
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਖਿਆ ਜਾਵੇ ਤਾਂ ਕੁਝ ਲੋਕ ਜਿੱਥੇ ਦੂਜਿਆਂ ਦੀਆਂ ਗੱਲਾਂ ਅਤੇ ਤਰੀਕਿਆਂ ਨੂੰ ਆਸਾਨੀ ਨਾਲ ਅਪਣਾ ਲੈਂਦੇ ਹਨ, ਉੱਥੇ ਕੁਝ ਲੋਕ ਆਪਣੀ ਵੱਖਰੀ ਸੋਚ ਅਤੇ ਅੰਦਾਜ਼ ਕਾਰਨ ਭੀੜ 'ਚ ਵੀ ਵੱਖਰੇ ਨਜ਼ਰ ਆਉਂਦੇ ਹਨ। ਅੰਕ ਜੋਤਿਸ਼ ਅਨੁਸਾਰ, ਮੁਲਾਂਕ 1, 3 ਤੇ 4 ਵਾਲੇ ਲੋਕਾਂ 'ਚ ਅਜਿਹੀਆਂ ਕਈ ਖੂਬੀਆਂ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਦੂਜਿਆਂ ਤੋਂ ਵੱਖਰੀ ਪਛਾਣ ਦਿਵਾਉਣ 'ਚ ਮਦਦ ਕਰਦੀਆਂ ਹਨ। ਆਓ ਇਨ੍ਹਾਂ ਖੂਬੀਆਂ ਬਾਰੇ ਜਾਣਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਜਨਮ ਤਰੀਕ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ 'ਚ ਜਾਤਕ ਕਿਸ ਤਰ੍ਹਾਂ ਦੀ ਸ਼ਖ਼ਸੀਅਤ ਵਾਲਾ ਹੋਵੇਗਾ। ਖ਼ਾਸ ਤੌਰ ’ਤੇ ਨਿੱਜੀ ਤੇ ਪੇਸ਼ੇਵਰ ਜੀਵਨ 'ਚ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਕਿਹੋ ਜਿਹੀ ਹੋਵੇਗੀ, ਇਸ ਦਾ ਅੰਦਾਜ਼ਾ ਜਨਮ ਤਰੀਕ ਦੇ ਆਧਾਰ ’ਤੇ ਲਗਾਇਆ ਜਾ ਸਕਦਾ ਹੈ।
ਦੇਖਿਆ ਜਾਵੇ ਤਾਂ ਕੁਝ ਲੋਕ ਜਿੱਥੇ ਦੂਜਿਆਂ ਦੀਆਂ ਗੱਲਾਂ ਅਤੇ ਤਰੀਕਿਆਂ ਨੂੰ ਆਸਾਨੀ ਨਾਲ ਅਪਣਾ ਲੈਂਦੇ ਹਨ, ਉੱਥੇ ਕੁਝ ਲੋਕ ਆਪਣੀ ਵੱਖਰੀ ਸੋਚ ਅਤੇ ਅੰਦਾਜ਼ ਕਾਰਨ ਭੀੜ 'ਚ ਵੀ ਵੱਖਰੇ ਨਜ਼ਰ ਆਉਂਦੇ ਹਨ। ਅੰਕ ਜੋਤਿਸ਼ ਅਨੁਸਾਰ, ਮੁਲਾਂਕ 1, 3 ਤੇ 4 ਵਾਲੇ ਲੋਕਾਂ 'ਚ ਅਜਿਹੀਆਂ ਕਈ ਖੂਬੀਆਂ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਦੂਜਿਆਂ ਤੋਂ ਵੱਖਰੀ ਪਛਾਣ ਦਿਵਾਉਣ 'ਚ ਮਦਦ ਕਰਦੀਆਂ ਹਨ। ਆਓ ਇਨ੍ਹਾਂ ਖੂਬੀਆਂ ਬਾਰੇ ਜਾਣਦੇ ਹਾਂ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਮੰਨਿਆ ਜਾਂਦਾ ਹੈ। ਅੰਕ ਜੋਤਿਸ਼ 'ਚ ਮੁਲਾਂਕ 1 ਦਾ ਸਵਾਮੀ ਗ੍ਰਹਿ ਸੂਰਜ ਹੁੰਦਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਲੋਕਾਂ 'ਚ ਆਤਮ-ਵਿਸ਼ਵਾਸ ਤੇ ਅਗਵਾਈ ਕਰਨ ਦੀ ਸਮਰੱਥਾ ਭਰਪੂਰ ਹੁੰਦੀ ਹੈ।
ਮੁਲਾਂਕ 1 ਵਾਲੇ ਲੋਕ ਕਿਸੇ ਦੇ ਪਿੱਛੇ ਚੱਲਣ ਦੀ ਬਜਾਏ ਖੁਦ ਆਪਣਾ ਰਸਤਾ ਬਣਾਉਣਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਆਪਣੇ ਫ਼ੈਸਲੇ ਖੁਦ ਲੈਣਾ ਚੰਗਾ ਲੱਗਦਾ ਹੈ। ਜੀਵਨ ਵਿਚ ਕੋਈ ਚੁਣੌਤੀ ਸਾਹਮਣੇ ਆਵੇ ਤਾਂ ਇਹ ਘਬਰਾਉਣ ਦੀ ਬਜਾਏ ਉਸ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਨ੍ਹਾਂ ਦੇ ਅੰਦਰ ਕੁਝ ਵੱਖਰਾ ਕਰਨ ਦੀ ਇੱਛਾ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਮਿਹਨਤ ਤੇ ਸਹੀ ਦਿਸ਼ਾ ਮਿਲਣ ’ਤੇ ਇਹ ਆਪਣੇ ਖੇਤਰ 'ਚ ਚੰਗੀ ਪਛਾਣ ਬਣਾ ਸਕਦੇ ਹਨ। ਇਹ ਲੋਕ ਬਹੁਤ ਜ਼ਿਆਦਾ ਆਤਮ-ਵਿਸ਼ਵਾਸੀ ਹੁੰਦੇ ਹਨ ਤੇ ਜੋਖ਼ਮ ਲੈਣ ਤੋਂ ਵੀ ਕਦੇ ਪਿੱਛੇ ਨਹੀਂ ਹਟਦੇ।
ਜਿਨ੍ਹਾਂ ਲੋਕਾਂ ਦਾ ਜਨਮ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਮੰਨਿਆ ਜਾਂਦਾ ਹੈ। ਅੰਕ ਜੋਤਿਸ਼ ਅਨੁਸਾਰ, ਇਸ ਅੰਕ ਵਾਲੇ ਲੋਕਾਂ 'ਚ ਸਿੱਖਣ, ਅੱਗੇ ਵਧਣ ਤੇ ਆਪਣੀ ਪਛਾਣ ਬਣਾਉਣ ਦੀ ਇੱਛਾ ਬਹੁਤ ਪ੍ਰਬਲ ਹੁੰਦੀ ਹੈ।
ਮੁਲਾਂਕ 3 ਵਾਲੇ ਲੋਕ ਕਿਸੇ ਵੀ ਕੰਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਰਹਿੰਦੇ ਹਨ। ਇਨ੍ਹਾਂ ਦੇ ਅੰਦਰ ਕੁਝ ਵੱਡਾ ਹਾਸਲ ਕਰਨ ਦੀ ਤਾਂਘ ਹੁੰਦੀ ਹੈ ਅਤੇ ਇਸੇ ਕਾਰਨ ਇਹ ਲਗਾਤਾਰ ਮਿਹਨਤ ਕਰਦੇ ਹਨ ਅਤੇ ਮੁਸ਼ਕਲਾਂ ਅੱਗੇ ਵੀ ਹਾਰ ਨਹੀਂ ਮੰਨਦੇ।
