
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਕਾਰਾਤਮਕ ਮਾਨਸਿਕਤਾ ਦਾ ਇਹ ਅਰਥ ਨਹੀਂ ਕਿ ਜੀਵਨ ’ਚ ਕਦੇ ਕੋਈ ਸਮੱਸਿਆ ਨਹੀਂ ਆਵੇਗੀ। ਇਸ ਦਾ ਅਰਥ ਇਹ ਹੈ ਕਿ ਸਮੱਸਿਆ ਆਉਣ ’ਤੇ ਅਸੀਂ ਹਾਰ ਮੰਨਣ ਦੀ ਬਜਾਏ ਉਸ ਦਾ ਹੱਲ ਲੱਭੀਏ। ਅਸਫਲਤਾ ਨੂੰ ਅੰਤ ਨਾ ਮੰਨ ਕੇ ਸਿੱਖਣ ਦਾ ਮੌਕਾ ਸਮਝੀਏ। ਆਪਣੇ ਟੀਚੇ ’ਤੇ ਵਿਸ਼ਵਾਸ ਰੱਖੀਏ ਅਤੇ ਲਗਾਤਾਰ ਯਤਨ ਕਰਦੇ ਰਹੀਏ। ਸਾਨੂੰ ਆਪਣੇ ਮਨ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮਨੁੱਖ ਦੇ ਜੀਵਨ ਦੀ ਰਾਹ ਸਿਰਫ਼ ਹਾਲਾਤਾਂ ਨਾਲ ਹੀ ਨਹੀਂ, ਸਗੋਂ ਉਸ ਦੀ ਸੋਚ ਅਤੇ ਮਾਨਸਿਕਤਾ ਨਾਲ ਵੀ ਬਣਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਕਿਸੇ ਵੀ ਸਥਿਤੀ ਨੂੰ ਕਿਸ ਦ੍ਰਿਸ਼ਟੀਕੋਣ ਨਾਲ ਦੇਖਦੇ ਹਾਂ। ਉਸੇ ਅਨੁਸਾਰ ਸਾਡਾ ਵਿਵਹਾਰ ਅਤੇ ਸਾਡਾ ਭਵਿੱਖ ਪ੍ਰਭਾਵਿਤ ਹੁੰਦਾ ਹੈ। ਸਕਾਰਾਤਮਕ ਸੋਚ ਰੱਖਣ ਵਾਲਾ ਵਿਅਕਤੀ ਮੁਸ਼ਕਲ ਹਾਲਾਤਾਂ ਵਿੱਚ ਵੀ ਮੌਕੇ ਲੱਭ ਲੈਂਦਾ ਹੈ, ਜਦਕਿ ਨਕਾਰਾਤਮਕ ਸੋਚ ਵਾਲਾ ਵਿਅਕਤੀ ਅਨੁਕੂਲ ਹਾਲਾਤਾਂ ਨੂੰ ਵੀ ਪ੍ਰਤੀਕੂਲ ਬਣਾ ਲੈਂਦਾ ਹੈ। ਪ੍ਰਸਿੱਧ ਅਮਰੀਕੀ ਉਦਯੋਗਪਤੀ ਸਟੀਵ ਜੌਬਜ਼ ਨੇ ਕਿਹਾ ਸੀ, ‘ਜੋ ਲੋਕ ਇੰਨੇ ਪਾਗਲ ਹੁੰਦੇ ਹਨ ਕਿ ਉਹ ਸੋਚਦੇ ਹਨ ਕਿ ਉਹ ਦੁਨੀਆ ਨੂੰ ਬਦਲ ਸਕਦੇ ਹਨ, ਅਸਲ ਵਿੱਚ ਉਹੀ ਲੋਕ ਅਜਿਹਾ ਕਰ ਪਾਉਂਦੇ ਹਨ।’ ਇਸ ਗੱਲ ਦਾ ਅਰਥ ਹੈ ਕਿ ਵੱਡੇ ਉਦੇਸ਼ ਲਈ ਸਭ ਤੋਂ ਪਹਿਲਾਂ ਵੱਡੀ ਸੋਚ ਅਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਪਹਿਲਾਂ ਹੀ ਇਹ ਮੰਨ ਲਈਏ ਕਿ ਕੋਈ ਕੰਮ ਸਾਡੇ ਲਈ ਸੰਭਵ ਨਹੀਂ ਹੈ, ਤਾਂ ਅਸੀਂ ਉਸ ਲਈ ਕੋਸ਼ਿਸ਼ ਹੀ ਨਹੀਂ ਕਰਾਂਗੇ। ਜੇਕਰ ਸਾਨੂੰ ਆਪਣੇ ਆਪ ਉੱਤੇ ਵਿਸ਼ਵਾਸ ਹੈ ਤਾਂ ਔਖਾ ਕੰਮ ਵੀ ਹੌਲੀ-ਹੌਲੀ ਆਸਾਨ ਲੱਗਣ ਲੱਗਦਾ ਹੈ। ਸਕਾਰਾਤਮਕ ਮਾਨਸਿਕਤਾ ਦਾ ਇਹ ਅਰਥ ਨਹੀਂ ਕਿ ਜੀਵਨ ’ਚ ਕਦੇ ਕੋਈ ਸਮੱਸਿਆ ਨਹੀਂ ਆਵੇਗੀ। ਇਸ ਦਾ ਅਰਥ ਇਹ ਹੈ ਕਿ ਸਮੱਸਿਆ ਆਉਣ ’ਤੇ ਅਸੀਂ ਹਾਰ ਮੰਨਣ ਦੀ ਬਜਾਏ ਉਸ ਦਾ ਹੱਲ ਲੱਭੀਏ। ਅਸਫਲਤਾ ਨੂੰ ਅੰਤ ਨਾ ਮੰਨ ਕੇ ਸਿੱਖਣ ਦਾ ਮੌਕਾ ਸਮਝੀਏ। ਆਪਣੇ ਟੀਚੇ ’ਤੇ ਵਿਸ਼ਵਾਸ ਰੱਖੀਏ ਅਤੇ ਲਗਾਤਾਰ ਯਤਨ ਕਰਦੇ ਰਹੀਏ। ਸਾਨੂੰ ਆਪਣੇ ਮਨ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਟੀਚੇ ਸਪੱਸ਼ਟ ਰੱਖਣੇ ਚਾਹੀਦੇ ਹਨ। ਦੂਜਿਆਂ ਨਾਲ ਆਪਣੀ ਤੁਲਨਾ ਕਰਨ ਦੀ ਬਜਾਏ ਆਪਣੇ ਆਪ ਨੂੰ ਕੱਲ੍ਹ ਨਾਲੋਂ ਬਿਹਤਰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਸਫਲਤਾਵਾਂ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ, ਕਿਉਂਕਿ ਇਹੀ ਸਫਲਤਾਵਾਂ ਅੱਗੇ ਚੱਲ ਕੇ ਵੱਡੇ ਨਤੀਜਿਆਂ ਦਾ ਰੂਪ ਧਾਰ ਲੈਂਦੀਆਂ ਹਨ। ਸਾਡਾ ਭਵਿੱਖ ਅੱਜ ਦੀ ਸੋਚ ਅਤੇ ਕਰਮਾਂ ਨਾਲ ਹੀ ਸਾਕਾਰ ਰੂਪ ਲੈਂਦਾ ਹੈ। ਸਿਰਫ਼ ਸੁਪਨੇ ਦੇਖਣ ਨਾਲ ਸਫਲਤਾ ਨਹੀਂ ਮਿਲਦੀ। ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ, ਧੀਰਜ ਅਤੇ ਸਹੀ ਸੋਚ ਜ਼ਰੂਰੀ ਹੈ। ਇਸ ਲਈ ਜੀਵਨ ਵਿੱਚ ਸਾਨੂੰ ਆਪਣੇ ਆਪ ਨੂੰ ਸਕਾਰਾਤਮਕ ਰੱਖਣਾ ਚਾਹੀਦਾ ਹੈ। ਸਕਾਰਾਤਮਕਤਾ ਨਾਲ ਹੀ ਸਹੀ ਦ੍ਰਿਸ਼ਟੀਕੋਣ ਪੈਦਾ ਹੁੰਦਾ ਹੈ ਅਤੇ ਸਹੀ ਦ੍ਰਿਸ਼ਟੀਕੋਣ ਨਾਲ ਹੀ ਜੀਵਨ ਦੀ ਸਾਰਥਕਤਾ ਸੰਭਵ ਹੁੰਦੀ ਹੈ।
-ਸਮਰਾਜ ਚੌਹਾਨ।