- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹਾ ਕਹਾ ਜਾਂਦਾ ਹੈ ਕਿ ਇਨ੍ਹਾਂ ਕਿਸਮਤ ਵਾਲੇ ਮੂਲਾਂਕ ਦੇ ਲੋਕਾਂ ਦੇ ਜੀਵਨ ਵਿਚ ਸ਼ਨੀ ਦਾ ਮਾੜਾ ਪ੍ਰਭਾਵ ਨਹੀਂ ਹੁੰਦਾ। ਹਾਲਾਂਕਿ, ਸ਼ਨੀ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ ਅਤੇ ਅਜਿਹਾ ਕਹਾ ਜਾਂਦਾ ਹੈ ਕਿ ਉਹ ਆਪਣੇ ਭਗਤਾਂ ਨੂੰ ਅਨੁਸ਼ਾਸਨ ਸਿਖਾਉਣ ਲਈ ਜੀਵਨ ਵਿਚ ਕਈ ਵਾਰ ਪ੍ਰੀਖਿਆ ਲੈਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਹਰ ਮੁਲਾਂਕ ਦਾ ਵੱਖਰਾ ਮਹੱਤਵ ਹੁੰਦਾ ਹੈ ਅਤੇ ਵਿਅਕਤੀ ਦੇ ਜੀਵਨ 'ਚ ਇਨ੍ਹਾਂ ਦਾ ਪ੍ਰਭਾਵ ਵੀ ਵੱਖਰੇ ਤਰੀਕੇ ਨਾਲ ਦਿਖਾਈ ਦਿੰਦਾ ਹੈ। ਸਾਰੇ ਮੁਲਾਂਕਾਂ ਦੇ ਇਕ ਸੁਆਮੀ ਗ੍ਰਹਿ ਹੁੰਦੇ ਹਨ ਅਤੇ ਕੁਝ ਅਜਿਹੇ ਮੂਲਾਂਕ ਵੀ ਹਨ ਜਿਨ੍ਹਾਂ ਦੀ ਸ਼ਨੀ ਦੇਵ ਨਾਲ ਗੂੜ੍ਹੀ ਮਿੱਤਰਤਾ ਹੈ।
ਅਜਿਹਾ ਕਹਾ ਜਾਂਦਾ ਹੈ ਕਿ ਇਨ੍ਹਾਂ ਕਿਸਮਤ ਵਾਲੇ ਮੂਲਾਂਕ ਦੇ ਲੋਕਾਂ ਦੇ ਜੀਵਨ ਵਿਚ ਸ਼ਨੀ ਦਾ ਮਾੜਾ ਪ੍ਰਭਾਵ ਨਹੀਂ ਹੁੰਦਾ। ਹਾਲਾਂਕਿ, ਸ਼ਨੀ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ ਅਤੇ ਅਜਿਹਾ ਕਹਾ ਜਾਂਦਾ ਹੈ ਕਿ ਉਹ ਆਪਣੇ ਭਗਤਾਂ ਨੂੰ ਅਨੁਸ਼ਾਸਨ ਸਿਖਾਉਣ ਲਈ ਜੀਵਨ ਵਿਚ ਕਈ ਵਾਰ ਪ੍ਰੀਖਿਆ ਲੈਂਦੇ ਹਨ।
ਇਸੇ ਪ੍ਰੀਖਿਆ ਨੂੰ ਸ਼ਨੀ ਦਾ ਢੱਈਆ ਜਾਂ ਸਾੜ੍ਹਸਤੀ ਕਿਹਾ ਜਾਂਦਾ ਹੈ। ਆਓ ਜਾਣੀਏ ਅਜਿਹੇ ਕੁਝ ਮੁਲਾਂਕਾਂ ਬਾਰੇ ਜਿਨ੍ਹਾਂ ਦੇ ਉੱਪਰ ਸਦਾ ਸ਼ਨੀਦੇਵ ਦੀ ਕਿਰਪਾ ਬਣੀ ਰਹਿੰਦੀ ਹੈ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੁਲਾਂਕ 4 ਮੰਨਿਆ ਜਾਵੇਗਾ ਤੇ ਮੁਲਾਂਕ 4 'ਤੇ ਰਾਹੂ ਦਾ ਸ਼ਾਸਨ ਹੁੰਦਾ ਹੈ।
ਰਾਹੂ ਦੇ ਉੱਪਰ ਹਮੇਸ਼ਾ ਸ਼ਨੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਅਤੇ ਸ਼ਨੀਦੇਵ ਇਸ ਮੁਲਾਂਕ ਦੇ ਲੋਕਾਂ ਨੂੰ ਜ਼ਿਆਦਾ ਸਮੱਸਿਆਵਾਂ ਨਹੀਂ ਦਿੰਦੇ ਹਨ। ਇਨ੍ਹਾਂ ਦੀ ਸਾੜ੍ਹਸਤੀ ਦੇ ਸਮੇਂ ਵੀ ਸ਼ਨੀਦੇਵ ਕੁਝ ਦਿਨਾਂ ਤਕ ਇਸ ਮੁਲਾਂਕ ਦੇ ਲੋਕਾਂ ਦੀ ਪ੍ਰੀਖਿਆ ਲੈਂਦੇ ਹਨ ਅਤੇ ਉਸ ਤੋਂ ਬਾਅਦ ਚੰਗੇ ਨਤੀਜੇ ਦਿੰਦੇ ਹਨ।
