ਅਕਸਰ ਦੇਖਿਆ ਜਾਂਦਾ ਹੈ ਕਿ ਕੁੰਡਲੀ 'ਚ ਗ੍ਰਹਿ ਦੋਸ਼ਾਂ ਕਾਰਨ ਵਿਆਹ ਵਿੱਚ ਦੇਰੀ ਹੁੰਦੀ ਹੈ ਜਾਂ ਬਣਿਆ-ਬਣਾਇਆ ਰਿਸ਼ਤਾ ਟੁੱਟ ਜਾਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਫੁਲੇਰਾ ਦੂਜ ਦੇ ਦਿਨ ਰਾਧਾ-ਕ੍ਰਿਸ਼ਨ ਦੀ ਪੂਜਾ ਕਰਨ ਨਾਲ ਸ਼ੁੱਕਰ ਗ੍ਰਹਿ (Shukra Grah) ਮਜ਼ਬੂਤ ਹੁੰਦਾ ਹੈ, ਜੋ ਪਿਆਰ ਅਤੇ ਵਿਆਹ ਦਾ ਕਾਰਕ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਪੰਚਾਂਗ ਵਿਚ ਕੁਝ ਤਰੀਕਾਂ ਅਜਿਹੀਆਂ ਹੁੰਦੀਆਂ ਹਨ, ਜੋ ਆਪਣੇ ਆਪ 'ਚ ਪੂਰੀ ਤਰ੍ਹਾਂ ਸਿੱਧ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਇਕ ਹੈ ਫੁਲੇਰਾ ਦੂਜ (Phulera Dooj 2026)। ਸਾਲ 2026 'ਚ ਇਹ ਪਵਿੱਤਰ ਤਿਉਹਾਰ 19 ਫਰਵਰੀ ਨੂੰ ਮਨਾਇਆ ਜਾਵੇਗਾ। ਫੱਗਣ ਮਹੀਨੇ (Falgun Month) ਦੇ ਸ਼ੁਕਲ ਪੱਖ ਦੀ ਦੂਜ (ਦਵਿਤੀਆ) ਨੂੰ ਆਉਣ ਵਾਲਾ ਇਹ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਰਾਧਾ ਰਾਣੀ ਦੇ ਅਟੁੱਟ ਪਿਆਰ ਨੂੰ ਸਮਰਪਿਤ ਹੈ।
ਜੋਤਿਸ਼ ਸ਼ਾਸਤਰ ਤੇ ਧਾਰਮਿਕ ਮਾਨਤਾਵਾਂ ਅਨੁਸਾਰ, ਫੁਲੇਰਾ ਦੂਜ ਨੂੰ 'ਅਬੂਝ ਮੁਹੂਰਤ' ਦਾ ਦਰਜਾ ਪ੍ਰਾਪਤ ਹੈ। ਇਸ ਦਾ ਮਤਲਬ ਹੈ ਕਿ ਇਸ ਪੂਰੇ ਦਿਨ ਵਿਚ ਕੋਈ ਵੀ ਸ਼ੁਭ ਕੰਮ (ਜਿਵੇਂ ਵਿਆਹ, ਮੰਗਣੀ ਜਾਂ ਜਾਇਦਾਦ ਖਰੀਦਣਾ) ਬਿਨਾਂ ਪੰਚਾਂਗ ਦੇਖੇ ਕੀਤਾ ਜਾ ਸਕਦਾ ਹੈ। ਇਹ ਦਿਨ ਸਾਲ ਦੇ ਸਭ ਤੋਂ ਦੋਸ਼-ਮੁਕਤ ਦਿਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਕੁੰਡਲੀ 'ਚ ਗ੍ਰਹਿ ਦੋਸ਼ਾਂ ਕਾਰਨ ਵਿਆਹ ਵਿੱਚ ਦੇਰੀ ਹੁੰਦੀ ਹੈ ਜਾਂ ਬਣਿਆ-ਬਣਾਇਆ ਰਿਸ਼ਤਾ ਟੁੱਟ ਜਾਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਫੁਲੇਰਾ ਦੂਜ ਦੇ ਦਿਨ ਰਾਧਾ-ਕ੍ਰਿਸ਼ਨ ਦੀ ਪੂਜਾ ਕਰਨ ਨਾਲ ਸ਼ੁੱਕਰ ਗ੍ਰਹਿ (Shukra Grah) ਮਜ਼ਬੂਤ ਹੁੰਦਾ ਹੈ, ਜੋ ਪਿਆਰ ਅਤੇ ਵਿਆਹ ਦਾ ਕਾਰਕ ਹੈ।
