Mulank 4 ਵਾਲਿਆਂ ਦੀ ਇਨ੍ਹਾਂ ਤਰੀਕਾਂ 'ਚ ਜਨਮੇ ਲੋਕਾਂ ਨਾਲ ਨਹੀਂ ਬਣਦੀ ਜੋੜੀ, ਵਿਆਹ ਤੋਂ ਪਹਿਲਾਂ ਜ਼ਰੂਰ ਜਾਣੋ ਵਜ੍ਹਾ Ank Jyotish 'ਚ ਮੁਲਾਂਕ 4 ਵਾਲੇ ਲੋਕ ਆਪਣੀ ਲਵ ਲਾਈਫ ਵਿਚ ਪ੍ਰੈਕਟੀਕਲ ਅਤੇ ਪਿਆਰ ਦੇ ਮਾਮਲਿਆਂ 'ਚ ਸਮਰਪਿਤ ਹੁੰਦੇ ਹਨ। ਉਹ ਆਪਣੇ ਰਿਸ਼ਤਿਆਂ ਨੂੰ ਹਮੇਸ਼ਾ ਗੰਭੀਰਤਾ ਨਾਲ ਲੈਂਦੇ ਹਨ, ਕਿਉਂਕਿ ਉਹ ਭਰੋਸੇ ਅਤੇ ਚੰਗੀਆਂ ਕਦਰਾਂ-ਕੀਮਤਾਂ 'ਤੇ ਆਧਾਰਿਤ ਲੰਬੇ ਸਮੇਂ ਤਕ ਚੱਲਣ ਵਾਲੇ ਰਿਸ਼ਤੇ ਹੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਲਈ ਪਿਆਰ ਦਾ ਮਤਲਬ ਹਮੇਸ਼ਾ ਵਫ਼ਾਦਾਰ ਰਹਿਣਾ ਹੁੰਦਾ ਹੈ।
Publish Date: Wed, 09 Sep 2026 03:17 PM (IST)
Updated Date: Wed, 09 Sep 2026 05:12 PM (IST)
ਧਰਮ ਡੈਸਕ, ਨਵੀਂ ਦਿੱਲੀ : ਕਿਸੇ ਵੀ ਸਫਲ ਰਿਸ਼ਤੇ ਲਈ ਆਪਸ ਵਿਚ ਤਾਲਮੇਲ ਹੋਣਾ ਸਭ ਤੋਂ ਜ਼ਰੂਰੀ ਹੈ ਅਤੇ ਜਦੋਂ ਗੱਲ ਵਿਆਹ ਦੀ ਹੋਵੇ ਤਾਂ ਮਾਮਲਾ ਹੋਰ ਵੀ ਅਹਿਮ ਹੋ ਜਾਂਦਾ ਹੈ। ਵਿਆਹ ਪਿਆਰ, ਭਰੋਸੇ ਤੇ ਕਮਿਟਮੈਂਟ ਦਾ ਲੰਮਾ ਸਫ਼ਰ ਹੈ। ਵਿਆਹ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਅਕਸਰ ਲੋਕ ਕੁੰਡਲੀਆਂ ਦਾ ਮਿਲਾਨ ਕਰਦੇ ਹਨ ਤਾਂ ਜੋ ਅੱਗੇ ਰਿਸ਼ਤੇ ਵਿਚ ਕੋਈ ਮਨ-ਮੁਟਾਅ ਨਾ ਆਵੇ।
ਇਸੇ ਤਰ੍ਹਾਂ ਮੁਲਾਂਕਾਂ ਦਾ ਆਪਸ 'ਚ ਮਿਲਣਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਅੰਕ ਜੋਤਿਸ਼ 'ਚ ਸਾਰੀਆਂ ਜਨਮ ਤਰੀਕਾਂ ਦਾ ਇਕ ਨਿਸ਼ਚਿਤ ਮੂਲ ਅੰਕ ਹੁੰਦਾ ਹੈ, ਜਿਸ ਦੇ ਪ੍ਰਭਾਵ ਨਾਲ ਵਿਅਕਤੀ ਦਾ ਸੁਭਾਅ ਵੱਖ-ਵੱਖ ਹੁੰਦਾ ਹੈ। ਕੋਈ ਵੀ ਮੁਲਾਂਕ ਇਕ ਆਧਾਰ ਨੂੰ ਦਰਸਾਉਂਦਾ ਹੈ ਅਤੇ ਦੱਸਦਾ ਹੈ ਕਿ ਵਿਅਕਤੀ ਵਿਆਹਸ਼ੁਦਾ ਜ਼ਿੰਦਗੀ, ਪਿਆਰ ਤੇ ਕਮਿਟਮੈਂਟ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ।
