- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਵਿਗਿਆਨ ਅਨੁਸਾਰ, ਜੋ ਲੋਕ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਜਨਮ ਲੈਂਦੇ ਹਨ, ਉਨ੍ਹਾਂ ਦਾ ਮੁਲਾਂਕ 7 ਹੈ। ਇਸ ਮੁਲਾਂਕ ਦਾ ਸੁਆਮੀ ਗ੍ਰਹਿ ਕੇਤੂ ਹੈ। ਇਸ ਲਈ ਮੁਲਾਂਕ 7 ਵਾਲੇ ਲੋਕਾਂ 'ਤੇ ਕੇਤੂ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਇਸ ਮੁਲਾਂਕ ਵਾਲੇ ਲੋਕ ਭੀੜ ਵਿਚ ਵੀ ਇਕੱਲੇ ਮਹਿਸੂਸ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਵਿਗਿਆਨ 'ਚ ਮੁਲਾਂਕ ਦਾ ਵਧੇਰੇ ਮਹੱਤਵ ਹੈ। ਮੁਲਾਂਕ ਵਿਅਕਤੀ ਦੀ ਜਨਮ ਤਰੀਕ ਦੀ ਮਦਦ ਨਾਲ ਨਿਰਧਾਰਤ ਕੀਤਾ ਜਾਂਦਾ ਹੈ। ਅੰਕ ਵਿਗਿਆਨ ਅਨੁਸਾਰ, ਕਿਸੇ ਵਿਅਕਤੀ ਦੀਆਂ ਕਮਜ਼ੋਰੀਆਂ ਤੇ ਤਾਕਤਾਂ ਬਾਰੇ ਜਾਣਕਾਰੀ ਉਸਦੇ ਮੁਲਾਂਕ ਤੋਂ ਪ੍ਰਾਪਤ ਕੀਤੀ ਜਾਂਦੀ ਹੈ।
ਇਕ ਅਜਿਹਾ ਮੁਲਾਂਕ ਹੈ, ਜੋ ਭੀੜ 'ਚ ਵੀ ਇਕੱਲਾ ਮਹਿਸੂਸ ਕਰਦਾ ਹੈ ਅਤੇ ਬਹੁਤ ਸਾਰੇ ਲੋਕਾਂ 'ਚ ਰਹਿਣ ਨਾਲ ਉਸ ਦੀ ਊਰਜਾ ਘੱਟਣ ਲੱਗਦੀ ਹੈ। ਹੁਣ ਤੁਹਾਡੇ ਮਨ ਵਿਚ ਇੱਕ ਸਵਾਲ ਆ ਰਿਹਾ ਹੋਵੇਗਾ ਕਿ ਉਹ ਮੁਲਾਂਕ ਕਿਹੜਾ ਹੈ ਜਿਸਦਾ ਮਨ ਭੌਤਿਕ ਸੰਸਾਰ ਤੋਂ ਭਰ ਜਾਂਦਾ ਹੈ। ਅਜਿਹੀ ਸਥਿਤੀ 'ਚ, ਆਓ ਜਾਣਦੇ ਹਾਂ ਇਸ ਮੁਲਾਂਕ ਬਾਰੇ।
ਅੰਕ ਵਿਗਿਆਨ ਅਨੁਸਾਰ, ਜੋ ਲੋਕ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਜਨਮ ਲੈਂਦੇ ਹਨ, ਉਨ੍ਹਾਂ ਦਾ ਮੁਲਾਂਕ 7 ਹੈ। ਇਸ ਮੁਲਾਂਕ ਦਾ ਸੁਆਮੀ ਗ੍ਰਹਿ ਕੇਤੂ ਹੈ। ਇਸ ਲਈ ਮੁਲਾਂਕ 7 ਵਾਲੇ ਲੋਕਾਂ 'ਤੇ ਕੇਤੂ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਇਸ ਮੁਲਾਂਕ ਵਾਲੇ ਲੋਕ ਭੀੜ ਵਿਚ ਵੀ ਇਕੱਲੇ ਮਹਿਸੂਸ ਕਰਦੇ ਹਨ।
