
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੰਨਿਆ ਜਾਂਦਾ ਹੈ ਕਿ 40 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਲੋਕਾਂ ਦਾ ਮਜ਼ਬੂਤ ਦੌਰ ਸ਼ੁਰੂ ਹੋ ਸਕਦਾ ਹੈ। ਲੰਬੇ ਸੰਘਰਸ਼ ਅਤੇ ਤਜਰਬੇ ਤੋਂ ਬਾਅਦ ਇਨ੍ਹਾਂ ਨੂੰ ਆਰਥਿਕ ਸਥਿਰਤਾ, ਕਰੀਅਰ 'ਚ ਸਫਲਤਾ ਤੇ ਸਮਾਜ ਵਿਚ ਸਨਮਾਨ ਮਿਲ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ (Numerology) ਅਨੁਸਾਰ ਹਰ ਵਿਅਕਤੀ ਦੇ ਜੀਵਨ ਵਿਚ ਸਫਲਤਾ ਦਾ ਸਮਾਂ ਵੱਖ-ਵੱਖ ਹੋ ਸਕਦਾ ਹੈ। ਕੁੱਝ ਲੋਕਾਂ ਨੂੰ ਘੱਟ ਉਮਰ ਵਿੱਚ ਹੀ ਸਫਲਤਾ ਮਿਲ ਜਾਂਦੀ ਹੈ, ਜਦੋਂ ਕਿ ਕੁਝ ਲੋਕਾਂ ਨੂੰ ਆਪਣੇ ਲਕਸ਼ ਤੱਕ ਪਹੁੰਚਣ ਲਈ ਲੰਬੇ ਸਮੇਂ ਤੱਕ ਮਿਹਨਤ ਅਤੇ ਸੰਘਰਸ਼ ਕਰਨਾ ਪੈਂਦਾ ਹੈ। ਖਾਸ ਤੌਰ 'ਤੇ ਮੁਲਾਂਕ 1, 4 ਅਤੇ 8 ਨਾਲ ਜੁੜੇ ਲੋਕਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੇ ਜੀਵਨ ਵਿੱਚ ਸਫਲਤਾ ਥੋੜ੍ਹੀ ਦੇਰ ਨਾਲ ਆਉਂਦੀ ਹੈ, ਪਰ ਜਦੋਂ ਆਉਂਦੀ ਹੈ ਤਾਂ ਵੱਡਾ ਬਦਲਾਅ ਲੈ ਕੇ ਆਉਂਦੀ ਹੈ। ਕਿਸੇ ਵੀ ਮਹੀਨੇ ਦੀ 1, 4, 8, 10, 13, 17, 19, 22, 26, 28 ਜਾਂ 31 ਤਰੀਕਨੂੰ ਜਨਮੇ ਲੋਕਾਂ ਦਾ ਸਬੰਧ ਇਨ੍ਹਾਂ ਮੁਲਾਂਕਾਂ ਨਾਲ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਜੀਵਨ ਵਿੱਚ ਸੰਘਰਸ਼ ਤੋਂ ਬਾਅਦ ਸਫਲਤਾ ਮਿਲਣ ਦੀ ਸੰਭਾਵਨਾ ਵਧੇਰੇ ਦੱਸੀ ਜਾਂਦੀ ਹੈ।
ਮੁਲਾਂਕ 1 'ਚ 1, 10, 19 ਅਤੇ 28 ਤਾਰੀਖ ਨੂੰ ਜਨਮੇ ਲੋਕ ਆਉਂਦੇ ਹਨ। ਅੰਕ ਜੋਤਿਸ਼ 'ਚ ਮੁਲਾਂਕ 1 ਦਾ ਸਬੰਧ ਸੂਰਜ ਨਾਲ ਮੰਨਿਆ ਜਾਂਦਾ ਹੈ। ਸੂਰਜ ਨੂੰ ਆਤਮ-ਵਿਸ਼ਵਾਸ, ਅਗਵਾਈ (ਨੇਤਾਗਿਰੀ) ਅਤੇ ਸਨਮਾਨ ਦਾ ਕਾਰਕ ਮੰਨਿਆ ਜਾਂਦਾ ਹੈ।