ਜਦੋਂ ਗੱਲ ਮੁਲਾਂਕ 4 ਦੀ ਹੋਵੇ ਤਾਂ ਇਹ ਲੋਕ ਹਮੇਸ਼ਾ ਵਿਆਹ ਲਈ ਅਜਿਹਾ ਪਾਰਟਨਰ ਚੁਣਨਾ ਚਾਹੁੰਦੇ ਹਨ, ਜੋ ਚੰਗਾ ਤਾਲਮੇਲ ਬਣਾ ਕੇ ਚੱਲੇ ਤੇ ਵਿਆਹਸ਼ੁਦਾ ਜ਼ਿੰਦਗੀ 'ਚ ਕੋਈ ਸਮੱਸਿਆ ਨਾ ਆਵੇ। ਆਓ ਤੁਹਾਨੂੰ ਦੱਸਦੇ ਹਾਂ ਕਿ ਮੁਲਾਂਕ 4 ਵਾਲਿਆਂ ਨੂੰ ਕਿਸ ਨਾਲ ਵਿਆਹ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਜਨਮ ਤਰੀਕਾਂ ਵਾਲੇ ਲੋਕਾਂ ਨੂੰ ਇਨ੍ਹਾਂ ਲਈ ਵਿਆਹ ਵਾਸਤੇ ਅਨੁਕੂਲ ਨਹੀਂ ਮੰਨਿਆ ਜਾਂਦਾ।
ਮੁਲਾਂਕ 4 ਵਾਲਿਆਂ ਦੀ ਲਵ ਲਾਈਫ ਅੰਕ ਜੋਤਿਸ਼ 'ਚ ਮੁਲਾਂਕ 4 ਵਾਲੇ ਲੋਕ ਆਪਣੀ ਲਵ ਲਾਈਫ ਵਿਚ ਪ੍ਰੈਕਟੀਕਲ ਅਤੇ ਪਿਆਰ ਦੇ ਮਾਮਲਿਆਂ 'ਚ ਸਮਰਪਿਤ ਹੁੰਦੇ ਹਨ। ਉਹ ਆਪਣੇ ਰਿਸ਼ਤਿਆਂ ਨੂੰ ਹਮੇਸ਼ਾ ਗੰਭੀਰਤਾ ਨਾਲ ਲੈਂਦੇ ਹਨ, ਕਿਉਂਕਿ ਉਹ ਭਰੋਸੇ ਅਤੇ ਚੰਗੀਆਂ ਕਦਰਾਂ-ਕੀਮਤਾਂ 'ਤੇ ਆਧਾਰਿਤ ਲੰਬੇ ਸਮੇਂ ਤਕ ਚੱਲਣ ਵਾਲੇ ਰਿਸ਼ਤੇ ਹੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਲਈ ਪਿਆਰ ਦਾ ਮਤਲਬ ਹਮੇਸ਼ਾ ਵਫ਼ਾਦਾਰ ਰਹਿਣਾ ਹੁੰਦਾ ਹੈ।
ਮੁਲਾਂਕ 4 ਵਾਲਿਆਂ ਦੀ ਲਵ ਲਾਈਫ ਹਮੇਸ਼ਾ ਪ੍ਰੈਕਟੀਕਲ ਸੋਚ 'ਤੇ ਆਧਾਰਿਤ ਹੁੰਦੀ ਹੈ। ਇਹ ਲੋਕ ਜ਼ਿਆਦਾ ਭਾਵੁਕ ਹੋਣ ਦੀ ਬਜਾਏ ਪ੍ਰੈਕਟੀਕਲ ਰਹਿਣਾ ਪਸੰਦ ਕਰਦੇ ਹਨ ਅਤੇ ਜਿਸ ਨਾਲ ਪਿਆਰ ਕਰਦੇ ਹਨ, ਉਸੇ ਨਾਲ ਵਿਆਹ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਸਾਥੀ ਹਮੇਸ਼ਾ ਸਹਿਯੋਗ ਅਤੇ ਸਥਿਰਤਾ ਲਈ ਉਨ੍ਹਾਂ 'ਤੇ ਭਰੋਸਾ ਕਰ ਸਕਦੇ ਹਨ। ਇਹ ਲੋਕ ਆਪਣੇ ਰਿਸ਼ਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹਨ ਅਤੇ ਉਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਮੁਲਾਂਕ 4 ਵਾਲਿਆਂ ਲਈ ਵਿਆਹ 'ਚ ਕੌਣ ਹੈ ਬੈਸਟ? ਮੁਲਾਂਕ 4 ਵਾਲੇ ਲੋਕ ਜੇਕਰ ਮੂਲ ਅੰਕ 1 ਵਾਲਿਆਂ ਨਾਲ ਵਿਆਹ ਕਰਨ, ਯਾਨੀ ਜਿਨ੍ਹਾਂ ਦਾ ਜਨਮ 01, 10 ਜਾਂ 19 ਤਰੀਕ ਨੂੰ ਹੋਇਆ ਹੈ, ਤਾਂ ਇਨ੍ਹਾਂ ਦੀ ਜੋੜੀ ਬਹੁਤ ਚੰਗੀ ਮੰਨੀ ਜਾਂਦੀ ਹੈ ਤੇ ਦੋਵਾਂ 'ਚ ਪਿਆਰ ਬਣਿਆ ਰਹਿੰਦਾ ਹੈ।
