- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਵਾਰ ਇਸ ਦਾ ਕਾਰਨ ਤੁਹਾਡੇ ਮੁਲਾਂਕ ਦਾ ਸੁਆਮੀ ਗ੍ਰਹਿ ਵੀ ਹੋ ਸਕਦਾ ਹੈ। ਜੇਕਰ ਅਸੀਂ ਅੰਕ ਜੋਤਿਸ਼ (Numerology) ਦੀ ਗੱਲ ਕਰੀਏ ਤਾਂ ਕਈ ਅਜਿਹੇ ਮੁਲਾਂਕ ਹਨ ਜਿਨ੍ਹਾਂ ਦੇ ਜੀਵਨ 'ਚ ਉਤਰਾਅ-ਚੜ੍ਹਾਅ ਬਣੇ ਰਹਿੰਦੇ ਹਨ ਤੇ ਅਚਾਨਕ ਸਮੱਸਿਆਵਾਂ ਵੀ ਆਉਂਦੀਆਂ ਹਨ। ਜੀਵਨ ਵਿਚ ਮਿਹਨਤ ਹੁੰਦੀ ਹੈ, ਪਰ ਚੰਗੇ ਫਲ ਬਹੁਤ ਦੇਰ ਨਾਲ ਜਾਂ ਨਾ ਦੇ ਬਰਾਬਰ ਹੀ ਮਿਲਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਕਈ ਲੋਕਾਂ ਨੂੰ ਜੀਵਨ ਦੇ ਸ਼ੁਰੂਆਤੀ ਦੌਰ ਤੋਂ ਹੀ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਆਰਥਿਕ ਨੁਕਸਾਨ ਤਾਂ ਕਦੇ ਖਰਾਬ ਸਿਹਤ, ਕਦੇ ਮਾਨਸਿਕ ਪਰੇਸ਼ਾਨੀਆਂ ਤਾਂ ਕਦੇ ਖਰਾਬ ਕਿਸਮਤ ਕਾਰਨ ਬਣਦੇ ਕੰਮ ਵਿਗੜ ਜਾਣਾ। ਅਜਿਹੇ ਨਾ ਜਾਣੇ ਕਿੰਨੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਜੀਵਨ ਵਿਚ ਸੰਘਰਸ਼ ਖਤਮ ਹੀ ਨਹੀਂ ਹੁੰਦਾ ਤੇ ਇਕ ਤੋਂ ਬਾਅਦ ਇਕ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ।
ਦਰਅਸਲ, ਕਈ ਵਾਰ ਇਸ ਦਾ ਕਾਰਨ ਤੁਹਾਡੇ ਮੁਲਾਂਕ ਦਾ ਸੁਆਮੀ ਗ੍ਰਹਿ ਵੀ ਹੋ ਸਕਦਾ ਹੈ। ਜੇਕਰ ਅਸੀਂ ਅੰਕ ਜੋਤਿਸ਼ (Numerology) ਦੀ ਗੱਲ ਕਰੀਏ ਤਾਂ ਕਈ ਅਜਿਹੇ ਮੁਲਾਂਕ ਹਨ ਜਿਨ੍ਹਾਂ ਦੇ ਜੀਵਨ 'ਚ ਉਤਰਾਅ-ਚੜ੍ਹਾਅ ਬਣੇ ਰਹਿੰਦੇ ਹਨ ਤੇ ਅਚਾਨਕ ਸਮੱਸਿਆਵਾਂ ਵੀ ਆਉਂਦੀਆਂ ਹਨ। ਜੀਵਨ ਵਿਚ ਮਿਹਨਤ ਹੁੰਦੀ ਹੈ, ਪਰ ਚੰਗੇ ਫਲ ਬਹੁਤ ਦੇਰ ਨਾਲ ਜਾਂ ਨਾ ਦੇ ਬਰਾਬਰ ਹੀ ਮਿਲਦੇ ਹਨ।
ਅਸੀਂ ਇੱਥੇ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੇ ਮੁਲਾਂਕ ਦੇ ਲੋਕਾਂ ਬਾਰੇ ਜਿਨ੍ਹਾਂ ਦੇ ਜੀਵਨ ਵਿਚ ਸੰਘਰਸ਼ ਇਕ ਨਿਸ਼ਚਿਤ ਸਮੇਂ ਤੋਂ ਬਾਅਦ ਯਾਨੀ ਕਿ 30 ਸਾਲ ਦੀ ਉਮਰ ਤੋਂ ਬਾਅਦ ਹੀ ਖਤਮ ਹੁੰਦਾ ਹੈ ਤੇ ਇਸ ਉਮਰ ਤੋਂ ਬਾਅਦ ਇਹ ਵੱਡਾ ਮੁਕਾਮ ਹਾਸਲ ਕਰਦੇ ਹਨ।
ਇਸ ਮੁਲਾਂਕ ਦੇ ਸੁਆਮੀ ਰਾਹੂ ਹਨ ਤੇ ਇਸ ਦੇ ਪ੍ਰਭਾਵ ਨਾਲ ਇਨ੍ਹਾਂ ਨੂੰ ਜੀਵਨ ਵਿਚ ਕਈ ਵਾਰ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਨਹੀਂ, ਕਈ ਵਾਰ ਤਾਂ ਸਫਲਤਾ ਇਨ੍ਹਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਦੂਰ ਚਲੀ ਜਾਂਦੀ ਹੈ।
