
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Numerology 'ਚ ਮੁਲਾਂਕ 6 ਨੂੰ ਬੇਹੱਦ ਖਾਸ ਮੰਨਿਆ ਜਾਂਦਾ ਹੈ। ਜੋਤਿਸ਼ 'ਚ ਇਸ ਅੰਕ ਦਾ ਸਿੱਧਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੁੰਦਾ ਹੈ। ਸ਼ੁੱਕਰ ਨੂੰ ਪ੍ਰੇਮ, ਸੁੰਦਰਤਾ, ਕਲਾ ਤੇ ਸੁੱਖ-ਸਹੂਲਤਾਂ ਦਾ ਸਵਾਮੀ ਮੰਨਿਆ ਜਾਂਦਾ ਹੈ। ਆਓ, ਇਸ ਲੇਖ ਰਾਹੀਂ ਸਮਝਦੇ ਹਾਂ ਮੁਲਾਂਕ 6 ਵਾਲੇ ਲੋਕਾਂ ਨਾਲ ਜੁੜੀਆਂ 5 ਸਭ ਤੋਂ ਖਾਸ ਗੱਲਾਂ।

ਧਰਮ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਭੀੜ ਵਿਚ ਵੀ ਸਭ ਤੋਂ ਵੱਖਰੇ ਕਿਉਂ ਨਜ਼ਰ ਆਉਂਦੇ ਹਨ? ਕੁਝ ਲੋਕਾਂ ਨੂੰ ਸਜਣ-ਸੰਵਰਨ ਤੇ ਲਗਜ਼ਰੀ ਲਾਈਫ ਜਿਊਣਾ ਇੰਨਾ ਪਸੰਦ ਕਿਉਂ ਹੁੰਦਾ ਹੈ? ਅੰਕ ਸ਼ਾਸਤਰ ਕੋਲ ਇਸ ਦਾ ਇੱਕ ਬੇਹੱਦ ਦਿਲਚਸਪ ਜਵਾਬ ਹੈ। ਜੇ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੁਲਾਂਕ 6 ਹੈ।
ਨਿਊਮਰੋਲੋਜੀ 'ਚ ਮੁਲਾਂਕ 6 ਨੂੰ ਬੇਹੱਦ ਖਾਸ ਮੰਨਿਆ ਜਾਂਦਾ ਹੈ। ਜੋਤਿਸ਼ 'ਚ ਇਸ ਅੰਕ ਦਾ ਸਿੱਧਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੁੰਦਾ ਹੈ। ਸ਼ੁੱਕਰ ਨੂੰ ਪ੍ਰੇਮ, ਸੁੰਦਰਤਾ, ਕਲਾ ਤੇ ਸੁੱਖ-ਸਹੂਲਤਾਂ ਦਾ ਸਵਾਮੀ ਮੰਨਿਆ ਜਾਂਦਾ ਹੈ। ਆਓ, ਇਸ ਲੇਖ ਰਾਹੀਂ ਸਮਝਦੇ ਹਾਂ ਮੁਲਾਂਕ 6 ਵਾਲੇ ਲੋਕਾਂ ਨਾਲ ਜੁੜੀਆਂ 5 ਸਭ ਤੋਂ ਖਾਸ ਗੱਲਾਂ।
ਮੁਲਾਂਕ 6 ਵਾਲੇ ਲੋਕ ਸੁਭਾਅ ਤੋਂ ਹੀ ਬਹੁਤ ਆਕਰਸ਼ਕ ਹੁੰਦੇ ਹਨ। ਸ਼ੁੱਕਰ ਗ੍ਰਹਿ ਦੇ ਪ੍ਰਭਾਵ ਕਾਰਨ ਇਨ੍ਹਾਂ ਨੂੰ ਸੁੰਦਰ ਚੀਜ਼ਾਂ, ਸਾਫ਼-ਸਫ਼ਾਈ ਤੇ ਖੁਦ ਨੂੰ ਚੰਗੀ ਤਰ੍ਹਾਂ ਮੇਨਟੇਨ ਰੱਖਣਾ ਬਹੁਤ ਪਸੰਦ ਹੁੰਦਾ ਹੈ। ਇਹ ਜਿੱਥੇ ਵੀ ਜਾਂਦੇ ਹਨ, ਆਪਣੇ ਗੱਲਬਾਤ ਕਰਨ ਦੇ ਢੰਗ ਤੇ ਬਿਹਤਰੀਨ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਹੀ ਲੈਂਦੇ ਹਨ।
