਼ੁਭ ਨਤੀਜੇ ਮਿਲਦੇ ਹਨ ਅਤੇ ਪਿੱਤਰ ਨਾਰਾਜ਼ ਹੋ ਸਕਦੇ ਹਨ।
ਪਿੱਤਰਾਂ ਦਾ ਤਰਪਣ ਕਰਦੇ ਸਮੇਂ ਮੂੰਹ ਹਮੇਸ਼ਾ ਦੱਖਣ ਦਿਸ਼ਾ ਵੱਲ ਹੋਣਾ ਚਾਹੀਦਾ ਹੈ, ਕਿਉਂਕਿ ਦੱਖਣ ਨੂੰ ਯਮ ਅਤੇ ਪਿੱਤਰਾਂ ਦੀ ਦਿਸ਼ਾ ਮੰਨਿਆ ਜਾਂਦਾ ਹੈ। ਸ਼ਰਾਧ 'ਚ ਬ੍ਰਹਮਚਾਰੀਆ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਚਮੜੇ ਤੋਂ ਬਣੀਆਂ ਵਸਤਾਂ ਦਾ ਤਿਆਗ ਕਰੋ ਤੇ ਸਾਦਾ ਜੀਵਨ ਬਤੀਤ ਕਰੋ। ਸਰਾਧ ਦੌਰਾਨ ਤਾਮਸਿਕ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸ਼ਰਾਧ ਅਤੇ ਤਰਪਣ 'ਚ ਲੋਹੇ, ਸਟੀਲ ਜਾਂ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਨਾ ਕਰੋ। ਚਾਂਦੀ, ਪਿੱਤਲ, ਕਾਂਸੀ ਜਾਂ ਤਾਂਬੇ ਦੇ ਬਰਤਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ਰਾਧ 'ਚ ਗਾਂ, ਕੁੱਤੇ, ਕਾਂ, ਕੀੜੀਆਂ ਤੇ ਦੇਵਤਿਆਂ ਲਈ ਭੋਜਨ ਕੱਢਿਆ ਜਾਂਦਾ ਹੈ।