- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਜੋਤਿਸ਼ ਮੁਤਾਬਕ, ਮੁਲਾਂਕ 8 ਦੇ ਜਾਤਕ ਸੁਭਾਅ ਤੋਂ ਕਾਫ਼ੀ ਵਿਵਹਾਰਕ ਸੋਚ ਰੱਖਣ ਵਾਲੇ ਹੁੰਦੇ ਹਨ। ਇਨ੍ਹਾਂ ਵਿਚ ਕੰਮ ਕਰਨ ਦੀ ਸਮਰੱਥਾ ਪ੍ਰਬਲ ਹੁੰਦੀ ਹੈ। ਇਨ੍ਹਾਂ ਨੂੰ ਜਲਦਬਾਜ਼ੀ ਦੇ ਫਾਇਦੇ ਦੀ ਬਜਾਏ ਲੰਬੇ ਵਿਕਾਸ ਤੇ ਸਥਿਰਤਾ 'ਤੇ ਵੱਧ ਭਰੋਸਾ ਹੁੰਦਾ ਹੈ। ਇਹੋ ਵਜ੍ਹਾ ਹੈ ਕਿ ਉਹ ਬਿਜ਼ਨੈੱਸ ਮੈਨੇਜਮੈਂਟ ਤੇ ਉੱਦਮਤਾ ਦੇ ਖੇਤਰ 'ਚ ਬਿਹਤਰ ਕੰਮ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਜਨਮ ਮਿਤੀ ਇਸ ਗੱਲ ਦਾ ਨਿਰਧਾਰਨ ਕਰ ਸਕਦੀ ਹੈ ਕਿ ਤੁਸੀਂ ਵਪਾਰ ਤੇ ਉੱਦਮਤਾ (ਐਂਟਰਪ੍ਰੋਨਿਓਰਸ਼ਿਪ) ਲਈ ਬਿਹਤਰ ਹੋ? ਅੰਕ ਜੋਤਿਸ਼ (Numerology) ਦੇ ਅਨੁਸਾਰ, ਤੁਹਾਡਾ ਮੁਲਾਂਕ ਤੁਹਾਡੀ ਸ਼ਖਸੀਅਤ, ਸਮਰੱਥਾ ਤੇ ਕਰੀਅਰ ਦੀ ਦਿਸ਼ਾ 'ਤੇ ਅਸਰ ਦਿਖਾਉਂਦਾ ਹੈ। ਕੁਝ ਖਾਸ ਅੰਕਾਂ ਦੇ ਜਾਤਕਾਂ 'ਚ ਸਫਲ ਬਿਜ਼ਨੈੱਸ ਸਥਾਪਤ ਕਰਨ ਤੇ ਉਸ ਤੋਂ ਲੰਬੇ ਸਮੇਂ ਤੱਕ ਖੁਸ਼ਹਾਲੀ ਹਾਸਲ ਕਰਨ ਦੀ ਅਪਾਰ ਸਮਰੱਥਾ ਹੁੰਦੀ ਹੈ। ਮੁਲਾਂਕ 8 ਵੀ ਉਨ੍ਹਾਂ ਵਿੱਚੋਂ ਹੀ ਇਕ ਹੈ।
ਕਿਸੇ ਵੀ ਵਿਅਕਤੀ ਦਾ ਮੁਲਾਂਕ ਉਸ ਦੀ ਜਨਮ ਮਿਤੀ ਤੋਂ ਤੈਅ ਹੁੰਦਾ ਹੈ। ਜਿਨ੍ਹਾਂ ਵੀ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ। ਮੁਲਾਂਕ 8 ਸ਼ਨੀ ਗ੍ਰਹਿ ਦੇ ਕੰਟਰੋਲ 'ਚ ਹੁੰਦਾ ਹੈ, ਜਿਸ ਵਜ੍ਹਾ ਨਾਲ ਇਸ ਨੂੰ ਅਨੁਸ਼ਾਸਨ, ਧੀਰਜ, ਜ਼ਿੰਮੇਵਾਰੀ ਤੇ ਦ੍ਰਿੜ ਸੰਕਲਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਅੰਕ ਜੋਤਿਸ਼ ਮੁਤਾਬਕ, ਮੁਲਾਂਕ 8 ਦੇ ਜਾਤਕ ਸੁਭਾਅ ਤੋਂ ਕਾਫ਼ੀ ਵਿਵਹਾਰਕ ਸੋਚ ਰੱਖਣ ਵਾਲੇ ਹੁੰਦੇ ਹਨ। ਇਨ੍ਹਾਂ ਵਿਚ ਕੰਮ ਕਰਨ ਦੀ ਸਮਰੱਥਾ ਪ੍ਰਬਲ ਹੁੰਦੀ ਹੈ। ਇਨ੍ਹਾਂ ਨੂੰ ਜਲਦਬਾਜ਼ੀ ਦੇ ਫਾਇਦੇ ਦੀ ਬਜਾਏ ਲੰਬੇ ਵਿਕਾਸ ਤੇ ਸਥਿਰਤਾ 'ਤੇ ਵੱਧ ਭਰੋਸਾ ਹੁੰਦਾ ਹੈ। ਇਹੋ ਵਜ੍ਹਾ ਹੈ ਕਿ ਉਹ ਬਿਜ਼ਨੈੱਸ ਮੈਨੇਜਮੈਂਟ ਤੇ ਉੱਦਮਤਾ ਦੇ ਖੇਤਰ 'ਚ ਬਿਹਤਰ ਕੰਮ ਕਰਦੇ ਹਨ।
ਮੁਲਾਂਕ 8 ਨਾਲ ਜੁੜੇ ਜਾਤਕਾਂ 'ਚ ਅਗਵਾਈ (Leadership) ਕਰਨ ਦੀ ਅਪਾਰ ਸਮਰੱਥਾ ਹੁੰਦੀ ਹੈ। ਇਨ੍ਹਾਂ ਨੂੰ ਕੰਮ ਕਰਨ ਤੋਂ ਪਹਿਲਾਂ ਯੋਜਨਾ ਬਣਾਉਣਾ ਕਾਫ਼ੀ ਪਸੰਦ ਹੈ।
ਮੁਲਾਂਕ 8 ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਲੋਕ ਕਿਸੇ ਵੀ ਕੰਮ ਨੂੰ ਕਰਨ ਵਿਚ ਹਾਰ ਨਹੀਂ ਮੰਨਦੇ। ਇਨ੍ਹਾਂ ਲਈ ਛੋਟਾ-ਛੋਟਾ ਕੰਮ ਸਹੀ ਢੰਗ ਨਾਲ ਕਰਨਾ ਓਨਾ ਹੀ ਮਹੱਤਵਪੂਰਨ ਹੈ, ਜਿੰਨਾ ਕਿ ਵੱਡੇ ਕੰਮ ਨੂੰ ਕਰਨਾ।
ਅੰਕ ਜੋਤਿਸ਼ ਮੁਤਾਬਕ, ਮੁਲਾਂਕ 8 ਵਾਲਿਆਂ ਨੂੰ ਆਪਣੇ ਸ਼ੁਰੂਆਤੀ ਕਰੀਅਰ 'ਚ ਸਮੱਸਿਆਵਾਂ ਅਤੇ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਹ ਚੀਜ਼ਾਂ ਚਰਿੱਤਰ ਨਿਰਮਾਣ ਤੇ ਭਵਿੱਖ ਵਿਚ ਵੱਡੀਆਂ ਪ੍ਰਾਪਤੀਆਂ ਲਈ ਤਿਆਰੀ ਕਰਨ 'ਚ ਮਦਦ ਕਰਦੀਆਂ ਹਨ। ਇਨ੍ਹਾਂ ਲਈ ਵੱਡਾ ਫਾਇਦਾ ਇਹ ਹੈ ਕਿ ਇਨ੍ਹਾਂ ਨੂੰ ਅਕਸਰ ਮਿਹਨਤੀ ਅਤੇ ਵਚਨਬੱਧ ਸੁਭਾਅ ਦਾ ਮੰਨਿਆ ਜਾਂਦਾ ਹੈ।
ਅੰਕ ਜੋਤਿਸ਼ ਮੁਤਾਬਕ, ਮੁਲਾਂਕ 8 ਤਹਿਤ ਜਨਮ ਲੈਣ ਵਾਲੇ ਲੋਕ ਉਤਪਾਦਨ (ਪ੍ਰੋਡਕਸ਼ਨ), ਨਿਰਮਾਣ (ਕੰਸਟ੍ਰਕਸ਼ਨ), ਰੀਅਲ ਅਸਟੇਟ, ਜਾਇਦਾਦ, ਲੌਜਿਸਟਿਕਸ, ਵਪਾਰ ਅਤੇ ਵੱਡੇ ਪੱਧਰ ਦੇ ਉੱਦਮ 'ਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।