ਇੱਕੋ ਮੁਲਾਂਕ ਫਿਰ ਵੀ ਕਿਉਂ ਵੱਖਰੀ ਹੁੰਦੀ ਹੈ ਦੋ ਲੋਕਾਂ ਦੀ ਕਿਸਮਤ? ਜਾਣੋ ਕੀ ਕਹਿੰਦਾ ਹੈ ਅੰਕ ਜੋਤਿਸ਼
ਐਸਟ੍ਰੋਪਤਰੀ ਦੇ ਜੋਤਸ਼ੀਆਂ ਮੁਤਾਬਕ, ਅੰਕ ਜੋਤਿਸ਼ 'ਚ ਮੁਲਾਂਕ ਸਿਰਫ਼ ਵਿਅਕਤੀ ਦੀ ਮੁੱਖ ਜਨਮ ਤਰੀਕ (ਜਿਵੇਂ 14 ਤਰੀਕ ਦਾ ਮੁਲਾਂਕ 1 + 4 = 5) 'ਤੇ ਆਧਾਰਿਤ ਹੁੰਦਾ ਹੈ। ਹਾਲਾਂਕਿ, ਦੋ ਲੋਕਾਂ ਦਾ ਮੁਲਾਂਕ ਇੱਕੋ ਜਿਹਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਵੱਖਰੀ ਹੋ ਸਕਦੀ ਹੈ। ਅਜਿਹਾ ਹੋਣ ਦੇ ਕਈ ਮੁੱਖ ਕਾਰਨ ਹਨ।
Publish Date: Mon, 21 Sep 2026 03:20 PM (IST)
Updated Date: Mon, 21 Sep 2026 03:23 PM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਸ਼ਾਸਤਰ 'ਚ ਜਨਮ ਤਰੀਕ ਦੇ ਅਧਿਐਨ ਨਾਲ ਕਿਸੇ ਵੀ ਵਿਅਕਤੀ ਦੇ ਸੁਭਾਅ, ਸੋਚ ਤੇ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਸੰਭਾਵਨਾਵਾਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਜਨਮ ਤਰੀਕ ਦੇ ਆਧਾਰ 'ਤੇ ਪ੍ਰਾਪਤ ਹੋਣ ਵਾਲੇ ਮੁਲਾਂਕ ਵਿਅਕਤੀ ਦੀ ਸ਼ਖ਼ਸੀਅਤ ਤੇ ਰੁਝਾਨਾਂ ਬਾਰੇ ਕਾਫ਼ੀ ਕੁਝ ਜਾਣਕਾਰੀ ਦਿੰਦੇ ਹਨ। ਪਰ ਅਕਸਰ ਇਕ ਸਵਾਲ ਸਾਹਮਣੇ ਆਉਂਦਾ ਹੈ ਕਿ ਜੇਕਰ ਦੋ ਵਿਅਕਤੀਆਂ ਦਾ ਮੁਲਾਂਕ 1 ਹੀ ਹੈ ਤਾਂ ਕੀ ਦੋਵਾਂ ਦਾ ਭਵਿੱਖ ਵੀ ਇੱਕੋ ਜਿਹਾ ਹੋਵੇਗਾ? ਆਓ ਜਾਣਦੇ ਹਾਂ ਅੰਕ ਜੋਤਿਸ਼ 'ਤੇ ਆਧਾਰਿਤ ਇਸ ਸਵਾਲ ਦਾ ਜਵਾਬ।
ਐਸਟ੍ਰੋਪਤਰੀ ਦੇ ਜੋਤਸ਼ੀਆਂ ਮੁਤਾਬਕ, ਅੰਕ ਜੋਤਿਸ਼ 'ਚ ਮੁਲਾਂਕ ਸਿਰਫ਼ ਵਿਅਕਤੀ ਦੀ ਮੁੱਖ ਜਨਮ ਤਰੀਕ (ਜਿਵੇਂ 14 ਤਰੀਕ ਦਾ ਮੁਲਾਂਕ 1 + 4 = 5) 'ਤੇ ਆਧਾਰਿਤ ਹੁੰਦਾ ਹੈ। ਹਾਲਾਂਕਿ, ਦੋ ਲੋਕਾਂ ਦਾ ਮੁਲਾਂਕ ਇੱਕੋ ਜਿਹਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਵੱਖਰੀ ਹੋ ਸਕਦੀ ਹੈ। ਅਜਿਹਾ ਹੋਣ ਦੇ ਕਈ ਮੁੱਖ ਕਾਰਨ ਹਨ।
ਜ਼ਿੰਦਗੀ 'ਚ ਵੱਖਰੇਪਣ ਦੇ ਮੁੱਖ ਕਾਰਨ
ਭਾਗਯਾਂਕ ਦਾ ਅੰਤਰ
ਮੁਲਾਂਕ ਸਿਰਫ਼ ਜਨਮ ਤਰੀਕ ਦੱਸਦਾ ਹੈ, ਜਦਕਿ ਭਾਗਯਾਂਕ ਪੂਰੀ ਜਨਮ ਤਰੀਕ (ਦਿਨ + ਮਹੀਨਾ + ਸਾਲ) ਦੇ ਜੋੜ ਨਾਲ ਬਣਦਾ ਹੈ। ਭਾਗਯਾਂਕ ਵੱਖਰਾ ਹੋਣ ਨਾਲ ਜ਼ਿੰਦਗੀ ਦੀ ਦਿਸ਼ਾ ਪੂਰੀ ਤਰ੍ਹਾਂ ਬਦਲ ਸਕਦੀ ਹੈ।