ਇਹ ਆਪਣੀ ਉਮਰ ਦੇ 30 ਸਾਲ ਜੀਵਨ ਦੇ ਕਈ ਉਤਰਾਅ-ਚੜ੍ਹਾਅ ਵਿਚ ਹੀ ਲੰਘਾ ਦਿੰਦੇ ਹਨ, ਪਰ 30 ਦੀ ਉਮਰ ਤੋਂ ਬਾਅਦ ਇਨ੍ਹਾਂ ਦੇ ਜੀਵਨ 'ਚ ਟਰਨਿੰਗ ਪੁਆਇੰਟ ਆਉਂਦਾ ਹੈ ਅਤੇ ਇਨ੍ਹਾਂ ਦੀ ਕਿਸਮਤ ਪਲਟ ਜਾਂਦੀ ਹੈ।
ਇਸ ਉਮਰ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਅਚਾਨਕ ਧਨ ਲਾਭ ਹੋਣ ਲੱਗਦਾ ਹੈ। ਇਹ ਜਿਸ ਕੰਮ ਨੂੰ ਕਰਦੇ ਹਨ, ਉਸ ਵਿਚ ਹੀ ਸਫਲ ਹੋਣ ਲੱਗਦੇ ਹਨ। ਇਹੀ ਨਹੀਂ, ਜੇਕਰ ਇਹ ਕੋਈ ਨਵਾਂ ਬਿਜ਼ਨੈੱਸ ਵੀ ਸ਼ੁਰੂ ਕਰਦੇ ਹਨ ਤਾਂ ਉਸ ਵਿਚ ਵੀ ਇਨ੍ਹਾਂ ਨੂੰ ਸਫਲਤਾ ਜ਼ਰੂਰ ਮਿਲਦੀ ਹੈ। ਅਜਿਹਾ ਕਿਹਾ ਜਾ ਸਕਦਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਮੁਲਾਂਕ 4 ਦੇ ਲੋਕਾਂ ਦੇ ਜੀਵਨ ਵਿੱਚੋਂ ਸੰਘਰਸ਼ ਲਗਪਗ ਖਤਮ ਹੀ ਹੋ ਜਾਂਦਾ ਹੈ।
ਮੁਲਾਂਕ 8 ਦੇ ਸੁਆਮੀ ਸ਼ਨੀ ਹਨ ਤੇ ਉਨ੍ਹਾਂ ਦੇ ਪ੍ਰਭਾਵ ਨਾਲ ਹੀ ਇਸ ਮੁਲਾਂਕ ਦੇ ਲੋਕਾਂ ਨੂੰ ਕਦੇ-ਕਦੇ ਆਪਣੇ ਕਰਮਾਂ ਦਾ ਫਲ ਮਿਲਦਾ ਹੈ ਅਤੇ ਇਹ ਜੀਵਨ ਵਿਚ ਸੰਘਰਸ਼ ਕਰਦੇ ਹਨ।
ਕਈ ਵਾਰ ਸ਼ਨੀਦੇਵ ਇਸ ਮੁਲਾਂਕ ਦੇ ਲੋਕਾਂ ਦੀ ਪ੍ਰੀਖਿਆ ਵੀ ਲੈਂਦੇ ਹਨ ਕਿਉਂਕਿ ਉਹ ਇਨ੍ਹਾਂ ਨੂੰ ਤਾਕਤ ਪ੍ਰਦਾਨ ਕਰਨਾ ਚਾਹੁੰਦੇ ਹਨ। ਇਸ ਮੁਲਾਂਕ ਦੇ ਲੋਕਾਂ ਨੂੰ ਘੱਟ ਉਮਰ 'ਚ ਹੀ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ, ਪਰ ਇਕ ਸਮੇਂ ਤੋਂ ਬਾਅਦ ਇਨ੍ਹਾਂ ਦੇ ਜੀਵਨ ਦੇ ਸੰਘਰਸ਼ ਘੱਟ ਹੋਣ ਲੱਗਦੇ ਹਨ ਅਤੇ ਇਹ ਸਮੱਸਿਆਵਾਂ ਤੋਂ ਬਾਹਰ ਨਿਕਲਣ ਲੱਗਦੇ ਹਨ।
ਜੇਕਰ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ ਤਾਂ ਅਜਿਹੇ ਲੋਕਾਂ ਦਾ ਮੁਲਾਂਕ 8 ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਅਚਾਨਕ ਹਰ ਕੰਮ ਵਿੱਚ ਸਫਲਤਾ ਹਾਸਲ ਹੋਣ ਲੱਗਦੀ ਹੈ।
ਜੇਕਰ ਤੁਹਾਡਾ ਮੁਲਾਂਕ ਵੀ ਇਨ੍ਹਾਂ ਵਿੱਚੋਂ ਹੈ ਤਾਂ ਤੁਸੀਂ ਵੀ ਉਨ੍ਹਾਂ ਭਾਗਸ਼ਾਲੀ ਲੋਕਾਂ 'ਚੋਂ ਹੋ ਸਕਦੇ ਹੋ ਜਿਨ੍ਹਾਂ ਦੇ ਜੀਵਨ ਦਾ ਸੰਘਰਸ਼ 30 ਸਾਲ ਦੀ ਉਮਰ ਤੋਂ ਬਾਅਦ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਅਤੇ ਸ਼ੋਹਰਤ ਮਿਲਣ ਲੱਗਦੀ ਹੈ।