ਜੀਵਨ ਦੀ ਹਰ ਰੁਕਾਵਟ ਹੋਵੇਗੀ ਦੂਰ! ਪਛਾਣੋ ਪਿੱਤਰ ਦੋਸ਼ ਦੇ ਇਹ 5 ਗੁਪਤ ਸੰਕੇਤ ਤੇ ਕਰੋ ਅਚੂਕ ਉਪਾਅ
ਜੋਤਿਸ਼ ਅਨੁਸਾਰ ਕਿਸੇ ਵਿਅਕਤੀ ਦੀ ਜਨਮ ਕੁੰਡਲੀ ਦੇ 9ਵੇਂ ਘਰ 'ਚ ਪਿੱਤਰ ਦੋਸ਼ ਵਾਲੇ ਗ੍ਰਹਿਆਂ ਦੀ ਸਥਿਤੀ ਮੌਜੂਦ ਹੁੰਦੀ ਹੈ। ਕਈ ਵਾਰ ਪਿੱਤਰ ਦੋਸ਼ ਉਦੋਂ ਲੱਗਦਾ ਹੈ ਜਦੋਂ ਪੂਰਵਜਾਂ ਦੇ ਕਿਸੇ ਪਾਪ ਦੀ ਮੁਆਫ਼ੀ ਨਹੀਂ ਮਿਲ ਪਾਉਂਦੀ ਅਤੇ ਉਨ੍ਹਾਂ ਦੀ ਆਤਮਾ ਅਸੰਤੁਸ਼ਟ ਹੁੰਦੀ ਹੈ। ਅਜਿਹੇ 'ਚ ਪੂਰਵਜਾਂ ਦੀਆਂ ਅਤ੍ਰਿਪਤ ਆਤਮਾਵਾਂ ਵੰਸ਼ਜਾਂ ਦੇ ਘਰ 'ਚ ਵੀ ਸਮੱਸਿਆਵਾਂ ਲਿਆਉਣ ਲੱਗਦੀਆਂ ਹਨ।
Publish Date: Wed, 30 Sep 2026 04:57 PM (IST)
Updated Date: Wed, 30 Sep 2026 05:15 PM (IST)
ਧਰਮ ਡੈਸਕ, ਨਵੀਂ ਦਿੱਲੀ : ਕਈ ਵਾਰ ਤੁਹਾਡੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਘਰ ਦਾ ਕੋਈ ਵੱਡਾ ਕੰਮ ਅਚਾਨਕ ਰੁਕ ਜਾਂਦਾ ਹੈ ਜਾਂ ਫਿਰ ਤੁਹਾਨੂੰ ਕਰਮਾਂ ਦਾ ਫਲ ਠੀਕ ਤਰ੍ਹਾਂ ਨਹੀਂ ਮਿਲਦਾ। ਕਈ ਵਾਰ ਤੁਹਾਡੀ ਸਿਹਤ ਬਿਨਾਂ ਕਿਸੇ ਕਾਰਨ ਖ਼ਰਾਬ ਹੋਣ ਲੱਗਦੀ ਹੈ ਤੇ ਘਰ 'ਚ ਲੜਾਈ-ਝਗੜੇ ਵਧ ਸਕਦੇ ਹਨ।
ਇੰਨਾ ਹੀ ਨਹੀਂ, ਵਿਆਹ 'ਚ ਦੇਰੀ ਵਰਗੀਆਂ ਗੱਲਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ। ਜੀਵਨ 'ਚ ਆਉਣ ਵਾਲੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਪਿੱਤਰ ਦੋਸ਼ ਹੋ ਸਕਦਾ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਪਿਤ੍ਰ ਦੋਸ਼ ਦੇ ਲੱਛਣਾਂ ਨੂੰ ਸਮਝੋ ਅਤੇ ਇਸ ਦੇ ਨਿਵਾਰਣ ਦੇ ਉਪਾਅ ਵੀ ਕਰੋ। ਸਾਡੇ ਪੂਰਵਜ ਸਾਡੀ ਕਿਸਮਤ ਤੈਅ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪੂਰਵਜਾਂ ਨਾਲ ਜੁੜੀ ਇਸ ਸਮੱਸਿਆ ਨੂੰ ਸਮਝ ਕੇ ਅਤੇ ਇਸ ਲਈ ਸਹੀ ਉਪਾਅ ਕਰਕੇ ਤੁਸੀਂ ਆਪਣੇ ਘਰ 'ਚ ਸੁਖ-ਸ਼ਾਂਤੀ ਲਿਆ ਸਕਦੇ ਹੋ। ਪਿੱਤਰ ਦੋਸ਼ ਨੂੰ ਦੂਰ ਕਰਨ ਲਈ ਪਿਤ੍ਰ ਪੱਖ ਦਾ ਸਮਾਂ ਉੱਤਮ ਮੰਨਿਆ ਜਾਂਦਾ ਹੈ।
ਪਿੱਤਰ ਦੋਸ਼ ਕੀ ਹੁੰਦਾ ਹੈ?
