ਹਸਤਰੇਖਾ ਸ਼ਾਸਤਰ: ਛੋਟੀ ਉਂਗਲ 'ਤੇ ਬਣੇ ਇਹ ਖ਼ਾਸ ਨਿਸ਼ਾਨ ਖੋਲ੍ਹਦੇ ਹਨ ਸੁਭਾਅ ਤੇ ਕਿਸਮਤ ਦੇ ਡੂੰਘੇ ਰਾਜ਼
ਉਂਗਲ ਦੇ ਪਹਿਲੇ ਜਾਂ ਦੂਜੇ ਹਿੱਸੇ 'ਤੇ ਤਿਕੋਣ ਹੋਣਾ ਦੱਸਦਾ ਹੈ ਕਿ ਵਿਅਕਤੀ ਦੀ ਰਹੱਸਮਈ ਜਾਂ ਗੁਪਤ ਵਿਦਿਆਵਾਂ 'ਚ ਡੂੰਘੀ ਦਿਲਚਸਪੀ ਹੁੰਦੀ ਹੈ। ਉੱਥੇ ਹੀ, ਸਭ ਤੋਂ ਹੇਠਲੇ ਹਿੱਸੇ 'ਤੇ ਤਿਕੋਣ ਰਾਜਨੀਤੀ 'ਚ ਸ਼ਾਨਦਾਰ ਸਫ਼ਲਤਾ ਦਾ ਸੰਕੇਤ ਮੰਨਿਆ ਜਾਂਦਾ ਹੈ। ਜੇ ਪਹਿਲੇ ਹਿੱਸੇ 'ਤੇ ਵਰਗ (ਚੌਕੋਰ) ਬਣਿਆ ਹੋਵੇ ਤਾਂ ਵਿਅਕਤੀ ਕਾਰੋਬਾਰ 'ਚ ਚੰਗਾ ਮੁਨਾਫ਼ਾ ਕਮਾਉਂਦਾ ਹੈ। ਸਭ ਤੋਂ ਹੇਠਲੇ ਹਿੱਸੇ 'ਤੇ ਚੌਕੋਰ ਨਿਸ਼ਾਨ ਵਾਲੇ ਲੋਕ ਆਪਣੇ ਦਿਲ ਦੀ ਗੱਲ ਕਿਸੇ ਨੂੰ ਆਸਾਨੀ ਨਾਲ ਨਹੀਂ ਦੱਸਦੇ।
Publish Date: Sun, 20 Sep 2026 11:00 AM (IST)
Updated Date: Sun, 20 Sep 2026 11:02 AM (IST)
ਧਰਮ ਡੈਸਕ, ਨਵੀਂ ਦਿੱਲੀ : ਹਸਤਰੇਖਾ ਸ਼ਾਸਤਰ 'ਚ ਹਥੇਲੀ ਦੀਆਂ ਲਕੀਰਾਂ ਦੇ ਨਾਲ-ਨਾਲ ਸਾਡੀਆਂ ਉਂਗਲਾਂ 'ਤੇ ਮੌਜੂਦ ਨਿਸ਼ਾਨਾਂ ਦਾ ਵੀ ਡੂੰਘਾ ਮਹੱਤਵ ਹੁੰਦਾ ਹੈ। ਸਭ ਤੋਂ ਛੋਟੀ ਉਂਗਲ 'ਤੇ ਬਣੀਆਂ ਰੇਖਾਵਾਂ, ਕਰਾਸ ਜਾਂ ਤਿਕੋਣ ਵਰਗੇ ਨਿਸ਼ਾਨ ਕਿਸੇ ਵੀ ਇਨਸਾਨ ਦੇ ਸੁਭਾਅ ਤੇ ਉਸ ਦੀ ਜ਼ਿੰਦਗੀ ਬਾਰੇ ਕਈ ਗੱਲਾਂ ਦੱਸ ਸਕਦੇ ਹਨ। ਆਓ ਸਮਝਦੇ ਹਾਂ ਕਿ ਤੁਹਾਡੀ ਛੋਟੀ ਉਂਗਲ ਦੇ ਵੱਖ-ਵੱਖ ਹਿੱਸਿਆਂ 'ਤੇ ਬਣੇ ਇਹ ਨਿਸ਼ਾਨ ਤੁਹਾਡੇ ਬਾਰੇ ਕੀ ਦੱਸਦੇ ਹਨ।
ਖੜ੍ਹੀਆਂ ਤੇ ਲੇਟੀਆਂ ਰੇਖਾਵਾਂ ਦਾ ਕਮਾਲ