ਇਨ੍ਹਾਂ ਨੂੰ ਕਦੇ ਅਜਿਹਾ ਨਹੀਂ ਲੱਗਦਾ ਕਿ ਇਹ ਕਿਸੇ ਹੋਰ ਵਰਗੇ ਬਣਨ। ਇਸ ਦੀ ਬਜਾਏ ਇਹ ਲੋਕ ਹਮੇਸ਼ਾ ਆਪਣੇ ਲਈ ਵੱਖਰਾ ਰਸਤਾ ਚੁਣਦੇ ਹਨ ਅਤੇ ਕਈ ਵਾਰ ਇਨ੍ਹਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਲੋਕ ਇਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਇਨ੍ਹਾਂ ਵਰਗਾ ਬਣਨਾ ਚਾਹੁੰਦੇ ਹਨ।
ਇਨ੍ਹਾਂ ਨੂੰ ਆਪਣੀਆਂ ਉਪਲਬਧੀਆਂ ਤੋਂ ਸੰਤੁਸ਼ਟੀ ਤਾਂ ਮਿਲਦੀ ਹੈ ਪਰ ਕੋਈ ਵੀ ਉਪਲਬਧੀ ਇਨ੍ਹਾਂ ਨੂੰ ਨਵੇਂ ਟੀਚੇ ਤੈਅ ਕਰਨ ਤੋਂ ਰੋਕ ਨਹੀਂ ਸਕਦੀ। ਇਹ ਆਪਣੀ ਗੱਲ ਖੁੱਲ੍ਹ ਕੇ ਰੱਖਣ ਅਤੇ ਆਪਣੀ ਪ੍ਰਤਿਭਾ ਦਿਖਾਉਣ ਤੋਂ ਪਿੱਛੇ ਨਹੀਂ ਹਟਦੇ। ਆਪਣੀ ਮਿਹਨਤ ਅਤੇ ਆਤਮ-ਵਿਸ਼ਵਾਸ ਦੇ ਕਾਰਨ ਇਹ ਭੀੜ 'ਚ ਆਪਣੀ ਵੱਖਰੀ ਥਾਂ ਬਣਾ ਲੈਂਦੇ ਹਨ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਾਰੀਖ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਅੰਕ ਜੋਤਿਸ਼ 'ਚ ਮੁਲਾਂਕ 4 ਵਾਲੇ ਲੋਕਾਂ ਨੂੰ ਵੱਖਰੀ ਸੋਚ ਰੱਖਣ ਵਾਲਾ ਮੰਨਿਆ ਜਾਂਦਾ ਹੈ। ਇਹ ਹਰ ਚੀਜ਼ ਉਸੇ ਤਰ੍ਹਾਂ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ, ਜਿਸ ਤਰ੍ਹਾਂ ਬਾਕੀ ਲੋਕ ਕਰਦੇ ਹਨ। ਕਿਸੇ ਕੰਮ ਦਾ ਨਵਾਂ ਤਰੀਕਾ ਨਜ਼ਰ ਆਵੇ ਤਾਂ ਉਸ ਨੂੰ ਅਜ਼ਮਾਉਣ ਵਿਚ ਇਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ। ਇਨ੍ਹਾਂ ਦੀ ਸੋਚ ਕੁਝ ਮਾਮਲਿਆਂ ਵਿੱਚ ਕਾਫ਼ੀ ਵਿਹਾਰਕ ਅਤੇ ਵੱਖਰੀ ਹੋ ਸਕਦੀ ਹੈ।
ਮੁਲਾਂਕ 4 ਵਾਲੇ ਲੋਕ ਟ੍ਰੈਂਡ ਨੂੰ ਅੱਖਾਂ ਬੰਦ ਕਰ ਕੇ ਫਾਲੋ ਕਰਨ ਦੀ ਬਜਾਏ ਆਪਣੀ ਪਸੰਦ ਅਤੇ ਸੋਚ ਦੇ ਅਨੁਸਾਰ ਆਪਣਾ ਰਸਤਾ ਚੁਣਨਾ ਪਸੰਦ ਕਰਦੇ ਹਨ। ਇਹੀ ਆਦਤ ਕਈ ਵਾਰ ਇਨ੍ਹਾਂ ਨੂੰ ਦੂਜਿਆਂ ਤੋਂ ਵੱਖਰੀ ਪਛਾਣ ਦਿਵਾਉਂਦੀ ਹੈ।