- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ank Jyotish 'ਚ ਅਜਿਹੀਆਂ ਕਈ ਗੱਲਾਂ ਦੱਸੀਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਤੁਹਾਡੇ ਮੁਲਾਂਕ ਦਾ ਪਤਾ ਚੱਲਦਾ ਹੈ। ਅੱਗੜ-ਪਿੱਛੜ (ਵੱਖ-ਵੱਖ) ਮੁਲਾਂਕ ਦੇ ਲੋਕ ਕੁਝ ਵੱਖਰੀਆਂ ਵਿਸ਼ੇਸ਼ਤਾਵਾਂ ਨਾਲ ਜੁੜੇ ਹੁੰਦੇ ਹਨ ਤੇ ਉਨ੍ਹਾਂ ਉੱਪਰ ਕਿਸੇ ਗ੍ਰਹਿ ਦਾ ਸ਼ਾਸਨ ਜ਼ਰੂਰ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਕੁਝ ਬੱਚੇ ਅਜਿਹੇ ਹੁੰਦੇ ਹਨ ਜੋ ਤੇਜ਼ ਦਿਮਾਗ ਨਾਲ ਚੀਜ਼ਾਂ ਜਲਦੀ ਸਿੱਖ ਲੈਂਦੇ ਹਨ ਤੇ ਪੜ੍ਹਾਈ 'ਚ ਹਮੇਸ਼ਾ ਅੱਗੇ ਆਉਂਦੇ ਹਨ, ਉੱਥੇ ਹੀ ਕੁਝ ਆਪਣੀ ਕਰੜੀ ਮਿਹਨਤ ਦੇ ਬਲਬੂਤੇ ਆਪਣੇ ਲਈ ਚੰਗਾ ਮੁਕਾਮ ਹਾਸਲ ਕਰਦੇ ਹਨ। ਮਿਹਨਤ ਹੋਵੇ ਜਾਂ ਤੇਜ਼ ਦਿਮਾਗ, ਇਨ੍ਹਾਂ ਤੋਂ ਆਉਣ ਵਾਲਾ ਨਤੀਜਾ ਹਮੇਸ਼ਾ ਚੰਗਾ ਹੁੰਦਾ ਹੈ। ਕਈ ਵਾਰ ਮਾਪਿਆਂ ਦੇ ਮਨ 'ਚ ਇੱਕ ਸਵਾਲ ਇਹ ਵੀ ਆਉਂਦਾ ਹੈ ਕਿ ਕਿਵੇਂ ਕਿਸੇ ਦਾ ਮੁਲਾਂਕ ਉਸ ਲਈ ਪੜ੍ਹਾਈ 'ਚ ਚੰਗੇ ਨਤੀਜੇ ਲਿਆਉਣ ਦੀ ਪ੍ਰੇਰਨਾ ਦੇ ਸਕਦਾ ਹੈ?
ਦਰਅਸਲ, ਅੰਕ ਜੋਤਿਸ਼ (ਅੰਕਸ਼ਾਸਤਰ) 'ਚ ਅਜਿਹੀਆਂ ਕਈ ਗੱਲਾਂ ਦੱਸੀਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਤੁਹਾਡੇ ਮੁਲਾਂਕ ਦਾ ਪਤਾ ਚੱਲਦਾ ਹੈ। ਅੱਗੜ-ਪਿੱਛੜ (ਵੱਖ-ਵੱਖ) ਮੁਲਾਂਕ ਦੇ ਲੋਕ ਕੁਝ ਵੱਖਰੀਆਂ ਵਿਸ਼ੇਸ਼ਤਾਵਾਂ ਨਾਲ ਜੁੜੇ ਹੁੰਦੇ ਹਨ ਤੇ ਉਨ੍ਹਾਂ ਉੱਪਰ ਕਿਸੇ ਗ੍ਰਹਿ ਦਾ ਸ਼ਾਸਨ ਜ਼ਰੂਰ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਕੁਝ ਮੁਲਾਂਕਾਂ ਬਾਰੇ ਜਿਨ੍ਹਾਂ ਦੇ ਲੋਕ ਬਚਪਨ ਤੋਂ ਹੀ ਪੜ੍ਹਾਈ 'ਚ ਅੱਗੇ ਰਹਿੰਦੇ ਹਨ, ਇੰਨਾ ਹੀ ਨਹੀਂ ਉਨ੍ਹਾਂ ਨੂੰ ਕਰੀਅਰ 'ਚ ਵੀ ਹਮੇਸ਼ਾ ਆਪਣੀ ਮਿਹਨਤ ਅਤੇ ਤੇਜ਼ ਦਿਮਾਗ ਨਾਲ ਬੁਲੰਦੀਆਂ ਹੀ ਮਿਲਦੀਆਂ ਹਨ।