ਜੇ ਤੁਹਾਡੀ ਛੋਟੀ ਉਂਗਲ ਦੇ ਤਿੰਨਾਂ ਹਿੱਸਿਆਂ 'ਤੇ ਇੱਕ ਲੰਬੀ ਅਤੇ ਬਿਲਕੁਲ ਸਿੱਧੀ ਖੜ੍ਹੀ ਰੇਖਾ ਹੈ ਤਾਂ ਤੁਸੀਂ ਬਹੁਤ ਹੀ ਸੱਚੇ ਇਨਸਾਨ ਮੰਨੇ ਜਾਂਦੇ ਹੋ ਅਤੇ ਤੁਹਾਡੀਆਂ ਗੱਲਾਂ ਦਾ ਦੂਜਿਆਂ 'ਤੇ ਡੂੰਘਾ ਅਸਰ ਪੈਂਦਾ ਹੈ। ਜੇ ਅਜਿਹੀਆਂ ਦੋ ਰੇਖਾਵਾਂ ਹੋਣ ਤਾਂ ਇਹ ਤੁਹਾਡੇ ਉੱਚੇ ਚਰਿੱਤਰ ਨੂੰ ਦਰਸਾਉਂਦੀਆਂ ਹਨ।
ਇਸ ਦੇ ਉਲਟ, ਜੇ ਉਂਗਲ ਦੇ ਪਹਿਲੇ ਹਿੱਸੇ 'ਤੇ ਲੇਟੀਆਂ ਰੇਖਾਵਾਂ ਹੋਣ ਤਾਂ ਅਜਿਹੇ ਲੋਕ ਬਹੁਤ ਜ਼ਿਆਦਾ ਗੱਲਾਂ ਕਰਨ ਵਾਲੇ ਮੰਨੇ ਜਾਂਦੇ ਹਨ। ਦੂਜੇ ਹਿੱਸੇ 'ਤੇ ਲੇਟੀਆਂ ਰੇਖਾਵਾਂ ਦੱਸਦੀਆਂ ਹਨ ਕਿ ਵਿਅਕਤੀ ਇੱਕ ਕੰਮ 'ਤੇ ਟਿਕ ਕੇ ਨਹੀਂ ਰਹਿੰਦਾ ਅਤੇ ਵਾਰ-ਵਾਰ ਆਪਣਾ ਕਾਰੋਬਾਰ ਜਾਂ ਨੌਕਰੀ ਬਦਲਦਾ ਰਹਿੰਦਾ ਹੈ।
ਕਰਾਸ ਤੇ ਤਾਰੇ ਦੇ ਨਿਸ਼ਾਨ ਦਾ ਅਸਰ
ਉੱਥੇ ਹੀ, ਛੋਟੀ ਉਂਗਲ ਦੇ ਸਭ ਤੋਂ ਉੱਪਰਲੇ ਹਿੱਸੇ 'ਤੇ ਜੇ ਕਰਾਸ ਦਾ ਨਿਸ਼ਾਨ ਹੈ ਅਤੇ ਹੱਥ ਦੀਆਂ ਬਾਕੀ ਲਕੀਰਾਂ ਚੰਗੀਆਂ ਹਨ ਤਾਂ ਅਜਿਹੇ ਇਨਸਾਨ 'ਚ ਭਵਿੱਖ ਨੂੰ ਭਾਂਪਣ ਯਾਨੀ ਜੋਤਸ਼ੀ ਵਰਗੀ ਸਮਰੱਥਾ ਹੋਣ ਦੀ ਗੱਲ ਕਹੀ ਜਾਂਦੀ ਹੈ। ਪਰ ਵਿਚਕਾਰਲੇ ਹਿੱਸੇ 'ਤੇ ਕਰਾਸ ਹੋਣਾ ਜ਼ਿੰਦਗੀ 'ਚ ਬੇਵਜ੍ਹਾ ਦੀਆਂ ਪਰੇਸ਼ਾਨੀਆਂ ਦਾ ਸੰਕੇਤ ਮੰਨਿਆ ਜਾਂਦਾ ਹੈ।
ਤਾਰੇ ਦੀ ਗੱਲ ਕਰੀਏ ਤਾਂ ਪਹਿਲੇ ਹਿੱਸੇ 'ਤੇ ਤਾਰੇ ਦਾ ਨਿਸ਼ਾਨ ਧਨ ਕਮਾਉਣ 'ਚ ਬੇਹੱਦ ਸਫ਼ਲਤਾ ਦਾ ਸੰਕੇਤ ਮੰਨਿਆ ਜਾਂਦਾ ਹੈ, ਜਦਕਿ ਸਭ ਤੋਂ ਹੇਠਲੇ ਹਿੱਸੇ 'ਤੇ ਤਾਰਾ ਵਿਅਕਤੀ ਨੂੰ ਹਾਜ਼ਰ-ਜਵਾਬ ਅਤੇ ਬੇਹੱਦ ਸਮਾਰਟ ਬਣਾਉਂਦਾ ਹੈ।
ਤਿਕੋਣ ਤੇ ਵਰਗ ਕੀ ਕਹਿੰਦੇ ਹਨ?