ਜੋਤਿਸ਼ ਅਨੁਸਾਰ ਕਿਸੇ ਵਿਅਕਤੀ ਦੀ ਜਨਮ ਕੁੰਡਲੀ ਦੇ 9ਵੇਂ ਘਰ 'ਚ ਪਿੱਤਰ ਦੋਸ਼ ਵਾਲੇ ਗ੍ਰਹਿਆਂ ਦੀ ਸਥਿਤੀ ਮੌਜੂਦ ਹੁੰਦੀ ਹੈ। ਕਈ ਵਾਰ ਪਿੱਤਰ ਦੋਸ਼ ਉਦੋਂ ਲੱਗਦਾ ਹੈ ਜਦੋਂ ਪੂਰਵਜਾਂ ਦੇ ਕਿਸੇ ਪਾਪ ਦੀ ਮੁਆਫ਼ੀ ਨਹੀਂ ਮਿਲ ਪਾਉਂਦੀ ਅਤੇ ਉਨ੍ਹਾਂ ਦੀ ਆਤਮਾ ਅਸੰਤੁਸ਼ਟ ਹੁੰਦੀ ਹੈ। ਅਜਿਹੇ 'ਚ ਪੂਰਵਜਾਂ ਦੀਆਂ ਅਤ੍ਰਿਪਤ ਆਤਮਾਵਾਂ ਵੰਸ਼ਜਾਂ ਦੇ ਘਰ 'ਚ ਵੀ ਸਮੱਸਿਆਵਾਂ ਲਿਆਉਣ ਲੱਗਦੀਆਂ ਹਨ।
ਹਿੰਦੂ ਗ੍ਰੰਥਾਂ ਅਨੁਸਾਰ, ਪਿੱਤਰਾਂ ਯਾਨੀ ਤੁਹਾਡੀਆਂ ਸੱਤ ਪੀੜ੍ਹੀਆਂ ਆਪਣੇ ਵੰਸ਼ਜਾਂ ਨੂੰ ਆਸ਼ੀਰਵਾਦ ਦੇਣ ਜਾਂ ਕਸ਼ਟ ਦੇਣ ਲਈ ਆਉਂਦੀਆਂ ਹਨ। ਜੇਕਰ ਉਨ੍ਹਾਂ ਦੀ ਆਤਮਾ ਨੂੰ ਸੰਤੁਸ਼ਟੀ ਨਹੀਂ ਮਿਲਦੀ ਤਾਂ ਉਹ ਅਤ੍ਰਿਪਤ ਹੀ ਵਾਪਸ ਚਲੀ ਜਾਂਦੀ ਹੈ ਅਤੇ ਘਰ 'ਚ ਪਿੱਤਰ ਦੋਸ਼ ਲੱਗ ਜਾਂਦਾ ਹੈ।
ਪਿੱਤਰ ਦੋਸ਼ ਦੇ ਕਾਰਨ
ਗ੍ਰਹਿਆਂ ਦੀ ਸਥਿਤੀ ਤੋਂ ਇਲਾਵਾ ਪਿੱਤਰ ਦੋਸ਼ ਕਈ ਹੋਰ ਕਾਰਨਾਂ ਕਰਕੇ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ-
- ਕਿਸੇ ਮ੍ਰਿਤਕ ਦੀ ਮੌਤ ਤੋਂ ਬਾਅਦ ਦੇ ਅੰਤਿਮ ਸੰਸਕਾਰ ਸਹੀ ਤਰੀਕੇ ਨਾਲ ਨਹੀਂ ਹੁੰਦੇ ਤਾਂ ਅਜਿਹੇ 'ਚ ਵੰਸ਼ਜਾਂ ਦੇ ਜੀਵਨ 'ਚ ਪਿੱਤਰ ਦੋਸ਼ ਲੱਗਦਾ ਹੈ।
- ਅਜਿਹੇ ਪੂਰਵਜ ਜਿਨ੍ਹਾਂ ਦੀ ਮੌਤ ਹਾਦਸੇ, ਖੁਦਕੁਸ਼ੀ ਜਾਂ ਹਿੰਸਕ ਹਾਲਾਤਾਂ 'ਚ ਹੋਈ ਹੋਵੇ, ਜਿਸ ਨੂੰ ਅਕਾਲ ਮੌਤ ਕਿਹਾ ਜਾਂਦਾ ਹੈ, ਉਦੋਂ ਵੀ ਪਿੱਤਰ ਦੋਸ਼ ਲੱਗ ਸਕਦਾ ਹੈ।
- ਕਈ ਵਾਰ ਪਿੱਤਰ ਦੋਸ਼ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਕਿਸੇ ਪੂਰਵਜ ਦੀ ਕੋਈ ਸੰਤਾਨ ਨਾ ਹੋਵੇ ਅਤੇ ਉਨ੍ਹਾਂ ਦੀ ਵੰਸ਼-ਪਰੰਪਰਾ ਅੱਗੇ ਨਾ ਵਧ ਸਕੀ ਹੋਵੇ, ਉਦੋਂ ਵੀ ਪਿੱਤਰ ਦੋਸ਼ ਲੱਗਦਾ ਹੈ।