ਇਸ ਮੁਲਾਂਕ ਦੇ ਲੋਕ ਸੁਭਾਅ ਤੋਂ ਆਤਮ-ਨਿਰਭਰ ਅਤੇ ਸਵੈ-ਮਾਨੀ ਹੁੰਦੇ ਹਨ। ਇਹ ਆਪਣੇ ਫੈਸਲੇ ਖੁਦ ਲੈਣਾ ਪਸੰਦ ਕਰਦੇ ਹਨ ਅਤੇ ਕਿਸੇ ਦੇ ਦਬਾਅ ਹੇਠ ਕੰਮ ਕਰਨਾ ਇਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਹੁੰਦਾ। ਇਹੋ ਵਜ੍ਹਾ ਹੈ ਕਿ ਇਨ੍ਹਾਂ ਦੇ ਜੀਵਨ 'ਚ ਕਈ ਵਾਰ ਸ਼ੁਰੂਆਤ 'ਚ ਪਰੇਸ਼ਾਨੀਆਂ ਅਤੇ ਰੁਕਾਵਟਾਂ ਆਉਂਦੀਆਂ ਹਨ।
ਹਾਲਾਂਕਿ, ਲਗਾਤਾਰ ਮਿਹਨਤ ਕਰਨ ਤੋਂ ਬਾਅਦ ਇਨ੍ਹਾਂ ਦੀ ਸਥਿਤੀ ਮਜ਼ਬੂਤ ਹੁੰਦੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ 35 ਤੋਂ 40 ਸਾਲ ਦੀ ਉਮਰ ਤੋਂ ਬਾਅਦ ਮੂਲਾਂਕ 1 ਵਾਲਿਆਂ ਨੂੰ ਕਰੀਅਰ ਵਿੱਚ ਵੱਡਾ ਅਹੁਦਾ, ਜ਼ਿੰਮੇਵਾਰੀ ਅਤੇ ਸਮਾਜ ਵਿੱਚ ਮਾਣ-ਸਨਮਾਨ ਮਿਲ ਸਕਦਾ ਹੈ। ਉਮਰ ਵਧਣ ਦੇ ਨਾਲ ਇਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਤਜਰਬਾ ਵੀ ਇਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦਾ ਹੈ।
4, 13, 22 ਅਤੇ 31 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 4 ਹੁੰਦਾ ਹੈ। ਅੰਕ ਜੋਤਿਸ਼ 'ਚ ਇਸ ਮੁਲਾਂਕ ਦਾ ਸਬੰਧ ਰਾਹੂ ਨਾਲ ਮੰਨਿਆ ਜਾਂਦਾ ਹੈ। ਮੁਲਾਂਕ 4 ਵਾਲੇ ਲੋਕ ਆਮ ਤੌਰ 'ਤੇ ਸਾਧਾਰਨ ਤਰੀਕੇ ਨਾਲ ਕੰਮ ਕਰਨ ਦੀ ਬਜਾਏ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਦੀ ਸੋਚ ਦੂਜਿਆਂ ਨਾਲੋਂ ਵੱਖਰੀ ਹੋ ਸਕਦੀ ਹੈ ਅਤੇ ਇਹੋ ਵੱਖਰੀ ਸੋਚ ਇਨ੍ਹਾਂ ਨੂੰ ਅੱਗੇ ਵਧਣ 'ਚ ਮਦਦ ਕਰਦੀ ਹੈ। ਹਾਲਾਂਕਿ ਇਨ੍ਹਾਂ ਦੇ ਜੀਵਨ ਵਿਚ ਉਤਰਾਅ-ਚੜ੍ਹਾਅ ਵੀ ਦੇਖਣ ਨੂੰ ਮਿਲ ਸਕਦੇ ਹਨ। ਕਈ ਵਾਰ ਇਨ੍ਹਾਂ ਨੂੰ ਸਫਲਤਾ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।
ਮੰਨਿਆ ਜਾਂਦਾ ਹੈ ਕਿ ਉਮਰ ਦੇ ਦੂਜੇ ਪੜਾਅ 'ਚ ਇਨ੍ਹਾਂ ਦੇ ਜੀਵਨ 'ਚ ਅਚਾਨਕ ਸਕਾਰਾਤਮਕ ਬਦਲਾਅ ਆ ਸਕਦੇ ਹਨ। 40 ਦੀ ਉਮਰ ਦੇ ਆਸ-ਪਾਸ ਜਾਂ ਇਸ ਤੋਂ ਬਾਅਦ ਕਰੀਅਰ, ਆਰਥਿਕ ਸਥਿਤੀ ਅਤੇ ਕੰਮਕਾਜ ਵਿਚ ਵੱਡੀਆਂ ਪ੍ਰਾਪਤੀਆਂ ਮਿਲਣ ਦੀ ਸੰਭਾਵਨਾ ਦੱਸੀ ਜਾਂਦੀ ਹੈ।
8, 17 ਤੇ 26 ਤਰੀਕ ਨੂੰ ਜਨਮੇ ਲੋਕ ਮੁਲਾਂਕ 8 ਦੇ ਅੰਤਰਗਤ ਆਉਂਦੇ ਹਨ। ਇਸ ਮੁਲਾਂਕ ਦਾ ਸਬੰਧ ਸ਼ਨੀ ਨਾਲ ਮੰਨਿਆ ਜਾਂਦਾ ਹੈ। ਸ਼ਨੀ ਨੂੰ ਨਿਆਂ ਅਤੇ ਕਰਮ ਦਾ ਗ੍ਰਹਿ ਕਿਹਾ ਜਾਂਦਾ ਹੈ ਅਤੇ ਜੋਤਿਸ਼ ਵਿਚ ਇਸ ਨੂੰ ਹੌਲੀ ਗਤੀ ਨਾਲ ਪਰ ਸਥਾਈ ਫਲ ਦੇਣ ਵਾਲਾ ਮੰਨਿਆ ਜਾਂਦਾ ਹੈ।
ਮੁਲਾਂਕ 8 ਵਾਲਿਆਂ ਨੂੰ ਜੀਵਨ ਵਿਚ ਕਈ ਵਾਰ ਔਖੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਨੂੰ ਆਪਣੀ ਮਿਹਨਤ ਦਾ ਨਤੀਜਾ ਪਾਉਣ 'ਚ ਸਮਾਂ ਲੱਗਦਾ ਹੈ, ਪਰ ਇੱਕ ਵਾਰ ਸਫਲਤਾ ਮਿਲਣ ਤੋਂ ਬਾਅਦ ਉਸ ਨੂੰ ਸੰਭਾਲਣ ਦੀ ਸਮਰੱਥਾ ਵੀ ਇਨ੍ਹਾਂ ਵਿੱਚ ਚੰਗੀ ਮੰਨੀ ਜਾਂਦੀ ਹੈ।
ਮੰਨਿਆ ਜਾਂਦਾ ਹੈ ਕਿ 40 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਲੋਕਾਂ ਦਾ ਮਜ਼ਬੂਤ ਦੌਰ ਸ਼ੁਰੂ ਹੋ ਸਕਦਾ ਹੈ। ਲੰਬੇ ਸੰਘਰਸ਼ ਅਤੇ ਤਜਰਬੇ ਤੋਂ ਬਾਅਦ ਇਨ੍ਹਾਂ ਨੂੰ ਆਰਥਿਕ ਸਥਿਰਤਾ, ਕਰੀਅਰ 'ਚ ਸਫਲਤਾ ਤੇ ਸਮਾਜ ਵਿਚ ਸਨਮਾਨ ਮਿਲ ਸਕਦਾ ਹੈ।