ਮੁਲਾਂਕ 7 ਨੂੰ ਕੇਤੂ ਸ਼ਾਸਿਤ ਮੁਲਾਂਕ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਉਨ੍ਹਾਂ ਸਾਰਿਆਂ ਦਾ ਮੁਲਾਂਕ 7 ਮੰਨਿਆ ਜਾਂਦਾ ਹੈ।
ਇਸ ਮੁਲਾਂਕ ਦੇ ਲੋਕ ਬਹੁਤ ਜ਼ਿਆਦਾ ਅਨੁਸ਼ਾਸਨ ਪ੍ਰਿਅ ਹੁੰਦੇ ਹਨ, ਜਿਸ ਦੀ ਵਜ੍ਹਾ ਕਰਕੇ ਸ਼ਨੀਦੇਵ ਇਨ੍ਹਾਂ ਦੇ ਉੱਪਰ ਹਮੇਸ਼ਾ ਮਿਹਰਬਾਨ ਹੁੰਦੇ ਹਨ। ਜਦੋਂ ਵੀ ਇਨ੍ਹਾਂ ਦੇ ਜੀਵਨ 'ਚ ਸਾੜ੍ਹਸਤੀ ਆਉਂਦੀ ਹੈ, ਉਦੋਂ ਇਹ ਲੋਕ ਇਸਦੇ ਬੁਰੇ ਪ੍ਰਭਾਵ ਤੋਂ ਬਹੁਤ ਜਲਦੀ ਹੀ ਬਾਹਰ ਨਿਕਲ ਆਉਂਦੇ ਹਨ।
ਹਾਲਾਂਕਿ, ਇਨ੍ਹਾਂ ਦੇ ਜੀਵਨ ਵਿਚ ਸਾੜ੍ਹਸਤੀ ਦਾ ਪ੍ਰਭਾਵ ਕਰੀਅਰ ਜਾਂ ਰਿਸ਼ਤਿਆਂ 'ਚ ਦਿਖਾਈ ਦਿੰਦਾ ਹੈ, ਪਰ ਕਿਸੇ ਵੱਡੇ ਨੁਕਸਾਨ ਤੋਂ ਬਿਨਾਂ ਹੀ ਇਹ ਲੋਕ ਇਸ ਸਮੇਂ ਨੂੰ ਪਾਰ ਕਰ ਲੈਂਦੇ ਹਨ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਅਤੇ 26 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ। ਮੁਲਾਂਕ 8 ਦੇ ਸੁਆਮੀ ਸ਼ਨੀਦੇਵ ਹਨ, ਇਸੇ ਵਜ੍ਹਾ ਕਰਕੇ ਇਸ ਮੁਲਾਂਕ 'ਤੇ ਹਮੇਸ਼ਾ ਸ਼ਨੀਦੇਵ ਦੀ ਕਿਰਪਾ ਬਣੀ ਰਹਿੰਦੀ ਹੈ।
ਅਜਿਹਾ ਕਹਾ ਜਾਂਦਾ ਹੈ ਕਿ ਇਸ ਮੂਲਾਂਕ ਦੇ ਲੋਕਾਂ 'ਤੇ ਹਮੇਸ਼ਾ ਸ਼ਨੀ ਦਾ ਸਕਾਰਾਤਮਕ ਪ੍ਰਭਾਵ ਹੁੰਦਾ ਹੈ। ਇਸੇ ਵਜ੍ਹਾ ਕਰਕੇ ਜਦੋਂ ਇਹਨਾਂ ਦੇ ਜੀਵਨ ਵਿਚ ਸਾੜ੍ਹਸਤੀ ਦਾ ਔਖਾ ਸਮਾਂ ਵੀ ਆਉਂਦਾ ਹੈ, ਉਦੋਂ ਵੀ ਇਨ੍ਹਾਂ ਦੇ ਜੀਵਨ ਵਿੱਚ ਕੋਈ ਬੁਰੇ ਪ੍ਰਭਾਵ ਨਹੀਂ ਹੋ ਪਾਉਂਦੇ ਹਨ।
ਮੁਲਾਂਕ 8 ਇੱਕ ਅਜਿਹਾ ਅੰਕ ਮੰਨਿਆ ਜਾਂਦਾ ਹੈ ਜੋ ਅਕਸਰ ਅਨੁਸ਼ਾਸਨ, ਸਬਰ ਤੇ ਲੰਬੇ ਸਮੇਂ ਤੱਕ ਮਿਲਣ ਵਾਲੀ ਸਫ਼ਲਤਾ ਨਾਲ ਜੁੜਿਆ ਹੁੰਦਾ ਹੈ। ਅੰਕ ਜੋਤਿਸ਼ ਦੇ ਅਨੁਸਾਰ ਇਹ ਕੁਝ ਅਜਿਹੇ ਮੁਲਾਂਕ ਹਨ ਜਿਨ੍ਹਾਂ ਦੇ ਉੱਪਰ ਸ਼ਨੀਦੇਵ ਦੀ ਕਿਰਪਾ ਦ੍ਰਿਸ਼ਟੀ ਹਮੇਸ਼ਾ ਬਣੀ ਰਹਿੰਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।