- ਪਿੱਤਰ ਦੋਸ਼ ਦਾ ਇੱਕ ਵੱਡਾ ਕਾਰਨ ਪੂਰਵਜਾਂ ਦੇ ਗਲਤ ਕੰਮਾਂ ਦਾ ਅਗਲੀਆਂ ਪੀੜ੍ਹੀਆਂ ਤੱਕ ਚੱਲੇ ਜਾਣਾ ਵੀ ਹੁੰਦਾ ਹੈ ਅਤੇ ਇਸ ਕਾਰਨ ਵੰਸ਼ਜਾਂ 'ਤੇ ਪਿੱਤਰ ਰਿਣ ਲੱਗਦਾ ਹੈ।
ਪਿੱਤਰ ਦੋਸ਼ ਦੇ ਸੰਕੇਤ (Pitra Dosh ke Lakshan)
ਕੁਝ ਅਜਿਹੇ ਸੰਕੇਤ ਹੁੰਦੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਘਰ 'ਚ ਪਿਤ੍ਰ ਦੋਸ਼ ਹੈ ਜਾਂ ਨਹੀਂ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ-
- ਜੇਕਰ ਤੁਹਾਡੀ ਕਮਾਈ ਹੋਈ ਰਕਮ ਅਚਾਨਕ ਬਿਨਾਂ ਕਿਸੇ ਕਾਰਨ ਖਰਚ ਹੋਣ ਲੱਗੇ, ਜਿਵੇਂ ਬਿਮਾਰੀ, ਹਾਦਸੇ ਜਾਂ ਗਲਤ ਨਿਵੇਸ਼ ਕਾਰਨ ਤੁਹਾਡੀ ਕਮਾਈ ਖਰਚ ਹੋਵੇ ਤਾਂ ਇਹ ਪਿੱਤਰ ਦੋਸ਼ ਦਾ ਸੰਕੇਤ ਹੋ ਸਕਦਾ ਹੈ।
- ਤੁਹਾਡੇ ਕਾਰੋਬਾਰ 'ਚ ਵਾਰ-ਵਾਰ ਅਸਫਲਤਾ ਮਿਲਣਾ ਅਤੇ ਸਾਂਝੇਦਾਰੀ ਟੁੱਟ ਜਾਣਾ ਪਿੱਤਰ ਦੋਸ਼ ਦਾ ਸੰਕੇਤ ਹੋ ਸਕਦਾ ਹੈ। ਇੰਨਾ ਹੀ ਨਹੀਂ, ਪਿੱਤਰ ਦੋਸ਼ ਕਾਰਨ ਤੁਹਾਡੀ ਨੌਕਰੀ 'ਚ ਵੀ ਸਮੱਸਿਆਵਾਂ ਆਉਣ ਲੱਗਦੀਆਂ ਹਨ ਅਤੇ ਤੁਹਾਡੇ 'ਤੇ ਗਲਤ ਦੋਸ਼ ਲੱਗਣ ਕਾਰਨ ਨੌਕਰੀ ਜਾਣ ਦੀਆਂ ਸੰਭਾਵਨਾਵਾਂ ਵੀ ਬਣ ਜਾਂਦੀਆਂ ਹਨ।
ਲਗਾਤਾਰ ਉਧਾਰ ਲੈਣਾ ਅਤੇ ਤੁਹਾਡੇ 'ਤੇ ਬਿਨਾਂ ਕਿਸੇ ਕਾਰਨ ਕਰਜ਼ਾ ਚੜ੍ਹਨਾ ਵੀ ਪਿੱਤਰ ਦੋਸ਼ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਹਾਡੇ ਵਿਆਹ 'ਚ ਵਾਰ-ਵਾਰ ਰੁਕਾਵਟਾਂ ਆ ਰਹੀਆਂ ਹਨ ਤੇ ਗੱਲ ਬਣਦੇ-ਬਣਦੇ ਵਿਗੜ ਰਹੀ ਹੈ ਤਾਂ ਇਹ ਵੀ ਪਿੱਤਰ ਦੋਸ਼ ਦਾ ਇੱਕ ਵੱਡਾ ਸੰਕੇਤ ਹੈ। ਜਾਇਦਾਦ ਨਾਲ ਜੁੜੇ ਵਿਵਾਦ ਤੇ ਪਰਿਵਾਰਕ ਜਾਇਦਾਦ ਨੂੰ ਲੈ ਕੇ ਕਾਨੂੰਨੀ ਲੜਾਈ ਪਿੱਤਰ ਦੋਸ਼ ਦਾ ਇਕ ਵੱਡਾ ਸੰਕੇਤ ਹੈ।
ਪਿੱਤਰ ਦੋਸ਼ ਦੂਰ ਕਰਨ ਦੇ ਉਪਾਅ (Pitru Dosh ke Upay)
