ਨਵੰਬਰ 'ਚ ਕਿਸ ਦਿਨ ਖਰੀਦੀਏ ਕਾਰ ਤੇ ਬਾਈਕ? ਖੁੱਲ੍ਹ ਗਿਆ ਸ਼ੁਭ ਮਹੂਰਤਾਂ ਦਾ ਪਿਟਾਰਾ, ਜੋਤਸ਼ੀ ਨੇ ਦੱਸੀਆਂ 5 ਖ਼ਾਸ ਤਰੀਕਾਂ
ਭਾਨੂਪ੍ਰਿਆ ਮਿਸ਼ਰਾ ਦੱਸਦੇ ਹਨ ਕਿ ਅੰਕ ਜੋਤਿਸ਼ ਅਤੇ ਪੰਚਾਂਗ ਦੀ ਨਜ਼ਰ ਨਾਲ ਨਵੰਬਰ 2026 'ਚ ਕਾਰ, ਬਾਈਕ ਜਾਂ ਕਿਸੇ ਵੀ ਨਵੇਂ ਵਾਹਨ ਦੀ ਖਰੀਦਦਾਰੀ ਲਈ ਕੁਝ ਖ਼ਾਸ ਤਰੀਕਾਂ ਨੂੰ ਬੇਹੱਦ ਸ਼ੁਭ ਮੰਨਿਆ ਗਿਆ ਹੈ।
Publish Date: Fri, 30 Oct 2026 03:13 PM (IST)
Updated Date: Fri, 30 Oct 2026 03:15 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਸ਼ੁਭ ਮਹੂਰਤ ਜ਼ਰੂਰ ਦੇਖਿਆ ਜਾਂਦਾ ਹੈ। ਵਾਹਨ ਦੀ ਖਰੀਦਦਾਰੀ ਹਮੇਸ਼ਾ ਸ਼ੁਭ ਨਕਸ਼ੱਤਰ, ਤਿਥੀ ਤੇ ਵਾਰ 'ਚ ਹੀ ਕਰਨੀ ਚਾਹੀਦੀ ਹੈ। ਅਜਿਹੀ ਮਾਨਤਾ ਹੈ ਕਿ ਜਦੋਂ ਸ਼ੁੱਭ ਮਹੂਰਤ 'ਚ ਕੋਈ ਵਾਹਨ ਘਰ ਲਿਆਂਦਾ ਜਾਂਦਾ ਹੈ ਤਾਂ ਜੀਵਨ 'ਚ ਖੁਸ਼ਹਾਲੀ ਅਤੇ ਤਰੱਕੀ ਬਣੀ ਰਹਿੰਦੀ ਹੈ।
ਜੋਤਿਸ਼ ਗਣਨਾ ਅਨੁਸਾਰ, ਇਸ ਵਾਰ ਨਵੰਬਰ ਦਾ ਮਹੀਨਾ ਵਾਹਨ ਖਰੀਦਣ ਲਈ ਬੇਹੱਦ ਮੰਗਲਕਾਰੀ ਅਤੇ ਫਲਦਾਇਕ ਰਹਿਣ ਵਾਲਾ ਹੈ। ਜੇਕਰ ਤੁਸੀਂ ਵੀ ਨਵੰਬਰ 2026 'ਚ ਕਾਰ, ਬਾਈਕ ਜਾਂ ਕੋਈ ਹੋਰ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਸ਼ੁਭ ਮਹੂਰਤ ਬਾਰੇ ਜ਼ਰੂਰ ਜਾਣ ਲਓ। ਆਓ, ਐਸਟਰੋਪਤਰੀ ਦੀ ਅੰਕ ਜੋਤਸ਼ੀ ਭਾਨੂਪ੍ਰਿਆ ਮਿਸ਼ਰਾ ਅਨੁਸਾਰ ਜਾਣਦੇ ਹਾਂ ਕਿ ਨਵੰਬਰ 2026 'ਚ ਵਾਹਨ ਖਰੀਦਣ ਲਈ ਕਿਹੜੀਆਂ ਤਰੀਕਾਂ ਅਤੇ ਮਹੂਰਤ ਸ਼ੁਭ ਹਨ।
ਭਾਨੂਪ੍ਰਿਆ ਮਿਸ਼ਰਾ ਦੱਸਦੇ ਹਨ ਕਿ ਅੰਕ ਜੋਤਿਸ਼ ਅਤੇ ਪੰਚਾਂਗ ਦੀ ਨਜ਼ਰ ਨਾਲ ਨਵੰਬਰ 2026 'ਚ ਕਾਰ, ਬਾਈਕ ਜਾਂ ਕਿਸੇ ਵੀ ਨਵੇਂ ਵਾਹਨ ਦੀ ਖਰੀਦਦਾਰੀ ਲਈ ਕੁਝ ਖ਼ਾਸ ਤਰੀਕਾਂ ਨੂੰ ਬੇਹੱਦ ਸ਼ੁਭ ਮੰਨਿਆ ਗਿਆ ਹੈ।