ਉਂਗਲ ਦੇ ਪਹਿਲੇ ਜਾਂ ਦੂਜੇ ਹਿੱਸੇ 'ਤੇ ਤਿਕੋਣ ਹੋਣਾ ਦੱਸਦਾ ਹੈ ਕਿ ਵਿਅਕਤੀ ਦੀ ਰਹੱਸਮਈ ਜਾਂ ਗੁਪਤ ਵਿਦਿਆਵਾਂ 'ਚ ਡੂੰਘੀ ਦਿਲਚਸਪੀ ਹੁੰਦੀ ਹੈ। ਉੱਥੇ ਹੀ, ਸਭ ਤੋਂ ਹੇਠਲੇ ਹਿੱਸੇ 'ਤੇ ਤਿਕੋਣ ਰਾਜਨੀਤੀ 'ਚ ਸ਼ਾਨਦਾਰ ਸਫ਼ਲਤਾ ਦਾ ਸੰਕੇਤ ਮੰਨਿਆ ਜਾਂਦਾ ਹੈ। ਜੇ ਪਹਿਲੇ ਹਿੱਸੇ 'ਤੇ ਵਰਗ (ਚੌਕੋਰ) ਬਣਿਆ ਹੋਵੇ ਤਾਂ ਵਿਅਕਤੀ ਕਾਰੋਬਾਰ 'ਚ ਚੰਗਾ ਮੁਨਾਫ਼ਾ ਕਮਾਉਂਦਾ ਹੈ। ਸਭ ਤੋਂ ਹੇਠਲੇ ਹਿੱਸੇ 'ਤੇ ਚੌਕੋਰ ਨਿਸ਼ਾਨ ਵਾਲੇ ਲੋਕ ਆਪਣੇ ਦਿਲ ਦੀ ਗੱਲ ਕਿਸੇ ਨੂੰ ਆਸਾਨੀ ਨਾਲ ਨਹੀਂ ਦੱਸਦੇ।
ਜਾਲ ਤੇ ਗੋਲ ਨਿਸ਼ਾਨ
ਪਹਿਲੇ ਹਿੱਸੇ 'ਤੇ ਜਾਲ ਦਾ ਨਿਸ਼ਾਨ ਵਿਅਕਤੀ ਨੂੰ ਮੰਤਰ ਵਿਦਿਆ 'ਚ ਮਾਹਿਰ ਬਣਾਉਣ ਨਾਲ ਜੋੜਿਆ ਜਾਂਦਾ ਹੈ। ਜੇ ਸਭ ਤੋਂ ਹੇਠਲੇ ਹਿੱਸੇ 'ਤੇ ਛੋਟਾ ਜਿਹਾ ਗੋਲ ਨਿਸ਼ਾਨ ਬਣਿਆ ਹੋਵੇ ਤਾਂ ਵਿਅਕਤੀ ਦੇ ਮਨ 'ਚ ਕਦੇ-ਕਦਾਈਂ ਗਲਤ ਕੰਮ ਜਾਂ ਚੋਰੀ ਦਾ ਖ਼ਿਆਲ ਆ ਸਕਦਾ ਹੈ, ਪਰ ਉਹ ਅਸਲ ਜ਼ਿੰਦਗੀ 'ਚ ਅਜਿਹਾ ਕੁਝ ਨਹੀਂ ਕਰਦਾ। ਕੁੱਲ ਮਿਲਾ ਕੇ, ਹਸਤਰੇਖਾ ਸ਼ਾਸਤਰ ਦੀਆਂ ਮਾਨਤਾਵਾਂ ਮੁਤਾਬਕ ਤੁਹਾਡੇ ਹੱਥ ਦੀ ਇਹ ਛੋਟੀ ਜਿਹੀ ਉਂਗਲ ਤੁਹਾਡੀ ਸ਼ਖ਼ਸੀਅਤ ਨਾਲ ਜੁੜੇ ਕਈ ਰਾਜਾਂ ਦਾ ਆਇਨਾ ਮੰਨੀ ਜਾਂਦੀ ਹੈ।