ਦਫ਼ਤਰ 'ਚ ਕਿਉਂ ਹੁੰਦੀ ਹੈ ‘ਈਗੋ ਵਾਰ’? ਜਾਣੋ ਕਿਹੜੇ ਮੁਲਾਂਕ ਵਾਲਿਆਂ ਦੀ ਨਹੀਂ ਬਣਦੀ, ਸੂਰਜ-ਸ਼ਨੀ ਦਾ ਕੀ ਹੈ ਕੁਨੈਕਸ਼ਨ
Ank Jyotish ਮੁਤਾਬਕ, ਜੇਕਰ ਵਰਕਪਲੇਸ 'ਤੇ ਕਿਸੇ ਨਾਲ ਤੁਹਾਡੀ ਪਟੜੀ ਨਹੀਂ ਬੈਠਦੀ ਤਾਂ ਇਸ ਨੂੰ ਸਿਰਫ਼ ਨਿੱਜੀ ਈਗੋ ਨਾ ਸਮਝੋ। ਇਕ-ਦੂਜੇ ਦੇ ਸੁਭਾਅ ਨੂੰ ਸਮਝ ਕੇ ਅਤੇ ਥੋੜ੍ਹਾ ਸੰਜਮ ਰੱਖ ਕੇ ਇਸ ਤਰ੍ਹਾਂ ਦੇ ਟਕਰਾਅ ਨੂੰ ਟਾਲਿਆ ਜਾ ਸਕਦਾ ਹੈ।
Publish Date: Mon, 05 Oct 2026 03:49 PM (IST)
Updated Date: Mon, 05 Oct 2026 03:56 PM (IST)
ਧਰਮ ਡੈਸਕ, ਨਵੀਂ ਦਿੱਲੀ : ਦਫ਼ਤਰ 'ਚ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਨਾਲ ਬਿਨਾਂ ਕਿਸੇ ਖ਼ਾਸ ਕਾਰਨ ਦੇ ਵੀ ਰਿਸ਼ਤੇ ਤਣਾਅਪੂਰਨ ਬਣੇ ਰਹਿੰਦੇ ਹਨ। ਇੰਨਾ ਹੀ ਨਹੀਂ, ਕੰਮ 'ਚ ਸਮਝਦਾਰੀ ਹੋਣ ਦੇ ਬਾਵਜੂਦ ਗੱਲ-ਗੱਲ 'ਤੇ ਬਹਿਸ ਜਾਂ ਈਗੋ ਵਾਰ ਸ਼ੁਰੂ ਹੋ ਜਾਂਦੀ ਹੈ। ਅੰਕਜੋਤਿਸ਼ ਮੁਤਾਬਕ, ਇਸ ਦੇ ਪਿੱਛੇ ਉਨ੍ਹਾਂ ਦੇ ਮੂਲਾਂਕ ਅਤੇ ਸਵਾਮੀ ਗ੍ਰਹਿਆਂ ਦੀ ਊਰਜਾ ਦਾ ਟਕਰਾਅ ਹੋ ਸਕਦਾ ਹੈ। ਹਾਲਾਂਕਿ ਇਸ 'ਤੇ ਲੋਕਾਂ ਦਾ ਵਿਸ਼ਵਾਸ ਘੱਟ ਹੁੰਦਾ ਹੈ, ਪਰ ਜੋਤਿਸ਼ੀ ਮਾਨਤਾਵਾਂ ਮੁਤਾਬਕ ਇਸ 'ਚ ਕਾਫ਼ੀ ਕੁਝ ਛੁਪਿਆ ਹੋਇਆ ਹੈ।
