ਕਦੇ ਨਹੀਂ ਤੋੜਦੇ ਭਰੋਸਾ, ਸੱਚੇ ਜੀਵਨਸਾਥੀ ਤੇ ਭਰੋਸੇਮੰਦ ਦੋਸਤ ਸਾਬਤ ਹੁੰਦੇ ਹਨ ਇਹ 3 ਮੁਲਾਂਕ ਵਾਲੇ ਲੋਕ
Ank Jyotish : ਕੁਝ ਮੁਲਾਂਕ ਵਾਲੇ ਜਾਤਕ ਬੇਹੱਦ ਇਮਾਨਦਾਰ ਹੁੰਦੇ ਹਨ, ਜਿਨ੍ਹਾਂ 'ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਲੋਕ ਆਪਣੇ ਕੰਮ ਨੂੰ ਪੂਰੀ ਵਫ਼ਾਦਾਰੀ ਨਾਲ ਕਰਦੇ ਹਨ। ਹੁਣ ਇਨ੍ਹਾਂ ਗੱਲਾਂ ਨੂੰ ਜਾਣ ਕੇ ਤੁਹਾਡੇ ਮਨ 'ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਿਰ ਅਜਿਹੇ ਕਿਹੜੇ ਮੁਲਾਂਕ ਹਨ, ਜਿਨ੍ਹਾਂ ਦੇ ਜਾਤਕ ਬਹੁਤ ਹੀ ਇਮਾਨਦਾਰ ਹੁੰਦੇ ਹਨ। ਅਜਿਹੇ 'ਚ ਆਓ ਇਸ ਆਰਟੀਕਲ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ।
Publish Date: Mon, 21 Sep 2026 03:24 PM (IST)
Updated Date: Mon, 21 Sep 2026 03:30 PM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਮੁਲਾਂਕ 1 ਤੋਂ 9 ਤਕ ਦਾ ਵਿਸ਼ੇਸ਼ ਮਹੱਤਵ ਹੈ। ਹਰ ਮੁਲਾਂਕ ਦਾ ਸਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੁੰਦਾ ਹੈ, ਜਿਸ ਦਾ ਪ੍ਰਭਾਵ ਉਸ ਮੁਲਾਂਕ ਦੇ ਜਾਤਕਾਂ 'ਤੇ ਪੈਂਦਾ ਹੈ। ਹਰ ਮੁਲਾਂਕ ਦੀ ਖਾਸੀਅਤ ਵੱਖ-ਵੱਖ ਹੁੰਦੀ ਹੈ। ਵਿਅਕਤੀ ਦੇ ਮੁਲਾਂਕ ਦੀ ਮਦਦ ਨਾਲ ਉਸ ਦੇ ਕਰੀਅਰ, ਆਰਥਿਕ ਸਥਿਤੀ ਤੇ ਸੁਭਾਅ ਸਮੇਤ ਕਈ ਗੱਲਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਕੁਝ ਮੁਲਾਂਕ ਵਾਲੇ ਜਾਤਕ ਬੇਹੱਦ ਇਮਾਨਦਾਰ ਹੁੰਦੇ ਹਨ, ਜਿਨ੍ਹਾਂ 'ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਲੋਕ ਆਪਣੇ ਕੰਮ ਨੂੰ ਪੂਰੀ ਵਫ਼ਾਦਾਰੀ ਨਾਲ ਕਰਦੇ ਹਨ। ਹੁਣ ਇਨ੍ਹਾਂ ਗੱਲਾਂ ਨੂੰ ਜਾਣ ਕੇ ਤੁਹਾਡੇ ਮਨ 'ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਿਰ ਅਜਿਹੇ ਕਿਹੜੇ ਮੁਲਾਂਕ ਹਨ, ਜਿਨ੍ਹਾਂ ਦੇ ਜਾਤਕ ਬਹੁਤ ਹੀ ਇਮਾਨਦਾਰ ਹੁੰਦੇ ਹਨ। ਅਜਿਹੇ 'ਚ ਆਓ ਇਸ ਆਰਟੀਕਲ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ।