ਜੇਕਰ ਤੁਹਾਡੇ ਘਰ 'ਚ ਪਿੱਤਰ ਦੋਸ਼ ਦਾ ਕੋਈ ਵੀ ਸੰਕੇਤ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਇਸ ਨੂੰ ਕੁਝ ਆਸਾਨ ਉਪਾਅ ਨਾਲ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ-
- ਪਿੱਤਰ ਪੱਖ ਦੀ ਮਿਆਦ ਦੌਰਾਨ ਪੂਰਵਜਾਂ ਦੇ ਨਾਮ 'ਤੇ ਤਰਪਣ ਅਤੇ ਸ਼ਰਾਧ ਕਰਮ ਕਰੋ। ਨਾਲ ਹੀ ਪੂਰਵਜਾਂ ਤੋਂ ਮਾਫ਼ੀ ਮੰਗਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ।
- ਹਰ ਮੱਸਿਆ ਤਿਥੀ 'ਤੇ ਪੂਰਵਜਾਂ ਦੇ ਨਾਮ 'ਤੇ ਦਾਨ-ਪੁੰਨ ਕਰੋ ਅਤੇ ਬ੍ਰਾਹਮਣ ਨੂੰ ਭੋਜਨ ਕਰਵਾਓ। ਇਸ ਭੋਜਨ 'ਚ ਤੁਸੀਂ ਅੱਠ ਪੂੜੀਆਂ ਤੇ ਖੀਰ ਜ਼ਰੂਰ ਰੱਖੋ।
- ਨਾਰਾਇਣ ਬਲੀ ਤੇ ਤ੍ਰਿਪਿੰਡੀ ਸਰਾਧ ਕਰੋ। ਇਸ ਨਾਲ ਜਿਨ੍ਹਾਂ ਪੂਰਵਜਾਂ ਦੀ ਅਕਾਲ ਮੌਤ ਹੋਈ ਹੈ ਜਾਂ ਕਾਲ ਸਰਪ ਦੋਸ਼ ਵਰਗੇ ਵਿਸ਼ੇਸ਼ ਦੋਸ਼ ਵੀ ਹਨ, ਤਾਂ ਉਨ੍ਹਾਂ ਤੋਂ ਮੁਕਤੀ ਮਿਲਦੀ ਹੈ।
- ਬ੍ਰਾਹਮਣ ਭੋਜ ਤੇ ਗਊ ਪੂਜਾ ਨਾਲ ਵੀ ਪਿੱਤਰ ਦੋਸ਼ ਦੂਰ ਹੁੰਦੇ ਹਨ। ਇਸ ਲਈ ਤੁਸੀਂ ਪਿੱਤਰ ਪੱਖ ਜਾਂ ਪੂਰਵਜ ਦੀ ਪੁੰਨ ਤਿਥੀ 'ਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਓ, ਜਿਸ 'ਚ ਤੁਸੀਂ 3, 5, 7, 9 ਜਾਂ 11 ਦੀ ਗਿਣਤੀ 'ਚ ਬ੍ਰਾਹਮਣਾਂ ਨੂੰ ਭੋਜਨ ਕਰਵਾਓ। ਉਨ੍ਹਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ-ਦੱਖਣਾ ਦਿਓ। ਇਸ ਦੇ ਨਾਲ ਹੀ ਤੁਹਾਨੂੰ ਗਾਂ ਨੂੰ ਨਿਯਮਿਤ ਤੌਰ 'ਤੇ ਪਹਿਲੀ ਰੋਟੀ ਖਵਾਉਣੀ ਚਾਹੀਦੀ ਹੈ।
- ਜੇਕਰ ਤੁਹਾਡੇ ਘਰ 'ਚ ਵੀ ਪਿੱਤਰ ਦੋਸ਼ ਹੈ ਤਾਂ ਇੱਥੇ ਦੱਸੇ ਗਏ ਸੰਕੇਤਾਂ ਨਾਲ ਇਸ ਨੂੰ ਜਾਣ ਕੇ ਇਸ ਤੋਂ ਮੁਕਤੀ ਦਾ ਉਪਾਅ ਜ਼ਰੂਰ ਕਰੋ।