- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ank Jyotish ਦੀ ਮੰਨੀਏ ਤਾਂ ਕਿਸੇ ਵੀ ਵਿਅਕਤੀ ਦੀ ਜਨਮ ਮਿਤੀ ਉਸ ਦੇ ਮੌਜੂਦਾ ਜਾਂ ਭਵਿੱਖ ਬਾਰੇ ਕਈ ਫੈਸਲੇ ਲੈ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਹੀ ਕੁਝ ਮੁਲਾਂਕਾਂ ਬਾਰੇ ਜਿਨ੍ਹਾਂ ਦੀਆਂ ਕਹੀਆਂ ਗੱਲਾਂ ਦੂਜਿਆਂ ਲਈ ਅਕਸਰ ਸੱਚ ਹੋ ਜਾਂਦੀਆਂ ਹਨ, ਇਹੋ ਨਹੀਂ ਜੇਕਰ ਇਹ ਲੋਕ ਕਿਸੇ ਲਈ ਕੁਝ ਗਲਤ ਵੀ ਬੋਲ ਦਿੰਦੇ ਹਨ ਤਾਂ ਉਹ ਵੀ ਸੱਚ ਹੋ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਸਾਰੇ ਮੁਲਾਂਕਾਂ ਦਾ ਆਪਣਾ ਵੱਖਰਾ ਮਹੱਤਵ ਹੁੰਦਾ ਹੈ ਅਤੇ ਸਾਰੇ ਅੰਕ ਕਿਸੇ ਨਾ ਕਿਸੇ ਗ੍ਰਹਿ ਤੋਂ ਪ੍ਰਭਾਵਿਤ ਹੁੰਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਜਿਸ ਮੁਲਾਂਕ'ਤੇ ਜਿਸ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ, ਉਹ ਸੁਭਾਅ 'ਚ ਉਸੇ ਅਨੁਸਾਰ ਢਲਣ ਲੱਗਦਾ ਹੈ। ਕਈ ਵਾਰ ਤੁਸੀਂ ਇਸ ਗੱਲ 'ਤੇ ਵੀ ਧਿਆਨ ਦਿੱਤਾ ਹੋਵੇਗਾ ਕਿ ਕੁਝ ਖਾਸ ਜਨਮ ਮਿਤੀਆਂ 'ਚ ਜਨਮੇ ਲੋਕ ਅਜਿਹੇ ਹੁੰਦੇ ਹਨ ਜੋ ਕਦੇ ਕਿਸੇ ਲਈ ਕੁਝ ਬੋਲ ਦਿੰਦੇ ਹਨ ਤੇ ਉਹ ਭਵਿੱਖ ਵਿਚ ਉਸ ਲਈ ਸੱਚ ਹੋ ਜਾਂਦਾ ਹੈ। ਹੋ ਸਕਦਾ ਹੈ ਕਿ ਇਹ ਮਹਿਜ਼ ਇਕ ਇਤਫਾਕ ਹੋਵੇ, ਪਰ ਕਈ ਵਾਰ ਇਹ ਇਸ ਵਜ੍ਹਾ ਕਰਕੇ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੇ ਮੁਲਾਂਕ ਦਾ ਸੁਆਮੀ ਗ੍ਰਹਿ ਉਨ੍ਹਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਿਹਾ ਹੋਵੇ।
ਅੰਕ ਜੋਤਿਸ਼ ਦੀ ਮੰਨੀਏ ਤਾਂ ਕਿਸੇ ਵੀ ਵਿਅਕਤੀ ਦੀ ਜਨਮ ਮਿਤੀ ਉਸ ਦੇ ਮੌਜੂਦਾ ਜਾਂ ਭਵਿੱਖ ਬਾਰੇ ਕਈ ਫੈਸਲੇ ਲੈ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਹੀ ਕੁਝ ਮੁਲਾਂਕਾਂ ਬਾਰੇ ਜਿਨ੍ਹਾਂ ਦੀਆਂ ਕਹੀਆਂ ਗੱਲਾਂ ਦੂਜਿਆਂ ਲਈ ਅਕਸਰ ਸੱਚ ਹੋ ਜਾਂਦੀਆਂ ਹਨ, ਇਹੋ ਨਹੀਂ ਜੇਕਰ ਇਹ ਲੋਕ ਕਿਸੇ ਲਈ ਕੁਝ ਗਲਤ ਵੀ ਬੋਲ ਦਿੰਦੇ ਹਨ ਤਾਂ ਉਹ ਵੀ ਸੱਚ ਹੋ ਸਕਦਾ ਹੈ।
ਮੁਲਾਂਕ 2 ਨੂੰ ਚੰਦਰਮਾ ਦਾ ਅੰਕ ਮੰਨਿਆ ਜਾਂਦਾ ਹੈ ਅਤੇ ਇਹ ਲੋਕ ਸੁਭਾਅ ਤੋਂ ਬਹੁਤ ਸ਼ਾਂਤ ਮੰਨੇ ਜਾਂਦੇ ਹਨ। ਇਨ੍ਹਾਂ ਦੀ ਇਨਟਿਊਸ਼ਨ ਪਾਵਰ ਇੰਨੀ ਮਜ਼ਬੂਤ ਹੁੰਦੀ ਹੈ ਕਿ ਇਹ ਲੋਕ ਜੇਕਰ ਕਿਸੇ ਲਈ ਕੁਝ ਵੀ ਬੋਲ ਦਿੰਦੇ ਹਨ ਤਾਂ ਉਹ ਸੱਚ ਹੋ ਜਾਂਦਾ ਹੈ। ਚੰਦਰਮਾ ਦੇ ਪ੍ਰਭਾਵ ਕਰਕੇ ਮੁਲਾਂਕ 2 ਦੇ ਲੋਕ ਬਹੁਤ ਜ਼ਿਆਦਾ ਭਾਵੁਕ ਹੁੰਦੇ ਹਨ ਅਤੇ ਇਹ ਲੋਕ ਬਹੁਤ ਦਿਲ ਤੋਂ ਸੋਚਣ ਵਾਲੇ ਮੰਨੇ ਜਾਂਦੇ ਹਨ। ਇਨ੍ਹਾਂ ਵਿਚ ਉਹ ਸ਼ਕਤੀ ਹੁੰਦੀ ਹੈ ਕਿ ਇਹ ਅਚਾਨਕ ਤੋਂ ਕੁਝ ਬੋਲ ਦਿੰਦੇ ਹਨ ਤਾਂ ਇਹ ਅਕਸਰ ਸੱਚ ਹੋ ਜਾਂਦਾ ਹੈ।
ਜੇਕਰ ਅਸੀਂ ਅੰਕ ਜੋਤਿਸ਼ ਦੀ ਮੰਨੀਏ ਤਾਂ ਇਨ੍ਹਾਂ ਮੁਲਾਂਕ ਦੇ ਲੋਕਾਂ ਦੀਆਂ ਕਦੇ ਬਦਦੁਆਵਾਂ ਨਹੀਂ ਲੈਣੀਆਂ ਚਾਹੀਦੀਆਂ ਤੇ ਜੇਕਰ ਇਹ ਕਿਸੇ ਕੰਮ ਨੂੰ ਕਰਨ ਤੋਂ ਮਨ੍ਹਾ ਕਰ ਦਿੰਦੇ ਹਨ ਤਾਂ ਤੁਹਾਨੂੰ ਭੁੱਲ ਕੇ ਵੀ ਉਹ ਕੰਮ ਨਹੀਂ ਕਰਨਾ ਚਾਹੀਦਾ। ਉੱਥੇ ਹੀ ਮੁਲਾਂਕ 2 ਦੇ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਦੇ ਕਿਸੇ ਬਾਰੇ ਗਲਤ ਨਾ ਬੋਲਣ ਕਿਉਂਕਿ ਤੁਹਾਡੀ ਅੰਤਰ-ਸ਼ਕਤੀ ਉਸ ਨੂੰ ਵੀ ਸੱਚ ਕਰ ਸਕਦੀ ਹੈ।
