- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਬੁੱਧ ਨੇ ਮਨੁੱਖਤਾ ਨੂੰ ਅਤਿਵਾਦ ਤੋਂ ਬਚਾਉਣ ਦਾ ਯਤਨ ਕਰਦਿਆਂ ਮੱਧਮ ਮਾਰਗ ਦਿਖਾਇਆ ਤੇ ਆਪਣੇ ਅਨੁਯਾਈਆਂ ਨੂੰ ਕਿਹਾ-‘ਆਪਣਾ ਦੀਵਾ ਆਪ ਬਣੋ। ਮੇਰੇ ਵਚਨਾਂ ਦੀ ਵੀ ਪਰਖ ਕਰ ਕੇ ਉਨ੍ਹਾਂ ਨੂੰ ਗ੍ਰਹਿਣ ਕਰੋ, ਸਿਰਫ਼ ਮੇਰੇ ਪ੍ਰਤੀ ਸਤਿਕਾਰ ਦੇ ਕਾਰਨ ਨਹੀਂ।’ ਉਨ੍ਹਾਂ ਨੇ ਭਿੱਖੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘ਜਨਮ ਵੀ ਦੁੱਖ ਹੈ, ਬੁਢਾਪਾ ਵੀ ਦੁੱਖ ਹੈ, ਮੌਤ ਵੀ ਦੁੱਖ ਹੈ, ਰੋਗ ਵੀ ਦੁੱਖ ਹੈ ਤੇ ਅਣਪਸੰਦ ਲੋਕਾਂ ਦਾ ਮਿਲਣਾ ਵੀ ਦੁੱਖ ਹੈ।

ਭਾਰਤੀ ਸੱਭਿਆਚਾਰ ’ਚ ਕਾਰਤਿਕ ਪੂਰਣਿਮਾ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਸੇ ਦਿਨ ਭਗਵਾਨ ਸ਼ਿਵ ਨੇ ਤ੍ਰਿਪੁਰਾਸੁਰ ਰਾਕਸ਼ਸ ਦਾ ਵਧ ਕਰ ਕੇ ਦੇਵਤਿਆਂ ਨੂੰ ਮੁਕਤ ਕਰਵਾਇਆ ਸੀ। ਇਸ ਖ਼ੁਸ਼ੀ ’ਚ ਦੇਵਤਿਆਂ ਨੇ ਕਾਸ਼ੀ ’ਚ ਦੀਵੇ ਜਗਾ ਕੇ ਉਤਸਵ ਮਨਾਇਆ। ਕਾਸ਼ੀ ’ਚ ਦੇਵ ਦੀਵਾਲੀ ਬੜੇ ਸ਼ਾਨਦਾਰ ਢੰਗ ਨਾਲ ਮਨਾਈ ਜਾਂਦੀ ਹੈ। ਇਹ ਵੀ ਮਾਨਤਾ ਹੈ ਕਿ ਇਸੇ ਦਿਨ ਭਗਵਾਨ ਵਿਸ਼ਨੂੰ ਨੇ ਮਤਸਿਆ ਅਵਤਾਰ ਧਾਰਨ ਕੀਤਾ ਸੀ। ਸਿੱਖ ਪੰਥ ’ਚ ਇਹ ਦਿਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਜਨਮ ਦਿਹਾੜੇ) ਵਜੋਂ ਮਨਾਇਆ ਜਾਂਦਾ ਹੈ। ਜੈਨ ਧਰਮ ’ਚ ਵੀ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਕਾਰਤਿਕ ਪੂਰਣਿਮਾ ਮੌਕੇ ਭਗਵਾਨ ਬੁੱਧ ਨਾਲ ਸਬੰਧਤ ਸਥਾਨਾਂ ’ਤੇ ਸ਼ਰਧਾ ਤੇ ਦੀਪਦਾਨ ਦੀ ਵਿਸ਼ੇਸ਼ ਭਾਵਨਾ ਵੀ ਦੇਖਣ ਨੂੰ ਮਿਲਦੀ ਹੈ। ਭਾਰਤ ਪ੍ਰਾਚੀਨ ਕਾਲ ਤੋਂ ਹੀ ਸਾਂਝੇ ਸੱਭਿਆਚਾਰਕ ਵਿਕਾਸ ’ਚ ਅਟੁੱਟ ਵਿਸ਼ਵਾਸ ਰੱਖਦਾ ਆਇਆ ਹੈ ਤੇ ਅਹਿੰਸਾ ਦੇ ਮਾਰਗ ’ਤੇ ਚੱਲਦਿਆਂ ਹਰ ਤਰ੍ਹਾਂ ਦੇ ਅਤਿਵਾਦੀ ਦ੍ਰਿਸ਼ਟੀਕੋਣ ਤੇ ਹਿੰਸਾ ਨੂੰ ਨਕਾਰਦਾ ਰਿਹਾ ਹੈ। ਆਮ ਤੌਰ ’ਤੇ ਹਰ ਧਰਮ ਮੁਕਤੀ ਜਾਂ ਆਤਮ-ਸਾਕਸ਼ਾਤਕਾਰ ’ਤੇ ਜ਼ੋਰ ਦਿੰਦਾ ਹੈ। ਭਗਵਾਨ ਬੁੱਧ ਨੇ ਮਨੁੱਖਤਾ ਨੂੰ ਅਤਿਵਾਦ ਤੋਂ ਬਚਾਉਣ ਦਾ ਯਤਨ ਕਰਦਿਆਂ ਮੱਧਮ ਮਾਰਗ ਦਿਖਾਇਆ ਤੇ ਆਪਣੇ ਅਨੁਯਾਈਆਂ ਨੂੰ ਕਿਹਾ-‘ਆਪਣਾ ਦੀਵਾ ਆਪ ਬਣੋ। ਮੇਰੇ ਵਚਨਾਂ ਦੀ ਵੀ ਪਰਖ ਕਰ ਕੇ ਉਨ੍ਹਾਂ ਨੂੰ ਗ੍ਰਹਿਣ ਕਰੋ, ਸਿਰਫ਼ ਮੇਰੇ ਪ੍ਰਤੀ ਸਤਿਕਾਰ ਦੇ ਕਾਰਨ ਨਹੀਂ।’ ਉਨ੍ਹਾਂ ਨੇ ਭਿੱਖੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘ਜਨਮ ਵੀ ਦੁੱਖ ਹੈ, ਬੁਢਾਪਾ ਵੀ ਦੁੱਖ ਹੈ, ਮੌਤ ਵੀ ਦੁੱਖ ਹੈ, ਰੋਗ ਵੀ ਦੁੱਖ ਹੈ ਤੇ ਅਣਪਸੰਦ ਲੋਕਾਂ ਦਾ ਮਿਲਣਾ ਵੀ ਦੁੱਖ ਹੈ। ਪਿਆਰੇ ਲੋਕਾਂ ਦਾ ਵਿਛੜਨਾ ਵੀ ਦੁੱਖ ਹੈ। ਇੱਛਾ ਕਰਨ ’ਤੇ ਕਿਸੇ ਚੀਜ਼ ਦਾ ਨਾ ਮਿਲਣਾ ਵੀ ਦੁੱਖ ਹੈ।’ ‘ਬੁੱਧਮ ਸ਼ਰਣਮ ਗੱਛਾਮੀ’ ਦਾ ਅਰਥ ਹੈ ਬੁੱਧ ਦੀ ਸ਼ਰਨ ’ਚ ਜਾਣਾ। ਇਹ ਬੁੱਧਤਵ ਸੱਚ ਦਾ ਉਹੀ ਮਾਰਗ ਹੈ, ਜਿਸ ’ਤੇ ਚੱਲਣ ਲਈ ਸਾਡੀ ਵਿਸ਼ਾਲ ਸਨਾਤਨ ਸੰਸਕ੍ਰਿਤੀ ਪ੍ਰੇਰਿਤ ਕਰਦੀ ਹੈ। ਅੱਜ ਜਿੱਥੇ ਦੁਨੀਆ ਦੇ ਸਾਹਮਣੇ ਜੰਗ ਦੇ ਸੰਕਟ ਹਨ, ਉੱਥੇ ਹੀ ਬੁੱਧ ਦੇ ਦਇਆ, ਮਿੱਤਰਤਾ ਤੇ ਅਹਿੰਸਾ ਦੇ ਸੰਦੇਸ਼ ਵੀ ਮੌਜੂਦ ਹਨ। ਬੁੱਧ ਦਾ ਅਰਥ ਹੈ ਗਿਆਨੀ। ਗਿਆਨ ਕਿਸ ਦਾ? ਉਸ ਪਰਮ ਸ਼ੁੱਧ ਚੇਤਨ ਦਾ, ਸੱਚ ਦਾ, ਜੋ ਸੁੰਦਰ ਵੀ ਹੈ ਅਤੇ ਸ਼ਿਵ ਵੀ। ਅਹਿੰਸਾ ਅਤੇ ਦਇਆ ਦੇ ਮਾਰਗ ਦਾ ਗਿਆਨ ਪ੍ਰਾਪਤ ਕਰਨਾ ਹੀ ਬੁੱਧਤਵ ਪ੍ਰਾਪਤ ਕਰਨਾ ਹੈ।
-ਨੀਰਜਾ ਮਾਧਵ।