ਮੁਲਾਂਕ 2
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 2 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਚੰਦਰ ਦੇਵ ਹਨ। ਇਸ ਲਈ ਮੂਲਾਂਕ 2 ਦੇ ਜਾਤਕਾਂ 'ਤੇ ਚੰਦਰ ਦੇਵ ਦਾ ਪ੍ਰਭਾਵ ਵੱਧ ਰਹਿੰਦਾ ਹੈ। ਜੋਤਿਸ਼ ਸ਼ਾਸਤਰ 'ਚ ਚੰਦਰ ਦੇਵ ਨੂੰ ਮਨ, ਸ਼ੀਤਲਤਾ, ਸ਼ਾਂਤੀ ਅਤੇ ਪਵਿੱਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਚੰਦਰ ਦੇਵ ਦੇ ਪ੍ਰਭਾਵ ਕਾਰਨ ਇਹ ਲੋਕ ਸ਼ਾਂਤ ਸੁਭਾਅ ਦੇ ਹੁੰਦੇ ਹਨ। ਇਹ ਲੋਕ ਆਪਣੇ ਕੰਮ, ਰਿਸ਼ਤਿਆਂ ਅਤੇ ਭਾਵਨਾਵਾਂ ਪ੍ਰਤੀ ਬੇਹੱਦ ਇਮਾਨਦਾਰ ਅਤੇ ਵਫ਼ਾਦਾਰ ਹੁੰਦੇ ਹਨ। ਇਸ ਲਈ ਇਨ੍ਹਾਂ 'ਤੇ ਆਸਾਨੀ ਨਾਲ ਭਰੋਸਾ ਕੀਤਾ ਜਾ ਸਕਦਾ ਹੈ।
ਮੁਲਾਂਕ 3
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਦੇਵਗੁਰੂ ਬ੍ਰਹਿਸਪਤੀ ਹਨ। ਇਹ ਲੋਕ ਝੂਠ ਅਤੇ ਦਿਖਾਵੇ ਤੋਂ ਬਹੁਤ ਦੂਰ ਰਹਿੰਦੇ ਹਨ ਅਤੇ ਸਹੀ-ਗਲਤ ਦੀ ਆਸਾਨੀ ਨਾਲ ਪਛਾਣ ਕਰ ਲੈਂਦੇ ਹਨ। ਆਪਣੀਆਂ ਇਨ੍ਹਾਂ ਖੂਬੀਆਂ ਕਾਰਨ ਹੀ ਇਹ ਇੱਕ ਸੱਚੇ ਸਾਥੀ ਅਤੇ ਭਰੋਸੇਮੰਦ ਦੋਸਤ ਬਣਦੇ ਹਨ। ਅੰਕ ਜੋਤਿਸ਼ ਅਨੁਸਾਰ, ਇਨ੍ਹਾਂ ਲੋਕਾਂ ਦਾ ਸੁਭਾਅ ਹੱਸਮੁੱਖ ਅਤੇ ਮਿਲਣਸਾਰ ਹੁੰਦਾ ਹੈ। ਇਹ ਲੋਕ ਜ਼ਿੰਦਗੀ 'ਚ ਆਪਣੇ ਲਾਈਫ ਪਾਰਟਨਰ ਅਤੇ ਦੋਸਤਾਂ ਨੂੰ ਖੁਸ਼ ਰੱਖਦੇ ਹਨ।
ਮੁਲਾਂਕ 6
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦੇ ਜਾਤਕਾਂ 'ਤੇ ਸ਼ੁੱਕਰ ਦਾ ਪ੍ਰਭਾਵ ਰਹਿੰਦਾ ਹੈ। ਸ਼ੁੱਕਰ ਗ੍ਰਹਿ ਨੂੰ ਪਿਆਰ, ਸੁੰਦਰਤਾ, ਆਕਰਸ਼ਣ, ਵੈਭਵ ਤੇ ਐਸ਼ੋ-ਆਰਾਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਲੋਕ ਆਪਣੇ ਕਰੀਬੀਆਂ ਦੀ ਸੁਰੱਖਿਆ ਅਤੇ ਖੁਸ਼ੀ ਲਈ ਪੂਰੀ ਮਿਹਨਤ ਨਾਲ ਕੋਸ਼ਿਸ਼ ਕਰਦੇ ਹਨ। ਇਹ ਰਿਸ਼ਤਿਆਂ ਨੂੰ ਲੰਬੇ ਸਮੇਂ ਤੱਕ ਨਿਭਾਉਣ ਅਤੇ ਹਰ ਹਾਲਾਤ 'ਚ ਸਾਥ ਦੇਣ 'ਚ ਸਭ ਤੋਂ ਅੱਗੇ ਰਹਿੰਦੇ ਹਨ।