ਜੋਤਿਸ਼ 'ਚ, ਕੇਤੂ ਨੂੰ ਗਹਿਰਾਈ ਤੇ ਨਿਰਲੇਪਤਾ ਦਾ ਕਾਰਨ ਮੰਨਿਆ ਗਿਆ ਹੈ। ਇਸ ਕਾਰਨ ਮੁਲਾਂਕ 7 ਵਾਲੇ ਲੋਕਾਂ ਦਾ ਮਨ ਭੌਤਿਕ ਦੁਨੀਆ ਦੇ ਦਿਖਾਵੇ ਤੋਂ ਭਰ ਜਾਂਦਾ ਹੈ ਤੇ ਉਹ ਫਿਰ ਇਕੱਲਾਪਣ ਮਹਿਸੂਸ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਮੁਲਾਂਕ 7 ਵਾਲੇ ਲੋਕ ਆਪਣੇ ਵਿਚਾਰ ਕਿਸੇ ਨਾਲ ਸਾਂਝੇ ਨਹੀਂ ਕਰਦੇ ਹਨ। ਉਨ੍ਹਾਂ ਦੇ ਮਨ ਵਿਚ ਕੀ ਚੱਲ ਰਿਹਾ ਹੈ? ਇਹ ਸਮਝਣਾ ਬਹੁਤ ਔਖਾ ਹੈ।
ਭਰੋਸਾ ਕਰਨ ਲਈ ਸਮਾਂ ਲੈਣਾ— ਇਹ ਲੋਕ ਕਿਸੇ 'ਤੇ ਜ਼ਿਆਦਾ ਭਰੋਸਾ ਨਹੀਂ ਕਰਦੇ। ਉਨ੍ਹਾਂ ਦੀ ਦੋਸਤੀ ਬਹੁਤ ਘੱਟ ਲੋਕਾਂ ਨਾਲ ਹੁੰਦੀ ਹੈ। ਜਦੋਂ ਤਕ ਉਨ੍ਹਾਂ ਨੂੰ ਭੀੜ ਵਿਚ ਕੋਈ ਭਰੋਸੇਮੰਦ ਵਿਅਕਤੀ ਨਹੀਂ ਮਿਲਦਾ, ਇਹ ਲੋਕ ਆਪਣੇ ਆਪ ਨੂੰ ਭੀੜ 'ਚ ਇਕੱਲੇ ਮਹਿਸੂਸ ਕਰਦੇ ਹਨ।
ਕਰਨੀ ਪੈਂਦੀ ਹੈ ਜ਼ਿਆਦਾ ਮਿਹਨਤ- ਇਨ੍ਹਾਂ ਲੋਕਾਂ ਨੂੰ ਪੈਸੇ ਕਮਾਉਣ ਲਈ ਆਪਣੇ ਕਰੀਅਰ 'ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਸਖ਼ਤ ਮਿਹਨਤ ਕਰ ਕੇ ਉਨ੍ਹਾਂ ਨੂੰ ਆਪਣੇ ਕਰੀਅਰ 'ਚ ਸਫ਼ਲਤਾ ਮਿਲਦੀ ਹੈ।
ਕੇਤੂ ਦੇ ਅਸ਼ੁਭ ਪ੍ਰਭਾਵਾਂ ਨੂੰ ਦੂਰ ਕਰਨ ਤੇ ਉਸ ਨੂੰ ਖੁਸ਼ ਕਰਨ ਲਈ ਭਗਵਾਨ ਗਣੇਸ਼ ਦੀ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਜੇਕਰ ਤੁਸੀਂ ਕੇਤੂ ਦੇ ਅਸ਼ੁਭ ਪ੍ਰਭਾਵ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਨੂੰ ਸਵੇਰੇ ਇਸ਼ਨਾਨ ਕਰ ਕੇ ਭਗਵਾਨ ਗਣੇਸ਼ ਦੀ ਪੂਜਾ ਕਰੋ। ਇਸ ਦੌਰਾਨ ਭਗਵਾਨ ਨੂੰ ਦੁਰਵਾ ਭੇਟ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਕੁੰਡਲੀ 'ਚ ਕੇਤੂ ਦਾ ਅਸ਼ੁੱਭ ਪ੍ਰਭਾਵ ਦੂਰ ਹੋ ਜਾਂਦਾ ਹੈ।