
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੇ ਦੋਵਾਂ ਵਿਚਕਾਰ ਪਿਆਰ ਬਣਿਆ ਰਹੇ ਤਾਂ ਘਰ ਦਾ ਮਾਹੌਲ ਵੀ ਚੰਗਾ ਰਹਿੰਦਾ ਹੈ ਅਤੇ ਘਰ ਵਿਚ ਲੜਾਈ-ਝਗੜੇ ਵੀ ਨਹੀਂ ਹੁੰਦੇ। ਕੁਝ ਅਜਿਹੇ ਮੂਲਾਂਕ ਵੀ ਹਨ, ਜਿਨ੍ਹਾਂ ਦੀ ਜੋੜੀ ਇਸ ਰਿਸ਼ਤੇ ਲਈ ਬਿਹਤਰੀਨ ਮੰਨੀ ਜਾਂਦੀ ਹੈ ਅਤੇ ਦੋਵੇਂ ਇੱਕ-ਦੂਜੇ ਦੀ ਰਾਜ਼ਦਾਰ ਹੁੰਦੀਆਂ ਹਨ। ਆਓ ਜਾਣਦੇ ਹਾਂ ਉਹ ਕਿਹੜੇ ਮੂਲਾਂਕ ਹਨ, ਜਿਨ੍ਹਾਂ ਵਾਲੀਆਂ ਦਿਓਰਾਣੀ ਅਤੇ ਜੇਠਾਣੀ ਆਪਸ ਵਿਚ ਚੰਗੀ ਬੌਂਡਿੰਗ ਸਾਂਝੀ ਕਰਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ : ਸਹੁਰੇ ਘਰ ’ਚ ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਦਿਓਰਾਣੀ ਅਤੇ ਜੇਠਾਣੀ ਦਾ ਰਿਸ਼ਤਾ ਯਾਦ ਆਉਂਦਾ ਹੈ। ਕਦੇ ਦੋਵਾਂ ਵਿਚਕਾਰ ਖੱਟੀ-ਮਿੱਠੀ ਨੋਕ-ਝੋਕ, ਤਾਂ ਕਦੇ ਕਿਸੇ ਗੱਲ ’ਤੇ ਰੁੱਸਣਾ-ਮਨਾਉਣਾ ਲੱਗਾ ਹੀ ਰਹਿੰਦਾ ਹੈ। ਉੱਥੇ ਹੀ ਜੇਕਰ ਦੋਵਾਂ ਵਿਚਕਾਰ ਚੰਗੀ ਬੌਂਡਿੰਗ ਹੋ ਜਾਵੇ ਤਾਂ ਦੋਵੇਂ ਇੱਕ-ਦੂਜੇ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆਂ ਹਨ। ਕਦੇ ਸੱਸ ਦੀਆਂ ਗੱਲਾਂ ਕਰਨਾ, ਤਾਂ ਕਦੇ ਕਿਸੇ ਰਿਸ਼ਤੇਦਾਰ ਬਾਰੇ ਆਪਸ ਵਿਚ ਖੁੱਲ੍ਹ ਕੇ ਗੱਲ ਕਰਨਾ, ਕੁਝ ਅਜਿਹਾ ਹੀ ਰਿਸ਼ਤਾ ਹੁੰਦਾ ਹੈ ਦਿਓਰਾਣੀ ਅਤੇ ਜੇਠਾਣੀ ਦਾ।
