ਕਰੀਅਰ 'ਚ ਵੱਡਾ ਰਿਸਕ ਲੈਣ ਤੋਂ ਨਹੀਂ ਪਿੱਛੇ ਹਟਦੇ ਇਨ੍ਹਾਂ ਮੁਲਾਂਕਾਂ ਦੇ ਲੋਕ! ਨਵੀਂ ਸਕਿੱਲ ਸਿੱਖਣ 'ਚ ਹੁੰਦੇ ਹਨ ਨੰਬਰ-1
Ank Jyotish ਮੁਤਾਬਕ, ਕੁਝ ਅਜਿਹੇ ਮੁਲਾਂਕ ਹਨ ਜਿਨ੍ਹਾਂ ਦੇ ਲੋਕ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਦੇ ਹਨ। ਇੰਨਾ ਹੀ ਨਹੀਂ, ਇਹ ਆਪਣੀਆਂ ਸਕਿੱਲਜ਼ ਨੂੰ ਬਹੁਤ ਜਲਦੀ ਵਿਕਸਿਤ ਕਰਕੇ ਵਰਕਪਲੇਸ 'ਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ।
Publish Date: Tue, 27 Oct 2026 10:42 AM (IST)
Updated Date: Tue, 27 Oct 2026 10:46 AM (IST)
ਧਰਮ ਡੈਸਕ, ਨਵੀਂ ਦਿੱਲੀ: ਜਦੋਂ ਅੰਕ ਜੋਤਿਸ਼ ਦੀ ਗੱਲ ਆਉਂਦੀ ਹੈ ਤਾਂ ਕੁਝ ਮੁਲਾਂਕ ਵਾਲੇ ਲੋਕ ਸੁਭਾਵਿਕ ਤੌਰ 'ਤੇ ਉੱਚ ਬੌਧਿਕ ਸਮਰੱਥਾ ਰੱਖਦੇ ਹਨ, ਜਦਕਿ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮਿਹਨਤ ਤੋਂ ਬਾਅਦ ਹੀ ਨਤੀਜੇ ਮਿਲਦੇ ਹਨ। ਕਿਸੇ ਵੀ ਵਿਅਕਤੀ ਦਾ ਸੁਭਾਅ ਉਸ ਦੇ ਮੁਲਾਂਕ ਦੇ ਸੁਆਮੀ ਗ੍ਰਹਿ ਦੇ ਅਨੁਸਾਰ ਹੁੰਦਾ ਹੈ। ਇਸੇ ਕਾਰਨ ਹਰ ਵਿਅਕਤੀ ਦੀ ਸ਼ਖ਼ਸੀਅਤ ਇੱਕ-ਦੂਜੇ ਤੋਂ ਵੱਖਰੀ ਹੁੰਦੀ ਹੈ। ਕਿਸੇ ਵਿਅਕਤੀ ਦੀ ਜਨਮ ਤਰੀਕ ਉਸ ਦੀ ਮਾਨਸਿਕ ਤੇਜ਼ੀ, ਵਿਸ਼ਲੇਸ਼ਣ ਕਰਨ ਦੀ ਸਮਰੱਥਾ, ਯਾਦਦਾਸ਼ਤ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਹੁਨਰ ਬਾਰੇ ਸੰਕੇਤ ਦਿੰਦੀ ਹੈ।
ਅੰਕ ਜੋਤਿਸ਼ ਮੁਤਾਬਕ, ਕੁਝ ਅਜਿਹੇ ਮੁਲਾਂਕ ਹਨ ਜਿਨ੍ਹਾਂ ਦੇ ਲੋਕ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਦੇ ਹਨ। ਇੰਨਾ ਹੀ ਨਹੀਂ, ਇਹ ਆਪਣੀਆਂ ਸਕਿੱਲਜ਼ ਨੂੰ ਬਹੁਤ ਜਲਦੀ ਵਿਕਸਿਤ ਕਰਕੇ ਵਰਕਪਲੇਸ 'ਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਆਓ, ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮੁਲਾਂਕ ਵਾਲੇ ਲੋਕ ਨਵੀਆਂ ਸਕਿੱਲਜ਼ ਸਿੱਖ ਕੇ ਆਸਾਨੀ ਨਾਲ ਆਪਣਾ ਕਰੀਅਰ ਬਦਲ ਲੈਂਦੇ ਹਨ ਅਤੇ ਨਵੇਂ ਕੰਮ 'ਚ ਵੀ ਜਲਦੀ ਮੁਹਾਰਤ ਹਾਸਲ ਕਰ ਲੈਂਦੇ ਹਨ।
ਮੁਲਾਂਕ-1
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਾਰੀਖ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਮੰਨਿਆ ਜਾਂਦਾ ਹੈ। ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ 'ਚ ਜਨਮ ਤੋਂ ਹੀ ਚੰਗੇ ਲੀਡਰ ਬਣਨ ਦੇ ਗੁਣ ਹੁੰਦੇ ਹਨ। ਸੂਰਜ ਦੁਆਰਾ ਸੰਚਾਲਿਤ ਇਹ ਮੁਲਾਂਕ ਅਜਿਹਾ ਹੈ, ਜਿਸ ਦੇ ਲੋਕ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਹਨ ਅਤੇ ਵਰਕਪਲੇਸ 'ਚ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ।