ਮੁਲਾਂਕ ਕਿਸੇ ਵੀ ਵਿਅਕਤੀ ਦੀ ਜਨਮ ਮਿਤੀ ਦਾ ਇੱਕਲਾ ਨੰਬਰ ਹੁੰਦਾ ਹੈ ਅਤੇ ਉਸੇ 'ਤੇ ਕਿਸੇ ਗ੍ਰਹਿ ਦਾ ਸ਼ਾਸਨ ਹੁੰਦਾ ਹੈ। ਉਦਾਹਰਨ ਲਈ ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੁਲਾਂਕ 7 ਹੋਵੇਗਾ।
ਉੱਥੇ ਹੀ 25 ਤਾਰੀਖ਼ ਨੂੰ ਜਨਮੇ ਲੋਕਾਂ ਦਾ ਮੁਲਾਂਕ ਵੀ 2+5=7 ਹੋਵੇਗਾ। ਇਸ ਪ੍ਰਕਾਰ ਤੁਸੀਂ ਆਪਣੀ ਜਨਮ ਦੀ ਮਿਤੀ ਤੋਂ ਆਪਣੇ ਮੁਲਾਂਕ ਦਾ ਅੰਦਾਜ਼ਾ ਲਗਾ ਸਕਦੇ ਹੋ ਅਤੇ ਆਪਣੇ ਗੁਣਾਂ ਬਾਰੇ ਵੀ ਜਾਣ ਸਕਦੇ ਹੋ।
ਅੰਕ ਜੋਤਿਸ਼ 'ਚ ਅਜਿਹੇ ਕੁਝ ਮੂਲਾਂਕ ਹਨ ਜਿਸ ਦੇ ਲੋਕ ਹਮੇਸ਼ਾ ਪੜ੍ਹਾਈ 'ਚ ਸਭ ਤੋਂ ਅੱਗੇ ਹੁੰਦੇ ਹਨ ਅਤੇ ਕਦੇ ਤੇਜ਼ ਦਿਮਾਗ, ਤਾਂ ਕਦੇ ਆਪਣੀ ਕਰੜੀ ਮਿਹਨਤ ਨਾਲ ਅੱਗੇ ਵਧਦੇ ਰਹਿੰਦੇ ਹਨ। ਆਓ ਜਾਣੀਏ ਉਨ੍ਹਾਂ ਬਾਰੇ-
ਇਹ ਇਕ ਅਜਿਹਾ ਮੁਲਾਂਕ ਹੈ ਜਿਸ 'ਤੇ ਸੂਰਜ ਦਾ ਸ਼ਾਸਨ ਹੁੰਦਾ ਹੈ ਅਤੇ ਇਸੇ ਵਜ੍ਹਾ ਨਾਲ ਇਸ ਮੁਲਾਂਕ ਦੇ ਲੋਕ ਹਰ ਜਗ੍ਹਾ ਸਭ ਤੋਂ ਅੱਗੇ ਹੀ ਰਹਿੰਦੇ ਹਨ। ਇਹਨਾਂ 'ਚ ਤੇਜ਼ ਦਿਮਾਗ ਹੋਣ ਦੇ ਨਾਲ-ਨਾਲ ਲੀਡਰਸ਼ਿਪ ਕੁਆਲਿਟੀ ਵੀ ਮੌਜੂਦ ਹੁੰਦੀ ਹੈ ਜੋ ਇਹਨਾਂ ਨੂੰ ਸਭ ਤੋਂ ਅੱਗੇ ਵਧਾਉਂਦੀ ਹੈ।
ਸੂਰਜ ਦਾ ਪ੍ਰਭਾਵ ਇਨ੍ਹਾਂ ਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਜਿਨ੍ਹਾਂ ਦਾ ਵੀ ਮੁਲਾਂਕ 1 ਹੁੰਦਾ ਹੈ ਉਹ ਜਨਮਜਾਤ ਲੀਡਰ ਤੇ ਤੀਬਰ ਬੁੱਧੀ ਦੇ ਮੰਨੇ ਜਾਂਦੇ ਹਨ। ਜੇਕਰ ਤੁਹਾਡੇ ਬੱਚੇ ਦਾ ਮੁਲਾਂਕ ਵੀ 1 ਹੈ ਤਾਂ ਧਿਆਨ ਰੱਖੋ ਕਿ ਤੁਹਾਡੇ ਬੱਚੇ 'ਚ ਅੱਗੇ ਵਧਣ ਦਾ ਹੁਨਰ ਹੈ, ਇਸ ਲਈ ਤੁਸੀਂ ਉਸ ਨੂੰ ਇਕ ਨਵੀਂ ਦਿਸ਼ਾ ਦਿਓ।