ਇਸ ਦੀ ਸਭ ਤੋਂ ਵੱਡੀ ਉਦਾਹਰਨ ਸੂਰਜ ਅਤੇ ਸ਼ਨੀ ਦਾ ਰਿਸ਼ਤਾ ਹੈ। ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਜਨਮੇ ਲੋਕ ਮੁਲਾਂਕ 1 ਵਾਲੇ ਹੁੰਦੇ ਹਨ, ਜਿਨ੍ਹਾਂ ਦਾ ਸਵਾਮੀ ਗ੍ਰਹਿ ਸੂਰਜ ਹੈ। ਉੱਥੇ ਹੀ 8, 17 ਜਾਂ 26 ਤਰੀਕ ਨੂੰ ਜਨਮੇ ਲੋਕ ਮੁਲਾਂਕ 8 ਦੀ ਸ਼੍ਰੇਣੀ 'ਚ ਆਉਂਦੇ ਹਨ, ਜਿਸ ਦਾ ਸਵਾਮੀ ਸ਼ਨੀ ਹੈ।
ਸੂਰਜ ਦੀ ਅਗਵਾਈ ਅਤੇ ਅਧਿਕਾਰ ਵਾਲੇ ਸੁਭਾਅ ਦੇ ਸਾਹਮਣੇ ਸ਼ਨੀ ਦਾ ਗੰਭੀਰ ਅਤੇ ਹੌਲੀ ਰਫ਼ਤਾਰ ਵਾਲਾ ਰਵੱਈਆ ਟਕਰਾ ਸਕਦਾ ਹੈ। ਇਸੇ ਕਰਕੇ ਜੋਤਿਸ਼ੀ ਮਾਨਤਾਵਾਂ ਅਨੁਸਾਰ ਮੁਲਾਂਕ 1 ਅਤੇ 8 ਵਾਲਿਆਂ ਵਿਚਕਾਰ ਵਰਕਪਲੇਸ 'ਤੇ ਤਾਲਮੇਲ ਬਿਠਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਇਲਾਵਾ 1 ਤੋਂ 9 ਤਕ ਦੇ ਮੁਲਾਂਕ ਲਈ ਕਿਹੜਾ ਨੰਬਰ ਵਿਰੋਧੀ ਮੰਨਿਆ ਜਾਂਦਾ ਹੈ ਅਤੇ ਕਿਸ ਨਾਲ ਉਨ੍ਹਾਂ ਦੀ ਨਹੀਂ ਬਣਦੀ, ਜਾਣੋ—
ਮੁਲਾਂਕ 2 (2, 11, 20, 29)
ਮੁਲਾਂਕ 2 ਵਾਲਿਆਂ ਦਾ ਤਾਲਮੇਲ ਮੁਲਾਂਕ 8, 4 ਅਤੇ 9 ਨਾਲ ਸਹੀ ਨਹੀਂ ਬੈਠਣ ਦੀ ਮਾਨਤਾ ਹੈ। ਸੋਚ 'ਚ ਅੰਤਰ ਹੋਣ ਕਾਰਨ ਇਨ੍ਹਾਂ ਵਿਚਕਾਰ ਮਨ-ਮੁਟਾਅ ਬਣਿਆ ਰਹਿ ਸਕਦਾ ਹੈ।
ਮੁਲਾਂਕ 3 (3, 12, 21, 30)
ਇਨ੍ਹਾਂ ਦਾ ਮੁੱਖ ਵਿਰੋਧੀ ਮੁਲਾਂਕ 6 ਮੰਨਿਆ ਜਾਂਦਾ ਹੈ। 6, 15 ਅਤੇ 24 ਤਾਰੀਖ ਨੂੰ ਜਨਮੇ ਲੋਕ ਇਸ ਗੱਲ ਦਾ ਖ਼ਾਸ ਧਿਆਨ ਰੱਖਣ। ਦੋਵਾਂ ਦੀਆਂ ਤਰਜੀਹਾਂ ਅਤੇ ਜੀਵਨ ਜਿਊਣ ਦਾ ਤਰੀਕਾ ਕਾਫ਼ੀ ਵੱਖਰਾ ਹੋਣ ਦੀ ਮਾਨਤਾ ਹੈ।
ਮੁਲਾਂਕ 4 (4, 13, 22, 31)