ਨਵੰਬਰ 2026 'ਚ ਵਾਹਨ ਖਰੀਦਣ ਦੀਆਂ ਤਰੀਕਾਂ ਅਤੇ ਸਮਾਂ
1 ਨਵੰਬਰ 2026 (ਐਤਵਾਰ): ਵਾਹਨ ਖਰੀਦਣ ਲਈ ਸ਼ੁਭ ਮਹੂਰਤ ਦੁਪਹਿਰ 2 ਵੱਜ ਕੇ 51 ਮਿੰਟ ਤੋਂ ਸ਼ੁਰੂ ਹੋਵੇਗਾ।
6 ਨਵੰਬਰ 2026 (ਸ਼ੁੱਕਰਵਾਰ): ਵਾਹਨ ਖਰੀਦਣ ਦਾ ਸ਼ੁਭ ਮਹੂਰਤ ਸਵੇਰੇ 10 ਵੱਜ ਕੇ 30 ਮਿੰਟ ਤੋਂ ਸ਼ੁਰੂ ਹੋਵੇਗਾ।
25 ਨਵੰਬਰ 2026 (ਬੁੱਧਵਾਰ): ਇਸ ਦਿਨ ਵਾਹਨ ਖਰੀਦਣ ਦਾ ਸ਼ੁਭ ਮਹੂਰਤ ਸਵੇਰੇ 6 ਵੱਜ ਕੇ 52 ਮਿੰਟ ਤੋਂ ਸ਼ਾਮ 4 ਵੱਜ ਕੇ 50 ਮਿੰਟ ਤੱਕ ਰਹੇਗਾ।
26 ਨਵੰਬਰ 2026 (ਵੀਰਵਾਰ): ਇਸ ਤਰੀਕ ਨੂੰ ਦੁਪਹਿਰ 1 ਵੱਜ ਕੇ 15 ਮਿੰਟ ਤੋਂ ਸ਼ਾਮ 5 ਵੱਜ ਕੇ 47 ਮਿੰਟ ਤੱਕ ਵਾਹਨ ਖਰੀਦਣ ਦਾ ਉੱਤਮ ਸਮਾਂ ਹੈ।
29 ਨਵੰਬਰ 2026 (ਐਤਵਾਰ): ਵਾਹਨ ਖਰੀਦਣ ਦਾ ਸ਼ੁਭ ਮਹੂਰਤ ਸਵੇਰੇ 6 ਵੱਜ ਕੇ 55 ਮਿੰਟ ਤੋਂ 10 ਵੱਜ ਕੇ 59 ਮਿੰਟ ਤੱਕ ਰਹੇਗਾ।
ਖ਼ਾਸ ਸੁਝਾਅ: 25 ਅਤੇ 26 ਨਵੰਬਰ ਨੂੰ ਵੀ ਵਾਹਨ ਖਰੀਦਣ ਲਈ ਬੇਹੱਦ ਸ਼ੁਭ ਮਹੂਰਤ ਉਪਲਬਧ ਹਨ, ਜਿਨ੍ਹਾਂ ਦਾ ਲਾਭ ਉਠਾਇਆ ਜਾ ਸਕਦਾ ਹੈ।
ਸ਼ੁਭ ਮਹੂਰਤ 'ਚ ਵਾਹਨ ਖਰੀਦਣਾ ਕਿਉਂ ਹੈ ਜ਼ਰੂਰੀ?
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸ਼ੁਭ ਨਕਸ਼ਤਰ ਅਤੇ ਸਥਿਰ ਲਗਨ 'ਚ ਵਾਹਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਸ਼ੁਭ ਸੰਯੋਗ 'ਚ ਵਾਹਨ ਖਰੀਦਣ ਨਾਲ ਯਾਤਰਾਵਾਂ ਸੁਰੱਖਿਅਤ ਰਹਿੰਦੀਆਂ ਹਨ ਅਤੇ ਅਚਾਨਕ ਹਾਦਸਿਆਂ ਦਾ ਡਰ ਦੂਰ ਹੁੰਦਾ ਹੈ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਕੋਈ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਸ਼ੁਭ ਮਹੂਰਤ ਬਾਰੇ ਜ਼ਰੂਰ ਜਾਣ ਲਓ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੁਭ ਮਹੂਰਤ 'ਚ ਵਾਹਨ ਖਰੀਦਣਾ ਫਲਦਾਇਕ ਸਾਬਤ ਹੁੰਦਾ ਹੈ।