ਸ਼ਰਦ ਪੂਰਨਿਮਾ 'ਤੇ 16 ਕਲਾ ਸੰਪੂਰਨ ਹੁੰਦਾ ਹੈ ਚੰਦਰਮਾ, ਪੂਜਾ ਕਰਨ ਨਾਲ ਮਿਲਦੈ 16 ਗੁਣਾ ਫਲ ! ਪੜ੍ਹੋ ਧਾਰਮਿਕ ਮਹੱਤਵ
ਮਾਨਤਾ ਹੈ ਕਿ ਇਸ ਦਿਨ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਸੁੱਖ-ਸਮ੍ਰਿੱਧੀ ਮਿਲਦੀ ਹੈ ਅਤੇ ਜੀਵਨ 'ਚ ਸਕਾਰਾਤਮਕਤਾ ਵਧਦੀ ਹੈ। ਆਓ ਜਾਣਦੇ ਹਾਂ ਚੰਦਰਮਾ ਦੀਆਂ 16 ਕਲਾਵਾਂ ਦਾ ਧਾਰਮਿਕ ਮਹੱਤਵ ਅਤੇ ਸ਼ਰਦ ਪੂਰਨਿਮਾ ਦੀ ਰਾਤ ਪੂਜਾ ਕਰਨ ਨਾਲ ਵਿਅਕਤੀ ਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ।
Publish Date: Sun, 25 Oct 2026 12:37 PM (IST)
Updated Date: Sun, 25 Oct 2026 12:43 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਸ਼ਰਦ ਪੂਰਨਿਮਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਰਾਤ ਚੰਦਰਮਾ ਆਪਣੀਆਂ ਸਾਰੀਆਂ 16 ਕਲਾਵਾਂ ਨਾਲ ਸੰਪੂਰਨ ਹੁੰਦਾ ਹੈ। ਇਹੀ ਕਾਰਨ ਹੈ ਕਿ ਸ਼ਰਦ ਪੂਰਨਿਮਾ ਦੀ ਰਾਤ ਚੰਦਰਮਾ ਦੀ ਪੂਜਾ ਕਰਨਾ, ਉਸ ਦੀ ਚਾਂਦਨੀ 'ਚ ਬੈਠਣਾ ਤੇ ਮਾਂ ਲਕਸ਼ਮੀ ਦੀ ਅਰਾਧਨਾ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਸੁੱਖ-ਸਮ੍ਰਿੱਧੀ ਮਿਲਦੀ ਹੈ ਅਤੇ ਜੀਵਨ 'ਚ ਸਕਾਰਾਤਮਕਤਾ ਵਧਦੀ ਹੈ। ਆਓ ਜਾਣਦੇ ਹਾਂ ਚੰਦਰਮਾ ਦੀਆਂ 16 ਕਲਾਵਾਂ ਦਾ ਧਾਰਮਿਕ ਮਹੱਤਵ ਅਤੇ ਸ਼ਰਦ ਪੂਰਨਿਮਾ ਦੀ ਰਾਤ ਪੂਜਾ ਕਰਨ ਨਾਲ ਵਿਅਕਤੀ ਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ।
ਚੰਦਰਮਾ ਦੀਆਂ 16 ਕਲਾਵਾਂ ਦਾ ਕੀ ਹੈ ਮਹੱਤਵ?
