Sharadh 2023 : ਪਿੱਤਰ ਪੱਖ ਨੂੰ ਪੂਰਵਜਾਂ ਦੀ ਪੂਜਾ ਤੇ ਤਰਪਣ ਕਰਨਾ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਪੂਰਵਜ ਖੁਸ਼ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਕੁਝ ਵਾਸਤੂ ਟਿਪਸ ਅਪਣਾਉਂਦੇ ਹੋ ਤਾਂ ਤੁਹਾਨੂੰ ਯਕੀਨੀ ਤੌਰ 'ਤੇ ਖੁਸ਼ਹਾਲੀ ਦੀ ਪ੍ਰਾਪਤੀ ਹੋਵੇਗੀ।

ਨਵੀਂ ਦਿੱਲੀ, ਅਧਿਆਤਮ ਡੈਸਕ : Vastu Dosh ke Upay: ਪਿੱਤਰ ਪੱਖ ਦੌਰਾਨ ਕੁਝ ਵਾਸਤੂ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਪਣਾਉਣ ਨਾਲ ਵਾਸਤੂ ਦੋਸ਼ ਦੂਰ ਹੁੰਦੇ ਹਨ ਤੇ ਪੂਰਵਜਾਂ ਦਾ ਆਸ਼ੀਰਵਾਦ ਵੀ ਬਰਕਰਾਰ ਰਹਿੰਦਾ ਹੈ। ਇਸ ਸਾਲ ਸਰਾਧ 29 ਸਤੰਬਰ 2023 ਤੋਂ ਸ਼ੁਰੂ ਹੋ ਰਹੇ ਹਨ ਜੋ 14 ਅਕਤੂਬਰ 2023 ਨੂੰ ਸਮਾਪਤ ਹੋਣਗੇ।
ਪਿੱਤਰ ਪੱਖ ਨੂੰ ਪੂਰਵਜਾਂ ਦੀ ਪੂਜਾ ਤੇ ਤਰਪਣ ਕਰਨਾ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਪੂਰਵਜ ਖੁਸ਼ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਕੁਝ ਵਾਸਤੂ ਟਿਪਸ ਅਪਣਾਉਂਦੇ ਹੋ ਤਾਂ ਤੁਹਾਨੂੰ ਯਕੀਨੀ ਤੌਰ 'ਤੇ ਖੁਸ਼ਹਾਲੀ ਦੀ ਪ੍ਰਾਪਤੀ ਹੋਵੇਗੀ।
ਮੇਨ ਗੇਟ 'ਤੇ ਕਰੋ ਇਹ ਕੰਮ
ਵਾਸਤੂ ਸ਼ਾਸਤਰ 'ਚ ਘਰ ਦੇ ਮੁੱਖ ਦਰਵਾਜ਼ੇ ਨੂੰ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਹੀ ਸਕਾਰਾਤਮਕ ਊਰਜਾ ਘਰ ਵਿਚ ਦਾਖਲ ਹੁੰਦੀ ਹੈ। ਅਜਿਹੇ 'ਚ ਪਿੱਤਰ ਪੱਖ ਦੌਰਾਨ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਨਾਲ ਹੀ ਹਰ ਰੋਜ਼ ਸਵੇਰੇ ਮੁੱਖ ਗੇਟ 'ਤੇ ਜਲ ਚੜ੍ਹਾਉਣਾ ਚਾਹੀਦਾ ਹੈ, ਇਸ ਨਾਲ ਪਿੱਤਰ ਪ੍ਰਸੰਨ ਹੁੰਦੇ ਹਨ।
ਕਿੱਥੇ ਲਾਈਏ ਪੁਰਖਿਆਂ ਦੀਆਂ ਤਸਵੀਰਾਂ
ਵਾਸਤੂ ਸ਼ਾਸਤਰ 'ਚ ਪੂਰਵਜਾਂ ਦੀਆਂ ਤਸਵੀਰਾਂ ਲਗਾਉਣ ਲਈ ਇਕ ਸਹੀ ਦਿਸ਼ਾ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਦੱਖਣ ਦਿਸ਼ਾ ਨੂੰ ਪੂਰਵਜਾਂ ਦੀ ਦਿਸ਼ਾ ਮੰਨਿਆ ਜਾਂਦਾ ਹੈ, ਪੂਰਵਜਾਂ ਦੀ ਤਸਵੀਰ ਹਮੇਸ਼ਾ ਦੱਖਣ ਦਿਸ਼ਾ 'ਚ ਲਗਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਵਾਸਤੂ ਦੋਸ਼ ਦੂਰ ਹੋ ਜਾਂਦਾ ਹੈ।
ਇਨ੍ਹਾਂ ਥਾਵਾਂ 'ਤੇ ਨਾ ਲਾਓ ਫੋਟੋਆਂ
ਵਾਸਤੂ ਸ਼ਾਸਤਰ ਅਨੁਸਾਰ ਪੂਰਵਜਾਂ ਦੀਆਂ ਤਸਵੀਰਾਂ ਕਦੇ ਵੀ ਬੈੱਡਰੂਮ, ਪੂਜਾ ਕਮਰੇ, ਰਸੋਈ ਵਰਗੀਆਂ ਥਾਵਾਂ 'ਤੇ ਨਹੀਂ ਲਗਾਉਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਆਰਥਿਕ ਨੁਕਸਾਨ ਹੋ ਸਕਦਾ ਹੈ।
ਇਸ ਦਿਸ਼ਾ 'ਚ ਰੱਖੋ ਤਿਜੌਰੀ
ਅਜਿਹਾ ਮੰਨਿਆ ਜਾਂਦਾ ਹੈ ਕਿ ਪਿੱਤਰ ਪੱਖ ਦੌਰਾਨ ਤਿਜੌਰੀ ਨੂੰ ਵਾਸਤੂ ਅਨੁਸਾਰ ਘਰ ਦੀ ਸਹੀ ਜਗ੍ਹਾ 'ਤੇ ਰੱਖਣ ਨਾਲ ਧਨ ਆਕਰਸ਼ਿਤ ਹੁੰਦਾ ਹੈ। ਵਾਸਤੂ ਅਨੁਸਾਰ ਪਿੱਤਰ ਪੱਖ ਦੌਰਾਨ ਘਰ ਦੀ ਦੱਖਣ ਜਾਂ ਦੱਖਣ-ਪੱਛਮ ਦਿਸ਼ਾ 'ਚ ਤਿਜੌਰੀ ਨੂੰ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਪੂਰਵਜ ਇਸ ਦਿਸ਼ਾ 'ਚ ਰਹਿੰਦੇ ਹਨ, ਉਹ ਤੁਹਾਨੂੰ ਖੁਸ਼ਹਾਲੀ ਦਾ ਆਸ਼ੀਰਵਾਦ ਦਿੰਦੇ ਹਨ।
ਡਿਸਕਲੇਮਰ: 'ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸਨੂੰ ਮਹਿਜ਼ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸ ਦੀ ਕੋਈ ਵੀ ਵਰਤੋਂ ਉਪਭੋਗਤਾ ਦੀ ਇਕੱਲੀ ਜ਼ਿੰਮੇਵਾਰੀ ਹੋਵੇਗੀ।