
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Jyotish Shastra 'ਚ ਕੁਝ ਰਾਸ਼ੀਆਂ ਨੂੰ ਮਿਲਣਸਾਰ ਮੰਨਿਆ ਜਾਂਦਾ ਹੈ। ਹਾਲਾਂਕਿ ਕਿਸੇ ਵਿਅਕਤੀ ਦਾ ਵਿਹਾਰ ਪੂਰੀ ਤਰ੍ਹਾਂ ਉਸ ਦੀ ਰਾਸ਼ੀ ਨਾਲ ਤੈਅ ਨਹੀਂ ਹੁੰਦਾ, ਪਰ ਫਿਰ ਵੀ ਜੋਤਿਸ਼ੀ ਮਾਨਤਾਵਾਂ 'ਚ ਇਨ੍ਹਾਂ ਰਾਸ਼ੀਆਂ ਨੂੰ ਬੇਹੱਦ ਐਕਸਟ੍ਰੋਵਰਟ ਅਤੇ ਫ੍ਰੈਂਡਲੀ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਕਈ ਲੋਕ ਅਜਿਹੇ ਹੁੰਦੇ ਹਨ ਜੋ ਕਿਸੇ ਅਣਜਾਣ ਜਗ੍ਹਾ ’ਤੇ ਵੀ ਕੁਝ ਹੀ ਮਿੰਟਾਂ 'ਚ ਮਾਹੌਲ ਬਦਲਣ ਦੀ ਸਮਰੱਥਾ ਰੱਖਦੇ ਹਨ। ਕਿਸੇ ਨਾਲ ਪਹਿਲੀ ਮੁਲਾਕਾਤ ਹੋਵੇ, ਦਫ਼ਤਰ ਦੀ ਨਵੀਂ ਟੀਮ ਹੋਵੇ ਜਾਂ ਕਿਤੇ ਵੀ ਅਣਜਾਣ ਲੋਕਾਂ ਦੀ ਭੀੜ, ਉਹ ਗੱਲਬਾਤ ਸ਼ੁਰੂ ਕਰਨ ਬਾਰੇ ਜ਼ਿਆਦਾ ਦੇਰ ਤਕ ਨਹੀਂ ਸੋਚਦੇ।
ਜੋਤਿਸ਼ ਸ਼ਾਸਤਰ 'ਚ ਕੁਝ ਰਾਸ਼ੀਆਂ ਨੂੰ ਮਿਲਣਸਾਰ ਮੰਨਿਆ ਜਾਂਦਾ ਹੈ। ਹਾਲਾਂਕਿ ਕਿਸੇ ਵਿਅਕਤੀ ਦਾ ਵਿਹਾਰ ਪੂਰੀ ਤਰ੍ਹਾਂ ਉਸ ਦੀ ਰਾਸ਼ੀ ਨਾਲ ਤੈਅ ਨਹੀਂ ਹੁੰਦਾ, ਪਰ ਫਿਰ ਵੀ ਜੋਤਿਸ਼ੀ ਮਾਨਤਾਵਾਂ 'ਚ ਇਨ੍ਹਾਂ ਰਾਸ਼ੀਆਂ ਨੂੰ ਬੇਹੱਦ ਐਕਸਟ੍ਰੋਵਰਟ ਅਤੇ ਫ੍ਰੈਂਡਲੀ ਮੰਨਿਆ ਜਾਂਦਾ ਹੈ। ਇਸ ਆਰਟੀਕਲ 'ਚ ਜਾਣਾਂਗੇ ਕਿ ਕਿਹੜੀਆਂ-ਕਿਹੜੀਆਂ ਰਾਸ਼ੀਆਂ ਐਕਸਟ੍ਰੋਵਰਟ ਦੀ ਕੈਟੇਗਰੀ ਵਿੱਚ ਆਉਂਦੀਆਂ ਹਨ।
ਮਿਥੁਨ ਰਾਸ਼ੀ ਵਾਲੇ ਲੋਕ ਗੱਲਬਾਤ ਕਰਨ ਵਿੱਚ ਮਾਹਿਰ ਹੁੰਦੇ ਹਨ। ਇਨ੍ਹਾਂ ਨੂੰ ਨਵੇਂ ਵਿਸ਼ਿਆਂ ’ਤੇ ਗੱਲ ਕਰਨਾ, ਸਵਾਲ ਪੁੱਛਣਾ ਤੇ ਸਾਹਮਣੇ ਵਾਲੇ ਦੀਆਂ ਗੱਲਾਂ ਜਾਣਨਾ ਪਸੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਦਫ਼ਤਰ, ਯਾਤਰਾ ਜਾਂ ਕਿਸੇ ਪਾਰਟੀ 'ਚ ਵੀ ਜਲਦੀ ਲੋਕਾਂ ਨਾਲ ਘੁਲ-ਮਿਲ ਸਕਦੇ ਹਨ। ਜੋਤਿਸ਼ 'ਚ ਮਿਥੁਨ ਰਾਸ਼ੀ ਨੂੰ ਬੁੱਧ ਗ੍ਰਹਿ ਨਾਲ ਜੋੜਿਆ ਜਾਂਦਾ ਹੈ, ਜਿਸ ਨੂੰ ਸੰਵਾਦ ਤੇ ਵਿਚਾਰਾਂ ਦਾ ਕਾਰਕ ਮੰਨਿਆ ਜਾਂਦਾ ਹੈ।