ਇਹੀ ਕਾਰਨ ਹੈ ਕਿ ਅੰਕ ਜੋਤਿਸ਼ ਦੇ ਜਾਣਕਾਰ ਕਿਸੇ ਵਿਅਕਤੀ ਦੀ ਜ਼ਿੰਦਗੀ ਦਾ ਵਿਸ਼ਲੇਸ਼ਣ ਸਿਰਫ਼ ਮੁਲਾਂਕ ਦੇ ਆਧਾਰ 'ਤੇ ਨਹੀਂ ਕਰਦੇ। ਮੁਲਾਂਕ ਵਿਅਕਤੀ ਦੀਆਂ ਆਦਤਾਂ ਨਾਲ ਜੁੜੀਆਂ ਗੱਲਾਂ ਦਾ ਸੰਕੇਤ ਦਿੰਦਾ ਹੈ, ਜਦਕਿ ਭਾਗਯਾਂਕ ਨੂੰ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਦਿਸ਼ਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਗ੍ਰਹਿਆਂ ਤੇ ਨਕਸ਼ਤਰਾਂ ਦੀ ਸਥਿਤੀ
ਅੰਕ ਜੋਤਿਸ਼ ਅਨੁਸਾਰ, ਜਨਮ ਦਾ ਸਮਾਂ ਤੇ ਸਥਾਨ ਵੱਖਰਾ ਹੋਣ ਨਾਲ ਵੀ ਦੋਵਾਂ ਵਿਅਕਤੀਆਂ ਦੀ ਕੁੰਡਲੀ 'ਚ ਗ੍ਰਹਿਆਂ ਦੀਆਂ ਰਾਸ਼ੀਆਂ, ਨਕਸ਼ਤਰ ਤੇ ਦਸ਼ਾਵਾਂ ਵੱਖਰੀਆਂ ਹੁੰਦੀਆਂ ਹਨ। ਦਰਅਸਲ, ਅੰਕ ਜੋਤਿਸ਼ 'ਚ ਹਰੇਕ ਮੁਲਾਂਕ ਦਾ ਆਪਣਾ ਖ਼ਾਸ ਗ੍ਰਹਿ ਹੁੰਦਾ ਹੈ।
ਉਦਾਹਰਨ ਲਈ, ਦੋ ਵਿਅਕਤੀਆਂ ਦਾ ਮੁਲਾਂਕ ਭਾਵੇਂ ਇੱਕੋ ਜਿਹਾ ਹੋ ਸਕਦਾ ਹੈ ਪਰ ਉਨ੍ਹਾਂ ਦੀ ਜਨਮ ਤਰੀਕ ਦੇ ਦੂਜੇ ਅੰਕ ਵੱਖਰੇ ਹੋਣ ਕਾਰਨ ਉਨ੍ਹਾਂ ਦੇ ਗ੍ਰਹਿਆਂ ਦੀ ਦਿਸ਼ਾ ਬਦਲ ਸਕਦੀ ਹੈ। ਇਸੇ ਕਾਰਨ ਇਕ ਵਿਅਕਤੀ ਨੂੰ ਕਿਸੇ ਕੰਮ 'ਚ ਜਲਦੀ ਸਫਲਤਾ ਮਿਲ ਜਾਂਦੀ ਹੈ ਜਦਕਿ ਦੂਜੇ ਨੂੰ ਉਸੇ ਟੀਚੇ ਨੂੰ ਹਾਸਲ ਕਰਨ 'ਚ ਥੋੜ੍ਹਾ ਸਮਾਂ ਲੱਗ ਜਾਂਦਾ ਹੈ।
ਨਾਮ ਦੇ ਅੱਖਰਾਂ ਦੀ ਊਰਜਾ
ਵਿਅਕਤੀ ਦੇ ਨਾਂ ਦੇ ਅੱਖਰਾਂ ਤੋਂ ਨਿਕਲਣ ਵਾਲੀ ਊਰਜਾ ਉਸ ਦੀ ਜ਼ਿੰਦਗੀ 'ਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਅੰਕ ਜੋਤਿਸ਼ ਮੁਤਾਬਕ, ਹਰ ਅੱਖਰ ਦਾ ਖ਼ਾਸ ਅੰਕ ਤੇ ਊਰਜਾ ਹੁੰਦੀ ਹੈ ਜੋ ਵਿਅਕਤੀ ਦੇ ਸੁਭਾਅ, ਆਦਤਾਂ ਤੇ ਜ਼ਿੰਦਗੀ ਦੀ ਦਿਸ਼ਾ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰਦੀ ਹੈ।
ਮਾਹੌਲ ਤੇ ਕਰਮ
ਵਿਅਕਤੀ ਦੀ ਪਰਵਰਿਸ਼, ਮਾਹੌਲ, ਸੋਚ ਅਤੇ ਕਰਮ ਵੀ ਮੂਲਾਂਕ ਦੀ ਊਰਜਾ ਨੂੰ ਵੱਖ-ਵੱਖ ਤਰੀਕਿਆਂ ਨਾਲ ਸੰਚਾਲਿਤ ਕਰਦੇ ਹਨ। ਇਸ ਕਾਰਨ ਇੱਕੋ ਮੁਲਾਂਕ ਵਾਲੇ ਦੋ ਲੋਕਾਂ ਦੀ ਜ਼ਿੰਦਗੀ 'ਚ ਵੱਡਾ ਅੰਤਰ ਦੇਖਣ ਨੂੰ ਮਿਲ ਸਕਦਾ ਹੈ।