
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Palmistry : ਮਿਸਟਿਕ ਕਰਾਸ ਨੂੰ ਬਹੁਤ ਹੀ ਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹੇ ਲੋਕਾਂ ਨੂੰ ਜ਼ਿੰਦਗੀ 'ਚ ਅਚਾਨਕ ਹੀ ਚੰਗੇ ਮੌਕੇ, ਸਫਲਤਾ, ਮਾਣ-ਸਨਮਾਨ ਅਤੇ ਤਰੱਕੀ ਪ੍ਰਾਪਤ ਹੋ ਜਾਂਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਸਤਰੇਖਾ ਸ਼ਾਸਤਰ ਵਿਚ ਹਥੇਲੀ ਦੀ ਹਰ ਰੇਖਾ ਅਤੇ ਉਨ੍ਹਾਂ ’ਤੇ ਬਣਨ ਵਾਲੇ ਨਿਸ਼ਾਨਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਨ੍ਹਾਂ ਨਿਸ਼ਾਨਾਂ ਵਿਚੋਂ ਇੱਕ ਹੈ ਹਿਰਦਾ ਰੇਖਾ ਅਤੇ ਮਸਤਿਸ਼ਕ ਰੇਖਾ ਦੇ ਵਿਚਕਾਰ ਬਣਨ ਵਾਲਾ X ਯਾਨੀ ਕਰਾਸ ਦਾ ਨਿਸ਼ਾਨ, ਜਿਸ ਨੂੰ ਮਿਸਟਿਕ ਕਰਾਸ ਕਿਹਾ ਜਾਂਦਾ ਹੈ। ਇਹ ਨਿਸ਼ਾਨ ਬਹੁਤ ਹੀ ਦੁਰਲੱਭ ਮੰਨਿਆ ਜਾਂਦਾ ਹੈ, ਕਿਉਂਕਿ ਇਹ ਬਹੁਤ ਘੱਟ ਲੋਕਾਂ ਦੀ ਹਥੇਲੀ ’ਤੇ ਪਾਇਆ ਜਾਂਦਾ ਹੈ। ਮਾਨਤਾ ਹੈ ਕਿ ਜਿਨ੍ਹਾਂ ਲੋਕਾਂ ਦੇ ਹੱਥ ਵਿਚ ਇਹ ਨਿਸ਼ਾਨ ਹੁੰਦਾ ਹੈ, ਉਹ ਬੇਹੱਦ ਭਾਗਸ਼ਾਲੀ ਹੁੰਦੇ ਹਨ। ਅਜਿਹੇ ਵਿਅਕਤੀ ਸੁਭਾਅ ਤੋਂ ਸਮਝਦਾਰ, ਭਾਵੁਕ ਅਤੇ ਤੇਜ਼ ਦਿਮਾਗ ਵਾਲੇ ਹੁੰਦੇ ਹਨ। ਆਓ, ਇਸ ਦੁਰਲੱਭ ਮਿਸਟਿਕ ਕਰਾਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਜਿਨ੍ਹਾਂ ਲੋਕਾਂ ਦੀ ਹਥੇਲੀ 'ਚ ਦਿਲ ਦੀ ਰੇਖਾ ਤੇ ਦਿਮਾਗ ਦੀ ਰੇਖਾ ਵਿਚਕਾਰ ਸਪੱਸ਼ਟ ਕਰਾਸ ਦਾ ਨਿਸ਼ਾਨ ਹੁੰਦਾ ਹੈ, ਉਨ੍ਹਾਂ ਦੀ ਸਿਕਸਥ ਸੈਂਸ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈ। ਅਜਿਹੇ ਲੋਕ ਕਈ ਵਾਰ ਹਾਲਾਤ ਨੂੰ ਪਹਿਲਾਂ ਹੀ ਭਾਂਪ ਲੈਂਦੇ ਹਨ। ਉਨ੍ਹਾਂ ਨੂੰ ਕਿਸੇ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਉਸ ਦਾ ਅੰਦਾਜ਼ਾ ਲੱਗ ਜਾਂਦਾ ਹੈ।
ਮਿਸਟਿਕ ਕਰਾਸ ਨੂੰ ਅਧਿਆਤਮਕ ਤੇ ਰਹੱਸਮਈ ਵਿਸ਼ਿਆਂ ਨਾਲ ਵੀ ਜੋੜਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹੇ ਲੋਕਾਂ ਦੀ ਰੁਚੀ ਜੋਤਿਸ਼, ਅਧਿਆਤਮ, ਧਿਆਨ ਆਦਿ ਵਿਸ਼ਿਆਂ 'ਚ ਜ਼ਿਆਦਾ ਹੁੰਦੀ ਹੈ। ਇਹ ਲੋਕ ਜ਼ਿੰਦਗੀ ਦੇ ਪਹਿਲੂਆਂ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਨ।
ਦਿਲ ਦੀ ਰੇਖਾ ਨੂੰ ਭਾਵਨਾਵਾਂ ਤੇ ਦਿਮਾਗ਼ ਦੀ ਰੇਖਾ ਨੂੰ ਬੁੱਧੀ ਤੇ ਤਰਕ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਨ੍ਹਾਂ ਦੋਵਾਂ ਦੇ ਵਿਚਕਾਰ ਜਿਨ੍ਹਾਂ ਦੇ ਹੱਥਾਂ ਵਿਚ ਕਰਾਸ ਹੁੰਦਾ ਹੈ, ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਅਤੇ ਤਰਕ ਵਿਚਕਾਰ ਸੰਤੁਲਨ ਬਣਾਉਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਅਜਿਹੇ ਲੋਕ ਮਹੱਤਵਪੂਰਨ ਫ਼ੈਸਲੇ ਲੈਂਦੇ ਸਮੇਂ ਭਾਵਨਾਵਾਂ ਦੇ ਨਾਲ-ਨਾਲ ਵਿਹਾਰਕ ਪੱਖ ’ਤੇ ਵੀ ਧਿਆਨ ਦਿੰਦੇ ਹਨ।
ਜਿਸ ਦੇ ਵੀ ਹੱਥ ’ਤੇ ਇਹ ਨਿਸ਼ਾਨ ਹੁੰਦਾ ਹੈ, ਹਸਤਰੇਖਾ ਸ਼ਾਸਤਰ ਅਨੁਸਾਰ ਉਹ ਮੁਸ਼ਕਲ ਹਾਲਾਤ 'ਚ ਵੀ ਸ਼ਾਂਤ ਰਹਿ ਕੇ ਫ਼ੈਸਲਾ ਲੈਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਦੀ ਸਮਝ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਬਹੁਤ ਚੰਗੀ ਹੁੰਦੀ ਹੈ।
ਮਿਸਟਿਕ ਕਰਾਸ ਨੂੰ ਬਹੁਤ ਹੀ ਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹੇ ਲੋਕਾਂ ਨੂੰ ਜ਼ਿੰਦਗੀ 'ਚ ਅਚਾਨਕ ਹੀ ਚੰਗੇ ਮੌਕੇ, ਸਫਲਤਾ, ਮਾਣ-ਸਨਮਾਨ ਅਤੇ ਤਰੱਕੀ ਪ੍ਰਾਪਤ ਹੋ ਜਾਂਦੀ ਹੈ।