ਧਨੁ ਰਾਸ਼ੀ ਦੀ ਗੱਲ ਕਰੀਏ ਤਾਂ ਇਨ੍ਹਾਂ ਲੋਕਾਂ ਨੂੰ ਨਵੀਆਂ ਥਾਵਾਂ, ਨਵੇਂ ਲੋਕਾਂ ਅਤੇ ਨਵੇਂ ਤਜਰਬਿਆਂ ਦਾ ਸ਼ੌਕ ਹੁੰਦਾ ਹੈ। ਯਾਤਰਾ, ਪੜ੍ਹਾਈ ਜਾਂ ਕਿਸੇ ਸਮਾਗਮ ਦੌਰਾਨ ਇਨ੍ਹਾਂ ਦੀ ਦੋਸਤੀ ਜਲਦੀ ਹੋ ਸਕਦੀ ਹੈ। ਇਨ੍ਹਾਂ ਦਾ ਬੇਬਾਕ ਅੰਦਾਜ਼ ਕਿਸੇ ਨਾਲ ਵੀ ਗੱਲਬਾਤ ਨੂੰ ਆਸਾਨ ਬਣਾ ਦਿੰਦਾ ਹੈ।
ਮੇਖ ਰਾਸ਼ੀ ਵਾਲੇ ਲੋਕ ਅਕਸਰ ਪਹਿਲ ਕਰਨ ਤੋਂ ਨਹੀਂ ਘਬਰਾਉਂਦੇ। ਜਿੱਥੇ ਦੂਜੇ ਲੋਕ ਸੋਚਦੇ ਰਹਿ ਜਾਂਦੇ ਹਨ, ਉੱਥੇ ਮੇਖ ਰਾਸ਼ੀ ਵਾਲਾ ਵਿਅਕਤੀ ਖੁਦ ਜਾਣ-ਪਛਾਣ ਕਰ ਸਕਦਾ ਹੈ ਜਾਂ ਗੱਲਬਾਤ ਸ਼ੁਰੂ ਕਰ ਸਕਦਾ ਹੈ। ਆਤਮ-ਵਿਸ਼ਵਾਸ ਤੇ ਊਰਜਾ ਇਨ੍ਹਾਂ ਦੇ ਸਮਾਜਿਕ ਵਿਹਾਰ ਨੂੰ ਖ਼ਾਸ ਬਣਾਉਂਦੇ ਹਨ।
ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸਿੰਘ ਰਾਸ਼ੀ ਦਾ। ਸਿੰਘ ਰਾਸ਼ੀ ਵਾਲੇ ਲੋਕ ਜਿੱਥੇ ਵੀ ਹੁੰਦੇ ਹਨ, ਉਨ੍ਹਾਂ ਦੀ ਮੌਜੂਦਗੀ ਆਸਾਨੀ ਨਾਲ ਮਹਿਸੂਸ ਹੋ ਜਾਂਦੀ ਹੈ। ਇਨ੍ਹਾਂ ਵਿਚ ਆਤਮ-ਵਿਸ਼ਵਾਸ ਤੇ ਖੁੱਲ੍ਹਾਪਣ ਆਸਾਨੀ ਨਾਲ ਨਜ਼ਰ ਆਉਂਦਾ ਹੈ। ਇਸ ਲਈ ਕਿਸੇ ਨਵੇਂ ਗਰੁੱਪ 'ਚ ਵੀ ਇਨ੍ਹਾਂ ਦੀ ਪਛਾਣ ਬਹੁਤ ਜਲਦੀ ਬਣ ਸਕਦੀ ਹੈ।
ਤੁਲਾ ਰਾਸ਼ੀ ਨੂੰ ਸਮਾਜਿਕ ਅਤੇ ਸੰਤੁਲਿਤ ਸੁਭਾਅ ਵਾਲੀ ਰਾਸ਼ੀ ਮੰਨਿਆ ਜਾਂਦਾ ਹੈ। ਇਹ ਲੋਕ ਗੱਲਬਾਤ ਕਰਦੇ ਸਮੇਂ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਦਾ ਬਖੂਬੀ ਧਿਆਨ ਰੱਖਦੇ ਹਨ। ਬਹੁਤ ਜ਼ਿਆਦਾ ਹਾਵੀ ਹੋਏ ਬਿਨਾਂ ਆਪਣੇ ਵਿਹਾਰ ਨਾਲ ਇਹ ਲੋਕਾਂ ਨੂੰ ਆਪਣੀ ਵੱਲ ਖਿੱਚ ਲੈਣ ਦੀ ਸਮਰੱਥਾ ਰੱਖਦੇ ਹਨ। ਜੋਤਿਸ਼ੀ ਮਾਨਤਾਵਾਂ ਵਿੱਚ ਵੀ ਤੁਲਾ ਨੂੰ ਸਮਾਜਿਕ ਤੇ ਕੂਟਨੀਤਕ ਸੁਭਾਅ ਨਾਲ ਜੋੜਿਆ ਜਾਂਦਾ ਹੈ।
ਕੁੰਭ ਰਾਸ਼ੀ ਵਾਲੇ ਲੋਕ ਹੋਰ ਰਾਸ਼ੀਆਂ ਦੇ ਜਾਤਕਾਂ ਨਾਲੋਂ ਥੋੜ੍ਹੇ ਵੱਖਰੇ ਹੁੰਦੇ ਹਨ। ਇਨ੍ਹਾਂ ਨੂੰ ਵਿਚਾਰਾਂ, ਨਵੀਂ ਤਕਨਾਲੋਜੀ, ਰਚਨਾਤਮਕ ਕੰਮ ਅਤੇ ਵੱਖਰੀ ਸੋਚ ਵਾਲੇ ਲੋਕਾਂ ਨਾਲ ਜੁੜਨਾ ਪਸੰਦ ਹੋ ਸਕਦਾ ਹੈ। ਇਨ੍ਹਾਂ ਦਾ ਖੁੱਲ੍ਹੇ ਵਿਚਾਰਾਂ ਵਾਲਾ ਸੁਭਾਅ ਇਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦਾ ਹੈ।