ਮੁਲਾਂਕ 7 ਦੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ। ਇਹ ਲੋਕ ਬਹੁਤ ਸੱਚੇ ਦਿਲ ਦੇ ਹੁੰਦੇ ਹਨ ਅਤੇ ਸੁਭਾਅ ਤੋਂ ਕਾਫ਼ੀ ਭਾਵੁਕ ਹੁੰਦੇ ਹਨ। ਇਨ੍ਹਾਂ ਦਾ ਸੁਆਮੀ ਕੇਤੂ ਹੁੰਦਾ ਹੈ ਜੋ ਕਿ ਇਕ ਛਾਇਆ ਗ੍ਰਹਿ ਮੰਨਿਆ ਜਾਂਦਾ ਹੈ, ਪਰ ਕੇਤੂ ਦੇ ਪ੍ਰਭਾਵ ਕਰਕੇ ਮੁਲਾਂਕ 7 ਦੇ ਲੋਕ ਹਮੇਸ਼ਾ ਕੋਈ ਵੀ ਫੈਸਲਾ ਆਪਣੇ ਦਿਲ ਤੋਂ ਲੈਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਦਿਲ ਤੋਂ ਨਿਕਲੀ ਗੱਲ ਅਕਸਰ ਸੱਚ ਹੋ ਜਾਂਦੀ ਹੈ। ਫਿਰ ਚਾਹੇ ਉਹ ਕਿਸੇ ਲਈ ਚੰਗੀ ਹੋਵੇ ਜਾਂ ਖਰਾਬ।
ਇਹੀ ਨਹੀਂ ਇਹ ਉਹ ਮੁਲਾਂਕ ਹੈ ਜੋ ਹਰ ਰਿਸ਼ਤੇ 'ਚ ਵਫ਼ਾਦਾਰ ਹੀ ਹੁੰਦਾ ਹੈ ਅਤੇ ਹਮੇਸ਼ਾ ਰਿਸ਼ਤਿਆਂ ਨੂੰ ਬਖ਼ੂਬੀ ਨਿਭਾਉਂਦਾ ਹੈ, ਪਰ ਇਨ੍ਹਾਂ ਨਾਲ ਹਮੇਸ਼ਾ ਧੋਖਾ ਹੁੰਦਾ ਹੈ। ਇਸ ਮੂਲਾੰਕ ਦੇ ਲੋਕਾਂ ਨਾਲ ਜੇਕਰ ਕੋਈ ਬੁਰਾ ਕਰਦਾ ਹੈ ਤਾਂ ਭਵਿੱਖ ਵਿਚ ਉਸ ਨੂੰ ਵੀ ਇਸ ਦੇ ਨਤੀਜੇ ਭੁਗਤਣੇ ਪੈਂਦੇ ਹਨ।
ਹਾਲਾਂਕਿ, ਦਿਲ ਤੋਂ ਬਹੁਤ ਨੇਕ ਅਤੇ ਮਨ ਦੇ ਸਾਫ਼ ਮੁਲਾਂਕ 7 ਦੇ ਲੋਕ ਕਦੇ ਕਿਸੇ ਲਈ ਬੁਰਾ ਨਹੀਂ ਸੋਚਦੇ ਹਨ, ਪਰ ਜੇਕਰ ਇਹ ਕਦੇ ਕਿਸੇ ਲਈ ਬੁਰਾ ਬੋਲ ਦਿੰਦੇ ਹਨ ਤਾਂ ਉਹ ਵੀ ਸੱਚ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਡਾ ਮੁਲਾਂਕ ਵੀ 7 ਹੈ ਤਾਂ ਤੁਹਾਨੂੰ ਹਮੇਸ਼ਾ ਸਭ ਲਈ ਚੰਗਾ ਹੀ ਬੋਲਣਾ ਚਾਹੀਦਾ ਹੈ। ਇਹ ਅਜਿਹੇ ਮੁਲਾਂਕ ਹਨ ਜਿਨ੍ਹਾਂ ਦੇ ਲੋਕ ਕਈ ਵਾਰ ਬਿਨਾਂ ਸੋਚੇ-ਸਮਝੇ ਵੀ ਕਿਸੇ ਗੱਲ ਦੀ ਭਵਿੱਖਬਾਣੀ ਕਰ ਦਿੰਦੇ ਹਨ ਅਤੇ ਉਹ ਸੱਚ ਹੋ ਜਾਂਦੀ ਹੈ।