ਇਹ ਲੋਕ ਬਹੁਤ ਹੀ ਪਿਆਰ ਕਰਨ ਵਾਲੇ ਅਤੇ ਮਿਲਣਸਾਰ ਸੁਭਾਅ ਦੇ ਹੁੰਦੇ ਹਨ। ਇਨ੍ਹਾਂ ਲਈ ਆਪਣਾ ਪਰਿਵਾਰ, ਦੋਸਤ ਅਤੇ ਰਿਸ਼ਤੇ ਸਭ ਤੋਂ ਉੱਪਰ ਹੁੰਦੇ ਹਨ। ਰਿਸ਼ਤਿਆਂ ਦੀ ਅਹਿਮੀਅਤ ਇਨ੍ਹਾਂ ਤੋਂ ਬਿਹਤਰ ਕੋਈ ਨਹੀਂ ਸਮਝਦਾ। ਲਵ ਲਾਈਫ ਦੀ ਗੱਲ ਕਰੀਏ ਤਾਂ ਇਹ ਬੇਹੱਦ ਰੋਮਾਂਟਿਕ ਹੁੰਦੇ ਹਨ। ਆਪਣੇ ਪਾਰਟਨਰ ਨੂੰ ਸਰਪ੍ਰਾਈਜ਼ ਦੇਣਾ ਅਤੇ ਹਰ ਕਦਮ ’ਤੇ ਉਨ੍ਹਾਂ ਦਾ ਸਾਥ ਨਿਭਾਉਣਾ ਇਨ੍ਹਾਂ ਦੀ ਫਿਤਰਤ 'ਚ ਸ਼ਾਮਲ ਹੁੰਦਾ ਹੈ।
ਜੇ ਤੁਸੀਂ ਮੁਲਾਂਕ 6 ਵਾਲੇ ਲੋਕਾਂ ਨੂੰ ਨੇੜਿਓਂ ਜਾਣੋਗੇ ਤਾਂ ਪਾਓਗੇ ਕਿ ਇਨ੍ਹਾਂ ਵਿਚ ਕੋਈ ਨਾ ਕੋਈ ਕਲਾਤਮਕ ਹੁਨਰ ਜ਼ਰੂਰ ਹੁੰਦਾ ਹੈ। ਸੰਗੀਤ, ਡਾਂਸ, ਪੇਂਟਿੰਗ ਜਾਂ ਫੈਸ਼ਨ ਡਿਜ਼ਾਈਨਿੰਗ 'ਚ ਇਨ੍ਹਾਂ ਦੀ ਡੂੰਘੀ ਦਿਲਚਸਪੀ ਹੁੰਦੀ ਹੈ। ਇਸ ਤੋਂ ਇਲਾਵਾ, ਇਨ੍ਹਾਂ ਨੂੰ ਆਰਾਮ ਦੀ ਜ਼ਿੰਦਗੀ ਜਿਊਣਾ, ਵਧੀਆ ਖਾਣਾ, ਮਹਿੰਗੇ ਕੱਪੜੇ ਤੇ ਸ਼ਾਨਦਾਰ ਘਰ ਦਾ ਬਹੁਤ ਸ਼ੌਕ ਹੁੰਦਾ ਹੈ।
ਭਾਵੇਂ ਇਨ੍ਹਾਂ ਨੂੰ ਮੌਜ-ਮਸਤੀ ਪਸੰਦ ਹੁੰਦੀ ਹੈ, ਪਰ ਜਦੋਂ ਗੱਲ ਆਪਣੇ ਲੋਕਾਂ ਅਤੇ ਜ਼ਿੰਮੇਵਾਰੀਆਂ ਦੀ ਆਉਂਦੀ ਹੈ ਤਾਂ ਇਹ ਕਦੇ ਪਿੱਛੇ ਨਹੀਂ ਹਟਦੇ। ਭਾਵੇਂ ਘਰ-ਪਰਿਵਾਰ ਦੀ ਗੱਲ ਹੋਵੇ ਜਾਂ ਨੌਕਰੀ ਤੇ ਕਾਰੋਬਾਰ ਦੀ, ਇਹ ਆਪਣੇ ਹਰ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਪੂਰਾ ਕਰਦੇ ਹਨ।
ਹਰ ਇਨਸਾਨ 'ਚ ਖੂਬੀਆਂ ਦੇ ਨਾਲ ਕੁਝ ਕਮੀਆਂ ਵੀ ਹੁੰਦੀਆਂ ਹਨ। ਮੁਲਾਂਕ 6 ਵਾਲੇ ਲੋਕ ਕਈ ਵਾਰ ਬਹੁਤ ਜ਼ਿੱਦੀ ਹੋ ਜਾਂਦੇ ਹਨ। ਲਗਜ਼ਰੀ ਲਾਈਫ ਦੇ ਸ਼ੌਕੀਨ ਹੋਣ ਕਾਰਨ ਕਈ ਵਾਰ ਇਹ ਲੋਕ ਆਪਣੀ ਕਮਾਈ ਤੋਂ ਵੱਧ ਪੈਸੇ ਖਰਚ ਕਰ ਦਿੰਦੇ ਹਨ।