ਮੁਲਾਂਕ 3 ਦੇ ਲੋਕਾਂ 'ਤੇ ਗੁਰੂ ਬ੍ਰਹਿਸਪਤੀ ਦਾ ਸ਼ਾਸਨ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਇਹ ਲੋਕ ਪੜ੍ਹਨ 'ਚ ਹਮੇਸ਼ਾ ਅੱਗੇ ਰਹਿੰਦੇ ਹਨ। ਇਨ੍ਹਾਂ ਦੇ ਅੰਦਰ ਵੀ ਲੀਡਰਸ਼ਿਪ ਕੁਆਲਿਟੀ ਮੌਜੂਦ ਹੁੰਦੀ ਹੈ ਜੋ ਇਨ੍ਹਾਂ ਨੂੰ ਹਮੇਸ਼ਾ ਅੱਗੇ ਵਧਾਉਂਦੀ ਹੈ।
ਤੇਜ਼ ਦਿਮਾਗ ਦੇ ਨਾਲ ਬਹੁਤ ਜ਼ਿਆਦਾ ਮਿਹਨਤ ਇਨ੍ਹਾਂ ਨੂੰ ਹਮੇਸ਼ਾ ਪੜ੍ਹਾਈ 'ਚ ਅੱਗੇ ਰੱਖਦੀ ਹੈ। ਇਸ ਮੁਲਾਂਕ ਦੇ ਲੋਕਾਂ 'ਚ ਜਨਮਜਾਤ ਤੇਜ਼ ਦਿਮਾਗ ਹੁੰਦਾ ਹੈ ਤੇ ਮੁਕਾਬਲੇ (ਕੰਪੀਟੀਸ਼ਨ) ਦੀ ਭਾਵਨਾ ਹੁੰਦੀ ਹੈ ਜਿਸ ਨਾਲ ਇਹ ਹਮੇਸ਼ਾ ਦੂਜਿਆਂ ਤੋਂ ਅੱਗੇ ਹੀ ਰਹਿੰਦੇ ਹਨ। ਇਸ ਮੁਲਾਂਕ ਦੇ ਬੱਚਿਆਂ ਨੂੰ ਜੇਕਰ ਸਹੀ ਮਾਰਗਦਰਸ਼ਨ ਮਿਲਦਾ ਹੈ ਤਾਂ ਇਹ ਕਰੀਅਰ 'ਚ ਵੀ ਬੁਲੰਦੀਆਂ ਹਾਸਲ ਕਰਦੇ ਹਨ।
ਮੁਲਾਂਕ 5 'ਤੇ ਬੁੱਧੀ ਦੇ ਦੇਵਤਾ ਬੁੱਧ ਗ੍ਰਹਿ ਦਾ ਸ਼ਾਸਨ ਹੁੰਦਾ ਹੈ ਜੋ ਇਨ੍ਹਾਂ ਨੂੰ ਪੜ੍ਹਾਈ 'ਚ ਹਮੇਸ਼ਾ ਤੇਜ਼ ਬਣਾਉਂਦਾ ਹੈ। ਇਨ੍ਹਾਂ ਦੇ ਅੰਦਰ ਕਿਸੇ ਵੀ ਚੀਜ਼ ਨੂੰ ਸਿੱਖਣ ਦਾ ਹੁਨਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਹ ਪੜ੍ਹਾਈ ਦੇ ਖੇਤਰ 'ਚ ਆਪਣਾ ਵੱਖਰਾ ਮੁਕਾਮ ਬਣਾਉਂਦੇ ਹਨ ਤੇ ਕਰੀਅਰ 'ਚ ਵੀ ਜੋ ਵੀ ਚੁਣਦੇ ਹਨ ਉਸ 'ਚ ਅੱਗੇ ਹੀ ਰਹਿੰਦੇ ਹਨ। ਇਸ ਮੁਲਾਂਕ ਦੇ ਬੱਚਿਆਂ ਨੂੰ ਜੇਕਰ ਮਾਪਿਆਂ ਦਾ ਮਾਰਗਦਰਸ਼ਨ ਨਹੀਂ ਵੀ ਮਿਲਦਾ ਤਦ ਵੀ ਇਹ ਖੁਦ ਹੀ ਮਿਹਨਤ ਅਤੇ ਤੇਜ਼ ਦਿਮਾਗ ਦੇ ਬਲਬੂਤੇ ਅੱਗੇ ਵਧਦੇ ਹਨ।
ਜੇਕਰ ਤੁਹਾਡਾ ਵੀ ਮੁਲਾਂਕ ਇਨ੍ਹਾਂ 'ਚੋਂ ਕੋਈ ਹੈ ਤਾਂ ਇਹ ਤੁਹਾਡੀ ਸ਼ਖਸੀਅਤ ਦੇ ਗੁਣ ਵੀ ਹੋ ਸਕਦੇ ਹਨ ਅਤੇ ਹਮੇਸ਼ਾ ਇਨ੍ਹਾਂ ਦਾ ਸੁਆਮੀ ਗ੍ਰਹਿ ਇਨ੍ਹਾਂ ਨੂੰ ਅੱਗੇ ਵਧਾਉਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।