ਹਿੰਦੂ ਧਰਮ 'ਚ ਚੰਦਰਮਾ ਦੀਆਂ 16 ਕਲਾਵਾਂ ਨੂੰ ਸੰਪੂਰਨਤਾ, ਸ਼ੀਤਲਤਾ, ਊਰਜਾ ਤੇ ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਪੂਰਨਿਮਾ ਵਾਲੇ ਦਿਨ ਚੰਦਰਮਾ ਆਪਣੀ ਪੂਰੀ ਅਵਸਥਾ 'ਚ ਦਿਖਾਈ ਦਿੰਦਾ ਹੈ। ਇਸੇ ਕਾਰਨ ਸ਼ਰਦ ਪੂਰਨਿਮਾ ਨੂੰ ਵਿਸ਼ੇਸ਼ ਤੌਰ 'ਤੇ ਸ਼ੁਭ ਮੰਨਿਆ ਜਾਂਦਾ ਹੈ।
ਧਾਰਮਿਕ ਮਾਨਤਾਵਾਂ 'ਚ ਚੰਦਰਮਾ ਦੀਆਂ ਕਲਾਵਾਂ ਨੂੰ ਸਿਰਫ਼ ਰੌਸ਼ਨੀ ਹੀ ਨਹੀਂ, ਸਗੋਂ ਵੱਖ-ਵੱਖ ਗੁਣਾਂ ਤੇ ਅਧਿਆਤਮਕ ਸੰਪੂਰਨਤਾ ਨਾਲ ਵੀ ਜੋੜਿਆ ਜਾਂਦਾ ਹੈ। ਅਜਿਹੇ 'ਚ ਮਾਨਤਾ ਹੈ ਕਿ ਜਿਹੜਾ ਵੀ ਵਿਅਕਤੀ ਸ਼ਰਦ ਪੂਰਨਿਮਾ ਵਾਲੇ ਦਿਨ ਚੰਦਰਮਾ ਦੀ ਪੂਜਾ ਕਰਦਾ ਹੈ, ਉਸ ਨੂੰ ਵੀ ਇਨ੍ਹਾਂ 16 ਕਲਾਵਾਂ ਦਾ ਲਾਭ ਪ੍ਰਾਪਤ ਹੁੰਦਾ ਹੈ।
ਚੰਦਰਮਾ ਦੀਆਂ 16 ਕਲਾਵਾਂ ਦੇ ਨਾਮ
ਚੰਦਰਮਾ ਦੀਆਂ 16 ਕਲਾਵਾਂ ਨੂੰ ਜੀਵਨ ਦੇ ਵੱਖ-ਵੱਖ ਗੁਣਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਜਿਹੜਾ ਵੀ ਵਿਅਕਤੀ ਸ਼ਰਦ ਪੂਰਨਿਮਾ ਵਾਲੇ ਦਿਨ ਚੰਦਰਮਾ ਦੀ ਪੂਜਾ ਕਰਦਾ ਹੈ, ਉਸ ਦੇ ਜੀਵਨ 'ਚ ਵੀ ਚੰਦਰਮਾ ਦੇ ਗੁਣਾਂ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਆਓ, ਇਨ੍ਹਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
1.
ਅਮ੍ਰਿਤਾ: ਜੀਵਨ ਸ਼ਕਤੀ ਤੇ ਅੰਮ੍ਰਿਤ ਦਾ ਪ੍ਰਤੀਕ।
2.
ਨੰਦਾ: ਆਨੰਦ ਅਤੇ ਪ੍ਰਸੰਨਤਾ ਦਾ ਪ੍ਰਤੀਕ।
3.
ਪੁਸ਼ਪ: ਵਿਕਾਸ ਅਤੇ ਸਮ੍ਰਿੱਧੀ ਦਾ ਪ੍ਰਤੀਕ।
4.
ਪੁਸ਼ਟੀ: ਪੋਸ਼ਣ ਅਤੇ ਮਜ਼ਬੂਤੀ ਦਾ ਪ੍ਰਤੀਕ।
5.
ਤੁਸ਼ਟੀ: ਸੰਤੋਖ ਅਤੇ ਮਨ ਦੀ ਸ਼ਾਂਤੀ ਦਾ ਪ੍ਰਤੀਕ।
6.
ਧ੍ਰਿਤੀ: ਧੀਰਜ ਅਤੇ ਸਥਿਰਤਾ ਦਾ ਪ੍ਰਤੀਕ।
7.
ਸ਼ਾਸ਼ਨੀ: ਊਰਜਾ ਅਤੇ ਪ੍ਰਭਾਵ ਨਾਲ ਜੁੜੀ ਕਲਾ।
8.
ਚੰਦਰਿਕਾ: ਚੰਦਰਮਾ ਦੀ ਸ਼ੀਤਲ ਰੌਸ਼ਨੀ ਦਾ ਪ੍ਰਤੀਕ।
9.
ਕਾਂਤੀ: ਤੇਜ ਅਤੇ ਆਕਰਸ਼ਣ ਦਾ ਪ੍ਰਤੀਕ।
10.
ਜਯੋਤਸਨਾ: ਪ੍ਰਕਾਸ਼ ਅਤੇ ਚਾਨਣ ਦਾ ਪ੍ਰਤੀਕ।
11.
ਸ਼੍ਰੀ: ਐਸ਼ਵਰਿਆ ਅਤੇ ਸ਼ੁਭਤਾ ਦਾ ਪ੍ਰਤੀਕ।
12.
ਪ੍ਰੀਤੀ: ਪ੍ਰੇਮ ਅਤੇ ਸਨੇਹ ਦਾ ਪ੍ਰਤੀਕ।
13.
ਅੰਗਦਾ: ਸ਼ਕਤੀ ਅਤੇ ਸਮਰੱਥਾ ਦਾ ਪ੍ਰਤੀਕ।
14.
ਪੂਰਨ: ਸੰਪੂਰਨਤਾ ਦਾ ਪ੍ਰਤੀਕ।
15.
ਪੂਰਨਾਮ੍ਰਿਤ: ਅੰਮ੍ਰਿਤਮਈ ਸੰਪੂਰਨਤਾ ਦਾ ਪ੍ਰਤੀਕ।
16.
ਅਨੁਗ੍ਰਹਿ: ਕਿਰਪਾ ਅਤੇ ਅਧਿਆਤਮਕ ਆਸ਼ੀਰਵਾਦ ਦਾ ਪ੍ਰਤੀਕ।
ਸ਼ਰਦ ਪੂਰਨਿਮਾ 'ਤੇ ਚੰਦਰਮਾ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ?
ਜੋਤਿਸ਼ ਸ਼ਾਸਤਰ ਅਤੇ ਧਾਰਮਿਕ ਗ੍ਰੰਥਾਂ ਅਨੁਸਾਰ, ਸ਼ਰਦ ਪੂਰਨਿਮਾ ਦੀ ਰਾਤ ਚੰਦਰਮਾ ਦੀਆਂ ਕਿਰਨਾਂ ਨੂੰ ਵਿਸ਼ੇਸ਼ ਤੌਰ 'ਤੇ ਸ਼ੀਤਲ ਅਤੇ ਅੰਮ੍ਰਿਤ ਦੇ ਸਮਾਨ ਮੰਨਿਆ ਜਾਂਦਾ ਹੈ। ਇਸ ਦਿਨ ਚੰਦਰ ਦੇਵ ਦੀ ਪੂਜਾ ਕਰਕੇ ਮਾਨਸਿਕ ਸ਼ਾਂਤੀ, ਸੁੱਖ ਅਤੇ ਸਮ੍ਰਿੱਧੀ ਦੀ ਕਾਮਨਾ ਕੀਤੀ ਜਾਂਦੀ ਹੈ।
ਇਸ ਦੇ ਨਾਲ ਹੀ, ਸ਼ਰਦ ਪੂਰਨਿਮਾ ਨੂੰ ਮਾਂ ਲਕਸ਼ਮੀ ਦੀ ਅਰਾਧਨਾ ਲਈ ਵੀ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਰਾਤ ਮਾਂ ਲਕਸ਼ਮੀ ਧਰਤੀ 'ਤੇ ਭ੍ਰਮਣ ਕਰਦੀ ਹੈ ਅਤੇ ਆਪਣੇ ਭਗਤਾਂ ਨੂੰ ਸੁੱਖ-ਸਮ੍ਰਿੱਧੀ ਦਾ ਆਸ਼ੀਰਵਾਦ ਦਿੰਦੀ ਹੈ। ਇਸੇ ਲਈ ਕਈ ਲੋਕ ਰਾਤ ਨੂੰ ਜਾਗਰਣ ਕਰਦੇ ਹਨ ਅਤੇ ਘਰ 'ਚ ਦੀਵੇ ਜਗਾ ਕੇ ਮਾਂ ਲਕਸ਼ਮੀ ਦੀ ਪੂਜਾ ਕਰਦੇ ਹਨ।
ਚੰਦਰਮਾ ਦਾ ਮਨ 'ਤੇ ਕੀ ਪ੍ਰਭਾਵ ਪੈਂਦਾ ਹੈ?
ਜੋਤਿਸ਼ ਸ਼ਾਸਤਰ 'ਚ ਚੰਦਰਮਾ ਨੂੰ ਮਨ ਅਤੇ ਭਾਵਨਾਵਾਂ ਦਾ ਕਾਰਕ ਮੰਨਿਆ ਜਾਂਦਾ ਹੈ। ਇਸੇ ਲਈ ਧਾਰਮਿਕ ਮਾਨਤਾਵਾਂ 'ਚ ਚੰਦਰਮਾ ਦੀ ਪੂਜਾ ਨੂੰ ਮਾਨਸਿਕ ਸ਼ਾਂਤੀ ਤੇ ਸਕਾਰਾਤਮਕਤਾ ਨਾਲ ਜੋੜਿਆ ਜਾਂਦਾ ਹੈ।