ਰੰਗ ਅਤੇ ਗੁਲਾਲ ਦੀ ਵਰਤੋਂ: ਕਿਉਂਕਿ ਇਹ ਦਿਨ ਹੋਲੀ ਦੀ ਆਮਦ ਦਾ ਸੰਕੇਤ ਵੀ ਦਿੰਦਾ ਹੈ, ਇਸ ਲਈ ਪ੍ਰਚਲਿਤ ਵਿਧੀਆਂ ਅਨੁਸਾਰ, ਇਸ ਦਿਨ ਰਾਧਾ-ਕ੍ਰਿਸ਼ਨ ਨੂੰ ਅਬੀਰ ਅਤੇ ਗੁਲਾਲ ਭੇਟ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਿਆਹੁਤਾ ਜੀਵਨ ਦੀ ਨੀਰਸਤਾ ਖ਼ਤਮ ਹੁੰਦੀ ਹੈ ਅਤੇ ਰਿਸ਼ਤਿਆਂ 'ਚ ਮੁੜ ਰੰਗ ਭਰ ਜਾਂਦੇ ਹਨ।
ਪੀਲੀਆਂ ਵਸਤੂਆਂ ਦਾ ਦਾਨ ਤੇ ਭੋਗ: ਵਿਆਹ 'ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਭਗਵਾਨ ਨੂੰ ਪੀਲੇ ਫੁੱਲ, ਪੀਲੇ ਕੱਪੜੇ ਅਤੇ ਵੇਸਣ ਦੇ ਲੱਡੂ ਭੇਟ ਕਰੋ। ਸ਼ਾਸਤਰਾਂ ਅਨੁਸਾਰ, ਪੂਜਾ ਤੋਂ ਬਾਅਦ ਇਨ੍ਹਾਂ ਪੀਲੇ ਫੁੱਲਾਂ ਨੂੰ ਆਪਣੇ ਘਰ ਵਿਚ ਕਿਸੇ ਪਵਿੱਤਰ ਸਥਾਨ 'ਤੇ ਰੱਖਣ ਨਾਲ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ।
ਭੋਜਪੱਤਰ ਦਾ ਖ਼ਾਸ ਉਪਾਅ: ਜੇਕਰ ਪਤੀ-ਪਤਨੀ ਵਿਚਕਾਰ ਕਲੇਸ਼ ਰਹਿੰਦਾ ਹੈ ਤਾਂ ਇੱਕ ਬਹੁਤ ਹੀ ਅਸਰਦਾਰ ਉਪਾਅ ਦੱਸਿਆ ਜਾਂਦਾ ਹੈ। ਇਕ ਭੋਜਪੱਤਰ ਲਓ ਅਤੇ ਉਸ 'ਤੇ ਲਾਲ ਚੰਦਨ ਜਾਂ ਲਾਲ ਕਲਮ ਨਾਲ ਆਪਣੇ ਜੀਵਨ ਸਾਥੀ ਦਾ ਨਾਂ ਲਿਖੋ। ਇਸ ਤੋਂ ਬਾਅਦ ਇਸ ਨੂੰ ਰਾਧਾ-ਕ੍ਰਿਸ਼ਨ ਦੇ ਚਰਨਾਂ 'ਚ ਭੇਟ ਕਰ ਦਿਓ। ਮੰਨਿਆ ਜਾਂਦਾ ਹੈ ਕਿ ਇਸ ਨਾਲ ਆਪਸੀ ਪਿਆਰ ਗੂੜ੍ਹਾ ਹੁੰਦਾ ਹੈ।
ਮੰਤਰ ਜਾਪ: ਪੂਜਾ ਦੌਰਾਨ 'ॐ नमो भगवते वासुदेवाय' ਜਾਂ 'राधा-कृष्णाभ्यां नमः' ਮੰਤਰ ਦਾ 108 ਵਾਰ ਜਾਪ ਕਰਨਾ ਬਹੁਤ ਫਲਦਾਇਕ ਹੁੰਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।