ਜੇ ਦੋਵਾਂ ਵਿਚਕਾਰ ਪਿਆਰ ਬਣਿਆ ਰਹੇ ਤਾਂ ਘਰ ਦਾ ਮਾਹੌਲ ਵੀ ਚੰਗਾ ਰਹਿੰਦਾ ਹੈ ਅਤੇ ਘਰ ਵਿਚ ਲੜਾਈ-ਝਗੜੇ ਵੀ ਨਹੀਂ ਹੁੰਦੇ। ਕੁਝ ਅਜਿਹੇ ਮੂਲਾਂਕ ਵੀ ਹਨ, ਜਿਨ੍ਹਾਂ ਦੀ ਜੋੜੀ ਇਸ ਰਿਸ਼ਤੇ ਲਈ ਬਿਹਤਰੀਨ ਮੰਨੀ ਜਾਂਦੀ ਹੈ ਅਤੇ ਦੋਵੇਂ ਇੱਕ-ਦੂਜੇ ਦੀ ਰਾਜ਼ਦਾਰ ਹੁੰਦੀਆਂ ਹਨ। ਆਓ ਜਾਣਦੇ ਹਾਂ ਉਹ ਕਿਹੜੇ ਮੂਲਾਂਕ ਹਨ, ਜਿਨ੍ਹਾਂ ਵਾਲੀਆਂ ਦਿਓਰਾਣੀ ਅਤੇ ਜੇਠਾਣੀ ਆਪਸ ਵਿਚ ਚੰਗੀ ਬੌਂਡਿੰਗ ਸਾਂਝੀ ਕਰਦੀਆਂ ਹਨ।
ਇਨ੍ਹਾਂ ਦੋਵਾਂ ਮੁਲਾਂਕ ਵਾਲੇ ਲੋਕ ਆਪਸ ਵਿਚ ਬਹੁਤ ਚੰਗੀ ਬੌਂਡਿੰਗ ਸਾਂਝੀ ਕਰਦੇ ਹਨ। ਮੁਲਾਂਕ 3 ਦੇ ਸੁਆਮੀ ਬ੍ਰਹਿਸਪਤੀ ਹੁੰਦੇ ਹਨ ਤੇ ਮੁਲਾਂਕ 5 ਦੇ ਸੁਆਮੀ ਬੁੱਧ ਹਨ। ਇਹ ਦੋਵੇਂ ਗ੍ਰਹਿ ਆਪਸ ਵਿਚ ਬਹੁਤ ਚੰਗੇ ਸਬੰਧ ਰੱਖਦੇ ਹਨ ਅਤੇ ਕਿਸੇ ਵੀ ਰਿਸ਼ਤੇ ਵਿਚ ਚੰਗੀ ਬੌਂਡਿੰਗ ਬਣਾਉਂਦੇ ਹਨ।
ਇਨ੍ਹਾਂ ਦੋਵਾਂ ਮੁਲਾਂਕ ਵਾਲੀਆਂ ਦਰਾਣੀ ਤੇ ਜੇਠਾਣੀ ਦੀ ਜੋੜੀ ਵੀ ਆਪਸ ਵਿਚ ਖੂਬ ਜਮਦੀ ਹੈ ਅਤੇ ਇਹ ਮਜ਼ੇਦਾਰ ਤੇ ਐਡਵੈਂਚਰ ਪਸੰਦ ਕਰਨ ਵਾਲੀ ਜੋੜੀ ਹੁੰਦੀ ਹੈ। ਇਨ੍ਹਾਂ ਮੁਲਾਂਕ ਵਾਲੀਆਂ ਦਰਾਣੀ ਤੇ ਜੇਠਾਣੀ ਘਰ ਦੇ ਹਰ ਛੋਟੇ-ਵੱਡੇ ਫ਼ੈਸਲੇ ਮਿਲ ਕੇ ਲੈਂਦੀਆਂ ਹਨ ਤੇ ਆਪਸ 'ਚ ਦੁੱਖ-ਦਰਦ ਸਾਂਝੇ ਕਰਦੀਆਂ ਹਨ। ਇਨ੍ਹਾਂ ਦਾ ਰਿਸ਼ਤਾ ਆਪਸ ਵਿਚ ਭੈਣਾਂ ਵਰਗਾ ਹੁੰਦਾ ਹੈ।
ਮੁਲਾਂਕ 7 ਤੇ 8 ਦੀ ਜੋੜੀ ਵੀ ਦਰਾਣੀ ਤੇ ਜੇਠਾਣੀ ਵਜੋਂ ਚੰਗੀ ਮੰਨੀ ਜਾਂਦੀ ਹੈ। ਮੂਲਾਂਕ 7 ਦੇ ਸੁਆਮੀ ਕੇਤੂ ਹਨ ਤੇ 8 ਦੇ ਸ਼ਨੀਦੇਵ। ਦੋਵਾਂ ਦੀ ਆਪਸ ਵਿਚ ਦੋਸਤੀ ਹੁੰਦੀ ਹੈ, ਜਿਸ ਦਾ ਪ੍ਰਭਾਵ ਇਨ੍ਹਾਂ ਮੁਲਾਂਕ ਵਾਲੀਆਂ ਦਰਾਣੀ ਅਤੇ ਜੇਠਾਣੀ 'ਚ ਵੀ ਦੇਖਣ ਨੂੰ ਮਿਲਦਾ ਹੈ। ਦੋਵੇਂ ਇੱਕ-ਦੂਜੇ ਦੀ ਰਾਜ਼ਦਾਰ ਹੁੰਦੀਆਂ ਹਨ ਤੇ ਆਪਸ 'ਚ ਬਹੁਤ ਪਿਆਰ ਨਾਲ ਰਹਿੰਦੀਆਂ ਹਨ।