ਜੇਕਰ ਇਨ੍ਹਾਂ ਨੂੰ ਕਦੇ ਆਪਣਾ ਕਰੀਅਰ ਬਦਲਣਾ ਵੀ ਪਵੇ, ਤਾਂ ਇਹ ਨਵੀਆਂ ਸਕਿੱਲਜ਼ ਵੀ ਬਹੁਤ ਜਲਦੀ ਸਿੱਖ ਲੈਂਦੇ ਹਨ। ਕਈ ਵਾਰ ਆਪਣੇ ਕਰੀਅਰ ਦੀਆਂ ਬੁਲੰਦੀਆਂ 'ਤੇ ਪਹੁੰਚਣ ਤੋਂ ਬਾਅਦ ਵੀ ਇਹ ਅਜਿਹਾ ਕਦਮ ਚੁੱਕਦੇ ਹਨ, ਜਿਸ ਨੂੰ ਕਰੀਅਰ 'ਚ ਜੋਖ਼ਮ ਲੈਣਾ ਕਿਹਾ ਜਾਂਦਾ ਹੈ। ਕਿਸੇ ਨਵੇਂ ਕਿੱਤੇ 'ਚ ਵੀ ਇਹ ਜਲਦੀ ਆਪਣੀ ਵੱਖਰੀ ਪਛਾਣ ਬਣਾਉਣ 'ਚ ਮਾਹਿਰ ਹੁੰਦੇ ਹਨ। ਇਨ੍ਹਾਂ 'ਤੇ ਸੂਰਜ ਦੀ ਊਰਜਾ ਦਾ ਪ੍ਰਭਾਵ ਹਮੇਸ਼ਾ ਦਿਖਾਈ ਦਿੰਦਾ ਹੈ ਅਤੇ ਇਹ ਆਪਣੇ ਆਪ ਨੂੰ ਹਮੇਸ਼ਾ ਊਰਜਾਵਾਨ ਮਹਿਸੂਸ ਕਰਦੇ ਹਨ।
ਮੁਲਾਂਕ 5
ਇਹ ਉਹ ਮੁਲਾਂਕ ਹੈ ਜਿਸ ਦਾ ਸੰਚਾਲਕ ਗ੍ਰਹਿ ਬੁੱਧ ਹੈ। ਇਸ ਮੁਲਾਂਕ ਦੇ ਲੋਕ ਤੇਜ਼ ਦਿਮਾਗ ਵਾਲੇ ਅਤੇ ਸੁਭਾਅ ਤੋਂ ਜਗਿਆਸੂ ਹੁੰਦੇ ਹਨ। ਇਹ ਲੋਕ ਇੱਕੋ ਸਮੇਂ ਕਈ ਕੰਮ ਕਰਨ 'ਚ ਮਾਹਿਰ ਹੁੰਦੇ ਹਨ ਅਤੇ ਹਰ ਕੰਮ ਨੂੰ ਕੁਸ਼ਲਤਾ ਨਾਲ ਪੂਰਾ ਕਰਨਾ ਚਾਹੁੰਦੇ ਹਨ। ਇਨ੍ਹਾਂ ਦੀ ਸੰਚਾਰ ਕਰਨ ਦੀ ਸਮਰੱਥਾ (Communication Skills) ਬਹੁਤ ਚੰਗੀ ਹੁੰਦੀ ਹੈ ਅਤੇ ਇਹ ਵਰਕਪਲੇਸ 'ਚ ਛੋਟੀ ਉਮਰ 'ਚ ਹੀ ਕਾਫ਼ੀ ਉੱਚਾ ਮੁਕਾਮ ਹਾਸਲ ਕਰ ਲੈਂਦੇ ਹਨ।
ਇਨ੍ਹਾਂ ਨੂੰ ਕਿਸੇ ਵੀ ਸਥਿਤੀ 'ਚ ਆਸਾਨੀ ਨਾਲ ਢਲ ਜਾਣ ਵਾਲਾ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ 'ਚ ਨਵੀਆਂ ਚੀਜ਼ਾਂ ਜਲਦੀ ਸਿੱਖਣ ਦਾ ਹੁਨਰ ਹੁੰਦਾ ਹੈ। ਜੇਕਰ ਇਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ, ਤਾਂ ਇਹ ਜਲਦੀ ਹੀ ਨਵਾਂ ਕਰੀਅਰ ਅਪਣਾਉਣਾ ਜਾਣਦੇ ਹਨ।
ਆਮ ਤੌਰ 'ਤੇ ਇਸ ਮੁਲਾਂਕ ਦੇ ਲੋਕ ਸੇਲਜ਼, ਮੀਡੀਆ ਜਾਂ ਫ੍ਰੀਲਾਂਸਿੰਗ ਵਰਗੇ ਕਿੱਤਿਆਂ 'ਚ ਜਾਂਦੇ ਹਨ ਤੇ ਲੋੜ ਪੈਣ 'ਤੇ ਆਪਣਾ ਕਰੀਅਰ ਵੀ ਬਦਲ ਲੈਂਦੇ ਹਨ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 5 ਹੁੰਦਾ ਹੈ।
ਜੇਕਰ ਤੁਹਾਡਾ ਮੁਲਾਂਕ ਵੀ ਇਨ੍ਹਾਂ 'ਚੋਂ ਇੱਕ ਹੈ, ਤਾਂ ਇਹ ਤੁਹਾਡੀ ਸ਼ਖ਼ਸੀਅਤ ਦੀਆਂ ਖ਼ੂਬੀਆਂ ਹੋ ਸਕਦੀਆਂ ਹਨ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਇਨ੍ਹਾਂ ਮੁਲਾਂਕਾਂ ਵਾਲੇ ਹਰ ਵਿਅਕਤੀ 'ਚ ਇਹ ਸਾਰੇ ਗੁਣ ਮੌਜੂਦ ਹੋਣ, ਪਰ ਕਈ ਲੋਕਾਂ ਦਾ ਸੁਭਾਅ ਇਨ੍ਹਾਂ ਗੁਣਾਂ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ।