- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਟ੍ਰੋਪੱਤਰੀ ਦੀ ਅੰਕ ਜੋਤਸ਼ੀ ਭਾਨੂਪ੍ਰਿਆ ਮਿਸ਼ਰਾ ਅਨੁਸਾਰ, ਪਰਫਿਊਮ ਕੇਵਲ ਤੁਹਾਡੀ ਖੁਸ਼ਬੂ ਨਹੀਂ, ਬਲਕਿ ਤੁਹਾਡੀ ਊਰਜਾ ਅਤੇ ਸ਼ਖ਼ਸੀਅਤ ਦੀ ਪਛਾਣ ਵੀ ਬਣ ਸਕਦਾ ਹੈ। ਸਹੀ ਸੁਗੰਧ ਤੁਹਾਡੇ ਆਕਰਸ਼ਣ ਨੂੰ ਹੋਰ ਵਧਾ ਸਕਦੀ ਹੈ। ਅੰਕ ਜੋਤਿਸ਼ ਅਨੁਸਾਰ ਤੁਹਾਡੇ ਮੁਲਾਂਕ ਲਈ ਸਭ ਤੋਂ ਉੱਤਮ ਖੁਸ਼ਬੂ ਇਸ ਪ੍ਰਕਾਰ ਹੈ-

ਧਰਮ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਡੇਟ 'ਤੇ ਜਾਣ ਤੋਂ ਪਹਿਲਾਂ ਜੋ ਪਰਫਿਊਮ ਤੁਸੀਂ ਲਗਾਉਂਦੇ ਹੋ ਉਹ ਸਿਰਫ਼ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਕਰਨ ਲਈ ਹੈ? ਥੋੜ੍ਹਾ ਰੁਕੋ, ਨਿਊਮਰੋਲੋਜੀ (ਅੰਕ ਜੋਤਿਸ਼) ਮੁਤਾਬਕ, ਤੁਹਾਡੀ ਕਿਸਮਤ ਦੀ ਚਾਬੀ ਸਿਰਫ਼ ਤੁਹਾਡੇ ਕਰਮਾਂ 'ਚ ਨਹੀਂ, ਬਲਕਿ ਤੁਹਾਡੀ ਖੁਸ਼ਬੂ 'ਚ ਵੀ ਛਿਪੀ ਹੁੰਦੀ ਹੈ। ਆਓ ਜਾਣਦੇ ਹਾਂ ਮੁਲਾਂਕ ਦੇ ਹਿਸਾਬ ਨਾਲ ਕਿਹੜਾ ਪਰਫਿਊਮ ਲਗਾਉਣਾ ਚਾਹੀਦਾ ਹੈ?
ਐਸਟ੍ਰੋਪੱਤਰੀ ਦੀ ਅੰਕ ਜੋਤਸ਼ੀ ਭਾਨੂਪ੍ਰਿਆ ਮਿਸ਼ਰਾ ਅਨੁਸਾਰ, ਪਰਫਿਊਮ ਕੇਵਲ ਤੁਹਾਡੀ ਖੁਸ਼ਬੂ ਨਹੀਂ, ਬਲਕਿ ਤੁਹਾਡੀ ਊਰਜਾ ਅਤੇ ਸ਼ਖ਼ਸੀਅਤ ਦੀ ਪਛਾਣ ਵੀ ਬਣ ਸਕਦਾ ਹੈ। ਸਹੀ ਸੁਗੰਧ ਤੁਹਾਡੇ ਆਕਰਸ਼ਣ ਨੂੰ ਹੋਰ ਵਧਾ ਸਕਦੀ ਹੈ। ਅੰਕ ਜੋਤਿਸ਼ ਅਨੁਸਾਰ ਤੁਹਾਡੇ ਮੁਲਾਂਕ ਲਈ ਸਭ ਤੋਂ ਉੱਤਮ ਖੁਸ਼ਬੂ ਇਸ ਪ੍ਰਕਾਰ ਹੈ-
ਇਸ ਮੁਲਾਂਕ ਦੇ ਲੋਕ ਅਜਿਹੀ ਖੁਸ਼ਬੂ ਪਸੰਦ ਕਰਦੇ ਹਨ ਜੋ ਉਨ੍ਹਾਂ ਦੇ ਮਜ਼ਬੂਤ ਤੇ ਆਤਮ-ਵਿਸ਼ਵਾਸ ਨਾਲ ਭਰੇ ਅਕਸ ਨੂੰ ਹੋਰ ਨਿਖਾਰੇ। ਇਨ੍ਹਾਂ ਨੂੰ ਤਾਜ਼ਗੀ ਅਤੇ ਦਮਦਾਰ ਮਹਿਕ ਵਾਲੇ ਪਰਫਿਊਮ ਚੰਗੇ ਲੱਗਦੇ ਹਨ।
ਇਸ ਮੁਲਾਂਕ ਦੇ ਲੋਕ ਕੋਮਲ ਸੁਭਾਅ ਦੇ ਹੁੰਦੇ ਹਨ। ਇਨ੍ਹਾਂ ਨੂੰ ਹਲਕੀ, ਮਿੱਠੀ ਤੇ ਫੁੱਲਾਂ ਵਰਗੀ ਖੁਸ਼ਬੂ ਪਸੰਦ ਆਉਂਦੀ ਹੈ ਜੋ ਮਨ ਨੂੰ ਸਕੂਨ ਦੇਵੇ।
ਇਸ ਮੁਲਾਂਕ ਦੇ ਲੋਕ ਖੁਸ਼ਮਿਜ਼ਾਜ ਤੇ ਰਚਨਾਤਮਕ ਹੁੰਦੇ ਹਨ। ਇਨ੍ਹਾਂ ਨੂੰ ਅਜਿਹੀ ਖੁਸ਼ਬੂ ਪਸੰਦ ਆਉਂਦੀ ਹੈ ਜੋ ਤਾਜ਼ਗੀ, ਉਤਸ਼ਾਹ ਤੇ ਸਕਾਰਾਤਮਕਤਾ ਦਾ ਅਹਿਸਾਸ ਕਰਵਾਏ।
ਇਸ ਮੁਲਾਂਕ ਦੇ ਲੋਕ ਸਾਦਗੀ ਅਤੇ ਸਥਿਰਤਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਚੰਦਨ, ਮਿੱਟੀ ਜਾਂ ਕੁਦਰਤੀ ਖੁਸ਼ਬੂ ਵਾਲੇ ਪਰਫਿਊਮ ਜ਼ਿਆਦਾ ਆਕਰਸ਼ਿਤ ਕਰਦੇ ਹਨ।
ਇਸ ਮੁਲਾਂਕ ਦੇ ਲੋਕ ਹਮੇਸ਼ਾ ਕੁਝ ਨਵਾਂ ਪਸੰਦ ਕਰਦੇ ਹਨ। ਇਨ੍ਹਾਂ ਨੂੰ ਫ੍ਰੈਸ਼, ਹਲਕੀ ਤੇ ਲੰਬੇ ਸਮੇਂ ਤਕ ਰਹਿਣ ਵਾਲੀਆਂ ਖੁਸ਼ਬੂਆਂ ਚੰਗੀਆਂ ਲੱਗਦੀਆਂ ਹਨ।
ਇਸ ਮੁਲਾਂਕ ਦੇ ਲੋਕ ਸੁੰਦਰਤਾ ਅਤੇ ਆਕਰਸ਼ਣ ਦੇ ਪ੍ਰੇਮੀ ਹੁੰਦੇ ਹਨ। ਇਨ੍ਹਾਂ ਨੂੰ ਮਿੱਠੀ, ਰੋਮਾਂਟਿਕ ਅਤੇ ਫੁੱਲਾਂ ਦੀ ਖੁਸ਼ਬੂ ਵਾਲੇ ਪਰਫਿਊਮ ਬਹੁਤ ਪਸੰਦ ਆਉਂਦੇ ਹਨ।
ਇਸ ਮੂਲਾਂਕ ਦੇ ਲੋਕ ਡੂੰਘੇ ਵਿਚਾਰਾਂ ਤੇ ਅਧਿਆਤਮਿਕਤਾ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਨੂੰ ਸ਼ਾਂਤ, ਰਹੱਸਮਈ ਅਤੇ ਸਕੂਨ ਦੇਣ ਵਾਲੀਆਂ ਖੁਸ਼ਬੂਆਂ ਪਸੰਦ ਆਉਂਦੀਆਂ ਹਨ।
ਇਸ ਮੂਲਾਂਕ ਦੇ ਲੋਕ ਗੰਭੀਰ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਹੁੰਦੇ ਹਨ। ਇਨ੍ਹਾਂ ਨੂੰ ਡੂੰਘੀ, ਮਜ਼ਬੂਤ ਤੇ ਰੌਇਲ ਅਹਿਸਾਸ ਦੇਣ ਵਾਲੀਆਂ ਖੁਸ਼ਬੂਆਂ ਆਕਰਸ਼ਿਤ ਕਰਦੀਆਂ ਹਨ।
ਇਸ ਮੁਲਾਂਕ ਦੇ ਲੋਕ ਜੋਸ਼ੀਲੇ ਅਤੇ ਊਰਜਾਵਾਨ ਹੁੰਦੇ ਹਨ। ਇਨ੍ਹਾਂ ਨੂੰ ਅਜਿਹੀ ਖੁਸ਼ਬੂ ਪਸੰਦ ਆਉਂਦੀ ਹੈ ਜੋ ਉਨ੍ਹਾਂ ਦੇ ਆਤਮ-ਵਿਸ਼ਵਾਸ ਤੇ ਸਾਹਸੀ ਸੁਭਾਅ ਨੂੰ ਦਰਸਾਏ।