ਮੁਲਾਂਕ 4 ਤੇ 8 ਦੀ ਜੋੜੀ ਨੂੰ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਮੁਲਾਂਕ 4 ਵਾਲਿਆਂ ਨੂੰ ਉਨ੍ਹਾਂ ਲੋਕਾਂ ਨਾਲ ਵਿਆਹ ਕਰਨਾ ਚਾਹੀਦਾ ਹੈ, ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ ਅਤੇ ਉਨ੍ਹਾਂ ਦਾ ਮੁਲਾਂਕ 8 ਹੈ। ਇਹ ਮੇਲ ਖਾਹਸ਼ੀ ਅਤੇ ਵਿਹਾਰਕਤਾ ਦਾ ਮੇਲ ਮੰਨਿਆ ਜਾਂਦਾ ਹੈ। ਦੋਵੇਂ ਹੀ ਰਿਸ਼ਤੇ ਵਿਚ ਤਾਲਮੇਲ ਬਣਾਉਣ ਲਈ ਇਕ-ਦੂਜੇ ਦਾ ਸਾਥ ਦਿੰਦੇ ਹਨ।
ਇਸ ਤੋਂ ਇਲਾਵਾ ਮੁਲਾਂਕ 4 ਤੇ ਮੁਲਾਂਕ 6, ਯਾਨੀ 06, 15 ਤੇ 24 ਤਰੀਕ ਨੂੰ ਜਨਮੇ ਲੋਕਾਂ ਦੀ ਜੋੜੀ ਵੀ ਬਹੁਤ ਚੰਗੀ ਮੰਨੀ ਜਾਂਦੀ ਹੈ।
ਇਸ ਤੋਂ ਇਲਾਵਾ ਮੁਲਾਂਕ 4 ਵਾਲੇ ਲੋਕ ਜੇਕਰ ਆਪਣੇ ਹੀ ਮੁਲਾਂਕ ਵਾਲਿਆਂ ਨਾਲ ਵਿਆਹ ਕਰਦੇ ਹਨ ਤਾਂ ਇਹ ਵੀ ਇਕ ਪਰਫੈਕਟ ਮੈਚ ਮੰਨਿਆ ਜਾਂਦਾ ਹੈ।
ਕਿਹੜੀਆਂ ਤਰੀਕਾਂ ਨੂੰ ਜਨਮੇ ਲੋਕਾਂ ਨਾਲ ਨਹੀਂ ਬਣਦੀ ਜੋੜੀ?
ਮੁਲਾਂਕ 4 ਅਤੇ ਮੁਲਾਂਕ 3, ਯਾਨੀ ਜਿਨ੍ਹਾਂ ਦਾ ਜਨਮ 3, 12 ਜਾਂ 21 ਤਰੀਕ ਨੂੰ ਹੋਇਆ ਹੈ, ਉਨ੍ਹਾਂ ਨੂੰ ਵਿਆਹ ਲਈ ਅਨੁਕੂਲ ਨਹੀਂ ਮੰਨਿਆ ਜਾਂਦਾ। ਮੁਲਾਂਕ 3 ਵਾਲਿਆਂ ਦਾ ਬੇਪਰਵਾਹ ਰਵੱਈਆ ਅਤੇ ਰਿਸ਼ਤਿਆਂ ਨੂੰ ਠੀਕ ਤਰ੍ਹਾਂ ਨਾ ਸਮਝ ਪਾਉਣਾ ਤੁਹਾਡੀ ਵਿਆਹੁਤਾ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੁਲਾਂਕ 4 ਵਾਲਿਆਂ ਨੂੰ ਮੁਲਾਂਕ 5 ਵਾਲਿਆਂ ਨਾਲ ਵੀ ਵਿਆਹ ਨਹੀਂ ਕਰਨਾ ਚਾਹੀਦਾ। ਯਾਨੀ ਕਿਸੇ ਵੀ ਮਹੀਨੇ ਦੀ 5, 14 ਅਤੇ 23 ਤਰੀਕ ਨੂੰ ਜਨਮੇ ਲੋਕ ਮੁਲਾਂਕ 4 ਵਾਲਿਆਂ ਨਾਲ ਵਿਆਹ ਲਈ ਅਨੁਕੂਲ ਨਹੀਂ ਮੰਨੇ ਜਾਂਦੇ ਅਤੇ ਇਨ੍ਹਾਂ ਦੋਵਾਂ ਮੁਲਾਂਕਾਂ ਦੀ ਜੋੜੀ ਨੂੰ ਠੀਕ ਨਹੀਂ ਮੰਨਿਆ ਜਾਂਦਾ।
ਜੇਕਰ ਤੁਹਾਡਾ ਮੁਲਾਂਕ 4 ਹੈ ਅਤੇ ਤੁਸੀਂ ਜਲਦੀ ਹੀ ਵਿਆਹ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਵਿਆਹ ਲਈ ਕਿਹੜਾ ਮੂਲ ਅੰਕ ਅਨੁਕੂਲ ਹੈ ਅਤੇ ਕਿਹੜਾ ਨਹੀਂ। ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।