ਮੁਲਾਂਕ 7 ਵਾਲੇ ਲੋਕ ਅਧਿਆਤਮਕ, ਡੂੰਘੀ ਸੋਚ ਵਾਲੇ ਅਤੇ ਥੋੜ੍ਹੇ ਇਕਾਂਤਪਸੰਦ ਹੁੰਦੇ ਹਨ ਅਤੇ ਇਹ ਆਪਣੀਆਂ ਭਾਵਨਾਵਾਂ ਆਸਾਨੀ ਨਾਲ ਸਾਂਝੀਆਂ ਨਹੀਂ ਕਰਦੇ। ਪਰ ਮੁਲਾਂਕ 8 ਵਾਲੇ ਲੋਕ ਬਹੁਤ ਵਿਹਾਰਕ, ਮਿਹਨਤੀ, ਅਨੁਸ਼ਾਸਿਤ ਅਤੇ ਕਰੀਅਰ ਜਾਂ ਨਤੀਜਿਆਂ ’ਤੇ ਧਿਆਨ ਦੇਣ ਵਾਲੇ ਹੁੰਦੇ ਹਨ। ਇਹ ਦੂਜਿਆਂ ਦੀਆਂ ਭਾਵਨਾਵਾਂ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਕਾਰਨ ਮੁਲਾਂਕ 7 ਅਤੇ 8 ਦੀ ਜੋੜੀ ਚੰਗੀ ਹੁੰਦੀ ਹੈ।
ਮੁਲਾਂਕ 5 ਦੇ ਸੁਆਮੀ ਬੁੱਧ ਹਨ ਤੇ 6 ਦੇ ਸ਼ੁੱਕਰ। ਇਨ੍ਹਾਂ ਦੋਵਾਂ ਦਾ ਆਪਸ ਵਿਚ ਬਹੁਤ ਚੰਗਾ ਬੌਂਡ ਹੁੰਦਾ ਹੈ ਅਤੇ ਦਰਾਣੀ-ਜੇਠਾਣੀ ਦੇ ਰਿਸ਼ਤੇ 'ਚ ਇਹ ਦੋਵੇਂ ਹੀ ਅੰਕ ਸਹੇਲੀਆਂ ਵਰਗਾ ਰਿਸ਼ਤਾ ਸਾਂਝਾ ਕਰਦੇ ਹਨ।
ਬੁੱਧ ਅਤੇ ਸ਼ੁੱਕਰ ਦੇ ਪ੍ਰਭਾਵ ਨਾਲ ਇਨ੍ਹਾਂ ਦੋਵਾਂ ਮੂਲਾਂਕ ਵਾਲੇ ਲੋਕਾਂ ਵਿਚ ਹਾਸਾ-ਮਜ਼ਾਕ ਤਾਂ ਚੱਲਦਾ ਹੀ ਰਹਿੰਦਾ ਹੈ ਅਤੇ ਇਹ ਦੋਵੇਂ ਆਲੀਸ਼ਾਨ ਜ਼ਿੰਦਗੀ ਜਿਊਣਾ ਪਸੰਦ ਕਰਦੇ ਹਨ। ਇਹ ਰਵਾਇਤੀ ਦਰਾਣੀ-ਜੇਠਾਣੀ ਜਾਂ ਸਹੁਰੇ ਪਰਿਵਾਰ ਦੇ ਮੈਂਬਰਾਂ ਵਾਂਗ ਨਹੀਂ, ਸਗੋਂ ਪੱਕੇ ਦੋਸਤਾਂ ਵਾਂਗ ਰਹਿੰਦੀਆਂ ਹਨ। ਇਹ ਉਹ ਜੋੜੀ ਹੈ ਜੋ ਲੁਕ ਕੇ ਸ਼ਾਪਿੰਗ ’ਤੇ ਜਾਂਦੀ ਹੈ, ਗਲਤੀ ਹੋਣ ’ਤੇ ਇੱਕ-ਦੂਜੇ ਦਾ ਸਾਥ ਦਿੰਦੀ ਹੈ ਅਤੇ ਪੂਰੇ ਘਰ ਵਿਚ ਹਾਸੇ-ਮਜ਼ਾਕ ਤੇ ਮਨੋਰੰਜਨ ਦਾ ਮਾਹੌਲ ਬਣਾਈ ਰੱਖਦੀ ਹੈ। ਜੇਕਰ ਤੁਹਾਡਾ ਮੁਲਾਂਕ ਵੀ ਇਨ੍ਹਾਂ ਵਿਚੋਂ ਕੋਈ ਹੈ ਤਾਂ ਦਿਓਰਾਣੀ ਅਤੇ ਜੇਠਾਣੀ ਦੇ ਰਿਸ਼ਤੇ 'ਚ ਤੁਹਾਡੀ ਜੋੜੀ ਵੀ ਬਿਹਤਰੀਨ ਹੋ ਸਕਦੀ ਹੈ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।