ਮੁਲਾਂਕ 4 ਵਾਲੇ ਲੋਕ 9, 2 ਅਤੇ 8 ਮੁਲਾਂਕ ਵਾਲਿਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਦਾ ਕਾਰਨ ਆਪਸੀ ਅਣਬਣ ਨੂੰ ਮੰਨਿਆ ਜਾਂਦਾ ਹੈ। ਭਰੋਸੇ ਦੀ ਕਮੀ ਕਾਰਨ ਇਨ੍ਹਾਂ ਵਿਚਕਾਰ ਮਤਭੇਦ ਵਧ ਸਕਦੇ ਹਨ।
ਮੁਲਾਂਕ 5 (5, 14, 23)
ਇਸ ਨੂੰ ਸਭ ਤੋਂ ਮਿਲਣਸਾਰ ਨੰਬਰ ਮੰਨਿਆ ਜਾਂਦਾ ਹੈ। ਮਾਨਤਾ ਮੁਤਾਬਕ ਇਨ੍ਹਾਂ ਦਾ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ ਅਤੇ ਇਹ ਹਰ ਮਾਹੌਲ 'ਚ ਆਸਾਨੀ ਨਾਲ ਢਲ ਜਾਂਦੇ ਹਨ।
ਮੁਲਾਂਕ 7 (7, 16, 25)
ਮੁਲਾਂਕ 7 ਵਾਲਿਆਂ ਦਾ ਸੁਭਾਅ ਮੁਲਾਂਕ 8 ਅਤੇ 9 ਵਾਲਿਆਂ ਨਾਲ ਮੇਲ ਨਾ ਖਾਣ ਦੀ ਮਾਨਤਾ ਹੈ, ਜਿਸ ਕਾਰਨ ਦੂਰੀ ਬਣੀ ਰਹਿ ਸਕਦੀ ਹੈ।
ਮੁਲਾਂਕ 8 (8, 17, 26)
ਮੁਲਾਂਕ 8 ਵਾਲਿਆਂ ਲਈ ਮੁਲਾਂਕ 1, 2 ਅਤੇ 4 ਤਣਾਅ ਦਾ ਕਾਰਨ ਬਣ ਸਕਦੇ ਹਨ। ਜੋਤਿਸ਼ੀ ਮਾਨਤਾਵਾਂ ਮੁਤਾਬਕ ਇਨ੍ਹਾਂ ਨਾਲ ਤਾਲਮੇਲ ਬਿਠਾਉਣਾ ਚੁਣੌਤੀਪੂਰਨ ਹੋ ਸਕਦਾ ਹੈ।
ਮੁਲਾਂਕ 9 (9, 18, 27)
ਮੁਲਾਂਕ 9 ਵਾਲਿਆਂ ਦਾ ਮੁਲਾਂਕ 4 ਅਤੇ 2 ਨਾਲ ਛੋਟੀਆਂ-ਛੋਟੀਆਂ ਗੱਲਾਂ 'ਤੇ ਟਕਰਾਅ ਹੋਣ ਦੀ ਮਾਨਤਾ ਹੈ।
ਅੰਕਜੋਤਿਸ਼ ਮੁਤਾਬਕ, ਜੇਕਰ ਵਰਕਪਲੇਸ 'ਤੇ ਕਿਸੇ ਨਾਲ ਤੁਹਾਡੀ ਪਟੜੀ ਨਹੀਂ ਬੈਠਦੀ ਤਾਂ ਇਸ ਨੂੰ ਸਿਰਫ਼ ਨਿੱਜੀ ਈਗੋ ਨਾ ਸਮਝੋ। ਇਕ-ਦੂਜੇ ਦੇ ਸੁਭਾਅ ਨੂੰ ਸਮਝ ਕੇ ਅਤੇ ਥੋੜ੍ਹਾ ਸੰਜਮ ਰੱਖ ਕੇ ਇਸ ਤਰ੍ਹਾਂ ਦੇ ਟਕਰਾਅ ਨੂੰ ਟਾਲਿਆ ਜਾ ਸਕਦਾ ਹੈ।